ਕਾਕਿਆਂ ਦੀ ਕਰਤੂਤ

ਮਾਰੀ ਸੱਟ ਵਿਦਰੋਹ ਦੀ ਭਾਵਨਾ ‘ਤੇ, ਵਧਦੀ ਹੋਈ ਮਹਿੰਗਾਈ ਤੇ ਫਾਕਿਆਂ ਨੇ।
ਲੋਕ ਰਾਜ ਤੋਂ ਤੋੜ ਵਿਸ਼ਵਾਸ ਦੇਣਾ, ਸਿਆਸਤਦਾਨਾਂ ਦੀ ਲੁੱਟ ਤੇ ਡਾਕਿਆਂ ਨੇ।
ਸਹਿਮ ਪਾਇਆ ਐ ਲੋਕਾਂ ਦੇ ਵਿਚ ਯਾਰੋ, ਛੋਕਰ-ਖੇਲ੍ਹ ਦੇ ਖੁੱਲ੍ਹਦੇ ਝਾਕਿਆਂ ਨੇ।
ਵਿਗੜੇ ਪੁੱਤ ਸਿਆਸਤੀ ਆਗੂਆਂ ਦੇ, ਕਦੇ ਫੜ੍ਹੇ ਨਾ ਪੁਲਿਸ ਦੇ ਨਾਕਿਆਂ ਨੇ।
ਮੁੰਡਾ ‘ਆਪਣਾ’ ਹੋਵੇ ਤਾਂ ਚੁੱਪ ਰਹਿਣਾ, ਸੱਤਾ ਪੱਖ ਵਾਲੇ ਮੂੰਹਾਂ ਠਾਕਿਆਂ ਨੇ।
ਸਿਆਸੀ ਦਲਾਂ ਦੇ ਪਿਓ ਪ੍ਰਧਾਨ ਹੁੰਦੇ, ਪਾਇਆ ਗੰਦ ਸਮਾਜ ਵਿਚ ਕਾਕਿਆਂ ਨੇ!