ਜਾਪੇ ‘ਤੀਸਰੇ’ ਵਾਲੀ ਤਾਂ ਗੱਲ ਛੱਡੀ, ਪੰਜੇ-ਤੱਕੜੀ ਵਿਚ ਹੀ ਤੁੱਲ ਜਾਂਦੇ।
ਵੋਟਰ ਉਲਝਦੇ ਹੋਰ ਝਮੇਲਿਆਂ ਵਿਚ, ਸਿਆਸਤਦਾਨਾਂ ਦੇ ਲੱਗ ਨੇ ਟੁੱਲ ਜਾਂਦੇ।
ਸੱਚ-ਗੱਪ ਦੀ ਪਰਖ ਨਾ ਮੂਲ ਕਰਦੇ, ਨਵੇਂ ਨਾਹਰਿਆਂ ਉਤੇ ਹੀ ਡੁੱਲ੍ਹ ਜਾਂਦੇ।
ਲੰਮੀ ਸੋਚ ਸਿਆਣਪ ਤੋਂ ਵਿਰਵਿਆਂ ‘ਤੇ, ਝੱਖੜ ਚੰਦਰੇ ਆਖਰ ਨੂੰ ਝੁੱਲ ਜਾਂਦੇ।
ਇਸੇ ਲੀਹ ਪੁਰਾਣੀ ‘ਤੇ ਚਲਦਿਆਂ ਹੀ, ਇਨਕਲਾਬ ਦੇ ਦੀਵੇ ਹੋ ਗੁੱਲ ਜਾਂਦੇ।
ਚਾਅ ਵੋਟਾਂ ਦਾ ਵਿਆਹ ਦੇ ਵਾਂਗ ਚੜ੍ਹਦਾ, ਮਸਲੇ ਫੇਰ ਪੁਰਾਣੇ ਸਭ ਭੁੱਲ ਜਾਂਦੇ!