‘ਚੁਣੇ ਹੋਏ’ ਪ੍ਰਧਾਨ ਸਦਾਉਣ ਵਾਲੇ, ਤਾਨਾਸ਼ਾਹਾਂ ਦਾ ਰੂਪ ਫਿਰ ਧਾਰਦੇ ਨੇ।
ਭੇਡਾਂ ਵਾਂਗ ਸਿਰ ਸੁੱਟ ਕੇ ਤੁਰਨ ਜਿਹੜੇ, ਬਸ ਉਨ੍ਹਾਂ ਨੂੰ ਦਿਲੋਂ ਪਿਆਰਦੇ ਨੇ।
ਧੌਣ ਚੁੱਕ ਕੇ ਜਦੋਂ ਕੋਈ ਸੱਚ ਬੋਲੇ, ਡੰਡਾ ਚੁੱਕ ‘ਡਿਸਿਪਲਿਨ ਦਾ ਮਾਰਦੇ ਨੇ।
‘ਗੁੱਝੇ ਭੇਤ’ ਨਾ ਲੋਕ ਹੁਣ ਰਹਿਣ ਦਿੰਦੇ, ‘ਤਿਰਛੀ ਨਜ਼ਰ’ ਦੇ ਨਾਲ ਨਿਹਾਰਦੇ ਨੇ।
ਉਂਗਲ ਕਰੇ ਜੋ ਕੋਰ ਕਮੇਟੀਆਂ ‘ਤੇ, ਖਹਿਰੇ-ਸ਼ੇਖਵਾਂ ਬਾਹਰ ਖਲ੍ਹਾਰਦੇ ਨੇ।
ਪੱਕੇ ਢੀਠ ਤੇ ਕਈ ਮੱਕਾਰ ਬਹੁਤੇ, ਪਈਆਂ ਲਾਹਨਤਾਂ ਹੱਸ ਸਹਾਰਦੇ ਨੇ!