ਮੁਕੇਸ਼ ਅੰਬਾਨੀ ਭਾਰਤੀ ਧਨਕੁਬੇਰਾਂ ‘ਚੋਂ ਫਿਰ ਮੋਹਰੀ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦਾ ਚੇਅਰਮੈਨ ਮੁਕੇਸ਼ ਅੰਬਾਨੀ ਕੁੱਲ 47æ3 ਅਰਬ ਅਮਰੀਕੀ ਡਾਲਰ ਦੀ ਸੰਪਤੀ ਨਾਲ ਲਗਾਤਾਰ ਗਿਆਰਵੇਂ ਸਾਲ ਭਾਰਤੀ ਧਨਕੁਬੇਰਾਂ ‘ਚ ਮੋਹਰੀ ਹੈ। ਫੋਰਬਸ ਮੈਗਜ਼ੀਨ ਮੁਤਾਬਕ ਅੰਬਾਨੀ ਨੇ ਰਿਲਾਇੰਸ ਜੀਓ ਬਰਾਡਬੈਂਡ ਟੈਲੀਕਾਮ ਸੇਵਾ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਮਗਰੋਂ ਇਸ ਸਾਲ ਆਪਣੀ ਜਾਇਦਾਦ ਵਿਚ 9æ3 ਅਰਬ ਅਮਰੀਕੀ ਡਾਲਰ ਦਾ ਇਜ਼ਾਫ਼ਾ ਕੀਤਾ ਹੈ।

ਫੋਰਬਸ ਇੰਡੀਆ ਵੱਲੋਂ ਸਾਲ 2018 ਦੇ ਅਮੀਰ ਭਾਰਤੀਆਂ ਦੀ ਜਾਰੀ ਸੂਚੀ ਵਿਚ ਅੰਬਾਨੀ ਤੋਂ ਬਾਅਦ ਦੂਜਾ ਨੰਬਰ ਅਜ਼ੀਮ ਪ੍ਰੇਮਜੀ ਦਾ ਹੈ, ਜਿਨ੍ਹਾਂ ਦੀ ਜਾਇਦਾਦ 2 ਅਰਬ ਅਮਰੀਕੀ ਡਾਲਰ ਦੇ ਵਾਧੇ ਨਾਲ 21 ਅਰਬ ਅਮਰੀਕੀ ਡਾਲਰ ਨੂੰ ਪੁੱਜ ਗਈ ਹੈ। ਇਸ ਸੂਚੀ ਵਿਚ ਆਰਸੇਲਰ ਮਿੱਤਲ ਚੇਅਰਮੈਨ ਤੇ ਸੀæਈæਓæ ਲਕਸ਼ਮੀ ਮਿੱਤਲ ਕੁੱਲ 18æ3 ਅਰਬ ਦੇ ਅਸਾਸਿਆਂ ਨਾਲ ਤੀਜੀ ਥਾਵੇਂ ਹੈ। ਮਿੱਤਲ ਨੇ ਪਿਛਲੇ ਇਕ ਸਾਲ ਵਿਚ ਆਪਣੀ ਜਾਇਦਾਦ ਵਿਚ 1æ8 ਅਰਬ ਡਾਲਰ ਦਾ ਵਾਧਾ ਕੀਤਾ ਹੈ। 18 ਅਰਬ ਡਾਲਰ ਤੇ 15æ7 ਅਰਬ ਅਮਰੀਕੀ ਡਾਲਰ ਦੀ ਕਮਾਈ ਨਾਲ ਕ੍ਰਮਵਾਰ ਹਿੰਦੂਜਾ ਭਰਾ ਤੇ ਪੈਲੋਨਜੀ ਮਿਸਤਰੀ ਚੌਥੇ ਤੇ ਪੰਜਵੇਂ ਸਥਾਨ ਉਤੇ ਕਾਬਜ਼ ਹਨ। ਸਿਖਰਲੇ ਦਸ ਧਨਕੁਬੇਰਾਂ ‘ਚ ਥਾਂ ਬਣਾਉਣ ਵਾਲੇ ਹੋਰਨਾਂ ਕਾਰੋਬਾਰੀਆਂ ਵਿਚ ਸ਼ਿਵ ਨਾਦਰ (14æ6 ਅਰਬ), ਗੋਦਰੇਜ਼ ਪਰਿਵਾਰ (14 ਅਰਬ), ਦਿਲੀਪ ਸ਼ਾਂਘਵੀ (12æ6 ਅਰਬ), ਕੁਮਾਰ ਬਿਰਲਾ (12æ5 ਅਰਬ) ਤੇ ਗੌਤਮ ਅਡਾਨੀ (11æ9 ਅਰਬ) ਸ਼ਾਮਲ ਹਨ।
ਫੋਰਬਸ ਏਸ਼ੀਆ ਦੇ ਇੰਡੀਆ ਐਡੀਟਰ ਨਾਜ਼ਨੀਨ ਕਰਮਾਲੀ ਨੇ ਕਿਹਾ, Ḕਇਸ ਚੁਣੌਤੀ ਪੂਰਨ ਸਾਲ ਵਿਚ ਜਦੋਂ ਰੁਪਇਆ ਡਾਲਰ ਦੇ ਮੁਕਾਬਲੇ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ ਤਾਂ ਮੁਲਕ ਦੇ ਸਿਖਰਲੇ ਸੌ ਧਨਕੁਬੇਰ ਆਪਣੇ ਪੈਸੇ ਨੂੰ ਸਾਂਭ ਕੇ ਰੱਖਣ ਵਿਚ ਸਫਲ ਰਹੇ ਹਨ। ਇਹ ਨਹੀਂ ਨਵੇਂ ਅਰਬਪਤੀ ਲਗਾਤਾਰ ਟਕਸਾਲ ‘ਚੋਂ ਨਿਕਲਦੇ ਰਹਿਣਗੇ, ਜੋ ਇਸ ਗੱਲ ਦਾ ਇਸ਼ਾਰਾ ਹੈ ਕਿ ਭਾਰਤੀ ਉਦਮੀਆਂ ਦੀ ਊਰਜਾ ਦਾ ਕੋਈ ਮੁਕਾਬਲਾ ਨਹੀਂ। ਬਾਇਓਟੈਕਨਾਲੋਜੀ ਪਾਇਨੀਅਰ ਕਿਰਨ ਮਜੂਮਦਾਰ ਸ਼ਾਅ ਸੂਚੀ ਵਿਚ ਸ਼ਾਮਲ ਉਨ੍ਹਾਂ ਚਾਰ ਮਹਿਲਾਵਾਂ ‘ਚੋਂ ਇਕੱਲੀ ਹੈ, ਜਿਸ ਦੀ ਜਾਇਦਾਦ 66æ7 ਫੀਸਦੀ ਦੇ ਵਾਧੇ ਨਾਲ 3æ6 ਅਰਬ ਡਾਲਰ ਨੂੰ ਜਾ ਪੁੱਜੀ ਹੈ। ਮਜੂਮਦਾਰ ਹਾਲਾਂਕਿ ਸੂਚੀ ਵਿਚ 39ਵੇਂ ਸਥਾਨ ਉਤੇ ਹੈ।