ਨਿਤਸ਼ੇ ਤੋਂ ਨਿਤੀਸ਼?

ਆ ਰਹੇ ਸਾਲਾਂ ਤੋਂ ਪਰਖਦੇ ਦੇਸ਼ ਵਾਸੀ, ਚਾਲੇ ਇਕੋ ਨੇ ਬੱਗਿਆਂ-ਸਾਵਿਆਂ ਦੇ।
ਵਫਾਦਾਰੀਆਂ ਰਹਿਣ ਨਾ ਇਕ ਪਾਸੇ, ਬਦਲ ਜਾਂਦੀਆਂ ਵਾਂਗ ਪਰਛਾਵਿਆਂ ਦੇ।
ਪਲਾਂ ਵਿਚ ਹੀ ਅਰਥ ਨੇ ਬਦਲ ਜਾਂਦੇ, ਕੀਤੇ ਪਹਿਲਾਂ ਤੋਂ ਵਾਅਦਿਆਂ-ਦਾਅਵਿਆਂ ਦੇ।
ਗੁਪਤੋ ਗੁਪਤੀ ਹੀ ਚੱਲਦੇ ਤੀਰ ਤਿੱਖੇ, ਵੱਡੀ ਧਿਰ ਵਲੋਂ ਲੋਭ-ਡਰਾਵਿਆਂ ਦੇ।
ਆਕੀ ਹੋਇਆ ਕੋਈ ਈਨ ਜਦ ਮੰਨਦਾ ਏ, ਨਾਟਕ ਉਦੋਂ ਹੀ ਉਹਦੀ ਤਫਤੀਸ਼ ਬਣ ਜਾਏ।
ਰਾਈ ਜਿੰਨਾ ਵਿਸ਼ਵਾਸ ਨਾ ਆਗੂਆਂ ਦਾ, ਨਿਤਸ਼ੇ ਦਿਸਦਾ ਕੋਈ ਕਦੋਂ ਨਿਤੀਸ਼ ਬਣ ਜਾਏ?