ਭਾਰਤ ਦੀ ਵਿਕਾਸ ਦਰ ਨੂੰ ਝਟਕਾ-ਦਰ-ਝਟਕਾ

ਨਵੀਂ ਦਿੱਲੀ: ਦੇਸ਼ ਵਿਚ ਚਾਲੂ ਵਿੱਤੀ ਵਰ੍ਹੇ ਦੌਰਾਨ ਆਰਥਿਕ ਵਿਕਾਸ ਦਰ ਘਟ ਕੇ ਪੰਜ ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ ਜੋ ਇਕ ਦਹਾਕੇ ਵਿਚ ਸਭ ਤੋਂ ਹੇਠਲੇ ਪੱਧਰ ‘ਤੇ ਹੋਵੇਗੀ। ਨਿਰਮਾਣ, ਖੇਤੀਬਾੜੀ ਤੇ ਸੇਵਾ ਖੇਤਰ ਵਿਚ ਖਰਾਬ ਪ੍ਰਦਰਸ਼ਨ ਕਾਰਨ ਵਿਕਾਸ ਦਰ ਦਾ ਅਨੁਮਾਨ ਘਟਾਇਆ ਗਿਆ ਹੈ। ਕੇਂਦਰੀ ਅੰਕੜਾ ਸੰਗਠਨ (ਸੀਐਸਓ) ਵੱਲੋਂ ਦੱਸਿਆ ਗਿਆ ਅਨੁਮਾਨ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਦੇ ਅਨੁਮਾਨ ਤੋਂ ਕਾਫੀ ਘੱਟ ਹੈ।
ਸੀਐਸਓ ਵੱਲੋਂ ਜਾਰੀ ਕੀਤੇ ਗਏ ਪੇਸ਼ਗੀ ਅਨੁਮਾਨ ਮੁਤਾਬਕ ਸਾਲ 2012-13 ਦੌਰਾਨ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦੀ ਵਿਕਾਸ ਦਰ ਪੰਜ ਫ਼ੀਸਦੀ ਰਹਿਣ ਦਾ ਅਨੁਮਾਨ ਹੈ ਜਦਕਿ ਪਿਛਲੇ ਸਾਲ ਇਹ 6æ2 ਫ਼ੀਸਦੀ ਰਹੀ ਸੀ । ਸਾਲ 2002-03 ਵਿਚ ਕੁੱਲ ਰਾਸ਼ਟਰੀ ਉਤਪਾਦਨ ਚਾਰ ਫ਼ੀਸਦੀ ਰਿਹਾ ਸੀ ਤੇ ਇਸ ਪਿੱਛੋਂ ਭਾਰਤੀ ਅਰਥਵਿਵਸਥਾ ਛੇ ਫ਼ੀਸਦੀ ਤੋਂ ਉੱਪਰ ਦੀ ਵਿਕਾਸ ਦਰ ਨਾਲ ਵਧਦੀ ਰਹੀ ਹੈ ਜਿਸ ਵਿਚ ਸਭ ਤੋਂ ਵੱਧ 2006-07 ਵਿਚ 9æ6 ਫ਼ੀਸਦੀ ਸੀ।
ਸੀਐਸਓ ਦੇ ਪੇਸ਼ਗੀ ਅਨੁਮਾਨ ਵਿਚ ਖੇਤੀਬਾੜੀ ਤੇ ਇਸ ਨਾਲ ਸਬੰਧਤ ਖੇਤਰ ਵਿਚ ਵਿਕਾਸ ਦਰ ਘਟਾ ਕੇ 1æ3 ਫ਼ੀਸਦੀ ਕਰ ਦਿੱਤੀ ਗਈ ਹੈ ਜੋ 2011-12 ਵਿਚ 2æ6 ਫ਼ੀਸਦੀ ਸੀ। ਇਸ ਦੇ ਨਾਲ ਹੀ 2012-13 ਲਈ ਨਿਰਮਾਣ ਖੇਤਰ ਦੀ ਵਿਕਾਸ ਦਰ ਵੀ ਘਟਾ ਕੇ 1æ9 ਫ਼ੀਸਦੀ ਕਰ ਦਿੱਤੀ ਗਈ ਜੋ ਪਿਛਲੇ ਵਿੱਤੀ ਸਾਲ ਵਿਚ 2æ7 ਫ਼ੀਸਦੀ ਸੀ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਆਪਣੀ ਤਮਾਹੀ ਮੁਦਰਾ ਨੀਤੀ ਸਮੀਖਿਆ ਵਿਚ ਮੌਜੂਦਾ ਵਿੱਤੀ ਵਰ੍ਹੇ ਲਈ 5æ5 ਫ਼ੀਸਦੀ ਆਰਥਕ ਵਿਕਾਸ ਦਰ ਦਾ ਅਨੁਮਾਨ ਲਾਇਆ ਸੀ।
ਆਪਣੀ ਮੱਧ ਸਾਲ ਵਾਲੀ ਸਮੀਖਿਆ ਵਿਚ ਸਰਕਾਰ ਨੇ ਵੀ ਵਿਕਾਸ ਦਰ 5æ7 ਤੋਂ 5æ9 ਫ਼ੀਸਦੀ ਤੱਕ ਰਹਿਣ ਦਾ ਅਨੁਮਾਨ ਲਾਇਆ ਸੀ। ਪੂਰੇ ਵਿਤ ਵਰ੍ਹੇ ਲਈ ਵਿਕਾਸ ਦਰ ਦੇ ਤਾਜ਼ਾ ਅਨੁਮਾਨ ਦਾ ਅਰਥ ਹੈ ਕਿ 2012-13 ਦੀ ਦੂਸਰੀ ਛਿਮਾਹੀ ਵਿਚ ਆਰਥਿਕ ਵਿਕਾਸ ਦੀ ਰਫ਼ਤਾਰ ਹੋਰ ਮੰਦੀ ਪੈ ਗਈ ਹੈ। ਅਪਰੈਲ-ਸਤੰਬਰ ਦੌਰਾਨ ਵਿਕਾਸ ਦਰ 5æ4 ਫ਼ੀਸਦੀ ਰਹੀ ਸੀ। ਉਸਾਰੀ ਦੇ ਖੇਤਰ ਵਿਚ ਵਿਕਾਸ ਦਰ ਪਿਛਲੇ ਸਾਲ 5æ6 ਫ਼ੀਸਦੀ ਦੇ ਮੁਕਾਬਲੇ ਮੌਜੂਦਾ ਵਿਤ ਵਰ੍ਹੇ ਦੌਰਾਨ 5æ9 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਸੀਐਸਓ ਦੇ ਅਨੁਮਾਨ ਮੁਤਾਬਕ ਬਿਜਲੀ, ਗੈਸ ਤੇ ਪਾਣੀ ਉਤਪਾਦਨ ਦੀ ਵਿਕਾਸ ਦਰ ਘਟ ਕੇ 4æ9 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ ਜੋ ਬੀਤੇ ਵਰ੍ਹੇ ਵਿਚ 6æ5 ਫ਼ੀਸਦੀ ਸੀ।
___________________________________
ਚਿਦੰਬਰਮ ਵੀ ਨਿਰਾਸ਼
ਮੁੰਬਈ: ਦੇਸ਼ ਦੇ ਆਰਥਿਕ ਵਿਕਾਸ ਬਾਰੇ ਕੇਂਦਰੀ ਅੰਕੜਾ ਸੰਸਥਾ (ਸੀਐਸਓ) ਦੇ ਅੰਦਾਜ਼ੇ ਤੋਂ ਨਿਰਾਸ਼ ਵਿੱਤ ਮੰਤਰੀ ਪੀæ ਚਿਦੰਬਰਮ ਨੇ ਆਸ ਪ੍ਰਗਟਾਈ ਹੈ ਕਿ ਇਸ ਚਾਲੂ ਵਿੱਤੀ ਸਾਲ ਦੌਰਾਨ ਵਿਕਾਸ ਦਰ 5æ5 ਫੀਸਦੀ ਤੇ 2013-14 ‘ਚ  ਛੇ ਤੋਂ ਸੱਤ ਫੀਸਦ ਤੱਕ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ “ਸੀਐਸਓ ਨੇ ਜਿਹੜੀ ਵਿਕਾਸ ਦਰ ਪੰਜ ਫੀਸਦੀ ਦਰਸਾਈ ਹੈ, ਉਹ ਬਹੁਤ ਘੱਟ ਹੈ ਤੇ ਫਿਕਰ ਦਾ ਮਾਮਲਾ ਹੈ ਪਰ ਲੱਗਦਾ ਹੈ ਕਿ ਸੀਐਸਓ ਦੇ ਅੰਦਾਜ਼ੇ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿਚ ਵਿਕਾਸ ਦਰ 5æ5 ਫੀਸਦ ਰਹੇਗੀ। ਇਸ ਦੇ ਨਾਲ ਉਨ੍ਹਾਂ ਦਾਅਵਾ ਕੀਤਾ ਕਿ ਸੀਐਸਓ ਵੱਲੋਂ ਲਾਇਆ ਪੰਜ ਫੀਸਦੀ ਵਿਕਾਸ ਦਰ ਦਾ ਅੰਦਾਜ਼ਾ ਦਹਾਕੇ ਦਾ ਸਭ ਤੋਂ ਘੱਟ ਨਹੀਂ ਹੈ। ਇਹ ਸਾਲ 2000-01 ਤੇ 2002-03 ਤੋਂ ਵੱਧ ਹੈ। ਦੇਸ਼ ਦੀ ਆਰਥਿਕਤਾ ਦੇ ਮੁੜ ਲੀਹ ‘ਤੇ ਪੈਣ ਦੇ ਸੰਕੇਤ ਮਿਲ ਰਹੇ ਹਨ। ਭਾਰਤ ਹਾਲੇ ਵੀ ਚੀਨ, ਫਿਲਪੀਨਜ਼ ਤੇ ਇੰਡੋਨੇਸ਼ੀਆ ਮਗਰੋਂ ਤੇਜ਼ੀ ਨਾਲ ਉਭਰਦੀ ਆਰਥਿਕਤਾ ਹੈ।

Be the first to comment

Leave a Reply

Your email address will not be published.