ਮਿਸਤਰੀ, ਰਾਜ ਮਿਸਤਰੀ

ਬਲਜੀਤ ਬਾਸੀ
ਅੱਜ ਕਲ੍ਹ ਕਿਸੇ ਵੀ ਤਰ੍ਹਾਂ ਦੇ ਮਕੈਨਿਕ ਨੂੰ ਅਸੀਂ ਮਿਸਤਰੀ ਆਖ ਦਿੰਦੇ ਹਾਂ। ਇਸ ਸ਼ਬਦ ਦੀ ਵਧੇਰੇ ਵਰਤੋਂ ਇੱਟਾਂ ਚਿਣਨ ਦੇ ਮਾਹਰ ਲਈ ਹੁੰਦੀ ਹੈ। ਇਸ ਲਈ ਅਸੀਂ ਰਾਜ-ਮਿਸਤਰੀ ਸ਼ਬਦ ਜੁੱਟ ਦੀ ਵਰਤੋਂ ਵੀ ਕਰਦੇ ਹਾਂ। ਕਿਸੇ ਵੀ ਤਰ੍ਹਾਂ ਦੇ ਸ਼ਿਲਪਕਾਰ ਜਾਂ ਰਾਮਗੜ੍ਹੀਆ ਭਾਈਚਾਰੇ ਨੂੰ ਵੀ ਮਿਸਤਰੀ ਕਹਿ ਦਿੱਤਾ ਜਾਂਦਾ ਹੈ, ਖਾਸ ਤੌਰ ‘ਤੇ ਤਖਾਣ-ਮਿਸਤਰੀ, ਲੁਹਾਰ-ਮਿਸਤਰੀ ਆਦਿ ਜਿਹੇ ਸ਼ਬਦ-ਜੁੱਟਾਂ ਵਿਚ। ਕਾਰਖਾਨਿਆਂ, ਵਰਕਸ਼ਾਪਾਂ ਵਿਚ ਮਿਸਤਰੀ ਸ਼ਬਦ ਦੀ ਇਕ ਉਪਾਧੀ ਵਜੋਂ ਵੀ ਵਰਤੋਂ ਹੁੰਦੀ ਹੈ, ਜਿਸ ਨੂੰ ਅੱਜ ਕੱਲ ਫੋਰਮੈਨ ਜਾਂ ਸੁਪਰਵਾਈਜ਼ਰ ਕਿਹਾ ਜਾਂਦਾ ਹੈ।

ਮਿਸਤਰੀ ਸ਼ਬਦ ਦੀ ਵਿਉਤਪਤੀ ਇੱਕ ਤੋਂ ਵੱਧ ਤਰ੍ਹਾਂ ਕੀਤੀ ਜਾਂਦੀ ਹੈ। ਇਸ ਬਾਰੇ ਇਕ ਚਰਚਾ ਵਿਚ ਮੈਂ ਭਾਗ ਲਿਆ ਸੀ। ਇੱਕ ਗੰਭੀਰ ਰਾਏ ਅਨੁਸਾਰ ਇਹ ਅਰਬੀ ਦਾ ਸ਼ਬਦ ਹੈ। ਅਰਬੀ ਵਿਚ ਕਿਸੇ ਸ਼ਬਦ ਅੱਗੇ ਮੀਮ ਲਾ ਕੇ ਹੋਰ ਸ਼ਬਦ ਬਣਾਏ ਜਾਂਦੇ ਹਨ ਜਿਵੇਂ ‘ਹਰਮ’ ਦੇ ਅੱਗੇ ਮੀਮ ਲਾ ਕੇ ‘ਮਹਿਰਮ’, ਹਬੂਬ ਦੇ ਅੱਗੇ ਮੀਮ ਲਾ ਕੇ ਮਹਿਬੂਬ (ਹਬ=ਪਿਆਰ) ਆਦਿ। ਇਸ ਤਰ੍ਹਾਂ ਇਸ ਵਿਚਾਰ ਅਨੁਸਾਰ ‘ਸਤਰ’ ਦੇ ਅੱਗੇ ਮੀਮ ਲਾ ਕੇ ਮਿਸਤਰੀ ਸ਼ਬਦ ਬਣਿਆ। ਅਰਬੀ ‘ਸਤਰ’ ਦਾ ਅਰਥ ਪਾਲ, ਪੰਗਤੀ, ਰੇਖਾ, ਲਕੀਰ ਹੈ। ਮਿਸਤਰ ਇਕ ਅਜਿਹਾ ਸੰਦ ਹੈ, ਜਿਸ ਦੁਆਲੇ ਸਮਾਨਅੰਤਰ ਡੋਰੇ ਲਾਏ ਹੁੰਦੇ ਹਨ ਅਤੇ ਇਸ ਨਾਲ ਕਾਗਜ਼ ‘ਤੇ ਸਿੱਧੀਆਂ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ। ਘਰ ਬਣਾਉਣ ਲਈ ਇਸ ਦੀ ਸਹਾਇਤਾ ਨਾਲ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ। ਸੋ, ਮਿਸਤਰ ਨਾਲ ਰੇਖਾਵਾਂ ਉਲੀਕਣ ਵਾਲਾ ਮਿਸਤਰੀ ਹੋਇਆ। ਇਸ ਸ਼ਬਦ ਦਾ ਹੋਰ ਅੱਗੇ ਅਰਥ-ਵਿਸਤਾਰ ਹੋਇਆ। ਪੈਮਾਨਾ ਜਾਂ ਫੁੱਟਾ ਵੀ ਮਿਸਤਰ ਹੈ। ਪਲੱਸਤਰ ਨੂੰ ਇਕਸਾਰ ਕਰਨ ਵਾਲੇ ਇਕ ਹੋਰ ਸੰਦ ਅਰਥਾਤ ਗਰਮਾਲੇ ਨੂੰ ਵੀ ਮਿਸਤਰ ਆਖਦੇ ਹਨ।
ਨਿਰੁਕਤਸ਼ਾਸਤਰੀ ਅਜਿਤ ਵਡਨੇਰਕਰ ਨੇ ਉਪਰੋਕਤ ਵਿਆਖਿਆ ਦੇ ਸਮਰਥਨ ਵਿਚ ਹੋਰ ਪਾਸਾਰ ਜੋੜਦਿਆਂ ਸੁਝਾਅ ਦਿੱਤਾ ਕਿ ਇਹ ਸ਼ਬਦ ਕਿਤੇ ਨਾ ਕਿਤੇ ਹਿੰਦ-ਇਰਾਨੀ ਤੇ ਸੈਮਿਟਿਕ ਵਿਚਕਾਰ ਰਿਸ਼ਤਿਆਂ ਵੱਲ ਸੰਕੇਤ ਕਰਦਾ ਹੈ। ਇਸ ਪ੍ਰਸੰਗ ਵਿਚ ਭਾਰਤੀ ਸ਼ਬਦ ‘ਸੁਥਾਰ’ ਅਤੇ ‘ਮਿਸਤਰੀ’ ਵਿਚਕਾਰ ਰਿਸ਼ਤੇਦਾਰੀ ਸੋਚਣ ਵੱਲ ਧਿਆਨ ਗਿਆ। ਸੁਥਾਰ ਸ਼ਬਦ ਦਾ ਇੱਕ ਰੁਪਾਂਤਰ ‘ਸੁਤਾਰ’ ਵੀ ਹੈ, ਜੋ ਸੂਤਰਧਾਰ ਸ਼ਬਦ ਦਾ ਮੁੱਖ-ਸੁੱਖ ਹੈ। ਗੁਰੂ ਰਾਮਦਾਸ ਨੇ ਸੂਤਧਾਰ ਸ਼ਬਦ ਵਰਤਿਆ ਹੈ, “ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ॥” ਸੂਤਰਧਾਰ/ਸੁਤਾਰ ਆਦਿ ਹੁੰਦਾ ਹੈ, ‘ਨਾਟਕ ਖੇਡਣ ਵਾਲਾ।’ ਸਮਝਿਆ ਜਾਂਦਾ ਹੈ ਕਿ ਮੁਢਲੇ ਤੌਰ ‘ਤੇ ਸੂਤ ਫੜ ਕੇ ਕਠਪੁਤਲੀ ਨਚਾਉਣ ਵਾਲੇ ਨੂੰ ਸੂਤਰਧਾਰ ਕਿਹਾ ਜਾਂਦਾ ਸੀ। ਅੱਜ ਅਸੀਂ ਪਰਦਾ ਖਿੱਚਣ ਵਾਲੇ ਨੂੰ ਇਹ ਨਾਂ ਦਿੰਦੇ ਹਾਂ। ਗੁਰੂ ਜੀ ਦੀ ਤੁਕ ਵਿਚ ਇਹ ਸ਼ਬਦ ਪਰਮਾਤਮਾ ਦਾ ਸੰਕੇਤਕ ਹੈ।
ਮਿਸਤਰੀ ਸ਼ਬਦ ਵਿਚ ਆਏ ਸਤਰ ਸ਼ਬਦ ਦਾ ਰਿਸ਼ਤਾ ਸਾਡੇ ਸੂਤਰ ਨਾਲ ਜੁੜੇ ਹੋਣ ਦੀ ਸੰਭਾਵਨਾ ਦੀ ਚਰਚਾ ਕੀਤੀ ਗਈ। ਇਸ ਤਰ੍ਹਾਂ ਮਿਸਤਰੀ ਦਾ ਅਰਥ ਬਣਦਾ ਹੈ, ਨਾਪ-ਜੋਖ ਕਰਨ ਜਾਂ ਮਾਪਣ ਵਾਲਾ। ਭਾਰਤ ਵਿਚ ਸੂਤਰਧਾਰ ਨਾਪ-ਜੋਖ ਕਰਨ ਵਾਲੇ ਨੂੰ ਆਖਦੇ ਸਨ। ਇਸ ਦਾ ਸੁੰਗੜਿਆ ਰੂਪ ਸੁਥਾਰ/ਸੁਤਾਰ ਇੱਕ ਗੋਤ ਵੀ ਹੈ। ਰਾਜਸਥਾਨ ਤੇ ਹੋਰ ਕੁਝ ਇਲਾਕਿਆਂ ਵਿਚ ਵਿਸ਼ਕਰਮਾ ਸਮਾਜ ਦੇ ਲੋਕਾਂ ਯਾਨਿ ਤਖਾਣਾਂ-ਲੁਹਾਰਾਂ ਲਈ ਵਰਤੀਂਦਾ ਇਹ ਜਾਤੀਗਤ ਸ਼ਬਦ ਵੀ ਹੈ ਤੇ ਉਪ-ਨਾਂ ਵੀ। ਪੁਰਾਣੇ ਜ਼ਮਾਨੇ ਵਿਚ ਸੂਤਰ ਜਾਂ ਸੂਤ ਪੈਮਾਇਸ਼ ਵਾਲਾ ਇਕ ਸੰਦ ਸੀ। ਸਤਹ ਦੀ ਸਮਤਲਤਾ ਜਾਚਣ ਲਈ ਇਸ ਦੇ ਸਿਰੇ ‘ਤੇ ਭਾਰ ਬੰਨ ਕੇ ਲਟਕਾਇਆ ਜਾਂਦਾ ਸੀ, ਇਸ ਨੂੰ ਸਾਹਲ ਕਿਹਾ ਜਾਂਦਾ ਹੈ। ਕੰਧਾਂ ਬਣਾਉਂਦਿਆਂ ਰਦੇ ਨੂੰ ਸੇਧ ਵਿਚ ਰੱਖਣ ਲਈ ਖਿਤਿਜ ਰੁੱਖ ਵੀ ਸੂਤਰ ਲਾਇਆ ਜਾਂਦਾ ਹੈ। ਅਰਬੀ ਸਤਰ ਤੋਂ ਮਿਸਤਰ ਬਣਿਆ ਤੇ ਫਿਰ ਮਿਸਤਰੀ। ਮੁੱਕਦੀ ਗੱਲ ਅਰਬੀ ਸਤਰ ਅਤੇ ਸੰਸਕ੍ਰਿਤ ਸੂਤਰ ਵਿਚਕਾਰ ਕੋਈ ਪੁਰਾਣਾ ਰਿਸ਼ਤਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ। ਦੋਹਾਂ ਸ਼ਬਦਾਂ ਦਾ ਵਿਕਾਸ ਇਸ ਤਰ੍ਹਾਂ ਉਲੀਕਿਆ ਜਾ ਸਕਦਾ ਹੈ,
ਸਤਰ>ਮਿਸਤਰ>ਮਿਸਤਰੀ
ਸੂਤਰ>ਸੂਤਰਧਾਰ>ਸੁਥਾਰ/ਸੁਤਾਰ
ਮਿਸਤਰੀ ਸ਼ਬਦ ਨੂੰ ਅਰਬੀ ਪਿਛੋਕੜ ਦਾ ਦਰਸਾਉਣ ਲਈ ਇਕ ਹੋਰ ਸੁਝਾਅ ਆਇਆ। ਉਤਰੀ ਅਫਰੀਕਾ ਦੇ ਅਰਬਾਂ ਨੇ 9ਵੀਂ ਤੋਂ 15ਵੀਂ ਸਦੀ ਤੱਕ ਆਇਬੇਰੀਆ ਪ੍ਰਾਯਦੀਪ ‘ਤੇ ਰਾਜ ਕੀਤਾ ਸੀ। ਇਸ ਦੌਰਾਨ ਅਰਬੀ ਅਤੇ ਪੁਰਤਗਾਲੀ ਭਾਸ਼ਾਵਾਂ ਵਿਚਾਲੇ ਪਰਸਪਰ ਪ੍ਰਭਾਵ ਪਿਆ। ਇਸ ਤਰ੍ਹਾਂ ਸੰਭਵ ਹੈ ਕਿ ਪੁਰਤਗਾਲੀ ੰeਸਟਰe ਅਤੇ ਅਰਬੀ ਮਿਸਤਰੀ ਦੀ ਆਪਸ ਵਿਚ ਤਾਰ ਜੁੜਦੀ ਹੋਵੇ।
ਮੈਂ ਕੁਝ ਅਰਬੀ ਸ੍ਰੋਤ ਫਰੋਲੇ। ਉਨ੍ਹਾਂ ਵਿਚ ਪਾਲ, ਰੇਖਾ ਦੇ ਅਰਥਾਂ ਵਾਲਾ ਸਤਰ ਸ਼ਬਦ (ਜੋ ਪੰਜਾਬੀ ਵਿਚ ਵੀ ਖੂਬ ਪ੍ਰਚਲਿਤ ਹੈ) ਅਤੇ ਇਸ ਤੋਂ ਬਣੇ ਅਨੇਕਾਂ ਸ਼ਬਦ ਜਿਵੇਂ ਮਿਸਤਰਹ (ਪੈਮਾਨਾ, ਫੁੱਟਾ, ਨਿਮਨ ਲਿਖਤ); ਮਿਸਤਾਰ (ਗਰਮਾਲਾ); ਮੁਸਤਰ (ਕਾਗਜ਼ ਦਾ ਟੁਕੜਾ, ਦਸਤਾਵੇਜ਼); ਤਸਤੀਰ (ਰਿਕਾਰਡ, ਖਾਕਾ, ਉਲੀਕਣ) ਆਦਿ ਤਾਂ ਮਿਲਦੇ ਹਨ, ਪਰ ਸਾਡਾ ਮਿਸਤਰੀ ਗਾਇਬ ਹੈ। ਮਿਸਤਰੀ ਅਤੇ ਰਾਜ ਦੇ ਭਾਵਾਂ ਲਈ ਅਰਬੀ ਵਿਚ ਹੋਰ ਸ਼ਬਦ ਹਨ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਸ਼ਬਦ ਅਰਬੀ ਅਸਲੇ ਦਾ ਹੈ? ਇਸ ਤਰ੍ਹਾਂ ਪੁਰਤਗਾਲੀ ਤੋਂ ਅਰਬੀ ਜਾਂ ਉਲਟ ਦਿਸ਼ਾ ਵੱਲ ਗਏ ਹੋਣ ਦੀ ਸੰਭਾਵਨਾ ਵੀ ਸਮਝੋ ਰੱਦ ਹੀ ਹੈ। ਇਸ ਦਾ ਮਤਲਬ ਹੈ ਕਿ ਸੂਤਰ/ਸੂਤਰਧਾਰ ਅਤੇ ਸਤਰ/ਮਿਸਤਰੀ ਆਦਿ ਸ਼ਬਦਾਂ ਦੇ ਅਰਥਾਂ ਦੀ ਸੰਜੋਗੀ ਸਮਾਨਤਾ ਦੇਖ ਕੇ ਲੰਮਾ ਚੌੜਾ ਤਰਕ ਕੀਤਾ ਗਿਆ ਹੈ। ਵਿਉਤਪਤੀ ਦੇ ਵਿਸ਼ੇ ਵਿਚ ਅਕਸਰ ਬਹੁਤ ਵਾਰੀ ਅਜਿਹੇ ਨਿਪਟ ਤਰਕ ਨਾਲ ਗਲਤ ਨਤੀਜੇ ਕੱਢ ਲਏ ਜਾਂਦੇ ਹਨ। ਠੋਸ ਪ੍ਰਮਾਣ ਲਈ ਸਾਨੂੰ ਸ਼ਬਦਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਲਿਖਤੀ ਰਿਕਾਰਡ ਵੱਲ ਵੀ ਜਾਣਾ ਪੈਂਦਾ ਹੈ।
ਮਿਸਤਰੀ ਸ਼ਬਦ ਦੇ ਮੁੱਢ ਬਾਰੇ ਮੈਨੂੰ ਇਸ ਦੇ ਪੁਰਤਗਾਲੀ ਭਾਸ਼ਾ ਦੇ ਅਸਲੇ ਵਾਲੇ ਹੋਣ ਦਾ ਵਿਚਾਰ ਵਧੇਰੇ ਜਚਦਾ ਹੈ। ਪੁਰਤਗਾਲੀ ਵਿਚ ਇਸ ਲਈ ਸ਼ਬਦ ਹੈ, ੰeਸਟਰe। ਪਹਿਲਾਂ ਪਹਿਲ ਇਹ ਸ਼ਬਦ ਕਿਸੇ ਸੁਪਰਵਾਈਜ਼ਰ, ਫੋਰਮੈਨ ਆਦਿ ਲਈ ਵਰਤਿਆ ਜਾਣ ਲੱਗਾ। ਫਿਰ ਕਿਸੇ ਵੀ ਸ਼ਿਲਪਕਾਰ ਯਾਨਿ ਲੁਹਾਰ, ਤਰਖਾਣ, ਸੁਨਿਆਰ, ਰਾਜ ਆਦਿ ਦੇ ਮੁਖੀ ਲਈ ਵਰਤਿਆ ਜਾਣ ਲੱਗਾ। ਡਬਲ ਰੋਟੀਆਂ ਬਣਾਉਣ ਵਾਲੇ ਪੁਰਤਗਾਲੀ ਬੰਦੇ ਨੂੰ ਵੀ ਮਿਸਤਰੀ ਨਾਂ ਨਾਲ ਨਿਵਾਜਿਆ ਗਿਆ। ਮੇਹਤਰ ਸ਼ਬਦ ਵਾਂਗ ਪੁਰਤਗੀਜ਼ ਨੌਕਰਾਂ ਨੂੰ ਵੱਡਾ ਦਰਸਾਉਣ ਲਈ ਵੀ ਇਸ ਸ਼ਬਦ ਤੋਂ ਕੰਮ ਲਿਆ ਗਿਆ।
ਸਪੱਸ਼ਟ ਹੈ, ਇਹ ਸ਼ਬਦ ਦੱਖਣ ਵਿਚ ਪੁਰਤਗੇਜ਼ਾਂ ਦੇ ਰਾਜ ਸਮੇਂ ਪਹਿਲਾਂ ਉਥੋਂ ਦੀਆਂ ਭਾਸ਼ਾਵਾਂ ਵਿਚ ਘੁਸਿਆ। ਕੋਂਕਣੀ ਵਿਚ ਇਸ ਨੇ ਮੇਸਤ ਦਾ ਰੂਪ ਧਾਰਿਆ। ਹੌਲੀ ਹੌਲੀ ਇਹ ਸ਼ਬਦ ਉਤਰ ਦੀਆਂ ਭਾਸ਼ਾਵਾਂ ਵੱਲ ਸਰਕਿਆ। ਬਾਅਦ ਵਿਚ ਗੁਜਰਾਤ, ਰਾਜਸਥਾਨ, ਯੂ. ਪੀ. ਅਤੇ ਪਾਰਸੀ ਧਰਮ ਦੇ ਕਈ ਸ਼ਿਲਪਕਾਰ ਸਮਾਜ ਦੇ ਲੋਕ ਮਿਸਤਰੀ ਸ਼ਬਦ ਦੀ ਉਪ-ਨਾਂ ਵਜੋਂ ਵੀ ਵਰਤੋਂ ਕਰਨ ਲੱਗ ਪਏ।
ਐਂਗਲੋ-ਇੰਡੀਅਨ ਕੋਸ਼ ‘ਹਾਬਸਨ-ਜਾਬਸਨ’ ਵਿਚ ਹਵਾਲਿਆਂ ਸਹਿਤ ਤਸਦੀਕ ਕੀਤਾ ਗਿਆ ਹੈ ਕਿ ਇਹ ਸ਼ਬਦ ਪੁਰਤਗੇਜ਼ੀ ਭਾਸ਼ਾ ਦੇ ੰeਸਟਰe ਸ਼ਬਦ ਦਾ ਵਿਗਾੜ ਹੈ, ਜਿਸ ਦਾ ਉਚਾਰਣ ਮੈਸਤਰੀ ਜਿਹਾ ਹੈ। ਇਸ ਕੋਸ਼ ਵਿਚ ਇਸ ਦਾ ਉਪਯੁਕਤ ਅਰਥ ਫੋਰਮੈਨ ਦਿੱਤਾ ਗਿਆ ਹੈ, ਜੋ ਪੁਰਤਗੀਜ਼ ਭਾਸ਼ਾ ਵਿਚ ਵਰਤੇ ਜਾਂਦੇ ਅਰਥ ਨਾਲ ਐਨ ਮਿਲਦਾ ਹੈ। ਜਾਣਕਾਰੀ ਮਿਲਦੀ ਹੈ ਕਿ ਇਸ ਸ਼ਬਦ ਨੂੰ ਅੰਗਰੇਜ਼ੀ ਵਿਚ ੰੇਸਟeਰੇ ਵਜੋਂ ਵੀ ਲਿਖਿਆ ਜਾਂਦਾ ਸੀ। ਕੋਸ਼ ਵਿਚ 15ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 20ਵੀਂ ਸਦੀ ਦੇ ਸ਼ੁਰੂ ਤੱਕ ਪ੍ਰਚਲਿਤ ਇਸ ਸ਼ਬਦ ਦੀਆਂ ਅਨੇਕਾਂ ਵਰਤਣੀਆਂ ਦਰਜ ਹਨ। 1548 ਵਿਚ ਵਰਤੋਂ ਦੀ ਮਿਸਾਲ ਹੈ, “੍ਹe ੋਰਦeਰeਦ ਟੋ ਬe ਚੋਲਲeਚਟeਦ ਨਿ ਟਹe ਸਮਟਿਹਇਸ ਾ ਟਹe ਦੋਚਕੇਅਰਦ ਅਸ ਮਅਨੇ ਸਮਟਿਹਸ ਅਸ ਚੁਲਦ ਬe ਹਅਦ, ੋਰ ਹe ਹਅਦ ਮਅਨੇ ਮਸਿਟeਰeਸ।” ਅਤੇ 1554 ਦੀ, “ਠੋ ਟਹe ਮeਸਟਰè ਾ ਟਹe ਸਮਟਿਹ’ਸ ਸਹੋਪ (ਾeਰਰਅਰਅਿ) 30,000 ਰeਸਿ ਾ ਸਅਲਅਰੇ ਅਨਦ 600 ਰeਸਿ ੋਰ ਮਅਨਿਟeਨਅਨਚe।”
ਅਸਲ ਵਿਚ ਪੁਰਤਗੀਜ਼ ਦਾ ਇਹ ਸ਼ਬਦ ਅੰਗਰੇਜ਼ੀ ਮਾਸਟਰ (ੰਅਸਟeਰ) ਦਾ ਸਜਾਤੀ ਹੈ, ਜਿਸ ਦੀ ਜਨਮ-ਪੱਤਰੀ ਅਸੀਂ ਪਿਛਲੇ ਲੇਖ ਵਿਚ ਵਾਚ ਆਏ ਹਾਂ। ਇਸ ਦਾ ਮੁਢ ਵੀ ਲਾਤੀਨੀ ੰਅਗeਸਟeਰ ਹੀ ਹੈ। ਇਸ ਦਾ ਸ਼ਾਬਦਿਕ ਅਰਥ ਬਣਦਾ ਹੈ, ‘ਵਡੇਰਾ ਜਾਂ ਮਹਾਨਤਰ’ ਅਤੇ ਪਰਿਵਰਤਿਤ ਅਰਥ ‘ਮੁਖੀਆ, ਮਾਹਰ।’ ਅਸੀਂ ਦੇਖਿਆ ਸੀ ਕਿ ਕਿਵੇਂ ਵਿਭਿੰਨ ਯੂਰਪੀ ਭਾਸ਼ਾਵਾਂ ਵਿਚ ਇਸ ਦੇ ਰੁਪਾਂਤਰ ਕਾਰੀਗਰ ਜਿਹੇ ਅਰਥਾਂ ਵਿਚ ਵਰਤੇ ਜਾਂਦੇ ਹਨ। ਇਥੇ ਸੰਗੀਤ ਦੇ ਪ੍ਰਸੰਗ ਵਿਚ ੰਅeਸਟਰੋ ਸ਼ਬਦ ਯਾਦ ਕਰਵਾਇਆ ਜਾਂਦਾ ਹੈ। ਰੂਸੀ ਵਿਚ ਇਸ ਦੇ ਰੁਪਾਂਤਰ ਦਾ ਅਰਥ ਹੈ, ‘ਕੁਸ਼ਲ ਕਾਮਾ।’ ਅਸੀਂ ਇਹ ਵੀ ਦੱਸਿਆ ਸੀ ਕਿ ਅੰਗਰੇਜ਼ੀ ਮਾਸਟਰ ਫਾਰਸੀ ਮੇਹਤਰ ਅਤੇ ਪੰਜਾਬੀ ਮਿਹਤਰ ਦਾ ਸਜਾਤੀ ਹੈ। ਹੁਣ ਹੋਰ ਅਗੇ ਮਿਸਤਰੀ ਵੀ ਜੋੜ ਲਓ। ਗੌਰ ਕਰੋ, ਮੇਹਤਰ ਤੇ ਮਿਸਤਰੀ ਦੇ ਅਰਥਾਂ ਵਿਚ ਵੀ ਕਿੰਨੀ ਸਮਾਨਤਾ ਹੈ। ਮਿਸਤਰੀ ਮੁਖੀਆ ਵੀ ਹੈ ਤੇ ਮਾਹਰ ਵੀ।
ਘਰ ਬਣਾਉਣ ਵਾਲੇ ਲਈ ਵਰਤੇ ਜਾਂਦੇ ਸ਼ਬਦ ‘ਰਾਜ’ ਦੀ ਵੀ ਕੁਝ ਚਰਚਾ ਕਰ ਲਈਏ, ਕਿਉਂਕਿ ਰਾਜ-ਮਿਸਤਰੀ ਸ਼ਬਦ ਜੁੱਟ ਵਿਚ ਇਹ ਘਟਕ ਵਿਦਮਾਨ ਹੈ। ਸੰਸਕ੍ਰਿਤ ਵਿਚ ਮੈਨੂੰ ਰਾਜ ਸ਼ਬਦ ਦਾ ‘ਇਮਾਰਤ ਬਣਾਉਣ ਵਾਲਾ’ ਅਰਥ ਨਹੀਂ ਮਿਲਿਆ। ਉਂਜ ਰਾਜ ਸ਼ਬਦ ਦਾ ਅਰਥ ਰਾਜਾ, ਸਾਹਿਬਜ਼ਾਦਾ ਤੋਂ ਇਲਾਵਾ ਮੁਖੀ, ਵੱਡਾ, ਉਤਮ ਵੀ ਹੁੰਦਾ ਹੈ। ਕਈ ਸ਼ਬਦਾਂ ਵਿਚ ਅਗੇਤਰ ਵਜੋਂ ਇਸ ਸ਼ਬਦ ਦੀ ਪਛਾਣ ਹੁੰਦੀ ਹੈ ਜਿਵੇਂ ਰਾਜਮਾਂਹ (ਰੁਆਂਹ)=ਵੱਡੇ ਮਾਂਹ, ਰਾਜ ਮਾਰਗ=ਮੁੱਖ ਮਾਰਗ, ਰਾਜਬਾਹਾ/ਰਜਬਾਹਾ=ਮੁਖ ਨਾਲਾ ਆਦਿ। ਰਾਜ ਦੇ ਮੁਹਾਰਤ ਵਾਲੇ ਵਿਸ਼ੇਸ਼ੀਕ੍ਰਿਤ ਕੰਮ ਜਾਂ ਕਾਰੀਗਰੀ ਦੇਖਦਿਆਂ ਇਸ ਨੂੰ ਰਾਜ ਅਰਥਾਤ ਵੱਡਾ ਜਾਂ ਮੁਖੀਆ ਜਿਹੀ ਸੰਗਿਆ ਨਾਲ ਨਿਵਾਜਿਆ ਗਿਆ ਹੋਵੇਗਾ। ਇਹ ਵੀ ਧਿਆਨ ਦਿਉ ਕਿ ਮਿਸਤਰੀ ਸ਼ਬਦ ਵਿਚ ਵੀ ਮੁਖੀਆ, ਮਹੱਤਵੀ ਦੀ ਗੂੰਜ ਸੁਣਾਈ ਦਿੰਦੀ ਹੈ। ਕਈ ਸ਼ਬਦ ਜੁੱਟ (ਦੁਰੁਕਤੀ) ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚਲੇ ਦੋਨਾਂ ਸ਼ਬਦਾਂ ਦੇ ਇੱਕੋ ਅਰਥ ਹੁੰਦੇ ਹਨ ਜਿਵੇਂ ਜਲ-ਪਾਣੀ, ਚਿੱਠੀ-ਪੱਤਰ ਆਦਿ। ਇਸ ਸ਼ਬਦ ਦਾ ਪਹਿਲਾ ਰੂਪ ਰਾਜਗੀਰ ਅਰਥਾਤ ਮੁਖ ਕਾਰੀਗਰ ਹੋ ਸਕਦਾ ਹੈ, ਜਿਸ ਤੋਂ ਗੀਰ ਪਿਛੇਤਰ ਸਮੇਂ ਨਾਲ ਅਲੋਪ ਹੋ ਗਿਆ। ਕੁਝ ਸ੍ਰੋਤਾਂ ਵਿਚ ਇਸ ਸ਼ਬਦ ਨੂੰ ਫਾਰਸੀ ਰਾਜ਼ ਦਾ ਬਦਲਿਆ ਰੂਪ ਦੱਸਿਆ ਗਿਆ ਹੈ ਪਰ ਇਹ ਬਿਆਨ ਸ਼ੰਕਾਮਈ ਹੈ। ਰਹੱਸ ਦੇ ਅਰਥਾਂ ਵਾਲੇ ਰਾਜ਼ ਦਾ ਮਿਸਤਰੀ ਦੇ ਅਰਥਾਂ ਵਾਲੇ ਰਾਜ ਨਾਲ ਕਿਵੇਂ ਜੋੜ ਬੈਠਦਾ ਹੈ? ਹੋਰ ਖੋਜ ਦੀ ਲੋੜ ਹੈ।