ਪੰਜਾਬੀ ਏਕਤਾ?

ਆਏ ਸੀ ਤੁਫਾਨ ਵਾਂਗੂੰ ‘ਤੀਸਰਾ ਬਦਲ’ ਬਣ, ਪਾਟੋ ਧਾੜੀ ਪਾ ਕੇ ਖਿੱਲੀ ਆਪਣੀ ਉਡਾਈ ਐ।
ਤਿੰਨਾਂ ਵਿਚੋਂ ਕੋਈ ਦਿਲ ਸਕਿਆ ਨਾ ਜਿੱਤ ਯਾਰੋ, ਪੰਜੇ, ਝਾੜੂ, ਤੱਕੜੀ ਨਿਰਾਸ਼ਾ ਵਧਾਈ ਐ।
ਉਨੀ ਦੇ ਨਤੀਜੇ ਕਰ ਦੇਣਗੇ ਭਵਿੱਖਵਾਣੀ, ਕਿਸ ਦੇ ਲਈ ਤਾਜ ਲੈ ਕੇ ਖੜ੍ਹਾ ਅੱਗੇ ‘ਬਾਈ’ ਐ।
‘ਕਾਲੀ, ਟਕਸਾਲੀ, ਕਾਂਗਰਸੀ, ਹੋਰ ਦੂਜੇ-ਤੀਜੇ, ਲੱਗਦਾ ਅਜੀਬ ਹੋਣੀ ਜ਼ੋਰ-ਅਜ਼ਮਾਈ ਐ।
ਚਾਹ ਦੇ ਸੜੇ ਹੋਏ ਫੂਕਾਂ ਮਾਰਨਗੇ ਲੱਸੀ ਨੂੰ ਵੀ, ਸਮਾਂ ਦੱਸੂ ਲੋਕਾਂ ਦੇ ਕਿੰਨੀ ਕੁ ਮਨ ਭਾਈ ਐ।
ਰਹਿੰਦੀ ‘ਬੀਬੀ ਏਕਤਾ’ ਪੰਜਾਬੀਆਂ ਤੋਂ ਦੂਰ ਦੂਰ, ਤਦੇ ‘ਏਕਤਾ ਪੰਜਾਬੀ’ ਖਹਿਰੇ ਖਿੱਚ ਕੇ ਬਣਾਈ ਐ!