ਸਿੱਧ-ਪੱਧਰਾ ਰਾਹ ਸੀ ਫਲਸਫੇ ਦਾ, ਮਨਮਰਜੀਆਂ ਬਹੁਤ ਚਲਾਇ ਲਈਆਂ।
ਮਾਨਸ ਜਾਤ ਨੂੰ ਇਕੋ ਹੀ ਮੰਨਦਾ ਐ, ਪੈਰੋਕਾਰਾਂ ਨੇ ਵੰਡੀਆਂ ਪਾਇ ਲਈਆਂ।
ਤੇੜਾਂ ਮੇਟਣ ਦਾ ਯਤਨ ਨਾ ਕਰੇ ਕੋਈ, ਸਗੋਂ ਦੂਰੀਆਂ ਹੋਰ ਵਧਾਇ ਲਈਆਂ।
ਛਕਣੇ ਵਾਸਤੇ ਮਾਇਆ ਜੋ ਗੋਲਕਾਂ ਦੀ, Ḕਵਿਹਲੜ ਗੱਦੀਆਂḔ ਕਈ ਬਣਾਇ ਲਈਆਂ।
Ḕਮਿੱਠਤੁ ਨੀਵੀਂḔ ਦੀ ਬਾਣੀ ਨੂੰ ਪੜ੍ਹਦਿਆਂ ਵੀ, ਭਾਫਾਂ ਛੱਡਦੇ ਕੱਢ ਉਬਾਲ ਰਹੇ ਨੇ।
ਖਾਤਰ ਇੱਜਤਾਂ ਜਾਨਾਂ ਵੀ ਦੇਣ ਵਾਲੇ, ਆਪੋ ਵਿਚੀਂ ਹੀ ਪੱਗਾਂ ਉਛਾਲ ਰਹੇ ਨੇ!