ਪੰਜਾਬ ਦੀ ਨਵੀਂ ਪੀੜ੍ਹੀ ਉਤੇ ਨਸ਼ਿਆਂ ਦਾ ਮਾਰੂ ਹਮਲਾ

ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਇਲਾਕੇ ਦੇ ਲੋਕ ਲਗਾਤਾਰ ਨਸ਼ੇ ਦੀ ਮਾਰ ਹੇਠ ਆ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਜਾਂ ਤਾਂ ਆਪ ਨਸ਼ਾ ਕਰਦੇ ਹਨ ਜਾਂ ਫਿਰ ਇਸ ਨੂੰ ਮੋਟੀ ਕਮਾਈ ਵਜੋ ਂ ਦੇਖ ਰਹੇ ਹਨ। ਇਨ੍ਹਾਂ ਇਲਾਕਿਆਂ ਵਿਚ ਅਸਾਨੀ ਨਾਲ ਮਿਲ ਰਿਹਾ ਨਸ਼ਾ ਖਾਸਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿਚ ਭਾਰਤੀ ਫੌਜ ਵੱਲੋਂ ਪਕਿਸਤਾਨ ਵਲੋਂ ਭੇਜੀ ਗਈ ਹੈਰੋਇਨ ਵੱਡੇ ਪੱਧਰ ‘ਤੇ ਜਪਤ ਕਰਕੇ ਭਾਵੇਂ ਇਸ ਪਾਸੇ ਸਖ਼ਤ ਸੁਨੇਹਾ ਦਿੱਤਾ ਹੈ ਪਰ ਇਸ ਰੁਝਾਨ ਨੂੰ ਰੋਕਣ ਲਈ ਅਜੇ ਹੋਰ ਉਪਰਾਲਿਆਂ ਦੀ ਲੋੜ ਮਹਿਸੂਸ ਹੋ ਰਹੀ ਹੈ। ਨਸ਼ੇ ਦੇ ਆਦੀ ਨੌਜਵਾਨ ਹੁਣ ਹੈਰੋਇਨ ਦੀ ਵਰਤੋਂ ਸਰਿੰਜਾਂ ਰਾਹੀਂ ਆਪ ਹੀ ਟੀਕੇ ਲਾ ਕੇ ਕਰ ਰਹੇ ਹਨ। ਇਸ ਖਿੱਤੇ ਵਿਚ ਹੈਰੋਇਨ ਦੀ ਵਰਤੋਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਅੰਮ੍ਰਿਤਸਰ ਦੇ ਗਰੂ ਨਾਨਕ ਦੇਵ ਹਸਪਤਾਲ ਵਿਚ ਚਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਕੇਂਦਰ ਵਿਚ ਆਉਣ ਵਾਲੇ ਨਸ਼ਈ ਨੌਜਵਾਨਾਂ ਵਿਚ 50 ਤੋਂ 60 ਫੀਸਦ ਉਹ ਹਨ, ਜਿਹੜੇ ਹੈਰੋਇਨ ਦੀ ਵਰਤੋਂ ਕਰਦੇ ਹਨ ਤੇ ਬਾਕੀ ਉਹ ਹਨ, ਜਿਹੜੇ ਸਿੰਥੈਟਿਕ ਡਰੱਗਜ਼ (ਕੈਪਸੂਲ ਤੇ ਗੋਲੀਆਂ) ਨਾਲ ਨਸ਼ੇੜੀ ਬਣ ਗਏ ਹਨ। ਦਸ ਫੀਸਦ ਉਹ ਨਸ਼ੇੜੀ ਹਨ, ਜਿਹੜੇ ਨਸ਼ੇ ਦੀ ਪੂਰਤੀ ਲਈ ਸਰਿੰਜ ਨਾਲ ਹੈਰੋਇਨ ਦਾ ਟੀਕਾ ਆਪਣੀਆਂ ਨਸਾਂ ਵਿਚ ਲਾਉਂਦੇ ਹਨ।
ਸੂਤਰਾਂ ਮੁਤਾਬਕ ਟੀਕਾ ਲਾਉਣ ਨਾਲ ਨਸ਼ਾ ਇਕਦਮ ਚੜ੍ਹਦਾ ਹੈ। ਇਹ ਵੀ ਕਹਿਣਾ ਮੁਸ਼ਕਲ ਹੈ ਕਿ ਨਸ਼ੇ ਵੇਚਣ ਵਾਲੇ ਸ਼ੁੱਧ ਹੈਰੋਇਨ ਵੇਚ ਰਹੇ ਹਨ ਪਰ ਕੁਝ ਵੀ ਹੋਵੇ, ਇਹ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਲਿਜਾ ਰਹੀ ਹੈ। ਟੀਕੇ ਲਾਉਣ ਲਈ ਵਰਤੀਆਂ ਜਾ ਰਹੀਆਂ ਸਰਿੰਜਾਂ ਤੇ ਸੂਈਆਂ ਹੈਪਟਾਈਟਿਸ ਬੀ, ਹੈਪਟਾਈਟਿਸ ਸੀ, ਐਚæਆਈæਵੀ, ਏਡਜ਼ ਵਰਗੀਆਂ ਲਾ-ਇਲਾਜ ਬਿਮਾਰੀਆਂ ਪੈਦਾ ਕਰ ਰਹੀਆਂ ਹਨ। ਨਸ਼ੇੜੀ ਇਨ੍ਹਾਂ ਦੀ ਵਰਤੋਂ ਆਪਸ ਵਿਚ ਕਰਦੇ ਹਨ। ਚਮੜੀ ਦੇ ਰੋਗ ਪੈਦਾ ਹੁੰਦੇ ਹਨ ਤੇ ਨਸਾਂ ਵਿਚ ਲਹੂ ਜੰਮ ਜਾਂਦਾ ਹੈ। ਸੂਤਰਾਂ ਮੁਤਾਬਕ ਦੇਸ਼ ਵਿਚ ਇਕ ਮਿਲੀਅਨ ਹੈਰੋਇਨ ਦੀ ਵਰਤੋਂ ਕਰਨ ਵਾਲੇ ਰਜਿਸਟਰਡ ਹੋਏ ਹਨ। ਭਾਵ ਇਨ੍ਹਾਂ ਨੇ ਆਪਣਾ ਇਲਾਜ ਕਰਵਾਇਆ ਹੈ। ਭਾਵੇਂ ਰਾਜ ਸਰਕਾਰ ਨੇ ਨਸ਼ੇ ਦੇ ਤਸਕਰਾਂ ਨੂੰ ਫੜਨ ਲਈ ਕਦਮ ਚੁੱਕੇ ਹਨ ਤੇ ਨਸ਼ੇ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਹੋਏ ਹਨ ਪਰ ਇਸ ਲਾਹਨਤ ਨੂੰ ਖ਼ਤਮ ਕਰਨ ਤੇ ਹੋਰ ਠੋਸ ਉਪਰਾਲੇ ਤੁਰੰਤ ਕਰਨ ਦੀ ਲੋੜ ਹੈ।

Be the first to comment

Leave a Reply

Your email address will not be published.