‘ਬੱਬਾ’ ਆਖਦਾ ਬਾਬਿਆਂ ਗੰਦ ਪਾਇਆ, ਬਹੁਤ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ।
ਬਾਣੇ ਪਹਿਨ ਕੇ ਧਰਮੀਆਂ ਸਾਧੂਆਂ ਦੇ, ਕਰੀ ਮਕਰ ਦੇ ਨਾਲ ਕਮਾਈ ਜਾਂਦੇ।
ਬੱਲੇ ਬੱਲੇ ਕਰਵਾਉਣ ਲਈ ਡੇਰਿਆਂ ਦੀ, ਯਾਰੀ ਨਾਲ ਸਿਆਸਤਾਂ ਪਾਈ ਜਾਂਦੇ।
‘ਵੋਟ-ਬੈਂਕ’ ਜੋ ਸਾਧਾਂ ਦਾ ਸਾਂਭਣੇ ਲਈ, ਹਾਕਮ ਉਨ੍ਹਾਂ ਦੇ ਕਾਰੇ ਛੁਪਾਈ ਜਾਂਦੇ।
ਧਰਮ ਗ੍ਰੰਥ ਦੇ ਸਫੇ ਪੁਲਿਸ ਵਾਲਾ, ਦੇਖੋ ਡਰੇਨ ਦੇ ਪਾਣੀ ‘ਚ ਟੋਲਦਾ ਐ!
ਬਹਿਬਲ ਕਲਾਂ, ਬਰਗਾੜੀ, ਬੇਅਦਬੀਆਂ ਤੇ ਚੌਥੇ ‘ਬਾਦਲ’ ਵਿਚ ‘ਬੱਬਾ’ ਹੀ ਬੋਲਦਾ ਐ!