ਹਾਥੀਚੱਕ ਦੇ ਫੱਟੇ

ਬਲਜੀਤ ਬਾਸੀ
ਹਾਥੀਚੱਕ ਇਕ ਕੰਡਿਆਰੀ ਕਿਸਮ ਦਾ ਬੂਟਾ ਹੈ ਜਿਸ ਦੇ ਡੰਡਲ ਨੂੰ ਫੁੱਲ ਗੋਭੀ ਦੀ ਤਰ੍ਹਾਂ ਡੋਡੀਆਂ ਦਾ ਗੋਲ ਮਟੋਲ ਗੁੱਛਾ ਲਗਦਾ ਹੈ। ਇਸ ਦੇ ਪੱਤੇ ਪੋਹਲੀ ਵਾਂਗ ਕੰਡਿਆਲੇ ਹੁੰਦੇ ਹਨ ਅਤੇ ਇਸ ਦੀਆਂ ਪੰਖੜੀਆਂ ਦੇ ਸਿਰਿਆਂ ‘ਤੇ ਵੀ ਕੰਡੇ ਲੱਗੇ ਹੁੰਦੇ ਹਨ। ਇਹ ਬੂਟਾ ਵਧ ਕੇ ਆਦਮੀ ਦੇ ਕੱਦ ਜਿੰਨਾ ਉਚਾ ਹੋ ਸਕਦਾ ਹੈ। ਡੋਡੀਆਂ ਦਾ ਗੁੱਛਾ ਸਬਜ਼ੀ ਜਾਂ ਸਲਾਦ ਵਜੋਂ ਖਾਧਾ ਜਾਂਦਾ ਹੈ। ਇਸ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ, ਬੀ, ਲੋਹਾ ਅਤੇ ਕੁਝ ਜ਼ਰੂਰੀ ਤੇਜ਼ਾਬ ਹੁੰਦੇ ਹਨ। ਇਸ ਲਈ ਇਸ ਨੂੰ ਸਿਹਤ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਰਵਾਇਤੀ ਤੌਰ ‘ਤੇ ਇਸ ਨੂੰ ਪੇਟ ਅਤੇ ਕਰੂਰੇ ਦੀਆਂ ਬੀਮਾਰੀਆਂ ਲਈ ਮੁਫੀਦ ਸਮਝਿਆ ਗਿਆ ਹੈ।

ਗੋਰੇ ਲੋਕ ਇਸ ਦਾ ਸੂਪ ਜਾਂ ਸ਼ੋਰਬਾ ਵੀ ਬਣਾਉਂਦੇ ਹਨ। ਜੇ ਗੁੱਛੇ ਵਿਚਲੀਆਂ ਡੋਡੀਆਂ ਨੂੰ ਨਾ ਤੋੜਿਆ ਜਾਵੇ ਤਾਂ ਇਨ੍ਹਾਂ ਵਿਚੋਂ ਜਾਮਨੀ ਰੰਗ ਦੇ ਸੁੰਦਰ ਫੁੱਲ ਖਿੜ੍ਹਦੇ ਹਨ ਪਰ ਇਹ ਫੁੱਲ ਖਾਣਯੋਗ ਨਹੀਂ ਹੁੰਦੇ। ਪਹਿਲਾਂ ਪਹਿਲਾਂ ਇਹ ਪੌਦਾ ਭੂ ਮਧ ਸਾਗਰ ਦੇ ਆਸ-ਪਾਸ ਦੇ ਦੇਸ਼ਾਂ ਵਿਚ ਹੁੰਦਾ ਸੀ। ਅੱਜ ਕਲ੍ਹ ਇਹ ਵਧੇਰੇ ਤੌਰ ‘ਤੇ ਫਰਾਂਸ, ਇਟਲੀ, ਸਪੇਨ ਅਤੇ ਕੈਲੀਫੋਰਨੀਆ (ਅਮਰੀਕਾ) ਵਿਚ ਉਗਾਇਆ ਜਾਂਦਾ ਹੈ।
ਇਕ ਦੰਦ ਕਥਾ ਅਨੁਸਾਰ ਗਰੀਸ ਦੇ ਇਕ ਟਾਪੂ ਜ਼ਿਨਾਰੀ ਵਿਚ ਛੇਨਅਰਅ ਨਾਮਕ ਬਹੁਤ ਸੁੰਦਰ ਲੜਕੀ ਰਹਿੰਦੀ ਸੀ ਜਿਸ ‘ਤੇ ਜ਼ੂਅਸ ਦੇਵਤਾ ਮੋਹਿਤ ਹੋ ਗਿਆ। ਉਹ ਉਸ ਨੂੰ ਦੇਵੀ ਬਣਾ ਕੇ ਦੇਵਲੋਕ ਦੀ ਧਰਤੀ ਉਲਿੰਪਸ ਵਿਚ ਲੈ ਗਿਆ ਪਰ ਉਥੇ ਉਸ ਦਾ ਦਿਲ ਨਾ ਲੱਗਾ ਤੇ ਉਹ ਚੋਰੀ ਛੁਪੇ ਕੁਝ ਦੇਰ ਲਈ ਧਰਤੀ ‘ਤੇ ਆ ਗਈ। ਜਦ ਉਹ ਵਾਪਸ ਮੁੜੀ ਤਾਂ ਜ਼ੂਅਸ ਨੂੰ ਉਸ ਦੀ ਅਵੱਗਿਆ ਕਾਰਨ ਬਹੁਤ ਗੁੱਸਾ ਆਇਆ। ਉਸ ਨੇ ਕਾਇਨਾਰਾ ਨੁੰ ਹਾਥੀਚੱਕ ਦਾ ਪੌਦਾ ਬਣਾ ਕੇ ਧਰਤੀ ਵਿਚ ਗੱਡ ਦਿੱਤਾ।
ਪੌਦਿਆਂ ਦੇ ਪਿਛੋਕੜ ਬਾਰੇ ਅਜਿਹੀਆਂ ਦੰਦ-ਕਥਾਵਾਂ ਆਮ ਹੀ ਹਨ। ਜ਼ਿਨਾਰੀ ਟਾਪੂ ਦਾ ਨਾਂ ਇਸੇ ਦੇ ਨਾਂ ‘ਤੇ ਪਿਆ ਦੱਸਿਆ ਜਾਂਦਾ ਹੈ। ਪ੍ਰਾਚੀਨ ਕਾਲ ਵਿਚ ਹਾਥੀਚੱਕ ਦਾ ਗਰੀਕ ਵਿਚ ਨਾਂ ਵੀ ਇਹੋ ਛੇਨਅਰਅ ਹੈ। ਅੱਜ ਇਸ ਦੇ ਵਿਗਿਆਨਕ ਨਾਂ ਛੇਨਅਰਅ ਛਅਰਦੁਨਚੁਲੁਸ ਵਿਚ ਵੀ ਇਹੋ ਸ਼ਬਦ ਬੋਲਦਾ ਹੈ। ਕਲਾਸੀਕਲ ਗਰੀਕ ਵਿਚ ਇਸ ਲਈ ਸ਼ਬਦ ਕਾਕਟੋਸ ਹੈ ਜਿਸ ਤੋਂ ਅੰਗਰੇਜ਼ੀ ਸ਼ਬਦ ਕੈਕਟਸ (ਕੰਡਿਆਰਾ) ਬਣਿਆ।
ਰੋਮਨ ਸਾਮਰਾਜ ਸਮੇਂ ਲਾਤੀਨੀ ਵਿਚ ਇਸ ਦੀ ਸਬਜ਼ੀ ਨੂੰ ਛਅਰਦੁਸ ਕਿਹਾ ਜਾਂਦਾ ਸੀ ਜਦਕਿ ਪੌਦੇ ਨੂੰ ਛਅਰਦੋਨ। ਇਹ ਸ਼ਬਦ ਅੰਗਰੇਜ਼ੀ ਵਿਚ ਵੀ ਚਲਦਾ ਹੈ ਜੋ ਫਰਾਂਸੀਸੀ ਰਾਹੀਂ ਅੰਤਮ ਤੌਰ ‘ਤੇ ਲਾਤੀਨੀ ਵਿਚੋਂ ਆਇਆ। ਅੰਗਰੇਜ਼ੀ ਕਾਰਡਿੰਗ ਦਾ ਇਕ ਅਰਥ ਪਿੰਜਣਾ, ਧੁਣਕਣਾ ਹੁੰਦਾ ਹੈ। ਵਿਦਵਾਨਾਂ ਦਾ ਮਤ ਹੈ ਕਿ ਸਖਤ, ਖੁਰਦਰਾ ਦੇ ਅਰਥਾਂ ਵਾਲਾ ਅੰਗਰੇਜ਼ੀ ੍ਹਅਰਸਹ ਸ਼ਬਦ ਵੀ ਛਅਰਦੁਸ ਦਾ ਸੁਜਾਤੀ ਹੈ, ਯਾਨਿ ‘ਕ’ ਧੁਨੀ ‘ਹ’ ਵਿਚ ਬਦਲ ਗਈ ਹੈ। ਧੁਨੀ ਅਤੇ ਅਰਥ ਪੱਖੋਂ ਇਸ ਨਾਲ ਮਿਲਦੇ-ਜੁਲਦੇ ਕਈ ਸ਼ਬਦ ਹੋਰ ਭਾਸ਼ਾਵਾਂ ਜਿਵੇਂ ਡੈਨਿਸ਼, ਨਾਰਵੇਜੀਅਨ, ਜਰਮਨ, ਲਿਥੂਏਨੀਅਨ, ਰੂਸੀ ਆਦਿ ਵਿਚ ਵੀ ਲੱਭਦੇ ਹਨ। ਇਸ ਦਾ ਭਾਰੋਪੀ ਮੂਲ ‘ਖਅਰਸ’ ਕਲਪਿਆ ਗਿਆ ਹੈ ਜਿਸ ਵਿਚ ਖੁਰਚਣ ਦੇ ਭਾਵ ਹਨ। ਇਸ ਤੋਂ ਬਣਦੇ ਸ਼ਬਦਾਂ ਦੇ ਅਰਥ ਕੰਘੀ ਕਰਨਾ, ਖਾਜ ਕਰਨਾ, ਮਲਣਾ, ਰਗੜਨਾ, ਕੁਰੇਦਣਾ ਆਦਿ ਹਨ।
ਲਾਤੀਨੀ ਛਅਰਦੁਸ ਜਿਸ ਦਾ ਅਰਥ ਕੰਡਿਆਰੀ ਹੈ, ਵਿਚ ਇਹ ਭਾਵ ਚੁਭਣ ਦੇ ਗੁਣ ਕਾਰਨ ਹੈ। ਸੰਸਕ੍ਰਿਤ ਸ਼ਬਦ ਕਸ਼ ਇਸ ਦਾ ਸੁਜਾਤੀ ਹੈ ਜਿਸ ਵਿਚ ਕੁਰੇਦਣ, ਰਗੜਨ, ਮਲਣ, ਖਾਜ ਕਰਨ ਦੇ ਭਾਵ ਹਨ। ਕਸ਼ ਧਾਤੂ ਤੋਂ ਕੁਖ, ਕੋਸ਼ਿਕਾ, ਕੱਛੂ, ਕਸੌਟੀ ਆਦਿ ਸ਼ਬਦ ਬਣੇ ਹਨ, ਸਮਝੋ ਇਹ ਚੀਜ਼ਾਂ ਕੁਰੇਦ ਕੇ ਬਣਦੀਆਂ ਹਨ।
ਗਰੀਸ ਵਿਚ ਅੱਜ ਤੋਂ 2300 ਸਾਲ ਪਹਿਲਾਂ ਇਸ ਪੌਦੇ ਦੀ ਹੋਂਦ ਦੇ ਪ੍ਰਮਾਣ ਮਿਲਦੇ ਹਨ। ਉਥੋਂ ਦੇ ਹਕੀਮਾਂ ਨੇ ਆਪਣੇ ਗ੍ਰੰਥਾਂ ਵਿਚ ਇਸ ਦਾ ਜ਼ਿਕਰ ਕੀਤਾ ਹੈ। ਇਸ ਨੂੰ ਕਾਮ ਉਤੇਜਕ ਅਤੇ ਪੁੱਤਰ ਜਨਕ ਬੂਟੀ ਮੰਨਿਆ ਜਾਂਦਾ ਸੀ। ਗਰੀਸ ਅਤੇ ਰੋਮ ਦੇ ਅਮੀਰ ਲੋਕ ਇਸ ਨੂੰ ਸ਼ਹਿਦ, ਸਿਰਕਾ ਅਤੇ ਜੀਰੇ ਵਿਚ ਮਿਲਾ ਕੇ ਕੁਸ਼ਤੇ ਵਜੋਂ ਖਾਇਆ ਕਰਦੇ ਸਨ। ਨੌਂਵੀਂ ਸਦੀ ਦੇ ਕਰੀਬ ਸਪੇਨ ਉਤੇ ਉਤਰੀ ਅਫਰੀਕੀ ਅਰਬ ਮੁਸਲਮਾਨਾਂ ਦਾ ਬੋਲਬਾਲਾ ਹੋ ਗਿਆ ਤਾਂ ਇਹ ਪੌਦਾ ਇਟਲੀ ਅਤੇ ਸਪੇਨ ਵਿਚ ਉਗਾਇਆ ਜਾਣ ਲੱਗਾ। ਫਿਰ ਤਾਂ ਇਹ ਹੋਰ ਯੂਰਪੀ ਦੇਸ਼ਾਂ ਵਿਚ ਵੀ ਫੈਲ ਗਿਆ।
ਇਟਲੀ ਦੀ ਕੈਥਰੀਨ ਦਾ ਵਿਆਹ ਹੈਨਰੀ ਦੂਜੇ ਨਾਲ 14 ਸਾਲ ਦੀ ਉਮਰ ਵਿਚ ਹੋ ਗਿਆ ਤਾਂ ਉਸ ਨੇ ਇਸ ਨੂੰ ਇਟਲੀ ਤੋਂ ਫਰਾਂਸ ਲੈ ਆਂਦਾ। ਡੱਚਾਂ ਨੇ ਇਹ ਪੌਦਾ ਇੰਗਲੈਂਡ ਪਹੁੰਚਾਇਆ। ਫਰਾਂਸ ਦੇ ਪਰਵਾਸੀਆਂ ਨੇ ਹੀ ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਹਾਥੀਚੱਕ ਅਮਰੀਕਾ ਲੈ ਆਂਦਾ। ਇਉਂ ਲਗਦਾ ਹੈ ਕਿ ਯੂਰਪੀ ਸ਼ਾਸਕਾਂ ਖਾਸ ਤੌਰ ‘ਤੇ ਅੰਗਰੇਜ਼ਾਂ ਨੇ ਇਹ ਪੌਦਾ ਭਾਰਤ ਵਿਚ ਲਿਆਂਦਾ। ਸੰਕੇਤ ਮਿਲਦੇ ਹਨ ਕਿ ਪਹਿਲਾਂ ਪਹਿਲਾਂ ਇਸ ਦੀ ਕਾਸ਼ਤ ਗੋਰੇ ਸ਼ਾਸਕਾਂ ਲਈ ਹੀ ਕੀਤੀ ਜਾਣ ਲੱਗੀ।
ਪੰਜਾਬੀ, ਹਿੰਦੀ ਤੇ ਹੋਰ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਇਸ ਪੌਦੇ ਲਈ ਸ਼ਬਦ ਆਮ ਤੌਰ ‘ਤੇ ਹਾਥੀਚੱਕ ਹੀ ਹੈ। ਇਹ ਅੰਗਰੇਜ਼ੀ ਸ਼ਬਦ ਆਰਟੀਚੋਕ (Aਰਟਚਿਹੋਕe) ਦਾ ਦੇਸੀਕਰਣ ਹੈ। ਚਲੋ ਜਾਣੀਏ ਕਿ ਅੰਗਰੇਜ਼ੀ ਸ਼ਬਦ ਆਰਟੀਚੋਕ ਕਿਵੇਂ ਪ੍ਰਗਟ ਹੋਇਆ। ਉਤਰੀ ਅਫਰੀਕਾ ਦੀ ਅਰਬੀ ਭਾਸ਼ਾ ਵਿਚ ਇਸ ਚਰਚਿਤ ਪੌਦੇ ਦਾ ਨਾਂ ਹੈ ‘ਅਲ-ਹਰਸ਼ੁਫ।’ ਜਦ ਉਤਰੀ ਅਫਰੀਕੀਆਂ ਦਾ ਸਪੇਨ ਵਿਚ ਰਾਜ ਹੋ ਗਿਆ ਤਾਂ ਉਨ੍ਹਾਂ ਇਹ ਸ਼ਬਦ ਸਪੇਨ ਵਿਚ ਲੈ ਆਂਦਾ। ਅਰਬੀ ਵਿਚ ‘ਅਲ’ ਤਾਂ ਅੰਗਰੇਜ਼ੀ ਠਹe ਦੀ ਤਰ੍ਹਾਂ ਇਕ ਆਰਟੀਕਲ ਹੀ ਹੈ ਜਦ ਕਿ ‘ਹਰਸ਼ੁਫ’ ਦਾ ਅਰਥ ਸਖਤ ਦੱਸਿਆ ਜਾਂਦਾ ਹੈ। ਯੂਰਪੀ ਅਤੇ ਕਈ ਹੋਰ ਭਾਸ਼ਾਵਾਂ ਵਿਚ ਇਸ ਪੌਦੇ ਦਾ ਨਾਂ ਇਸੇ ਸ਼ਬਦ ਤੋਂ ਵਿਗੜ ਕੇ ਬਣਿਆ ਹੈ।
ਸਪੈਨਿਸ਼ ਭਾਸ਼ਾ ਵਿਚ ਅਲ-ਹਰਸ਼ੁਫ ਸ਼ਬਦ ਨੂੰ ਆਪਣੇ ਲਹਿਜੇ ਅਨੁਸਾਰ Aਲਚਅਰਚਹਾਅ ਵਜੋਂ ਉਚਾਰਿਆ ਗਿਆ। ਉਥੋਂ ਇਹ ਸ਼ਬਦ ਉਤਰੀ ਇਟਲੀ ਵਿਚ ਆਰਟੀਚਿਓਕੋ (Aਰਟਚਿਚਚੋ) ਵਜੋਂ ਦਾਖਲ ਹੋਇਆ। ਇਤਾਲਵੀ ਵਿਚ ‘ਆਰਟੀ’ ਸ਼ਬਦ ਦਾ ਅਰਥ ਹੈ, ਉਚਾ ਅਤੇ ਚਿਓਕੋ ਦਾ ਅਰਥ ਹੈ, ਡੰਡਲ। ਇਸ ਲਈ ਇਸ ਨੂੰ ਉਚਾ ਡੰਡਲ ਸਮਝ ਲਿਆ ਗਿਆ। ਉਥੋਂ ਇਹ ਇੰਗਲੈਂਡ ਦੀ ਭਾਸ਼ਾ ਅੰਗਰੇਜ਼ੀ ਵਿਚ ਗਿਆ ਤਾਂ ਇਸ ਨੇ Aਰਟਚਿਹੋਕe ਦਾ ਰੂਪ ਧਾਰਿਆ। ਕਿਸੇ ਪਰਾਏ ਸ਼ਬਦ ਨੂੰ ਅਪਨਾਉਣ ਲੱਗਿਆਂ ਕਈ ਵਾਰ ਲੋਕ ਇਸ ਨੂੰ ਆਪਣੇ ਸ਼ਬਦਾਂ ਜਾਂ ਅਰਥਾਂ ਨਾਲ ਜੋੜ ਕੇ ਸ਼ਬਦ ਨੂੰ ਹੋਰ ਦਾ ਹੋਰ ਬਣਾ ਦਿੰਦੇ ਹਨ। ਅੰਗਰੇਜ਼ੀ ਵਿਚ ਇਸ ਨੂੰ ਪਹਿਲਾਂ ਪਹਿਲਾਂ ੍ਹਅਰਟਚਿਹੋਕe ਵੀ ਉਚਾਰਿਆ ਗਿਆ ਕਿਉਂਕਿ ਇਸ ਦੀ ਅੰਦਰੂਨੀ ਸ਼ਕਲ ਹਰਟ (ਦਿਲ) ਨਾਲ ਮਿਲਦੀ ਜੁਲਦੀ ਹੈ। ਇਹ ਵੀ ਲੱਖਣ ਲਾਇਆ ਗਿਆ ਕਿ ਇਸ ਦੇ ਖਾਣ ਨਾਲ ਗਲੇ ਵਿਚ ਚੋਕ ਆ ਜਾਂਦਾ ਹੈ, ਪੰਜਾਬੀ ਵਿਚ ਕਹੀਏ ਤਾਂ ਗੱਚ ਭਰ ਜਾਂਦਾ ਹੈ। ਇਸ ਸ਼ਬਦ ਵਿਚੋਂ ਹਰ ਭਾਸ਼ਾ ਦੇ ਲੋਕਾਂ ਨੇ ਆਪੋ ਆਪਣੇ ਅਰਥ ਕੱਢੇ।
ਇਕ ਹੋਰ ਦਿਲਚਸਪ ਗੱਲ ਹੈ ਕਿ ਅਰਬੀ ਤੋਂ ਇਹ ਸ਼ਬਦ ਅਲ-ਹਰਸ਼ੁਫ ਵਜੋਂ ਯੂਰਪੀ ਭਾਸ਼ਾਵਾਂ ਵਿਚ ਦਾਖਲ ਹੋਇਆ ਪਰ ਮੁੜ ਅਰਬੀ ਵਿਚ ਯੂਰਪੀ ਪਾਹ ਸਮੇਤ ‘ਅਰਜ਼ੀ ਸ਼ੌਕੀ’ ਵਜੋਂ ਆ ਪਧਾਰਿਆ। ਹੰਸ ਵੇਹਰ ਦੇ ਅਰਬੀ ਕੋਸ਼ ਵਿਚ ਦੋਵੇਂ ਸ਼ਬਦ ‘ਅਰਜ਼ੀ ਸ਼ੌਕੀ’ ਅਤੇ ‘ਹੁਰਸੂਫ’ ਮਿਲਦੇ ਹਨ। ਫਾਰਸੀ ਵਿਚ ਵੀ ਹਰਸ਼ੁਫ ਸ਼ਬਦ ਹੀ ਹੈ। ਅੱਜ ਅਰਬੀ ਵਿਚ ਇਸ ਲਈ ਸ਼ਬਦ ਹੈ, ਅਰਜ਼ੀ ਸ਼ੌਕੀ। ਫਾਰਸੀ ਵਿਚ ਆ ਕੇ ਇਹ ਸ਼ਬਦ ‘ਅਰਦੇ ਸ਼ਾਹੀ’ ਬਣ ਗਿਆ ਜਿਸ ਦੇ ਅੱਖਰੀ ਅਰਥ ਹਨ, ਸ਼ਾਹੀ ਜਮੀਨ।
ਭਾਰਤ ਵਿਚ ਇਸ ਪੌਦੇ ਦੇ ਪਹੁੰਚਣ ਨਾਲ ਮਾਨੋ ਇਸ ਨੂੰ ਹਾਥੀ ਦੀ ਸੁੰਡ ਨੇ ਸਿਰ ‘ਤੇ ਚੁੱਕ ਲਿਆ। ਇਥੇ ਇਸ ਨੂੰ ਹਾਥੀਚੱਕ ਦਾ ਖਿਤਾਬ ਮਿਲਿਆ। ਹਿੰਦੀ ਦੇ ਇਕ ਕੋਸ਼ ਵਿਚ ਹਾਥੀਚੱਕ ਸ਼ਬਦ ਨੂੰ ਹਾਥੀਚੱਕਰ ਤੋਂ ਬਣਿਆ ਵਿਗੜਿਆ ਦੱਸਿਆ ਗਿਆ ਹੈ। ਅਸਲ ਵਿਚ ਇਸ ਪੌਦੇ ਦਾ ਡੋਡੀਆਂ ਵਾਲਾ ਗੁੱਛਾ ਗੋਲ-ਮਟੋਲ ਹੋਣ ਕਾਰਨ ਇਸ ਨੂੰ ਗਲੋਬ ਅਰਟੀਚੋਕ ਵੀ ਕਿਹਾ ਜਾਂਦਾ ਹੈ। ਸੋ ਸੰਭਵ ਹੈ, ਕੋਸ਼ਕਾਰ ਨੇ ਇਸ ਗਲੋਬ ਕਾਰਨ ਇਸ ਦਾ ਪੂਰਵਵਰਤੀ ਰੂਪ ਹਾਥੀਚੱਕਰ ਸਮਝਿਆ ਹੋਵੇ ਪਰ ਇਹ ਅਨੁਮਾਨ ਗਲਤ ਹੈ। ਅੰਗਰੇਜ਼ੀ ਵਿਚ ਇਸ ਲਈ ਹਾਰਟੀਚੋਕ ਸ਼ਬਦ ਵੀ ਚਲਦਾ ਸੀ, ਇਸ ਲਈ ਹਾਰਟੀ ਤੋਂ ਹਾਥੀ ਬਣਾ ਦਿੱਤਾ ਗਿਆ। ਹੁਣ ਲੋਕਾਂ ਦੀ ਕਲਪਨਾ ਵਿਚ ਇਹ ਹਾਥੀ ਜਿਹਾ ਭਾਰੀ ਭਰਕਮ ਗੁੱਛੇ ਵਾਲਾ ਪੌਦਾ ਹੈ। ‘ਹਾਬਸਨ ਜਾਬਸਨ’ ਅਨੁਸਾਰ ਇਹ ਹਿੰਦੁਸਤਾਨੀ ਸ਼ਬਦ ਅੰਗਰੇਜ਼ ਸਾਹਿਬਾਂ ਦੇ ਨੌਕਰਾਂ ਅਤੇ ਮਾਲੀਆਂ ਨੇ ਬਣਾਇਆ।
‘ਜੈਰੂਸਲਮ ਆਰਟੀਚੋਕ’ ਦੇ ਜ਼ਿਕਰ ਤੋਂ ਬਿਨਾ ਹਾਥੀਚੱਕ ਦੀ ਕਹਾਣੀ ਅਧੂਰੀ ਹੈ। ਅਮਰੀਕਾ ਵਿਚ ਇਕ ਹੋਰ ਪੌਦਾ ਹੈ ਜਿਸ ਨੂੰ ‘ਜੈਰੂਸਲਮ ਆਰਟੀਚੋਕ’ ਕਿਹਾ ਜਾਂਦਾ ਹੈ। ਪਰ ਇਸ ਦਾ ਸਾਡੇ ਹਾਥੀਚੱਕ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਪੌਦਾ ਸੂਰਜਮੁਖੀ ਵਰਗਾ ਹੁੰਦਾ ਹੈ ਅਤੇ ਇਸ ਦੀ ਪ੍ਰਜਾਤੀ ਵੀ ਇਹੋ ਹੈ। ਪਰ ਇਸ ਦਾ ਇਸਰਾਈਲ ਫਲਸਤੀਨ ਦੇ ਜੈਰੂਸਲਮ (ਪੰਜਾਬੀ ਯੋਰੋਸ਼ਲਮ) ਨਾਲ ਕੋਈ ਸਬੰਧ ਨਹੀਂ। ਅਮਰੀਕਾ ਵਿਚ ਇਤਾਲਵੀ ਅਬਾਦਕਾਰਾਂ ਨੇ ਇਸ ਪੌਦੇ ਦੀ ਸ਼ਕਲ ਸੂਰਜ ਮੁਖੀ ਵਰਗੀ ਹੋਣ ਕਰਕੇ ਇਸ ਦਾ ਨਾਂ ਘਰਿਅਸੋਲe ਰੱਖਿਆ ਕਿਉਂਕਿ ਇਤਾਲਵੀ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਸੂਰਜਮੁਖੀ ਹੈ। ਅੰਗਰੇਜ਼ ਅਮਰੀਕੀਆਂ ਨੇ ਇਸ ਨੂੰ ਜੈਰੂਸਲਮ ਸਮਝਿਆ। ਫਿਰ ਇਸ ਜੈਰੂਸਲਮ ਨਾਲ ਆਰਟੀਚੋਕ ਸ਼ਬਦ ਇਸ ਲਈ ਲਾਇਆ ਕਿਉਂਕਿ ਇਸ ਦੇ ਕੰਦ ਦਾ ਸੁਆਦ ਇਸੇ ਵਰਗਾ ਹੁੰਦਾ ਹੈ।
ਭਾਰਤ ਦੇ ਉਤਰ ਪੱਛਮੀ ਪ੍ਰਾਂਤਾਂ ਬਾਰੇ 1869 ਵਿਚ ਛਪੀ ਇਕ ਅੰਗਰੇਜ਼ੀ ਪੁਸਤਕ ਵਿਚ ਹਾਥੀਚੱਕ ਸ਼ਬਦ ਮੌਜੂਦ ਹੈ। ਪਰ ਇਸ ਦੀ ਵਿਆਖਿਆ ਤੋਂ ਇਹ ਜੈਰੂਸਲਮ ਵਾਲਾ ਹਾਥੀਚੱਕ ਸਹੀ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਇਹ ਪੌਦਾ ਵੀ ਭਾਰਤ ਵਿਚ ਬਹੁਤ ਚਿਰ ਤੋਂ ਮੌਜੂਦ ਸੀ ਤੇ ਇਸ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਹੋਵੇਗਾ। 1866 ਵਿਚ ਡੰਕਨ ਫੋਰਬਜ਼ ਦੀ ਹਿੰਦੁਸਤਾਨੀ-ਅੰਗਰੇਜ਼ੀ ਡਿਕਸ਼ਨਰੀ ਵਿਚ ਇਸ ਬਾਰੇ ਇਸ ਤਰ੍ਹਾਂ ਲਿਖਿਆ ਮਿਲਦਾ ਹੈ, “ਹਾਥੀਚੱਕ: ਇਕ ਘਾਹ ਜੋ ਪਸੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ।” ਪਰ ਪਲੈਟਸ ਨੇ ‘ਜੈਰੂਸਲਮ ਆਰਟੀਚੋਕ’ ਲਈ ਹਾਥੀਪਿਚ ਸ਼ਬਦ ਦੱਸਿਆ ਹੈ। ਕੁਝ ਕੋਸ਼ਾਂ ਵਿਚ ਜਿਮੀਕੰਦ ਲਈ ਹਾਥੀਚੱਕ ਸ਼ਬਦ ਵੀ ਮਿਲਦਾ ਹੈ। ਅਜਿਹਾ ਘੜਮੱਸ ਕਈ ਸ੍ਰੋਤਾਂ ਵਿਚ ਹੈ। ਹਾਥੀਚੱਕ ਨਾਂ ਦੇ ਦੋ ਪਿੰਡ ਵੀ ਹਨ, ਇਕ ਬਿਹਾਰ ਵਿਚ ਅਤੇ ਇਕ ਯੂæਪੀæ ਵਿਚ। ਪਰ ਇਥੇ ਚੱਕ ਸ਼ਬਦ ਓਹੀ ਹੈ ਜੋ ਪਿੰਡਾਂ ਦੇ ਨਾਂਵਾਂ ਪਿੱਛੇ ਹੁੰਦਾ ਹੈ। ਸੰਭਵ ਹੈ, ਇਨ੍ਹਾਂ ਪਿੰਡਾਂ ਦਾ ਕਿਸੇ ਤਰ੍ਹਾਂ ਹਾਥੀਆਂ ਨਾਲ ਵਾਸਤਾ ਹੋਵੇ।