ਸਿੱਧੇ ਸਾਦੇ ਰਾਹ ਤਾਂਈਂ ਛੱਡ ਕੇ ਅਜੋਕਾ ਸਿੱਖ, ਡਿੱਗਣੇ ਲਈ ਡੇਰਿਆਂ ਦੇ ਖੂਹ ਨੂੰ ਜਾਵੇ ਨੱਸਿਆ।
ਚੰਗੇ-ਮਾੜੇ ਦਿਨਾਂ ਦੀ ਵਿਚਾਰ ਭੌਂਦੂ ਕਰੀ ਜਾਵੇ, ਪੁੰਨਿਆ ਤੇ ਮੱਸਿਆ ਦੀ ਪਾ ਲਈ ਐ ਸਮੱਸਿਆ।
ਸਹਿਜ ਸਬਰ ਤੇ ਸੰਤੋਖ ਕੱਢ ਜ਼ਿੰਦਗੀ ‘ਚੋਂ, ਵਹਿਮ ਤੇ ਕਰਮ-ਕਾਂਡ ਨਾਲ ਇਹਨੂੰ ਕੱਸਿਆ।
ਜਿਹੜੀਆਂ ਅਲਾਮਤਾਂ ਤੋਂ ਦੂਰ ਰਹਿਣਾ ਆਖਿਆ ਸੀ, ਉਨ੍ਹਾਂ ਹੀ ਬਿਮਾਰੀਆਂ ਦੇ ਵਿਚ ਪਿਆ ਧੱਸਿਆ।
ਪੈਸਾ ਖੋਟਾ ਆਪਣਾ ਤੇ ਦੋਸ਼ ਦੇਈਏ ਬਾਣੀਏ ਨੂੰ, ਆਪੇ ਨੂੰ ਸੁਧਾਰਨਾ ਨਹੀਂ ਸਾਨੂੰ ਕਿਨੇ ਦੱਸਿਆ।
ਇਕ ਦਾ ਪੁਜਾਰੀ ਪੰਥ ਸਾਜਿਆ ਸੀ ਗੁਰੂ ਜੀ ਨੇ, ਸੈਂਕੜੇ ਪੁਜਾਰੀਆਂ ਦੇ ਜਾਲ ਵਿਚ ਫੱਸਿਆ!