ਵਾਸ਼ਿੰਗਟਨ: ਅਮਰੀਕਾ ਦੀ ਵਾਤਾਵਰਨ ਨਾਲ ਸਬੰਧਤ ਇਕ ਸਿਖਰਲੀ ਸੰਸਥਾ ਨੇ ਕਿਹਾ ਹੈ ਕਿ ਉਤਰ ਭਾਰਤ ਅਤੇ ਪਾਕਿਸਤਾਨ ਦੇ ਕੁਝ ਸ਼ਹਿਰ, ਜੋ ਧੁਆਂਖੇ ਧੂੰਏਂ ਦੀ ਸਮੱਸਿਆ ਨਾਲ ਜੂਝ ਰਹੇ ਹਨ, ਨੂੰ ਅਗਲੇ ਕੁਝ ਮਹੀਨਿਆਂ ‘ਚ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ। ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸ਼ਹਿਰ ਖਤਰਨਾਕ ਤੇ ਸਿਹਤ ਨਹੀਂ ਹਾਨੀਕਾਰਕ ‘ਬਰਫ ਦੇ ਭੂ-ਮੰਡਲਾਂ’ ਭਾਵ ਕੋਹਰੇ ਦੀ ਚਾਦਰ ਵਿਚ ਤਬਦੀਲ ਹੋ ਜਾਣਗੇ। ਨਵੀਂ ਦਿੱਲੀ ਸਮੇਤ ਉਤਰੀ ਭਾਰਤ ਦੇ ਕਈ ਹੋਰ ਰਾਜ ਪਿਛਲੇ ਡੇਢ ਹਫਤੇ ਤੋਂ ਜ਼ਹਿਰੀਲੇ ਧੁਆਂਖੇ ਧੂੰਏਂ ਵਿਚ ਕੱਜੇ ਹੋਏ ਹਨ ਤੇ ਰਾਜ ਸਰਕਾਰਾਂ ਨੂੰ ਹੰਗਾਮੀ ਕਦਮ ਚੁਕਦਿਆਂ ਨਿਰਮਾਣ ਕਾਰਜਾਂ ਤੇ ਇੱਟਾਂ ਦੇ ਭੱਠਿਆਂ ਉਤੇ ਰੋਕ ਲਾਉਣੀ ਪੈ ਗਈ ਹੈ।
ਗੁਆਂਢੀ ਮੁਲਕ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਵੀ ਸਥਿਤੀ ਕੋਈ ਵੱਖਰੀ ਨਹੀਂ ਹੈ। ਮਾੜੇ ਮੌਸਮੀ ਹਾਲਾਤ ਕਰ ਕੇ ਇਸ ਮਹੀਨੇ ਵਿਚ ਹੁਣ ਤੱਕ 600 ਤੋਂ ਵੱਧ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਨੈਸ਼ਨਲ ਓਸ਼ੀਐਨਿਕ ਤੇ ਐਟਮੌਸਫਿਅਰਿਕ ਐਡਮਨਿਸਟਰੇਸ਼ਨ (ਐæਨਓæਏæਏæ) ਨੇ ਦਾਅਵਾ ਕੀਤਾ ਹੈ ਕਿ ਉਤਰ ਭਾਰਤ ਤੇ ਪਾਕਿਸਤਾਨ ਵਿਚ ਧੁੰਦ ਦੇ ਮੌਸਮ ਦੀ ਮਹਿਜ਼ ਸ਼ੁਰੂਆਤ ਹੈ। ਠੰਢ ਤੇ ਸਥਿਰ ਹਵਾਵਾਂ ਕਰ ਕੇ ਪ੍ਰਦੂਸ਼ਣ ਦੇ ਵਧਣ ਦਾ ਵੱਡਾ ਖਦਸ਼ਾ ਹੈ। ਇਸ ਨਾਲ ਸ਼ਹਿਰ ਖਤਰਨਾਕ ਤਰੀਕੇ ਨਾਲ ਬਰਫ ਦੇ ਭੂ-ਮੰਡਲ ਭਾਵ ਕੋਹਰੇ ਦੀ ਚਾਦਰ ‘ਚ ਤਬਦੀਲ ਹੋ ਜਾਣਗੇ। ਐਨæਓæਏæਏæ ਨੇ ਸੈਟੇਲਾਈਟ ਤੋਂ ਲਈਆਂ ਤਸਵੀਰਾਂ ਜਾਰੀ ਕਰਦਿਆਂ ਉਤਰ ਭਾਰਤ ਤੇ ਪਾਕਿਸਤਾਨ ਦੇ ਪ੍ਰਮੁੱਖ ਇਲਾਕਿਆਂ ‘ਚ ਪ੍ਰਦੂਸ਼ਿਤ ਵਾਤਾਵਰਣ ਦੇ ਕਾਰਨ ਵੀ ਦੱਸੇ ਹਨ।
ਸੰਸਥਾ ਨੇ ਕਿਹਾ ਕਿ ਈਂਧਣ ਦੇ ਬਲਣ, ਫਸਲਾਂ ਦੀ ਪਰਾਲੀ ਸਾੜਨ ਤੇ ਅੱਗ ਕਰਕੇ ਪੈਦਾ ਹੋਏ ਧੁਆਂਖੇ ਧੂੰਏਂ ਨੇ ਉਤਰ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਔਖਾ ਕਰ ਦਿੱਤਾ ਹੈ। ਸੰਸਥਾ ਨੇ ਕਿਹਾ ਕਿ ਵਾਤਾਵਰਣ ਵਿਚ ਤਪਸ਼ ਵਧਣ ਕਰ ਕੇ ਧਰਤੀ ਤੋਂ ਜਾਂਦੀਆਂ ਠੰਢੀਆਂ ਹਵਾਵਾਂ ਨੂੰ ਰਾਹ ਨਹੀਂ ਮਿਲਦਾ ਤੇ ਲਿਹਾਜ਼ਾ ਵਾਤਾਵਰਣ ਵਿਚਲੇ ਪਲੀਤ ਕਣਾਂ ਦੀ ਇਕ ਤਹਿ ਉਥੇ ਹੀ ਜੰਮ ਜਾਂਦੀ ਹੈ, ਜੋ ਧੁਆਂਖੇ ਧੂੰਏਂ ਦਾ ਰੂਪ ਲੈ ਲੈਂਦੀ ਹੈ। ਸੈਟੇਲਾਈਟ ਤਸਵੀਰਾਂ ਦਾ ਹਵਾਲਾ ਦਿੰਦਿਆਂ ਐਨæਓæਏæਏæ ਨੇ ਕਿਹਾ ਕਿ ਉਤਰੀ ਭਾਰਤ ਵਿਚ ਫਸਲਾਂ ਦੀ ਰਹਿੰਦ ਖੂੰਹਦ (ਪਰਾਲੀ) ਸਾੜੇ ਜਾਣ ਦਾ ਰੁਝਾਨ ਭਾਰਤ ਤੇ ਪਾਕਿਸਤਾਨੀ ਸ਼ਹਿਰਾਂ ਵਿਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਖਤਰਨਾਕ ਹੱਦ ਤੱਕ ਪਹੁੰਚਾਉਣ ਲਈ ਜ਼ਿੰਮੇਵਾਰ ਹੈ। ਸੰਸਥਾ ਮੁਤਾਬਕ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ‘ਚ ਸੱਤ ਤੋਂ ਦਸ ਨਵੰਬਰ ਦੇ ਵਿਚਾਲੇ ਪੀæਐਮæ 2æ5 ਲਈ ਹਰ ਘੰਟੇ ਲਈ ਦਰਜ ਕੀਤੀ ਗਈ ਹਵਾ ਦੀ ਗੁਣਵੱਤਾ ਦਾ ਸੂਚਕ (ਏਕਿਊਆਈ) 500 ਦੇ ਅੰਕੜੇ ਨੂੰ ਵੀ ਟੱਪ ਗਿਆ ਸੀ। ਅੱਠ ਨਵੰਬਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ ਇਹ ਅੰਕੜਾ 1010 ਦਰਜ ਕੀਤਾ ਗਿਆ, ਜੋ ਸਭ ਤੋਂ ਖਤਰਨਾਕ ਸੀ। 14 ਨਵੰਬਰ ਤੱਕ ਹਰ ਘੰਟੇ ਦਾ ਇਹ ਅੰਕੜਾ ਖਤਰਨਾਕ ਵਰਗ 301-500 ਏਕਿਊਆਈ ਵਿਚਾਲੇ ਹੀ ਬਣਿਆ ਹੋਇਆ ਸੀ।
________________________________
ਪ੍ਰਦੂਸ਼ਣ: ਗਾਂਧੀ ਨੂੰ ਵੀ ਮੂੰਹ ਉਤੇ ਮਾਸਕ ਲਾਉਣਾ ਪਿਆ
ਨਵੀਂ ਦਿੱਲੀ: ਦਿੱਲੀ ਵਿਚ ਲਗਾਤਾਰ ਪਰੇਸ਼ਾਨੀ ਦਾ ਕਾਰਨ ਬਣ ਰਹੀ ‘ਧੁਆਂਖੀ ਧੁੰਦ ਤੇ ਪ੍ਰਦੂਸ਼ਣ’ ਮਾਮਲੇ ਵਿਚ ਦਿੱਲੀ ਸਰਕਾਰ ਦਾ ਵਿਰੋਧ ਕਰਨ ਲਈ ਵੱਖਰਾ ਤਰੀਕਾ ਅਪਣਾਉਂਦਿਆਂ ‘ਆਪ’ ਤੋਂ ਮੁਅੱਤਲ ਕਪਿਲ ਮਿਸ਼ਰਾ (ਸਾਬਕਾ ਮੰਤਰੀ) ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ 11 ਮੂਰਤੀ ਇਲਾਕੇ ‘ਚ ਮਹਾਤਮਾ ਗਾਂਧੀ ਤੇ ਹੋਰ ਬੁੱਤਾਂ ਦੇ ਮੂੰਹ ਉਤੇ ਮਾਸਕ ਪਾ ਦਿੱਤੇ। ਇਸ ਤੋਂ ਬਾਅਦ ਦੋਵਾਂ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਕੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪ੍ਰਦੂਸ਼ਣ ਦੀ ਚਿੰਤਾ ਨਹੀਂ, ਇਸ ਲਈ ਉਨ੍ਹਾਂ ਬਾਪੂ ਦੀ ਮੂਰਤੀ ‘ਤੇ ਮਾਸਕ ਪਾ ਕੇ ਸੰਕੇਤਕ ਤੌਰ ਉਤੇ ਉਨ੍ਹਾਂ ਤੋਂ ਮਾਰਗ ਦਰਸ਼ਨ ਮੰਗਿਆ ਹੈ।
______________________________
ਦਿੱਲੀ ਦੇ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਨਹੀਂ ਜ਼ਿੰਮੇਵਾਰ
ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਵਿਚ ਜਿਸ ਤਰ੍ਹਾਂ ਹਵਾ ਜ਼ਹਿਰੀਲੀ ਹੋ ਗਈ ਹੈ ਤੇ ਧੂੰਏਂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ, ਉਸ ਦਾ ਵੱਡਾ ਕਾਰਨ ਕਿਸਾਨਾਂ ਦੀ ਪਰਾਲੀ ਨਹੀਂ ਹੈ। ਇਸ ਦਾ ਵੱਡਾ ਕਾਰਨ ਹੈ ਇਰਾਕ, ਕੁਵੈਤ, ਸਾਊਦੀ ਅਰਬ ਵਿਚ ਚੱਲ ਰਿਹਾ ਮਿਡ ਡੇ ਡਸਟ ਸਟ੍ਰੌਮ ਹੈ। ਨਵੰਬਰ 6 ਤੋਂ 14 ਵਿਚਾਲੇ ਦਿੱਲੀ ‘ਚ ਧੁਆਂਖੀ ਧੁੰਦ ਦਾ ਇਕ ਵੱਡਾ ਕਾਰਨ ਇਹ ਹੀ ਸੀ। ਇਹ ਗੱਲ ਸਿਸਟਮ ਆਫ ਏਅਰ ਕਵਾਲਿਟੀ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਦੀ ਨਵੀਂ ਖੋਜ ‘ਚ ਸਾਹਮਣੇ ਆਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 8 ਨਵੰਬਰ ਨੂੰ ਫੈਲੇ ਸਮੋਗ ਦਾ ਵੱਡਾ ਕਾਰਨ ਇਹੀ ਸੀ। ਰਿਪੋਰਟ ਮੁਤਾਬਕ 25 ਫੀਸਦੀ ਪ੍ਰਦੂਸ਼ਣ ਪਰਾਲੀ ਸਾੜਨ ਕਾਰਨ ਹੈ। ਅਕਤੂਬਰ ਮਹੀਨੇ ‘ਚ ਇਰਾਕ, ਕੁਵੈਤ ਤੇ ਸਾਊਦੀ ਅਰਬ ਵਿਚ ਕਈ ਦਿਨਾਂ ਤੱਕ ਧੂੜ ਉਡਦੀ ਰਹੀ, ਜੋ 3-4 ਨਵੰਬਰ ਤੱਕ ਜਾਰੀ ਰਹੀ। ਇਹ ਧੂੜ ਠੰਢੀ ਹਵਾ ਕਾਰਨ ਕਾਫੀ ਦੂਰ ਤੱਕ ਫੈਲੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਧੂੜ ਵਾਲੀ ਹਵਾ ਦਿੱਲੀ ਤੱਕ ਪੁੱਜੀ ਹੈ। ਰਿਪੋਰਟ ਮੁਤਾਬਕ ਗਲਫ ਮੁਲਕਾਂ ਤੋਂ ਆਉਣ ਵਾਲੀ ਧੂੜ ਭਰੀ ਹਵਾ 40 ਫੀਸਦੀ, ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ, ਜਦਕਿ 25 ਫੀਸਦੀ ਪਰਾਲੀ।