ਪ੍ਰੇਮੀ ਕਿ ਬਦਮਾਸ਼?

ਘਰੋਂ ਭੱਜ ਗਏ ਮੁੰਡਾ ਤੇ ਕੁੜੀ ਦੋਵੇਂ, ਖਬਰਾਂ ਰੋਜ ਅਖਬਾਰਾਂ ਵਿਚ ਆਉਣ ਯਾਰੋ।
ਗਾਉਣ ਵਾਲਿਆਂ ਚੁੱਕੀ ਏ ਅੱਤ ਪੂਰੀ, ਤੇਲ ਬਲਦੀ ‘ਤੇ ਹੋਰ ਉਹ ਪਾਉਣ ਯਾਰੋ।
ਵਿਰਸੇ ਵਿਚ ਜੋ ਚੱਲੀਆਂ ਆਉਂਦੀਆਂ ਨੇ, ਕਦਰਾਂ-ਕੀਮਤਾਂ ਡਹੇ ਮਿਟਾਉਣ ਯਾਰੋ।
ਗਲੇ ਮੌਤ ਨੂੰ ਲਾਉਂਦੇ ਨੇ ਕਾਇਰ ਬਣ ਕੇ, ਲਾਜ ਆਪਦੇ ਜੰਮਣ ਨੂੰ ਲਾਉਣ ਯਾਰੋ।
ਪਿਛੇ ਜੀਣ ਕੀ ਰਹਿੰਦਾ ਏ ਮਾਪਿਆਂ ਦਾ, ਭਾਈਚਾਰੇ ਵਿਚ ਇੱਜਤ ਦਾ ਨਾਸ਼ ਸਮਝੋ।
ਅੰਨੇ ਕਾਮ ਵਿਚ ਹੋਏ ਬੇ-ਗੈਰਤਾਂ ਨੂੰ, ‘ਪ੍ਰੇਮੀ ਜੋੜੇ’ ਨਾ ਕਹੋ, ਬਦਮਾਸ਼ ਸਮਝੋ!