ਪੰਚਾਇਤ ਦੀ ਚੋਣ ‘ਤੇ ਰੋਣ?

ਕੋਈ ਵੀ ਗੱਲ ਪੰਜਾਬ ਦੀ ਜਦੋਂ ਕਰੀਏ, ਗੁਰੂਆਂ ਪੀਰਾਂ ਦੀ ਧਰਤਿ ਸਤਿਕਾਰਦੇ ਹਾਂ।
ਵੱਸਦਾ ਰੱਬ ਹੈ ਪਿੰਡਾਂ ਦੇ ਵਿਚ ਕਹਿ ਕੇ, ਜੰਮਣ ਭੋਇੰ ਨੂੰ ਬਹੁਤ ਪਿਆਰਦੇ ਹਾਂ।
ਲੰਗਰ ਲਾਇ ਕੇ ਦਿਨ ਦਿਹਾਰ ਉਤੇ, ਭੇਦ-ਭਾਵ ਅਤੇ ਵਿਤਕਰੇ ਮਾਰਦੇ ਹਾਂ।
ਚੜ੍ਹ ਕੇ ਢਹੇ ਸਿਆਸੀ ਆਗੂਆਂ ਦੇ, ਵਰਕੇ ਉਦੋਂ ਮੁਹੱਬਤਾਂ ਵਾਲੇ ਪਾੜਦੇ ਹਾਂ।
ਭੁੱਖ ਚਮਕਦੀ ਦੇਖ ਕੇ ਚੌਧਰਾਂ ਦੀ, ਆਵੇ ਸਿਆਣੀਆਂ ਅੱਖਾਂ ‘ਚ ਰੋਣ ਯਾਰੋ।
ਉਡੇ ਖੰਭ ਲਾ ਭਰਾਤਰੀ ਪਿਆਰ ਕਿੱਥੇ, ਕਰੀਏ ਜਦੋਂ ਪੰਚਾਇਤਾਂ ਦੀ ਚੋਣ ਯਾਰੋ!