ਪਾਣੀ: ਯੁਗਾਂ ਦਾ ਸਫਰ

ਪਾਣੀ ਦਾ ਮਨੁੱਖੀ ਜੀਵਨ ਅਤੇ ਇਸ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਹੈ। ਗੁਰਬਾਣੀ ਵਿਚ ਵੀ ‘ਪਵਣੁ ਗੁਰੂ ਪਾਣੀ ਪਿਤਾ’ ਨਾਲ ਪਾਣੀ ਦੀ ਵਡਿਆਈ ਕੀਤੀ ਗਈ ਹੈ। ਅਸੀਂ ਆਪਣੇ ਪਾਠਕਾਂ ਲਈ ਪੰਜਾਬੀ ਵਿਦਵਾਨ ਨਿਰੁਕਤਸ਼ਾਸਤਰੀ ਮਰਹੂਮ ਜੀ. ਐਸ਼ ਰਿਆਲ ਦਾ ਪਾਣੀ ਬਾਰੇ ਲਿਖਿਆ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਲੇਖ ਵਿਚ ਪਾਣੀ ਬਾਰੇ ਚਰਚਾ ਕਰਦਿਆਂ ਉਨ੍ਹਾਂ ਪੰਜਾਬੀ ਸਭਿਆਚਾਰ ਵਿਚ ਪਾਣੀ ਦੇ ਮਹੱਤਵ ਬਾਰੇ ਵੀ ਖੂਬ ਚਾਨਣਾ ਪਾਇਆ ਹੈ।

-ਸੰਪਾਦਕ

ਜੀ. ਐਸ਼ ਰਿਆਲ

ਉਦਕ ਅਰਥਾਤ ‘ਪਾਣੀ’ ਸੰਸਕ੍ਰਿਤ ਦਾ ਅਜਿਹਾ ਸ਼ਬਦ ਹੈ ਜਿਸ ਦੇ ਸਜਾਤੀ, ਭਾਰੋਪੀ ਭਾਸ਼ਾਵਾਂ ਵਿਚ ਆਮ ਮਿਲਦੇ ਹਨ। ਇਸ ਦਾ ਪ੍ਰਯੋਗ ਗੁਰਬਾਣੀ ਵਿਚ ਤਾਂ ਮਿਲਦਾ ਹੈ (ਜਿਵੇਂ: ਆਠ ਪਹਰ ਉਦਕ ਇਨਸਾਨੀ), ਪਰ ਅਜੋਕੀ ਭਾਸ਼ਾ ਵਿਚ ਇਸ ਦੀ ਅਣਹੋਂਦ ਹੈ। ਵਿਚਾਰ-ਅਧੀਨ ਸ਼ਬਦ ਦਾ ਮੂਲ ‘ਉਦ’ ਹੈ ਅਤੇ ਇਸ ਦੇ ਸਬੰਧੀ ਰੂਸੀ ੜੋਦਅ, ਅੰਗਰੇਜ਼ੀ ੱਅਟeਰ ਤੇ ਯੂਨਾਨੀ ੍ਹੇਦੋਰ ਦੇ ਭੇਸ ਵਿਚ ਪਾਏ ਜਾਂਦੇ ਹਨ, ਜਿਨ੍ਹਾਂ ਸਭਨਾ ਦਾ ਅਰਥ ‘ਪਾਣੀ’ ਹੈ। ਇਸ ਤੋਂ ਛੁੱਟ ਫਾਰਸੀ ਬਾਦਾ (ਸ਼ਰਾਬ) ਅਤੇ ਲਾਤੀਨੀ ੂਨਦਅ (ਲਹਿਰ) ਵੀ ਇਸ ਸਿਲਸਿਲੇ ਵਿਚ ਸ਼ਾਮਲ ਹਨ। ਇਥੇ ਇਹ ਦੱਸਣ ਦੀ ਲੋੜ ਹੈ ਕਿ ਰੂਪ ਦੀ ਦ੍ਰਿਸ਼ਟੀ ਤੋਂ ਰੂਸੀ ‘ਵੋਦਾ’ ਤੇ ਫਾਰਸੀ ‘ਬਾਦਾ’ ਦੇ ਉਪਰੋਕਤ ਸ਼ਬਦ ਸੰਸਕ੍ਰਿਤ ‘ਉਦ’ ਦੇ ਨੇੜੇ ਹਨ, ਜੋ ਸਮਾਸ ਵਿਚ ਪਾਣੀ ਦਾ ਅਰਥ ਦਿੰਦਾ ਹੈ (ਜਿਵੇਂ ਪੰਜਾਬੀ: ‘ਊਦ-ਬਲਾਉ’ ਦੀ ਹਾਲਤ ਵਿਚ, ਜਿਸ ਦਾ ਅਰਥ ‘ਜਲ-ਬਿੱਲਾ’ ਹੈ)।
ਦੂਜੀ ਸ਼੍ਰੇਣੀ ਅੰਗਰੇਜ਼ੀ ‘ਵਾਟਰ’ ਤੇ ਯੂਨਾਨੀ ‘ਹਾਈਡਰ’ ਦੇ ਰੂਪ ਹਨ ਜੋ ਸੰਸਕ੍ਰਿਤ ‘ਉਦਰ’ (ਪਾਣੀ) ਨਾਲ ਮੇਲ ਖਾਂਦੇ ਹਨ (ਇਸ ਨੂੰ ‘ਸਮ-ਉਦਰ’ ਅਰਥਾਤ ‘ਸਮੁੰਦਰ’ ਵਿਚ ਦੇਖਿਆ ਜਾ ਸਕਦਾ ਹੈ)। ਇਸ ਤਰ੍ਹਾਂ ਹੀ ਲਾਤੀਨੀ ਸ਼ਬਦ ਨੂੰ ਸੰਸਕ੍ਰਿਤ ‘ਉਂਦ’ ਦੀ ਲੋਅ ਵਿਚ ਤੱਕਿਆ ਜਾ ਸਕਦਾ ਹੈ, ਜੋ ਉਪਰੋਕਤ ਧਾਤੂ ‘ਉਦ’ ਦਾ ਅਨੁਨਾਸਕ ਰੂਪ ਹੈ। ਇਹ ਵੀ ਦੇਖਣਯੋਗ ਹੈ ਕਿ ਰੂਸੀ, ਯੂਨਾਨੀ ਤੇ ਲਾਤੀਨੀ ਦੇ ਉਪਰੋਕਤ ਸ਼ਬਦ ਸਾਡੇ ਲਈ ਬਹੁਤੇ ਓਪਰੇ ਨਹੀਂ, ਅਤੇ ਇਨ੍ਹਾਂ ਨਾਲ ਸਹਿਜੇ ਹੀ ਜਾਣ-ਪਛਾਣ ਕੱਢੀ ਜਾ ਸਕਦੀ ਹੈ ਕਿਉਂਕਿ ਰੂਸੀ ‘ਵੋਦਾ’ ਦਾ ਸਬੰਧ ‘ਵੋਦਕਾ’ ਨਾਲ ਹੈ ਜਿਸ ਨੂੰ ਆਮ ਜਾਣਿਆ-ਬੁੱਝਿਆ ਜਾਂਦਾ ਹੈ। ਫਿਰ ਯੂਨਾਨੀ ਸ਼ਬਦ ਨੂੰ ‘ਹਾਈਡਰੋਜਨ’ ਤੇ ਲਾਤੀਨੀ ਨੂੰ ਅੰਗਰੇਜ਼ੀ ੂਨਦੁਲਅਟe (ਲਹਿਰਾਉਣਾ) ਦੀ ਸ਼ਕਲ ਵਿਚ ਪਛਾਣਿਆ ਜਾ ਸਕਦਾ ਹੈ।
ਵੈਬਸਟਰ ਦੇ ਕੋਸ਼ ਅਨੁਸਾਰ, ਪਾਣੀ ਅਜਿਹਾ ਰੰਗਹੀਣ ਤੇ ਪਾਰਦਰਸ਼ੀ ਪਦਾਰਥ ਹੈ, ਜੋ ਸਮੁੰਦਰਾਂ, ਦਰਿਆਵਾਂ, ਝੀਲਾਂ ਆਦਿ ਵਿਚ ਪਾਇਆ ਜਾਂਦਾ ਹੈ ਅਤੇ ਬੱਦਲਾਂ ਵਿਚੋਂ ਬਾਰਸ਼ ਦੇ ਰੂਪ ਵਿਚ ਧਰਤੀ ‘ਤੇ ਡਿਗਦਾ ਹੈ…। ਇਸ ਦੇ ਵੱਖ-ਵੱਖ ਅਰਥਾਂ ਨੂੰ ਇੰਜ ਵਿਆਖਿਆਇਆ ਤੇ ਵੰਡਿਆ ਜਾ ਸਕਦਾ ਹੈ:
(1) ਵਰਤਣਯੋਗ ਪਦਾਰਥ: ਜਿਵੇਂ ਪੀਣ, ਨਹਾਉਣ ਤੇ ਕੱਪੜੇ ਧੋਣ ਦਾ ਪਾਣੀ- ‘ਪਾਣੀ’ ਸ਼ਬਦ ਦਾ ਮੂਲ ਅਰਥ ਕੇਵਲ ਪੀਣ-ਪਦਾਰਥ ਹੈ।
(2) ਨਸ਼ੀਲਾ ਪਾਣੀ: ਪਾਣੀ ਦਾ ਅਰਥ ਸ਼ਰਾਬ ਵੀ ਨਿਕਲਦਾ ਹੈ ਜਿਸ ਦਾ ਅਸਲ ਭਾਵ ‘ਪੀਣ ਪਦਾਰਥ’ ਹੈ। ਪੰਜਾਬੀ ਦੇ ਅਰਬੀ-ਮੂਲਕ ‘ਸ਼ਰਾਬ’ ਤੇ ‘ਸ਼ਰਬਤ’ ਪਰਸਪਰ ਸਾਂਝੇ ਸ਼ਬਦ ਹਨ। ਇਹੀ ਗੱਲ ਅੰਗਰੇਜ਼ੀ .ਤੋਰ ਤੇ .ਤੁਦਿ ਦੀ ਹੈ; ਰੂਸੀ ‘ਵੋਦਕਾ’ ਤੇ ਫਾਰਸੀ ‘ਬਾਦਾ’ ਬਾਰੇ ਪਹਿਲਾਂ ਦੱਸ ਚੁਕੇ ਹਾਂ।
(3) ਸਰੀਰਕ ਦ੍ਰਵ: ਜਿਵੇਂ ਹੰਝੂ, ਲਾਲਾਂ, ਪਿਸ਼ਾਬ ਅਤੇ ਗ੍ਰੰਥੀਆਂ ਵਿਚੋਂ ਨਿਕਲਣ ਵਾਲੇ ਰਸ। ਇਸ ਸਬੰਧ ਵਿਚ ਦੇਖੋ: ਮੂੰਹ ਵਿਚ ਪਾਣੀ ਭਰਨਾ; ਸਰੀਰ ‘ਚੋਂ ਪਾਣੀ ਮੁੱਕ ਜਾਣਾ; ਲਿਕੋਰੀਆ ਦੇ ਰੋਗ ਬਾਰੇ ‘ਪਾਣੀ ਪੈਣḔ; ਅੰਗਰੇਜ਼ੀ ੰਅਕe ੱਅਟeਰ ਅਰਥਾਤ ਪਿਸ਼ਾਬ ਕਰਨਾ।
(4) ਪਾਣੀ ਦਾ ਸਮੂਹਕ ਰੂਪ: ਸਮੁੰਦਰ, ਦਰਿਆ, ਸਰੋਵਰ ਆਦਿ। ਫਾਰਸੀ ‘ਆਬ’ ਦਾ ਇਕ ਅਰਥ ਪਾਣੀ ਅਤੇ ਦੂਜਾ ਦਰਿਆ ਹੈ (ਜਿਵੇਂ ‘ਪੰਜਾਬ’ ਦੇ ਅੰਤਿਮ ਭਾਗ ਵਿਚ)। ਇਸ ਤੋਂ ਇਲਾਵਾ ਉਪਰ ਦੱਸੇ ‘ਸਮੁੰਦਰ’ ਦਾ ਮੂਲ ਅਰਥ ‘ਪਾਣੀ ਦਾ ਸਮੂਹ’ ਹੈ।
(5) ਚਮਕੀਲਾਪਣ: ਪਾਣੀ ਦਾ ਇਕ ਭੌਤਿਕ ਗੁਣ ਇਸ ਦੀ ਪਾਰਦਰਸ਼ਤਾ ਹੈ। ਇਸ ਵਿਸ਼ੇਸ਼ਤਾ ਕਾਰਨ ਇਸ ਦਾ ਅਰਥ ‘ਚਮਕ, ਆਭਾ ਤੇ ਮੁਲੰਮਾ’ ਦਾ ਨਿਕਲਦਾ ਹੈ। ਫਿਰ ‘ਚਮਕ’ ਦਾ ਲਾਖਣਿਕ ਅਰਥ ‘ਇੱਜ਼ਤ ਜਾਂ ਮਾਣ’ ਬਣ ਜਾਂਦਾ ਹੈ। ਫਾਰਸੀ ‘ਆਬ’ ਅਰਥਾਤ ‘ਪਾਣੀ’ ਦਾ ਅਰਥ ‘ਚਮਕ’ ਵੀ ਹੈ। ‘ਸ਼ੀਸ਼ੇ ਨੂੰ ਪਾਣੀ ਚੜ੍ਹਾਉਣਾ’ ਉਸ ਨੂੰ ਚਮਕਦਾਰ ਜਾਂ ਪਾਰਦਰਸ਼ੀ ਬਣਾਉਣਾ ਹੈ; ‘ਸੋਨੇ ਦਾ ਪਾਣੀ ਫੇਰਨਾ’ ਸੋਨੇ ਦੀ ਝਾਲ ਫੇਰਨਾ ਹੈ; ‘ਪਾਣ-ਪੱਤ ਰੱਖਣ’ ਦਾ ਅਰਥ ਇੱਜ਼ਤ ਰੱਖਣਾ ਹੈ।
(6) ਸੱਜਲਤਾ: ਪਾਣੀ ਦਾ ਸਬੰਧ ਗਿੱਲਾ ਹੋਣ ਜਾਂ ਭਿੱਜਣ ਨਾਲ ਵੀ ਹੈ। ‘ਸੱਜਲ’ ਦਾ ਮੂਲ ਅਰਥ ‘ਜਲ-ਸਹਿਤ’ ਹੈ; ‘ਲੋਹੇ ਨੂੰ ਪਾਣ ਦੇਣ’ ਦਾ ਭਾਵ ਉਸ ਨੂੰ ਤਾਅ ਕੇ ਪਾਣੀ ‘ਚ ਭਿਉਣਾ ਹੈ। ‘ਕੱਪੜੇ ਨੂੰ ਪਾਣ ਚੜ੍ਹਾਉਣਾ’ ਵੀ ਅਸਲ ਵਿਚ ਉਸ ਨੂੰ ਕਿਸੇ ਘੋਲ ਵਿਚ ਡੋਬਾ ਦੇਣਾ ਹੈ।
(7) ਚਲਤਾ: ਪਾਣੀ ਦਾ ਸੁਭਾਉ ਹੈ ਵਗਣਾ ਤੇ ਉਛਲਕੂਦ ਕਰਨਾ, ਜਿਸ ਤੋਂ ਲਹਿਰਾਉਣ ਤੇ ਵਗਣ ਦੇ ਭਾਵ ਪੈਦਾ ਹੁੰਦੇ ਹਨ। ਇਸ ਤਰ੍ਹਾਂ ਪਹਿਲਾਂ ਦਿੱਤੇ ਸੰਸਕ੍ਰਿਤ ਧਾਤੂ ‘ਉਦ-‘ ਦਾ ਅਰਥ ਵਗਣਾ ਤੇ ਉਛਾਲੇ ਖਾਣਾ, ਅਤੇ ਲਾਤੀਨੀ ੂਨਦਅ ਦਾ ‘ਲਹਿਰ’ ਹੈ; ਅੰਗਰੇਜ਼ੀ ੱਅਟeਰeਦ-ਸਲਿਕ ਅਜਿਹਾ ਕੱਪੜਾ ਹੈ ਜਿਸ ਵਿਚ ਲਹਿਰੀਆ ਝਲਕ ਪੈਂਦੀ ਹੈ: ‘ਤਰਲ’ ਦਾ ਅਰਥ ਸੰਗਿਆ ਵਜੋਂ ‘ਪਾਣੀ’ ਹੈ ਜਦੋਂ ਕਿ ਵਿਸ਼ੇਸ਼ਣ ਵਜੋਂ ਇਸ ਦਾ ਅਰਥ ‘ਹਿਲਦਾ, ਚੰਚਲ ਜਾਂ ਅਸਥਿਰ’ ਹੈ (ਇਸ ਤੋਂ ਇਲਾਵਾ, ਲਹਿਰਾਉਣ ਦਾ ਲਾਖਣਿਕ ਅਰਥ ਲਹਿਰ-ਬਹਿਰ, ਖੁਸ਼ਹਾਲੀ ਜਾਂ ਬਹੁਤਾਤ ਵਿਚ ਨਿਕਲਦਾ ਹੈ। ਅੰਗਰੇਜ਼ੀ Aਬੁਦਅਨਚe ਸ਼ਬਦ ਉਪਰੋਕਤ ਲਾਤੀਨੀ ੂਨਦਅ ਨਾਲ ਜੁੜਿਆ ਹੋਇਆ ਹੈ)।
ਮਨੁੱਖੀ ਹੋਂਦ ਲਈ ਪਾਣੀ ਦੀ ਅਵੱਸ਼ ਲੋੜ ਹੈ। ਅਸਲ ਵਿਚ ਜੀਵਨ ਦਾ ਅਰੰਭ ਹੀ ਪਾਣੀ ਵਿਚੋਂ ਹੋਇਆ ਹੈ। ਆਦਿ-ਕਾਲੀ ਮਨੁੱਖ ਪਾਣੀ ਦੀ ਲੋੜ ਕੁਦਰਤੀ ਸੋਮਿਆਂ ਜਿਵੇਂ ਦਰਿਆਵਾਂ ਜਾਂ ਝੀਲਾਂ ਤੋਂ ਪੂਰੀ ਕਰਦਾ ਸੀ। ਸਾਡੇ ਪਾਸ ਇਸ ਯੁਗ ਦੀ ਯਾਦਗਾਰ ‘ਘਾਟ’ ਸ਼ਬਦ ਹੈ, ਜਿਸ ਦਾ ਅਰਥ ਦਰਿਆ ਦਾ ਕੰਢਾ ਹੈ, ਅਰਥਾਤ ਪਾਣੀ ਭਰਨ ਤੇ ਨਹਾਉਣ-ਧੋਣ ਦੀ ਥਾਂ। ਇਸ ਤੋਂ ਇਲਾਵਾ, ‘ਘਾਟ’ ਦਾ ਅਰਥ ਪੱਤਣ ਵੀ ਹੈ। ਪਾਣੀ ਭਰਨ ਵਾਲੀ ਥਾਂ ਲਈ ਪਨਘਟ ਸ਼ਬਦ ਵੀ ਹੈ, ਜਿਸ ਦਾ ਜ਼ਿਆਦਾ ਸਬੰਧ ਹਿੰਦੀ ਨਾਲ ਹੈ। ਉਂਜ ਪੰਜਾਬੀ ਵਿਚ ‘ਘਾਟ’ ਦੀ ਵਰਤੋਂ ਵੀ ਪਾਣੀ ਭਰਨ ਦੀ ਥਾਂ ਲਈ ਘੱਟ-ਵੱਧ ਹੀ ਹੁੰਦੀ ਹੈ ਅਤੇ ਇਸ ਦੀਆਂ ਪੈੜਾਂ ਕੇਵਲ ਅਖਾਣਾਂ ਜਾਂ ਮੁਹਾਵਰਿਆਂ ਵਿਚ ਦਿਸਦੀਆਂ ਹਨ, ਜਿਵੇਂ ‘ਘਰ-ਘਾਟ’; ‘ਘਰ ਦਾ ਨਾ ਘਾਟ ਦਾ’; ‘ਘਾਟ ਘਾਟ ਦਾ ਪਾਣੀ ਪੀਣਾ’। ਘਰ ਦੇ ਟਾਕਰੇ ਘਾਟ ਦੀ ਵਰਤੋਂ ਤੋਂ ਇਸ ਥਾਂ ਦੀ ਮਹੱਤਤਾ ਦਾ ਭਲੀ-ਭਾਂਤ ਪਤਾ ਲੱਗ ਜਾਂਦਾ ਹੈ। ਘਾਟ ਤੋਂ ਅੱਗੇ ਚੱਲ ਕੇ ਖੂਹ ਦੀ ਕਾਢ ਸਭਿਅਤਾ ਦੇ ਵਿਕਾਸ ਦੀ ਵੱਡੀ ਘਟਨਾ ਹੈ। ਪੰਜਾਬੀ ਜਨ-ਜੀਵਨ ਵਿਚ ਖੂਹ ਦੀ ਸੰਸਥਾ ਦੀ ਨਿਵੇਕਲੀ ਥਾਂ ਹੈ। ਸਮੇਂ ਦੇ ਹੋਰ ਅੱਗੇ ਵਧਣ ਨਾਲ ਖੂਹਾਂ ਦੀ ਥਾਂ ਨਲਕੇ ਮੱਲ ਲੈਂਦੇ ਹਨ ਅਤੇ ਅੱਜ ਕੱਲ੍ਹ ਟੂਟੀਆਂ ਤੇ ਜਲ-ਘਰਾਂ ਦਾ ਬੋਲਬਾਲਾ ਹੈ। ਇਸ ਤਰ੍ਹਾਂ ਸਮੇਂ ਦੇ ਫੇਰ ਨਾਲ ਪਨਘਟ ਤੇ ਖੂਹਾਂ ਤੋਂ ਪਾਣੀ ਭਰਨ ਦਾ ਰਿਵਾਜ, ਜੋ ਜਨਾਨੀਆਂ ਦਾ ਕਿੱਤਾ ਸੀ, ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਿਆ ਹੈ। ਬਾਂਕੀਆਂ ਨਾਰਾਂ ਦਾ ਖੂਹ ‘ਤੇ ਪਾਣੀ ਭਰਨਾ ਅਤੇ ਚਾਹਵਾਨ ਰਾਹੀਆਂ ਦਾ ਪਾਣੀ ਦਾ ਘੁੱਟ ਮੰਗਣਾ, ਸਾਡੇ ਲੋਕ ਗੀਤਾਂ ਦਾ ਸਜੀਵ ਦ੍ਰਿਸ਼ ਹੈ।
ਆਦਿ ਮਨੁੱਖ ਪਾਣੀ ਲਈ ਚੰਮ-ਥੈਲੀਆਂ, ਚਿੱਪੀਆਂ ਤੇ ਤੂੰਬਿਆਂ ਆਦਿ ਦੀ ਵਰਤੋਂ ਕਰਦਾ ਹੋਏਗਾ। ਸੰਸਕ੍ਰਿਤ ਵਿਚ ‘ਦ੍ਰਿਤਿ’ ਸ਼ਬਦ ਮਿਲਦਾ ਹੈ ਜਿਸ ਦਾ ਅਰਥ ਪਾਣੀ ਭਰਨ ਲਈ ਚੰਮ ਦੀ ਥੈਲੀ ਜਾਂ ਮਸ਼ਕ ਹੈ, ਪਰ ਪੰਜਾਬੀ ਵਿਚ ਅਜਿਹਾ ਸ਼ਬਦ ਦੇਖਣ ਵਿਚ ਨਹੀਂ ਆਉਂਦਾ (‘ਮਸ਼ਕ’ ਅਰਬੀ ਜਾਂ ਫਾਰਸੀ ਤੋਂ ਉਧਾਰ ਲਿਆ ਗਿਆ ਹੈ ਅਤੇ ‘ਬੋਕਾ’ ਖੂਹ ਵਿਚੋਂ ਪਾਣੀ ਕੱਢਣ ਲਈ ਚਮੜੇ ਦਾ ਬਣਿਆ ਡੋਲ ਹੈ)। ‘ਪਾਣੀ ਭਰਨ’ ਅਰਥਾਤ ਪਾਣੀ ਨੂੰ ਖੂਹ ਤੋਂ ਲਿਆਉਣ ਅਤੇ ਉਸ ਨੂੰ ਘਰ ਵਿਚ ਰੱਖਣ ਲਈ ਘੜੇ ਦਾ ਪ੍ਰਚਲਨ ਬੜੀ ਵਿਸ਼ੇਸ਼ਤਾ ਰਖਦਾ ਹੈ। ਘੜੇ ਦੀ ਵਡਿਆਈ ਦਾ ਅੰਦਾਜ਼ਾ ਇਸ ਤੱਥ ਤੋਂ ਹੁੰਦਾ ਹੈ ਕਿ ‘ਘੁਮਿਆਰ’ ਦਾ ਅਸਲੀ ਰੂਪ ਹੀ ‘ਕੁੰਭਕਾਰ’ ਅਰਥਾਤ ਘੜੇ ਬਣਾਉਣ ਵਾਲਾ ਹੈ। ਹੋਰ ਤੇ ਹੋਰ, ਸਾਡੀ ‘ਘੜੀ’ ਦਾ ਪੂਰਵਜ ਵੀ ਛੋਟਾ ਘੜਾ ਜਾਂ ਘਰੋਟੀ ਹੈ, ਕਿਉਂਕਿ ਕਿਸੇ ਸਮੇਂ, ਸਮੇਂ ਦੀ ਮਿਣਤੀ ਲਈ ਜਲਘੜੀ ਦੀ ਵਰਤੋਂ ਹੁੰਦੀ ਸੀ।
ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ ਅਤੇ ਇਹ ਤਰਨ ਦਾ ਵੀ ਸਾਧਨ ਹੈ। ਸੋਹਣੀ ਨੇ ਝਨਾਂ ਪਾਰ ਕਰਨ ਲਈ ਘੜੇ ਦੀ ਵਰਤੋਂ ਕਰਕੇ ਇਸ ਨੂੰ ਡਾਢਾ ਭਾਵ-ਉਤੇਜਕ ਬਣਾ ਦਿੱਤਾ ਹੈ। ਗੱਲ ਕੀ, ਪੰਜਾਬੀ ਘੜਾ ਨਿਰਾ-ਪੁਰਾ ਮਿੱਟੀ ਦਾ ਭਾਂਡਾ ਹੀ ਨਹੀਂ, ਸਗੋਂ ਵਿਸ਼ੇਸ਼ ਸ਼ਖਸੀਅਤ ਦਾ ਧਾਰਨੀ ਹੈ। ਧਾਤ-ਯੁਗ ਦੇ ਆਉਣ ਨਾਲ ਪਾਣੀ ਭਰਨ ਲਈ ਗਾਗਰਾਂ ਤੇ ਗੜਵੇ ਬਣਾਏ ਗਏ। ਪਰ ਸਮਾਂ ਨਿਰੰਤਰ ਗਤੀਸ਼ੀਲ ਹੈ। ਅਜੋਕੇ ਸਮੇਂ ਵਿਚ ਅਸੀਂ ਪਾਣੀ ਲਈ ਸ਼ੀਸ਼ੇ ਤੇ ਸਟੀਲ ਦੇ ਜੱਗਾਂ ਦੀ ਵਰਤੋਂ ਕਰਦੇ ਹਾਂ।
ਫਸਲਾਂ ਉਗਾਉਣ ਲਈ ਪਾਣੀ ਦੀ ਲੋੜ ਪੈਂਦੀ ਹੈ। ਸ਼ੁਰੂ ਵਿਚ ਖੇਤੀਬਾੜੀ ਦਾ ਕੰਮ ਬਾਰਸ਼ ‘ਤੇ ਨਿਰਭਰ ਸੀ। ਸਾਡੇ ਦੇਸ਼ ਵਿਚ ਬਰਸਾਤ ਦੀ ਰੁੱਤ ਨਿਸ਼ਚਿਤ ਸਮੇਂ ਸ਼ੁਰੂ ਹੁੰਦੀ ਹੈ ਅਤੇ ਫਸਲਾਂ ਦੀ ਬਿਜਾਈ ਬਾਰਸ਼ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਬਾਰਸ਼ ਦੀ ਵਿਸ਼ੇਸ਼ਤਾ ਤੇ ਬਖਸ਼ਿਸ਼ ਦਾ ਪਤਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਬਰਸ ਅਤੇ ਬਰਸਾਤ ਜਾਂ ਬਾਰਸ਼ ਇਕ ਹੀ ਮੂਲ ਦੇ ਸ਼ਬਦ ਹਨ ਕਿਉਂਕਿ ‘ਬਰਸḔ ਦਾ ਮੁਢਲਾ ਅਰਥ ਬਰਸਾਤ ਤੋਂ ਲੈ ਕੇ ਆਉਣ ਵਾਲੀ ਬਰਸਾਤ ਤਕ ਦਾ ਵਕਫਾ ਹੈ (ਇਸ ਤਰ੍ਹਾਂ ਜਦ ਅਸੀਂ ਕਹਿੰਦੇ ਹਾਂ ਕਿ ‘ਉਹ ਮੁੰਡਾ ਪੰਜਾਂ ਵਰ੍ਹਿਆਂ ਦਾ ਹੈḔ ਤਾਂ ਇਸ ਦਾ ਅਸਲ ਭਾਵ ਇਹ ਹੈ ਕਿ ਉਸ ਨੂੰ ਪੈਦਾ ਹੋਏ ਪੰਜ ਬਰਸਾਤਾਂ ਲੰਘ ਚੁੱਕੀਆਂ ਹਨ)। ਖੂਹ ਦੀ ਕਾਢ ਨਾਲ ਖੇਤੀ ਨੂੰ ਪਾਣੀ ਦੇਣ ਦੇ ਢੰਗ ਵਿਚ ਨਵਾਂ ਮੋੜ ਆਉਂਦਾ ਹੈ। ਖੂਹ ਵਿਚੋਂ ਪਾਣੀ ਕੱਢਣ ਲਈ ਪਹਿਲਾਂ ਚਰਸ ਦੀ ਵਰਤੋਂ ਹੁੰਦੀ ਹੈ। ਇਹ ਚਮੜੇ ਦਾ ਬਣਿਆ ਵੱਡਾ ਸਾਰਾ ਡੋਲ ਸੀ ਜਿਸ ਨੂੰ ਰੱਸਾ ਪਾ ਕੇ ਭਾਉਣੀ ਉਪਰ ਦੀ ਬਲਦਾਂ ਦੀ ਮਦਦ ਨਾਲ ਖਿੱਚਿਆ ਜਾਂਦਾ ਸੀ। ਇਸ ਪਿਛੋਂ ਪਾਣੀ ਕੱਢਣ ਲਈ ਹਲਟ ਦੀ ਵਰਤੋਂ ਹੋਣ ਲੱਗੀ। ਇਸ ਸ਼ਬਦ ਦਾ ਮੂਲ ਸੰਸਕ੍ਰਿਤ ਅਰਘਟ ਹੈ (ਜੋ ਹਿੰਦੀ ‘ਅਰਹਟḔ ਜਾਂ ‘ਰਹਟḔ ਦੀ ਸ਼ਕਲ ਧਾਰਨ ਕਰਦਾ ਹੈ)। ਇਸ ਦਾ ਮੂਲ ਅਰਥ ‘ਚੱਕਰੀ-ਘਾਟḔ ਅਰਥਾਤ ਘਾਟ ਤੋਂ ਚੱਕਰੀ ਰਾਹੀਂ ਪਾਣੀ ਖਿੱਚਣ ਵਾਲਾ ਯੰਤਰ ਪ੍ਰਤੀਤ ਹੁੰਦਾ ਹੈ। ਸੰਸਕ੍ਰਿਤ ਵਿਚ ‘ਘਟ-ਯੰਤਰ’ ਦਾ ਸ਼ਬਦ ਵੀ ਹੈ, ਜਿਸ ਦਾ ਮੂਲ ਅਰਥ ਘੜਿਆਂ ਅਰਥਾਤ ਟਿੰਡਾਂ ਰਾਹੀਂ ਪਾਣੀ ਕੱਢਣ ਵਾਲਾ ਯੰਤਰ ਹੈ। ‘ਹਲਟ ਵਾਲਾ ਖੂਹḔ ਅਜਿਹੀ ਥਾਂ ਦਾ ਸੂਚਕ ਹੈ ਜਿਥੇ ਛਾਂ-ਦਾਰ ਰੁੱਖ ਹੋਣ ਅਤੇ ਕਿਸਾਨ ਦੇ ਆਰਾਮ ਕਰਨ ਤੇ ਬਲਦਾਂ ਦੇ ਚਾਰੇ ਆਦਿ ਦਾ ਪ੍ਰਬੰਧ ਹੋਵੇ। ਸਿੰਜਾਈ ਲਈ ਨਹਿਰਾਂ ਦੀ ਕਢਾਈ ਵੀ ਬੜੀ ਅਹਿਮ ਹੈ। ਯੁਗ ਪਲਟਣ ਨਾਲ ਹਲਟ ਦਾ ਪਤਨ ਹੋ ਗਿਆ ਅਤੇ ਇਸ ਦੀ ਥਾਂ ਟਿਊਬਵੈੱਲਾਂ ਨੇ ਸਾਂਭ ਲਈ।
ਜਿਵੇਂ ਉਪਰ ਦੱਸਿਆ ਹੈ ਕਿ ਜੀਵ ਵਿਗਿਆਨ ਅਨੁਸਾਰ ਜੀਵਨ ਦੀ ਉਤਪਤੀ ਪਾਣੀ ਤੋਂ ਹੋਈ ਹੈ। ‘ਪਵਣੁ ਗੁਰੂ ਪਾਣੀ ਪਿਤਾ’ ਦੀ ਤੁਕ ਵੀ ਪਾਣੀ ਦੀ ਜਣਨਾਤਮਕ ਸ਼ਕਤੀ ਦੀ ਸੂਚਕ ਹੈ। ਪਾਣੀ ਪਵਿੱਤਰ ਤੇ ਪੁਨੀਤ ਪਦਾਰਥ ਗਿਣਿਆ ਗਿਆ ਹੈ। ਇਹ ਕੱਪੜਿਆਂ ਦੀ ਹੀ ਮੈਲ ਨਹੀਂ ਕੱਟਦਾ, ਸਰੀਰ ਦੀ ਸੁੱਚਮਤਾ ਤੇ ਪਾਪਾਂ ਦੀ ਨਵਿਰਤੀ ਵੀ ਕਰਦਾ ਹੈ। ਸਾਡੇ ਧਰਮ ਵਿਚ ਇਸ਼ਨਾਨ ਦੀ ਬੜੀ ਮਹਿਮਾ ਹੈ। ਇਥੋਂ ਤਕ ਕਿ ‘ਤੀਰਥ’ ਦਾ ਮੂਲ ਅਰਥ ਹੀ ਦਰਿਆ ਆਦਿ ਦਾ ਕੰਢਾ ਅਰਥਾਤ ਇਸ਼ਨਾਨ ਕਰਨ ਦੀ ਥਾਂ ਹੈ। ਇਸ ਤਰ੍ਹਾਂ ਤੀਰਥ ਤੇ ਤੀਰ ਦੀ ਆਪਸੀ ਸਾਂਝ ਹੈ। ਅਨੇਕਾਂ ਦਰਿਆਵਾਂ ਤੇ ਸਰੋਵਰਾਂ ਨੂੰ ਪੂਜਨੀਕ ਮੰਨਿਆ ਜਾਂਦਾ ਹੈ। ‘ਅੰਮ੍ਰਿਤਸਰ’ ਤੇ ‘ਮੁਕਤਸਰ’ ਦੇ ਸਥਾਨ ਪਵਿੱਤਰ ਸਰੋਵਰਾਂ ਦੇ ਸੂਚਕ ਹਨ। ਪਾਣੀ ਦਾ ਸਬੰਧ ਵਿਆਹ ਦੀਆਂ ਕੁਝ ਰਸਮਾਂ ਨਾਲ ਵੀ ਹੈ। ਲਾੜੇ ਦੀ ਮਾਂ ਡੋਲੀ ਘਰ ਆਉਣ ‘ਤੇ ਜੋੜੀ ਉਤੋਂ ‘ਪਾਣੀ ਵਾਰ ਕੇ ਪੀਂਦੀ ਹੈ’। ‘ਕੁੰਭ ਪਾਉਣ’ ਦੀ ਰੀਤੀ ਅਨੁਸਾਰ ਪਾਣੀ ਵਾਲੇ ਬਰਤਨ ਵਿਚ ਪੈਸੇ ਪਾਏ ਜਾਂਦੇ ਹਨ, ਜੋ ਦਾਨ ਵਜੋਂ ਦਿੱਤੇ ਜਾਂਦੇ ਹਨ। ਪਵਿੱਤਰ ਦਰਿਆਵਾਂ ਤੇ ਨਦੀਆਂ ਵਿਚ ਪੈਸੇ ਤੇ ਨਾਰੀਅਲ ਸੁੱਟਣ ਦਾ ਰਿਵਾਜ ਹੈ।
ਵਿਆਹ ਦੀ ਇਕ ਰਸਮ ‘ਘੜੋਲੀ’ ਜਾਂ ‘ਘੜਾ-ਘੜੋਲੀ’ ਵੀ ਹੈ, ਜਿਸ ਵਿਚ ਜਨਾਨੀਆਂ ਸ਼ਿੰਗਾਰਿਆ ਘੜਾ ਸਿਰ ‘ਤੇ ਚੁੱਕ ਕੇ ਗਾਉਂਦੀਆਂ ਖੂਹ ‘ਤੇ ਜਾਂਦੀਆਂ ਹਨ ਤੇ ਉਥੋਂ ਲਿਆਂਦੇ ਪਾਣੀ ਨਾਲ ਵਿਆਹੁੰਦੜ ਮੁੰਡੇ ਜਾਂ ਕੁੜੀ ਨੂੰ ਨੁਹਾਉਂਦੀਆਂ ਹਨ। ਸਾਡੀ ‘ਘੜੋਲੀ’ ਨਾਲ ਮਿਲਦੀ-ਜੁਲਦੀ ਰਸਮ ਯੂਨਾਨੀਆਂ ਵਿਚ ਵੀ ਪ੍ਰਚਲਿਤ ਸੀ। ਯੂਨਾਨੀ .ੁਟਰੋਪਹੋਰੁਸ ਅਨੁਸਾਰ ਪੁਰਾਤਨ ਐਥਨਜ਼ ਵਾਸੀ ਵਿਆਹੁੰਦੜ ਦੇ ਇਸ਼ਨਾਨ ਲਈ ਵਿਸ਼ੇਸ਼ ਚਸ਼ਮੇ ਤੋਂ ਜਲ ਭਰ ਕੇ ਲਿਆਉਂਦੇ ਸਨ। ‘ਕੁੰਭ ਦਾ ਮੇਲਾ’ ਵੀ ਘੜੇ ਨਾਲ ਜੁੜਿਆ ਹੋਇਆ ਹੈ। ਇਕ ਪੌਰਾਣਿਕ ਕਥਾ ਵਿਚ ਆਉਂਦਾ ਹੈ ਕਿ ਇੰਦਰ ਦੇਵਤੇ ਦਾ ਪੁੱਤਰ ‘ਜਯੰਤ’ ਅੰਮ੍ਰਿਤ ਦਾ ਮਟਕਾ ਚੁੱਕੀ ਸਵਰਗ ਨੂੰ ਜਾ ਰਿਹਾ ਸੀ ਕਿ ਦੈਂਤ ਨੇ ਮਟਕਾ ਖੋਹ ਲਿਆ। ਇਸ ‘ਤੇ ਦੇਵਤਿਆਂ ਤੇ ਦੈਂਤਾਂ ਵਿਚ ਲੜਾਈ ਛਿੜ ਗਈ ਅਤੇ ਖਿੱਚ-ਧੂਹ ਕਰਦਿਆਂ ਅੰਮ੍ਰਿਤ ਡੁੱਲ੍ਹ ਗਿਆ। ਇਹ ਅੰਮ੍ਰਿਤ ਡੁੱਲ੍ਹਿਆ ਹਰਦਵਾਰ, ਪ੍ਰਯਾਗ, ਨਾਸਿਕ ਤੇ ਉਜੈਨ ਦੇ ਸਥਾਨਾਂ ‘ਤੇ, ਜਿਥੇ ਕੁੰਭ ਦਾ ਮੇਲਾ ਲਗਦਾ ਹੈ।
ਪਾਣੀ ਦੀ ਪਵਿੱਤਰਤਾ ਦਾ ਪਤਾ ਇਸ ਤੋਂ ਵੀ ਲਗਦਾ ਹੈ ਕਿ ਸੂਰਜ ਦੇਵਤੇ ਨੂੰ ਪਾਣੀ ਦਾ ਚੜ੍ਹਾਵਾ ਪੇਸ਼ ਕੀਤਾ ਜਾਂਦਾ ਹੈ। ਕਰਵਾ ਚੌਥ ਦੇ ਤਿਉਹਾਰ ਸਮੇਂ ਚੰਦਰਮਾ ਨੂੰ ਪਾਣੀ ਦਾ ਅਰਘ ਦਿੱਤਾ ਜਾਂਦਾ ਹੈ। ਸਾਡੇ ਸ਼ਬਦ ‘ਪੌਂਖੇ’ ਦਾ ਅਸਲ ਮਨਸ਼ਾ ਪਾਣੀ ਦਾ ਛਿੱਟਾ ਦੇਣਾ ਹੈ। ਖਵਾਜ਼ਾ ਖਿਜ਼ਰ ਪਾਣੀਆਂ ਦਾ ਰਾਖਾ ਮੰਨਿਆ ਜਾਂਦਾ ਹੈ। ਖੂਹ ਦੀ ਲਹਾਈ ਸਮੇਂ ਇਸ ਦੇ ਨਾਂ ਦਾ ਦਲੀਆ ਦਿੱਤਾ ਜਾਂਦਾ ਹੈ ਅਤੇ ਖੂਹ ‘ਤੇ ਦੀਵੇ ਬਾਲੇ ਜਾਂਦੇ ਸਨ। ਮਾਂਝੀ, ਖਿਜ਼ਰ ਦਾ ਨਾਂ ਲੈ ਕੇ ਬੇੜੀ ਠੇਲ੍ਹਦੇ ਹਨ ਅਤੇ ਸਵਾਰੀਆਂ ਤੋਂ ਜੋ ਕਿਰਾਇਆ ਲਿਆ ਜਾਂਦਾ ਹੈ, ਉਸ ਨੂੰ ‘ਚਰਾਗੀ’ ਕਿਹਾ ਜਾਂਦਾ ਹੈ, ਜਿਸ ਦਾ ਭਾਵ (ਖਿਜ਼ਰ ਦੀ ਕ੍ਰਿਪਾ-ਦ੍ਰਿਸ਼ਟੀ ਲਈ) ਪਾਣੀ ਕੰਢੇ ਦੀਵੇ ਬਾਲਣ ਦਾ ਹੈ। ਸਾਡੇ ਅਖਾਣ ‘ਖੁਆਜੇ ਦਾ ਗਵਾਹ ਡੱਡੂ’ ਵਿਚ ਵੀ ਖਿਜ਼ਰ ਦਾ ਨਾਂ ਬੋਲਦਾ ਹੈ।
ਪੀਣ ਲਈ ਪਾਣੀ ਭਰਨ ਅਤੇ ਫਸਲਾਂ ਦੀ ਸਿੰਜਾਈ ਲਈ, ਜਿਵੇਂ ਉਪਰ ਦੱਸਿਆ ਹੈ, ਮਨੁੱਖ ਕਈ ਮੰਜ਼ਲਾਂ ਮਾਰਦਾ ਅੱਗੇ ਵਧਿਆ ਹੈ। ਕਿਸੇ ਸੰਸਥਾ ਦੇ ਲੋਪ ਹੋ ਜਾਣ ਨਾਲ ਸਬੰਧਤ ਸ਼ਬਦਾਵਲੀ ਦਾ ਪਤਨ ਬਿਲਕੁਲ ਸੁਭਾਵਕ ਹੈ। ਪਾਣੀ ਨਾਲ ਬੱਝੇ ਕਈ ਅਜਿਹੇ ਸ਼ਬਦ ਹਨ ਜਿਨ੍ਹਾਂ ਦੀ ਹੋਂਦ ਧੁੰਧਲਾਉਂਦੀ ਜਾ ਰਹੀ ਹੈ। ਅੱਜ ਪਾਣੀ ਦੇ ਭਾਂਡੇ ਜਿਵੇਂ ‘ਝੱਜਰ, ਕੌਰੀ ਤੇ ਛੰਨਾ’ ਬਹੁਤੇ ਲੋਕਾਂ ਲਈ (ਖਾਸ ਕਰ ਸ਼ਹਿਰੀਆਂ ਤੇ ਨਵੀਂ ਪੀੜ੍ਹੀ ਲਈ) ਅਰਥਹੀਣ ਤੇ ਅਬੋਧ ਹੋ ਗਏ ਹਨ। ਇਹੀ ਹਾਲਤ ਹਲਟ ਦੇ ਵੱਖ ਵੱਖ ਅੰਗਾਂ ਦੀ ਹੈ, ਜਿਵੇਂ ‘ਝੱਲਣ, ਕਾਂਜਣ, ਬੂੜੀਆ ਤੇ ਰੇੜੀ’। ਇਹ ਨਾਂ ਤਾਂ ਫੇਰ ਵੀ ਕੁਝ ਲੋਕਾਂ ਦੀ ਯਾਦ ਵਿਚ ਹਨ, ਪਰ ਘਾਟ ‘ਤੇ ਪਾਣੀ ਭਰਨ ਅਤੇ ਚਰਸ ਦੀ ਸਿੰਜਾਈ ਬਾਰੇ ਸ਼ਬਦ ਇੰਨੇ ਜੀਰਣ ਹੋ ਗਏ ਹਨ ਕਿ ਇਨ੍ਹਾਂ ਤੋਂ ਕੋਈ ਵਿਰਲਾ ਵਾਂਝਾ ਹੀ ਜਾਣੂ ਹੋਏਗਾ। ਲੋਕ ਵਿਰਸੇ ਦੀਆਂ ਯਾਦਾਂ ਸਾਂਭਣ ਲਈ ਅਜਾਇਬ ਘਰਾਂ ਦੀ ਵਿਸ਼ੇਸ਼ ਲੋੜ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਲਗਨ ਤੇ ਉਦਮ ਨਾਲ ਖੇਤੀ ਯੂਨੀਵਰਸਿਟੀ, ਲੁਧਿਆਣਾ ਵਿਖੇ ਅਜਾਇਬ ਘਰ ਦੀ ਸਥਾਪਤੀ, ਪੰਜਾਬੀ ਵਿਰਸੇ ਨੂੰ ਸਾਂਭਣ ਦੀ ਵਰਣਨਯੋਗ ਮਿਸਾਲ ਹੈ।