ਹੋਊ ਬਿਸਤਰਾ ਗੋਲ?

ਗੁਰੂ ਗ੍ਰੰਥ ਬੇਅਦਬੀ ਦੇ ਮਾਮਲੇ ‘ਤੇ, ਸਿਆਸੀ ਪਿੜਾਂ ਵਿਚ ਹੋ ਰਿਹਾ ਘੋਲ ਮੀਆਂ।
ਜਿਨ੍ਹਾਂ ਲਾਈ ਸੀ ਅੱਗ ਸ਼ਰਾਰਤਾਂ ਦੀ, ਲਏ ਕੈਪਟਨ ਸਰਕਾਰ ਨੇ ਟੋਲ੍ਹ ਮੀਆਂ।
ਸਜ਼ਾ ਦੇਣ ਲਈ ਪਈ ਸਰਕਾਰ ਸੋਚੇ, ਜੱਕੋ-ਤੱਕੀ ਵਿਚ ਪਰਾਂ ਨੂੰ ਤੋਲ ਮੀਆਂ।
ਕੱਖੋਂ ਹੌਲੇ ਕਮਿਸ਼ਨ ਨੇ ਕਰੇ ਜਿਹੜੇ, ਹੁਣ ਉਹ ਫਿਰਦੇ ਨੇ ਖੋਲ੍ਹਦੇ ਪੋਲ ਮੀਆਂ।
ਵਿਚ ਰੈਲੀਆਂ ਸੱਦ ਕੇ ਵੈਲੀਆਂ ਨੂੰ, ਕੁੱਟੀ ਜਾਂਦੇ ਨੇ ਕੁਫਰ ਦੇ ਢੋਲ ਮੀਆਂ।
ਲੱਗਦੈ ਖਿਝੇ ਪੰਜਾਬ ਦੇ ਵਾਸੀਆਂ ਨੇ, ਕਰਨਾ ਬਿਸਤਰਾ ਇਨ੍ਹਾਂ ਦਾ ਗੋਲ ਮੀਆਂ।