ਗੁਰੂਆਂ ਦਾ ਦੇਵ

ਬਲਜੀਤ ਬਾਸੀ
ਪਿਛੇ ਜਿਹੇ ਇੱਕ ਐਤਵਾਰ ਮੈਂ ਇੱਕ ਸਥਾਨਕ ਗੁਰਦੁਆਰੇ ਗਿਆ। ਉਥੇ ਭੋਗ ਪਿਛੋਂ ਉਨ੍ਹਾਂ ਕੁਝ ਬੱਚਿਆਂ ਨੂੰ ਇਨਾਮ ਦੇਣ ਦੀ ਰਸਮ ਕੀਤੀ ਗਈ, ਜਿਨ੍ਹਾਂ ਕੁਝ ਦੇਰ ਪਹਿਲਾਂ ਦਿੱਤੀ ਗਈ ਪ੍ਰਸ਼ਨਾਵਲੀ ਦੇ ਉਤਰ ਦਿੱਤੇ ਸਨ। ਇਕ ਪ੍ਰਸ਼ਨ ਗੁਰੂ ਨਾਨਕ ਦੀ ਜੀਵਨੀ ਨਾਲ ਸਬੰਧਤ ਸੀ। ਕੁਝ ਬੱਚਿਆਂ ਨੇ ਆਪਣੇ ਉਤਰਾਂ ਵਿਚ ਗੁਰੂ ਨਾਨਕ ਦਾ ਨਾਂ Ḕਗੁਰੂ ਨਾਨਕ ਦੇਵḔ ਲਿਖ ਦਿੱਤਾ ਸੀ ਜਿਸ ਕਾਰਨ ਇਨਾਮ ਵਰਤਾਉਣ ਵਾਲਾ ਸੱਜਣ ਕਾਫੀ ਭੜਕਿਆ ਮਲੂਮ ਹੁੰਦਾ ਸੀ। ਉਸ ਨੇ ਆਪਣੇ ਝਿੜਕਾਂ ਭਰੇ ਭਾਸ਼ਣ ਵਿਚ ਕਿਹਾ, ਲਗਦਾ ਹੈ Ḕਗੁਰੂ ਨਾਨਕ ਦੇਵḔ ਲਿਖਣ ਵਾਲੇ ਬੱਚਿਆਂ ਨੇ ਗੁਰੂ ਜੀ ਬਾਰੇ ਜਾਣਕਾਰੀ ਇੰਟਰਨੈਟ ਤੋਂ ਲਈ ਹੈ, ਵਰਨਾ ਉਹ ਗੁਰੂ ਦਾ ਨਾਂ ਨਿਰਾ Ḕਗੁਰੂ ਨਾਨਕḔ ਹੀ ਲਿਖਦੇ। ਇਸ ਗਲਤੀ ਕਾਰਨ ਕੁਝ ਬੱਚਿਆਂ ਦੇ ਨੰਬਰ ਕੱਟੇ ਗਏ।

ਮੈਨੂੰ ਹੈਰਾਨੀ ਹੋਈ ਕਿ ਰੁਹਬ ਭਰੀ ਜ਼ਬਾਨ ਵਿਚ ਬੋਲ ਰਹੇ ਇਸ ਮਹੱਤਵਾਕਾਂਖੀ ਸੱਜਣ ਦੀ ਇੰਟਰਨੈਟ ਬਾਰੇ ਜਾਣਕਾਰੀ ਕਿੰਨੀ ਸੀਮਿਤ ਹੈ। ਆਮ ਤੌਰ ਤੇ ਨੈਟ ਤੋਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਲੈਣ ਲਈ ḔਵਿਕੀਪੀਡੀਆḔ ਦੀ ਮਦਦ ਲਈ ਜਾਂਦੀ ਹੈ, ਜਦ ਕਿ ਅੰਗਰੇਜ਼ੀ ਵਿਕੀਪੀਡੀਆ ਵਿਚ ਗੁਰੂ ਸਾਹਿਬ ਵਾਲੇ ਇੰਦਰਾਜ ਅਧੀਨ Ḕਗੁਰੂ ਨਾਨਕḔ ਨਾਂ ਦੀ ਹੀ ਵਰਤੋਂ ਕੀਤੀ ਗਈ ਹੈ, ਨਾਲ ਦੇਵ ਪਿਛੇਤਰ ਇੱਕ ਵਾਰੀ ਵੀ ਲੱਗਾ ਨਹੀਂ ਮਿਲਦਾ। ਉਂਜ ਇੰਟਰਨੈਟ ਆਪਣੇ ਆਪ ਕੋਈ ਸਮੱਗਰੀ ਨਹੀਂ ਘੜਦਾ, ਜੋ ਲੋਕ ਭੇਜਦੇ ਹਨ ਉਹੀ ਸਾਹਮਣੇ ਪਰੋਸਦਾ ਹੈ। ਇਸ ਲਈ Ḕਗੁਰੂ ਨਾਨਕḔ ਅਤੇ Ḕਗੁਰੂ ਨਾਨਕ ਦੇਵḔ ਦੋਵੇਂ ਮਿਲਦੇ ਹਨ। ਜੱਗ ਜਾਣਦਾ ਹੈ ਕਿ ਗੁਰੂ ਨਾਨਕ ਦਾ ਦੇਵ ਪਿਛੇਤਰ ਵਾਲਾ ਨਾਂ ਇੰਟਰਨੈਟ ਈਜਾਦ ਹੋਣ ਤੋਂ ਢੇਰ ਸਮਾਂ ਪਹਿਲਾਂ ਤੋਂ ਪ੍ਰਚਲਿਤ ਹੈ। ਅਸੀਂ ਆਪਣੇ ਸਕੂਲੀ ਦਿਨਾਂ ਵਿਚ ਗੁਰੂ ਨਾਨਕ ਬਾਰੇ ਲੇਖ ਲਿਖਦਿਆਂ Ḕਗੁਰੂ ਨਾਨਕ ਦੇਵḔ ਹੀ ਲਿਖਦੇ ਰਹੇ ਹਾਂ। ਸਾਰੀਆਂ ਪਾਠ-ਪੁਸਤਕਾਂ ਅਤੇ ਹੋਰ ਸਾਹਿਤ ਵਿਚ ਏਹੀ ਨਾਂ ਮਿਲਦਾ ਸੀ। ਉਸ ਦਿਨ ਮੈਂ ਗੁਰਦੁਆਰੇ ਦੀ ਕੰਧ ਤੇ Ḕਗੁਰੂ ਨਾਨਕ ਸਾਹਿਬḔ ਨਾਂ ਵਰਤੇ ਜਾਣ ਦੀ ਹਦਾਇਤ ਵੀ ਦੇਖੀ।
ਅੰੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ 24 ਨਵੰਬਰ 1969 ਨੂੰ ਗੁਰੂ ਨਾਨਕ ਦੀ 500ਵੀਂ ਜਨਮ ਵਰ੍ਹੇ ਗੰਢ ਦੀ ਮਨੌਤ ਵਜੋਂ ਸਥਾਪਤ ਕੀਤੀ ਗਈ ਸੀ। ਪਹਿਲਾਂ ਇਸ ਦਾ ਨਾਂ Ḕਗੁਰੂ ਨਾਨਕ ਯੂਨੀਵਰਸਿਟੀḔ ਰੱਖਿਆ ਗਿਆ ਸੀ ਪਰ ਪੰਥਕ ਧਿਰਾਂ ਨੇ ਸਖਤ ਇਤਰਾਜ਼ ਕੀਤਾ ਕਿ ਯੂਨੀਵਰਸਿਟੀ ਦੇ ਨਾਂ ਵਿਚ ਗੁਰੂ ਸਾਹਿਬ ਦਾ ਪੂਰਾ ਨਾਂ ਨਾ ਵਰਤ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ। ਸਿੱਟੇ ਵਜੋਂ ਉਦੋਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਨਾਂ ਵਿਚ ਤਬਦੀਲੀ ਕਰਕੇ Ḕਗੁਰੂ ਨਾਨਕ ਦੇਵ ਯੂਨੀਵਰਸਿਟੀḔ ਕਰ ਦਿੱਤਾ। ਧਾਰਮਕ ਮਾਮਲਿਆਂ ਵਿਚ ਭਾਵਨਾਵਾਂ ਝਟ ਹੀ ਵਲੂੰਧਰੀਆਂ ਜਾਂਦੀਆਂ ਹਨ। ਉਦੋਂ ਇੰਟਰਨੈਟ ਪ੍ਰਗਟ ਹੀ ਨਹੀਂ ਸੀ ਹੋਇਆ, ਇਹ 1980ਵਿਆਂ ਵਿਚ ਚੱਲਿਆ।
ਗੁਰੂ ਨਾਨਕ ਸਮੇਤ ਗੁਰੂ ਅੰਗਦ ਅਤੇ ਗੁਰੂ ਅਰਜਨ ਦੇ ਨਾਂ ਪਿੱਛੇ ਦੂਜਾ ਨਾਂ ḔਦੇਵḔ ਲਾਉਣ ਬਾਰੇ ਕਿੰਤੂ ਪ੍ਰੰਤੂ ਸ਼ਾਇਦ ਡਾæ ਹਰਜਿੰਦਰ ਸਿੰਘ ਦਿਲਗੀਰ ਦੀ ਇੱਕ Ḕਖੋਜ ਭਰੀḔ ਲਿਖਤ ਤੋਂ ਸ਼ੁਰੂ ਹੋਇਆ। ਮੇਰੀ ਜਾਚੇ ਇਸ ਪਿੱਛੇ ਕੰਮ ਕਰਦੀ ਭਾਵਨਾ ਇਹ ਹੈ ਕਿ ਦੇਵ ਸ਼ਬਦ ਹਿੰਦੂ ਧਰਮ ਨਾਲ ਸਬੰਧਤ ਹੈ, ਜਿਸ ਤੋਂ ਗੁਰੂ ਜੀ ਦਾ ਹਿੰਦੂ ਦੇਵਤਿਆਂ ਨਾਲ ਲਾਗਾ ਉਘੜਦਾ ਹੈ। ਅੱਜ ਕਲ੍ਹ ਸਿੱਖਾਂ ਦੇ ਕਈ ਸੰਕੀਰਣ ਵਿਦਵਾਨ ਅਤੇ ਉਨ੍ਹਾਂ ਦੇ ਪਿਛਲੱਗ ਗੁਰਦੁਆਰੇ ਜਾਂ ਹੋਰ ਸੰਸਥਾਵਾਂ ਹਿੰਦੂ ਧਰਮ ਨਾਲ ਕਿਸੇ ਵੀ ਜਾ ਜੁੜਦੀ ਗੱਲ ਤੋਂ ਏਨਾ ਚਿੜ੍ਹਦੇ ਹਨ ਕਿ ਜਨੂੰਨ ਵਿਚ ਆਏ ਉਹ ਤਰਕ ਦੀ ਹਰ ਸੀਮਾ ਪਾਰ ਕਰ ਦਿੰਦੇ ਹਨ।
ਆਉ ਜ਼ਰਾ ਡਾæ ਦਿਲਗੀਰ ਦੀਆਂ ਦਲੀਲਾਂ ਵੱਲ ਨਜ਼ਰ ਮਾਰ ਲਈਏ। ਉਨ੍ਹਾਂ ਅਨੁਸਾਰ ਗੁਰੂਆਂ ਦੇ ਨਾਂਵਾਂ ਪਿੱਛੇ ਦੇਵ ਲਾਉਣ ਦੀ ਰੀਤ ਕੁਝ ਕੁ ਦਹਾਕਿਆਂ ਤੋਂ ਸ਼ੁਰੂ ਹੋਈ ਹੈ। ਕੁਝ ਕੁ ਦਹਾਕਿਆਂ ਦਾ ਮਤਲਬ ਵੱਧ ਤੋਂ ਵੱਧ ਚਾਲੀ ਪੰਜਾਹ ਸਾਲ ਹੀ ਹੋ ਸਕਦਾ ਹੈ ਜਦ ਕਿ ਸੌ ਤੋਂ ਵੀ ਵੱਧ ਸਾਲ ਪਹਿਲਾਂ ਭਾਈ ਕਾਨ੍ਹ ਸਿੰਘ ਰਚਿਤ Ḕਮਹਾਨ ਕੋਸḔæ ਵਿਚ ਗੁਰੂ ਸਾਹਿਬ ਦਾ ਨਾਂ Ḕਗੁਰੂ ਨਾਨਕ ਦੇਵḔ ਵਜੋਂ ਦਰਜਨਾਂ ਵਾਰੀ ਮਿਲਦਾ ਹੈ। ਮਿਸਾਲ ਵਜੋਂ ਦੇਖੋ ਗੁਰੂ ਜੀ ਬਾਰੇ ਮੁੱਖ ਇੰਦਰਾਜ Ḕਨਾਨਕਦੇਵ ਸਤਿਗੁਰੂḔḔ। ਇਸ ਵਿਚ ਭਾਈ ਸੰਤੋਖ ਸਿੰਘ (1787-1843) ਵਲੋਂ ਵਰਤਿਆ ਨਾਂ Ḕਗੁਰੂ ਨਾਨਕ ਦੇਵḔ ਵੀ ਮੌਜੂਦ ਹੈ। ਇਸ ਕੋਸ਼ ਵਿਚ Ḕਅੰਗਦ ਦੇਵḔ ਅਤੇ Ḕਅਰਜਨ ਦੇਵḔ ਆਦਿ ਨਾਂ ਵੀ ਮਿਲਦੇ ਹਨ।
ਮਹਾਨ ਕੋਸ਼ 1912 ਤੋਂ ਅਰੰਭ ਕਰਕੇ 1926 ਵਿਚ ਮੁਕੰਮਲ ਹੋਇਆ ਸੀ। ਰਾਵਲਪਿੰਡੀ ਵਿਚ 1904 ਵਿਚ ਸੇਵਾਰਾਮ ਸਿੰਘ ਥਾਪੜ ਦੁਆਰਾ ਗੁਰੂ ਨਾਨਕ ਬਾਰੇ ਪ੍ਰਕਾਸ਼ਤ ਪੁਸਤਕ ਵਿਚ ਗੁਰੂ ਸਾਹਿਬ ਦਾ ਦੇਵ ਵਾਲਾ ਨਾਂ ਕਈ ਵਾਰੀ ਮਿਲਦਾ ਹੈ, ਪੁਸਤਕ ਦਾ ਨਾਂ ਹੀ Ḕਠਹe ਲਿe ਅਨਦ ਟeਅਚਹਨਿਗਸ ਾ ੰਰ ਿਘੁਰੁ ਂਅਨਅਕ ਧeਵḔ ਹੈ।
ਡਾæ ਦਿਲਗੀਰ ਨੇ ਸਿੱਖਾਂ ਵਿਚ Ḕਸੀ੍ਰ ਦੀ ਵਰਤੋਂ ਨੂੰ ਵੀ ਸ਼ਰਾਰਤਪੂਰਨ ਕਿਹਾ ਹੈ। ਸ੍ਰੀ ਬਾਰੇ ਮੈਂ ਬਹੁਤ ਪਹਿਲਾਂ ਲਿਖ ਚੁੱਕਾ ਹਾਂ, ਇਥੇ ਤਨਜ਼ ਕੱਸ ਕੇ ਸਾਰ ਲੈਂਦਾ ਹਾਂ ਕਿ ਸ੍ਰੀ ਦਿਲਗੀਰ ਵੀ ਕਿਸੇ ਨੂੰ ਨਮਸਕਾਰਨ ਲਈ Ḕਸਤਿ ਸੀ੍ਰ ਅਕਾਲḔ ਹੀ ਕਹਿੰਦੇ ਹੋਣਗੇ ਅਤੇ ਅਰਦਾਸ ਕਰਦੇ ਸਮੇਂ Ḕਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥Ḕ ਅਤੇ Ḕਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀḔ ਅਵੱਸ਼ ਉਚਾਰਦੇ ਹੋਣਗੇ। ਗੁਰੁ ਨਾਨਕ ਨੇ ਵੱਡੇ ਪੁੱਤਰ ਦਾ ਨਾਂ Ḕਸ੍ਰੀ ਚੰਦḔ ਰੱਖਿਆ ਸੀ।
ਡਾæ ਦਿਲਗੀਰ ਦੀ ਦਲੀਲ ਹੈ ਕਿ ਨਾਨਕ, ਅੰਗਦ ਅਤੇ ਅਰਜਨ ਦੀ ਤਰ੍ਹਾਂ ਬਾਕੀ ਗੁਰੂਆਂ-ਜਿਵੇਂ ਰਾਮਦਾਸ, ਅਮਰਦਾਸ, ਹਰਿਗੋਬਿੰਦ ਆਦਿ ਨਾਂ ਵੀ ਇੱਕ ਲਫਜ਼ੇ ਹੀ ਹਨ। ਇਹ ਉਨ੍ਹਾਂ ਦਾ ਦਾਅਵੇ ਭਰਿਆ ਬਿਆਨ ਹੈ, ਇਸ ਦਾ ਕੋਈ ਤਰਕ ਨਹੀਂ ਦਿੱਤਾ ਕਿ ਇਹ ਨਾਂ ਕਿਵੇਂ ਇੱਕ ਲਫਜ਼ੇ ਹਨ। ḔਰਾਮਦਾਸḔ ਆਦਿ ਭਾਵੇਂ ਜੋੜ ਕੇ ਲਿਖੇ ਗਏ ਹੋਣ ਭਾਵੇਂ ਜੁਦੇ ਜੁਦੇ, ਇਹ ਨਾਂ ਬਣੇ ਦੋ ਸ਼ਬਦਾਂ ਤੋਂ ਹੀ ਹਨ ਅਤੇ ਨਾਂ ਪਿਛੇ ਭਾਵਨਾ ਅਤੇ ਅਰਥ ਓਹੀ ਰਹਿੰਦੇ ਹਨ ਯਾਨਿ ਰਾਮਦਾਸ-ਰਾਮ ਦਾ ਦਾਸ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਨਾਂ ਘੜਨਾ ਇਕ ਰੀਤੀ ਬਣ ਜਾਂਦੀ ਹੈ ਭਾਵੇਂ ਕੋਈ ਅਰਥ ਬਣਦਾ ਹੋਵੇ ਜਾਂ ਨਾ। ਮਰਹੂਮ ਖੁਸ਼ਵੰਤ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ Ḕਗੋਪਾਲ ਸਿੰਘḔ ਨਾਂ ਦਾ ਅਰਥ ਬਣਦਾ ਹੈ, ਗਊਆਂ ਪਾਲਣ ਵਾਲਾ ਸ਼ੇਰ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ ਅਤੇ ਭਗਤ ਜੈਦੇਵ ਦੀ ਬਾਣੀ ਮੌਜੂਦ ਹੈ, ਦੇਵ ਤਾਂ ਆ ਹੀ ਗਿਆ ਨਾ! ਗੁਰੂ ਲਈ ਗੁਰਦੇਵ ਸ਼ਬਦ ਵੀ ਅਨੇਕਾਂ ਵਾਰ ਆਇਆ ਹੈ। ਫਿਰ ਦੇਵ ਤੋਂ ਏਨਾ ਨੱਕ ਕਿਉਂ ਵੱਟਿਆ ਜਾ ਰਿਹਾ ਹੈ? ਹਰਜਿੰਦਰ ਦੇ ਨਾਂ ਵਿਚ ਵੀ ਇੱਕ ਹਿੰਦੂ ਦੇਵਤੇ ਇੰਦਰ ਦਾ ਵਾਸਾ ਹੈ।
ਡਾæ ਦਿਲਗੀਰ ਦੀ ਖੋਜ ਅਨੁਸਾਰ ਚਰਚਾ ਅਧੀਨ ਗੁਰੂ ਸਾਹਿਬਾਨ ਦੇ ਨਾਂਵਾਂ ਪਿੱਛੇ ਦੇਵ ਸ਼ਬਦ ਗੁਰੂ ਕਾਲ ਤੋਂ ਬਾਅਦ ਦਾ ਵਰਤਾਰਾ ਹੈ। ਇਸ ਖੋਜ ਨੂੰ ਰੱਦ ਕਰਨ ਲਈ ਮੇਰੇ ਕੋਲ ਨਾ ਕੋਈ ਦਲੀਲ ਹੈ ਤੇ ਨਾ ਮੇਰੀ ਇਸ ਵਿਸ਼ੇ ਬਾਰੇ ਏਨੀ ਜਾਣਕਾਰੀ ਹੈ। ਇਸ ਲਈ ਹਾਲ ਦੀ ਘੜੀ ਮੇਰੇ ਕੋਲ ਕੋਈ ਕਾਰਨ ਨਹੀਂ ਕਿ ਮੈਂ ਉਨ੍ਹਾਂ Ḕਤੇ ਵਿਸ਼ਵਾਸ ਨਾ ਕਰਾਂ। ਇਸ ਗੱਲੋਂ ਸਗੋਂ ਮੈਂ ਉਨ੍ਹਾਂ ਦੀ ਖੋਜ ਦੀ ਸ਼ਲਾਘਾ ਕਰਦਾ ਹਾਂ, ਇਸ ਦਾ ਆਪਣਾ ਮੁੱਲ ਹੈ। ਮੈਂ ਡਾæ ਦਿਲਗੀਰ ਦੀ ਲਭਤ ਨੂੰ ਚੁਣੌਤੀ ਨਹੀਂ ਦੇ ਰਿਹਾ ਸਗੋਂਂ ਇਸ ਨੂੰ ਜ਼ਬਰਦਸਤੀ ਲਾਗੂ ਕਰਾਉਣ ਤੋਂ ਪੈਦਾ ਹੁੰਦੇ ਸਵਾਲਾਂ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ। ਮਸਲਾ ਇਹ ਹੈ ਕਿ ਜੇ ਬਾਅਦ ਵਿਚ ਕਿਸੇ ਨੇ ਗੁਰੂਆਂ ਦੇ ਨਾਂ ਪਿਛੇ ਸਤਿਕਾਰਸੂਚਕ ਪਿਛੇਤਰ ਲਾ ਦਿੱਤੇ ਜੋ ਅੱਜ ਤੱਕ ਵੀ ਪ੍ਰਵਾਨ ਹੁੰਦੇ ਆ ਰਹੇ ਹਨ ਤਾਂ ਹੁਣ ਉਨ੍ਹਾਂ ਨੂੰ ਹਟਾਉਣ ਦੀ ਕੀ ਤੁਕ ਹੈ?
ਦੇਵ ਸ਼ਬਦ ਸਿਰਫ ਦੇਵਤੇ ਲਈ ਹੀ ਨਹੀਂ, ਸਗੋਂ ਇਸ ਦਾ ਪਹਿਲਾ ਅਰਥ ਪ੍ਰਕਾਸ਼, ਰੌਸ਼ਨੀ ਆਦਿ ਦਾ ਬੋਧਕ ਹੈ। ਪੁਰਾਣੇ ਸਮੇਂ ਤੋਂ ਹੀ ਦੇਵ ਸ਼ਬਦ ਸਤਿਕਾਰਯੋਗ, ਪੂਜਣਯੋਗ ਧਾਰਮਕ ਪੁਰਸ਼ਾਂ ਲਈ ਵਰਤਿਆ ਜਾਂਦਾ ਰਿਹਾ ਹੈ। ਇਹ ਗੱਲ ਮੰਨੀ ਜਾ ਸਕਦੀ ਹੈ ਕਿ ਨਾ ਤਾਂ ਗੁਰੂਆਂ ਦੇ ਜਨਮ ਵੇਲੇ ਇਹ ਨਾਂ ਰੱਖੇ ਗਏ ਹੋਣਗੇ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿਚ ਉਪਲਭਦ ਹਨ।
ਡਾæ ਦਿਲਗੀਰ ਅਨੁਸਾਰ “ਦਰ ਅਸਲ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ Ḕਦੇਵ’ ਲਿਖਣ ਦੀ ਹਰਕਤ ਨਿਰਮਲਿਆਂ ਨੇ ਸ਼ੁਰੂ ਕੀਤੀ ਸੀ। ਲੇਖਕਾਂ ਵਿਚੋਂ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ (ਜੋ ਖੁਦ ਇਕ ਨਿਰਮਲਾ ਸੀ)। ਗੁਰੂਆਂ ਦੇ ਨਾਂਵਾਂ ਨਾਲ ਸ੍ਰੀ ਅਤੇ ਦੇਵ-ਦੋਵੇਂ ਨਿਰਮਲਿਆਂ ਅਤੇ ਬ੍ਰਾਹਮਣਾਂ ਦੀਆਂ ਕਰਤੂਤਾਂ ਦਾ ਨਤੀਜਾ ਹਨ। ਇੰਜ ਹੀ ਗੁਰੂਆਂ ਨਾਲ ਸਬੰਧਤ ਸ਼ਹਿਰਾਂ ਦੇ ਨਾਂ ਨਾਲ ਸ੍ਰੀ ਅਤੇ ਸਾਹਿਬ ਲਾਉਣ ਦੀ ਹਰਕਤ ਵੀ ਨਿਰਮਲਿਆਂ ਨੇ ਸ਼ੁਰੂ ਕੀਤੀ ਸੀ।”
ਮਤਲਬ ਸ੍ਰੀ ਅਤੇ ਸਾਹਿਬ ਵੀ ਅਪ੍ਰਵਾਨ ਹਨ। ਵਿਡੰਬਨਾ ਹੈ ਕਿ ਦਿਲਗੀਰ ਸਾਹਿਬ (!) ਖੁਦ ਗੁਰੂ ਨਾਨਕ ਦੇ ਨਾਂ ਨਾਲ ਸਾਹਿਬ ਪਿਛੇਤਰ ਲਾ ਰਹੇ ਹਨ ਤੇ ਨਾਲ ਹੀ ਇਸ ਨੂੰ ਨਿਰਮਲਿਆਂ ਤੇ ਬਾਹਮਣਾਂ ਦੀ ਕਰਤੂਤ ਗਰਦਾਨ ਰਹੇ ਹਨ। ਉਨ੍ਹਾਂ ਦੇ ਲੇਖ ਦਾ ਸਿਰਲੇਖ ਹੀ ਗੁਰੂ ਨਾਨਕ ḔਸਾਹਿਬḔ ਕਿ ਗੁਰੂ ਨਾਨਕ ḔਦੇਵḔ ਹੈ। ਉਹ ਸਾਹਿਬ ਪਿਛੇਤਰ Ḕਤੇ ਕੋਈ ਇਤਰਾਜ਼ ਨਹੀਂ ਦਰਸਾ ਰਹੇ। ਦਿਲਗੀਰ ਜਿਹੇ ਵਿਦਵਾਨਾਂ ਦੇ ਅੰਤਰ ਮਨ ਵਿਚ ਕੋਈ ਦੁਬਿਧਾ ਤਾਂ ਜ਼ਰੂਰ ਹੈ ਕਿ ਗੁਰੂਆਂ ਦਾ ਨਾਂ ਦੋ ਜੁਜ਼ਾਂ ਵਾਲਾ ਹੋਣਾ ਚਾਹੀਦਾ ਹੈ। ਸਾਹਿਬ ਵੀ ਗੁਰੂਆਂ ਦੇ ਜਨਮ ਵੇਲੇ ਤੋਂ ਉਨ੍ਹਾਂ ਨਾਲ ਜੁੜਿਆ ਹੋਇਆ ਨਹੀਂ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਇਹ ਲਫਜ਼ ਹੈ ਵੀ ਇਸਲਾਮੀ ਸਭਿਅਤਾ ਨਾਲ ਪਰੁੱਚ ਅਰਬੀ ਪਿਛੋਕੜ ਵਾਲਾ। ਇਹ ਗੱਲ ਆਮ ਹੀ ਜਾਣੀ ਜਾਂਦੀ ਹੈ ਕਿ ਸਾਡੇ ਦੇਸ਼ ਵਿਚ ਸਤਿਕਾਰ ਅਤੇ ਅਧੀਨਗੀ ਦੇ ਭਾਵਾਂ ਵਾਲਾ ਸਾਹਿਬ ਸ਼ਬਦ ਯੂਰਪੀਨਾਂ ਦੇ ਵੇਲੇ ਤੋਂ ਸ਼ੁਰੂ ਹੋਇਆ ਜੋ ਕਿ ਭਾਰਤੀਆਂ ਵਲੋਂ Ḕਗੋਰੇ ਸਾਹਿਬਾਂḔ ਲਈ ਵਰਤਿਆ ਜਾਂਦਾ ਸੀ। ਗੋਰੀਆਂ ਮੇਮਾਂ ਨੂੰ ਮੇਮ ਸਾਹਿਬ ਕਿਹਾ ਜਾਂਦਾ ਸੀ। ਡਾæ ਦਿਲਗੀਰ ਦੀ ਖੋਜ ਗੁਰੂਆਂ ਨਾਲ ਜੋੜੇ ਜਾਂਦੇ ਸਾਹਿਬ ਬਾਰੇ ਕੀ ਕਹਿੰਦੀ ਹੈ?
ਗੁਰੂਆਂ ਦੇ ਨਾਂ ਅੱਗੇ ਗੁਰੂ ਸ਼ਬਦ ਲਾਉਣ ਬਾਰੇ ਵੀ ਕਿੰਤੂ ਕੀਤਾ ਜਾ ਸਕਦਾ ਹੈ। ਗੁਰੂ-ਸ਼ਿਸ਼ ਤਾਂ ਹਿੰਦੂ ਧਰਮ ਦੀ ਪ੍ਰਾਚੀਨ ਪਰੰਪਰਾ ਹੈ। ਜ਼ਰਾ ਸੋਚੋ, ਗੁੜਗਾਵਾਂ ਦਾ ਨਾਂ ਬਦਲ ਕੇ ਗੁਰੂਗ੍ਰਾਮ ਕਿਉਂ ਰੱਖਿਆ ਗਿਆ? ਮੇਰੇ ਕਈ ਗੁਜਰਾਤੀ ਮਿੱਤਰਾਂ ਦੀ ਜੇਬ ਵਿਚ ਉਨ੍ਹਾਂ ਦੇ ਗੁਰੂ ਦੀ ਫੋਟੋ ਹੁੰਦੀ ਹੈ। ਗੁਰੂ ਸੰਸਕ੍ਰਿਤ ਦਾ ਪੁਰਾਣਾ ਸ਼ਬਦ ਹੈ ਜਿਸ ਬਾਰੇ ਬਹੁਤ ਪਹਿਲਾਂ ਲਿਖਿਆ ਜਾ ਚੁਕਾ ਹੈ। ਸਿੱਖਾਂ ਦੇ ਨਾਂ ਪਿੱਛੇ ਲਾਇਆ ਜਾ ਰਿਹਾ ḔਸਿੰਘḔ ਸ਼ਬਦ ਪ੍ਰਾਚੀਨ ਪਿਛੇਤਰ ਹੈ। ਸਿੰਘ ਅਤੇ ਇਸ ਦੇ ਰੁਪਾਂਤਰ ਲਗਭਗ ਸਾਰੇ ਭਾਰਤ ਵਿਚ ਹਿੰਦੂਆਂ ਦੇ ਕਈ ਫਿਰਕਿਆਂ ਦੇ ਨਾਂਵਾਂ ਪਿੱਛੇ ਲਾਏ ਜਾਂਦੇ ਹਨ। ਦਸਵੀਂ ਸਦੀ ਦੇ Ḕਅਮਰ ਕੋਸ਼Ḕ ਦੇ ਕਰਤਾ ਦਾ ਨਾਂ Ḕਅਮਰ ਸਿੰਘḔ ਸੀ। ਗੁਰੂ ਸਾਹਿਬ ਨੇ ਸਿੱਖ ਨਾਂਵਾਂ ਲਈ ਹਿੰਦੂਆਂ ਵਾਲਾ ਸਿੰਘ ਕਿਉਂ ਚੁਣਿਆ? ਕੌਰ ਵੀ ḔਕੁਮਾਰḔ ਸ਼ਬਦ ਦਾ ਹੀ ਬਦਲਿਆ ਰੂਪ ਹੈ। ਰਾਜਸਥਾਨ ਦੇ ਕਈ ਇਲਾਕਿਆਂ ਵਿਚ ਸਦੀਆਂ ਤੋਂ ਹਿੰਦੂ ਇਸਤਰੀਆਂ ਦੇ ਨਾਂ ਪਿੱਛੇ ਕੌਰ ਪਿਛੇਤਰ ਲਗਦਾ ਹੈ।
ਅਸੀਂ Ḕਗ੍ਰੰਥḔ (ਗੁਰੂ ਮਾਨਿਓ ਗ੍ਰੰਥ) ਨੂੰ ਪਹਿਲਾਂ Ḕਆਦਿ ਗ੍ਰੰਥḔ ਫਿਰ Ḕਗੁਰੂ ਗ੍ਰੰਥḔ ਫਿਰ Ḕਸ੍ਰੀ ਗੁਰੂ ਗ੍ਰੰਥḔ ਫਿਰ Ḕਸ੍ਰੀ ਗੁਰੂ ਗ੍ਰੰਥ ਸਾਹਿਬḔ ਕਹਿਣਾ ਸ਼ੁਰੂ ਕਰ ਦਿੱਤਾ। ਕਿਸੇ ਵੀ ਰਾਜੇ ਜਾਂ ਦੈਵੀ ਪੁਰਸ਼ ਨੂੰ ਸਤਿਕਾਰ ਵਜੋਂ ਵਿਸ਼ੇਸ਼ਣ ਲਾਉਣ ਦੀ ਰੀਤੀ ਬਹੁਤ ਪੁਰਾਣੀ ਹੈ। Ḕਪਰਸੂ, ਪਰਸਾ, ਪਰਸ ਰਾਮ, ਕਹਾਵਤ ਕਿਸੇ ਵਿਅਕਤੀ ਦੇ ਦਿਨ ਪ੍ਰਤੀ ਦਿਨ ਵਧ ਰਹੇ ਮਾਣ-ਸਨਮਾਨ ਅਤੇ ਪ੍ਰਤਿਸ਼ਠਾ ਨੂੰ ਦਰਸਾਉਂਦੀ ਹੈ। ਦੈਵੀ ਪੁਰਸ਼ਾਂ ਦੀ ਵਡਿਆਈ ਲਈ ਵੀ ਸਾਨੂੰ ਰਾਜੇ ਮਹਾਰਾਜਿਆਂ ਦੇ ਖਿਤਾਬ ਹੀ ਸੁਝਦੇ ਹਨ। ਗ੍ਰੰਥ ਸਾਹਿਬ ਨੂੰ ਮਹਾਰਾਜ ਜਾਂ ਸਵਾਰਾ ਸਾਹਿਬ ਵੀ ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਪਰੰਪਰਾਵਾਂ ਨੂੰ ਵਿਸ਼ੇਸ਼ ਧਰਮ ਨਾਲ ਨਹੀਂ ਬਲਕਿ ਸਾਂਝੀ ਵਿਰਾਸਤ ਨਾਲ ਜੋੜ ਕੇ ਸਮਝਿਆ ਜਾਣਾ ਚਾਹੀਦਾ ਹੈ। ਬਹੁਤੇ ਗੁਰੂਆਂ ਦੇ ਨਾਂ ਹਿੰਦੂ ਮਿਥਿਹਾਸ ਵਿਚ ਉਪਲਭਦ ਨਾਇਕਾਂ ਜਾਂ ਅਵਤਾਰਾਂ ਵਾਲੇ ਹਨ।
ਨੋਟ: ਦੇਵ, ਸ੍ਰੀ, ਗੁਰੂ, ਜੀ, ਸਿੰਘ, ਸਰਦਾਰ ਸ਼ਬਦਾਂ ਬਾਰੇ ਵਿਸਤ੍ਰਿਤ ਲੇਖ ਪਹਿਲਾਂ ਲਿਖੇ ਜਾ ਚੁਕੇ ਹਨ, ਜਗਿਆਸੂ ਪਾਠਕ ਪੜ੍ਹ ਸਕਦੇ ਹਨ।