ਚੰਡੀਗੜ੍ਹ ‘ਤੇ ਪੰਜਾਬ ਦੇ ਹੱਕਾਂ ਨੂੰ ਖੋਰਾ ਲਾਉਣ ਵਾਲੇ ਫੈਸਲੇ ਤੋਂ ਪਿੱਛੇ ਹਟੀ ਮੋਦੀ ਸਰਕਾਰ

ਨਵੀਂ ਦਿੱਲੀ: ਕੇਂਦਰ ਨੇ ਚੰਡੀਗੜ੍ਹ ਯੂæਟੀæ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਖਾਲੀ ਪਈਆਂ ਸਿਵਲ ਅਸਾਮੀਆਂ ਨੂੰ ਭਰਨ ਵੇਲੇ ਪੰਜਾਬ ਤੇ ਹਰਿਆਣਾ ਲਈ 60:40 ਅਨੁਪਾਤ ਦਾ ਇਸਤੇਮਾਲ ਕਰੇ, ਜਿਥੇ ਕਿ ਅਜਿਹਾ ਰਵਾਇਤੀ ਤੌਰ ‘ਤੇ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ‘ਚ ਸਰਕਾਰੀ ਸਿਵਲ ਸੇਵਾਵਾਂ ਦੀਆਂ 17 ਮਨਜ਼ੂਰਸ਼ੁਦਾ ਅਸਾਮੀਆਂ ਹਨ ਜਿਨ੍ਹਾਂ ਵਿਚੋਂ 10 ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਅਤੇ 7 ਡੈਪੂਟੇਸ਼ਨ ‘ਤੇ ਹਰਿਆਣਾ ਸਰਕਾਰ ਵੱਲੋਂ ਭਰੀਆਂ ਗਈਆਂ ਹਨ।
ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਲੈਣ ਦੇ ਲਈ 60:40 ਅਨੁਪਾਤ ਦੇ ਨਿਯਮ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪੁਲਿਸ ਦੇ ਡੀæਐਸ਼ਪੀਜ਼ ਦੀਆਂ ਅਸਾਮੀਆਂ ਨੂੰ ਦਿੱਲੀ ਅਤੇ ਹੋਰਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਡੀæਏæਐਨæਆਈæਪੀæਐਸ਼) ਵਿਚ ਰਲੇਵੇਂ ਵਾਲੇ ਆਪਣੇ ਆਦੇਸ਼ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੀ 25 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਚੰਡੀਗੜ੍ਹ ਪੁਲਿਸ ਦੇ ਡੀæਐਸ਼ਪੀਜ਼ ਦੀਆਂ ਅਸਾਮੀਆਂ ਨੂੰ ਡੀæਏæ ਐਨæਆਈæਪੀæਐਸ਼ ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਫੈਸਲੇ ‘ਤੇ ਸੱਤਾਧਾਰੀ ਐਨæਡੀæਏæ ਸਰਕਾਰ ਦੇ ਭਾਈਵਾਲ ਅਕਾਲੀ ਦਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਰਾਜ਼ ਜਤਾਇਆ ਸੀ। ਇਸ ਮੁੱਦੇ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਦੇ ਇਕ ਵਫਦ ਨੇ ਬੀਤੀ 11 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ, ਜਿਸ ਦੌਰਾਨ ਰਾਜਨਾਥ ਸਿੰਘ ਨੇ ਅਕਾਲੀ ਦਲ ਦੇ ਵਫ਼ਦ ਨੂੰ ਚੰਡੀਗੜ੍ਹ ਉਤੇ ਪੰਜਾਬ ਦੇ ਹੱਕਾਂ ਨੂੰ ਬਹਾਲ ਰੱਖਣ ਦਾ ਭਰੋਸਾ ਦਿਵਾਇਆ ਸੀ।
ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਚੰਡੀਗੜ੍ਹ ‘ਚ ਸਿੱਖ ਬੀਬੀਆਂ ਲਈ ਹੈਲਮੈੱਟ ਪਾਉਣਾ ਜ਼ਰੂਰੀ ਨਹੀਂ ਹੈ ਅਤੇ ਇਸ ਨੂੰ ਮਰਜ਼ੀ ਮੁਤਾਬਕ (ਆਪਸ਼ਨਲ) ਬਣਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਹਫਤੇ ਗ੍ਰਹਿ ਮੰਤਰਾਲੇ ਨੇ ਹੈਲਮਟ ਪਾਉਣ ਤੋਂ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਸੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਦੇ ਯੂæਟੀæ ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਦਿੱਲੀ ‘ਚ ਮੌਜੂਦਾ ਅਮਲ ਅਨੁਸਾਰ ਦੋ ਪਹੀਆ ਵਾਹਨ ਚਲਾਉਣ ਜਾਂ ਉਸ ਦੇ ਪਿੱਛੇ ਵਾਲੀ ਸੀਟ ‘ਤੇ ਬੈਠਣ ਵਾਲੀਆਂ ਸਿੱਖ ਬੀਬੀਆਂ ਲਈ ਹੈਲਮੈੱਟ ਪਾਉਣ ਦੇ ਨਿਯਮ ਨੂੰ ਮਰਜ਼ੀ ਮੁਤਾਬਕ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਸਿੱਖ ਪੁਰਸ਼ਾਂ ਲਈ ਹੈਲਮੈੱਟ ਪਾਉਣਾ ਜ਼ਰੂਰੀ ਨਹੀਂ ਹੈ। ਦੱਸਣਯੋਗ ਹੈ ਕਿ ਦਿੱਲੀ ਟ੍ਰਾਂਸਪੋਰਟ ਵਿਭਾਗ ਨੇ 4 ਜੂਨ 1999 ਨੂੰ ਦਿੱਲੀ ਮੋਟਰ ਵਾਹਨ ਐਕਟ 1993 ਦੇ ਨਿਯਮ 115 ‘ਚ ਇਕ ਸੋਧ ਕੀਤੀ ਸੀ, ਜਿਸ ਦੇ ਤਹਿਤ ਮੋਟਰਸਾਇਕਲ ਚਲਾਉਣ ਸਮੇਂ ਔਰਤਾਂ ਲਈ ਹੈਲਮੈੱਟ ਪਾਉਣਾ ਮਰਜ਼ੀ ਮੁਤਾਬਕ ਬਣਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 28 ਅਗਸਤ 2014 ਨੂੰ ਇਸ ਨਿਯਮ ਨੂੰ ਇਕ ਹੋਰ ਨੋਟੀਫਿਕੇਸ਼ਨ ਦੇ ਜ਼ਰੀਏ ਸੋਧਿਆ ਗਿਆ ਸੀ, ਜਿਸ ਦੇ ਤਹਿਤ Ḕਔਰਤ’ ਸ਼ਬਦ ਨੂੰ ਬਦਲ ਕੇ Ḕਸਿੱਖ ਬੀਬੀਆਂ’ ਕਰ ਦਿੱਤਾ ਗਿਆ ਸੀ।