ਆਰ ਐਸ ਐਸ ਦੇ ਦਹਿਸ਼ਤ ਸਿਖਲਾਈ ਕੈਂਪ

ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾ ਫਾਸ਼ ਕਰਦਿਆਂ ਕਿਤਾਬਚਾ ‘ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰæਐਸ਼ਐਸ਼ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ।

ਅਸੀਂ ਆਪਣੇ ਪਾਠਕਾਂ ਲਈ ਇਹ ਅਹਿਮ ਕਿਤਾਬਚੇ ਲੜੀਵਾਰ ਛਾਪ ਰਹੇ ਹਾਂ ਜਿਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਐਸ਼ਐਮæ ਮੁਸ਼ਰਿਫ
ਅਧਿਆਏ 7 / ‘ਧਮਾਕੇ ਬਦਲੇ ਧਮਾਕਾ’ ਵਾਲਾ ਝੂਠਾ ਪ੍ਰਚਾਰ
2006 ਤੋਂ 2011 ਇਨ੍ਹਾਂ ਪੰਜ ਸਾਲਾਂ ਵਿਚ ਤਿੰਨ ਅਹਿਮ ਘਟਨਾਵਾਂ ਹੋਈਆਂ: ਪਹਿਲੀ ਨਾਂਦੇੜ (ਮਹਾਰਾਸ਼ਟਰ) 2006 ਦੀ ਜਦੋਂ ਆਰæਐਸ਼ਐਸ਼ ਅਤੇ ਬਜਰੰਗ ਦਲ ਦੇ ਦਹਿਸ਼ਤਗਰਦ ਬੰਬ ਬਣਾਉਂਦੇ ਸਮੇਂ ਫਟਣ ਨਾਲ ਮਾਰੇ ਗਏ; ਦੂਜੀ ਜਦੋਂ ਹੇਮੰਤ ਕਰਕਰੇ ਦੁਆਰਾ ਮਾਲੇਗਾਓਂ 2008 ਧਮਾਕੇ ਦੀ ਜਾਂਚ ਦੇ ਦੌਰਾਨ ਪੂਰੇ ਮੁਲਕ ਵਿਚ ਬੰਬ ਧਮਾਕੇ ਕਰਨ ਵਿਚ ਆਰæ ਐਸ਼ਐਸ਼ ਅਤੇ ‘ਅਭਿਨਵ ਭਾਰਤ’ ਦੇ ਸਰਗਰਮ ਹੋਣ ਦੀ ਗੱਲ ਸਾਹਮਣੇ ਆਈ ਅਤੇ ਤੀਜੀ, ਅਜਮੇਰ ਸ਼ਰੀਫ਼, ਮੱਕਾ ਮਸਜਿਦ ਤੇ ਸਮਝੌਤਾ ਐਕਸਪ੍ਰੈਸ। ਇਨ੍ਹਾਂ ਧਮਾਕਿਆਂ ਦੀ ਮੁੜ ਜਾਂਚ ਤੋਂ ਪਤਾ ਲੱਗਿਆ ਕਿ ਆਰæਐਸ਼ਐਸ਼ ਦੇ ਮੁੱਖ ਅਹੁਦੇਦਾਰਾਂ ਨੇ ‘ਜੈ ਵੰਦੇ ਮਾਤ੍ਰਮ’ ਅਤੇ ‘ਅਭਿਨਵ ਭਾਰਤ’ ਜਥੇਬੰਦੀਆਂ ਦੀ ਮਦਦ ਨਾਲ ਬੰਬ ਧਮਾਕੇ ਕਰਵਾਏ ਸਨ। ਇਨ੍ਹਾਂ ਤਿੰਨਾਂ ਅਹਿਮ ਜਾਣਕਾਰੀਆਂ ਤੋਂ ਬਾਅਦ ਆਰæਐਸ਼ਐਸ਼ ਦਾ ਅਕਸ ਖ਼ਤਰੇ ਵਿਚ ਪੈ ਸਕਦਾ ਸੀ। ਇਸ ਲਈ ਸਹਿਜੇ-ਸਹਿਜੇ ਇਹ ਕਹਾਣੀ ਫੈਲਾਈ ਗਈ ਕਿ ਹਿੰਦੂ ਮੰਦਰਾਂ ਉਪਰ ਜਿਹੜੇ ਕੁਝ ਹਮਲੇ ਹੋਏ ਸਨ, ਉਨ੍ਹਾਂ ਦੇ ਜਵਾਬ ਵਿਚ ਆਰæਐਸ਼ਐਸ਼ ਵਲੋਂ ਇਹ ਧਮਾਕੇ ਕੀਤੇ ਗਏ ਅਤੇ ਅੱਗੇ ਚੱਲ ਕੇ ਵੱਡੇ ਪੈਮਾਨੇ ‘ਤੇ ਇਸੇ ਅਫ਼ਵਾਹ ਦਾ ਪ੍ਰਚਾਰ ਕੀਤਾ ਗਿਆ। ਐਸਾ ਕਰਨ ਦੇ ਪਿੱਛੇ ਆਰæਐਸ਼ਐਸ਼ ਦਾ ਮੁੱਖ ਮਨੋਰਥ ਆਪਣੇ ਦਹਿਸ਼ਤਗਰਦ ਕਾਰਿਆਂ ਉਪਰ ਪਰਦਾ ਪਾਉਣਾ ਅਤੇ ਨਾਲ ਹੀ ਅਵਾਮ ਦੀ ਹਮਦਰਦੀ ਬਟੋਰਨਾ ਸੀ, ਲੇਕਿਨ ਉਨ੍ਹਾਂ ਦਾ ਪ੍ਰਚਾਰ ਕਿਸ ਤਰ੍ਹਾਂ ਝੂਠਾ ਸਾਬਤ ਹੋਇਆ ਇਹ ਹੇਠ ਦਿੱਤੀਆਂ ਮਿਸਾਲਾਂ ਤੋਂ ਸਪਸ਼ਟ ਹੁੰਦਾ ਹੈ:
1) ਅਕਸ਼ਰਧਾਮ ਮੰਦਰ ਬੰਬ ਧਮਾਕਾ 2002
ਅਕਸ਼ਰਧਾਮ ਮੰਦਰ ਉਪਰ 2002 ਵਿਚ ਹੋਏ ਜਿਸ ਪਹਿਲੇ ਹਮਲੇ ਦਾ ਆਰæਐਸ਼ਐਸ਼ ਨੇ ਆਪਣੇ ਵਲੋਂ ਕੀਤੇ ਹੋਏ ਬੰਬ ਧਮਾਕਿਆਂ ਨੂੰ ਸਹੀ ਠਹਿਰਾ ਕੇ ਵੱਧ ਤੋਂ ਵੱਧ ਲਾਹਾ ਲਿਆ ਹੈ, ਉਸੇ ਅਕਸ਼ਰਧਾਮ ਮੰਦਰ ਦੇ ਮਾਮਲੇ ਦਾ ਸੁਪਰੀਮ ਕੋਰਟ ਨੇ 16 ਮਈ 2014 ਨੂੰ ਅੰਤਮ ਫ਼ੈਸਲਾ ਸੁਣਾਇਆ ਜਿਸ ਵਿਚ 6 ਮੁਸਲਿਮ ਮੁਲਜ਼ਮਾਂ ਨੂੰ ਬੇਕਸੂਰ ਕਰਾਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜੱਜ ਏæਕੇæ ਪਟਨਾਇਕ ਅਤੇ ਬੀæਗੋਪਾਲ ਗੌੜਾ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ‘ਮੁਲਕ ਦੀ ਏਕਤਾ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਅਤਿਅੰਤ ਸੰਵੇਦਨਸ਼ੀਲ ਐਸੀ ਇਸ ਵਾਰਦਾਤ ਦੀ ਜਾਂਚ ਬਹੁਤ ਗ਼ਲਤ ਤਰੀਕੇ ਨਾਲ ਕੀਤੀ ਗਈ ਹੈ, ਇਹ ਅਸੀਂ ਮਨ ਉਪਰ ਭਾਰੀ ਬੋਝ ਨਾਲ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ। ਕਈ ਬੇਕਸੂਰ ਲੋਕਾਂ ਦੀਆਂ ਲਾਸ਼ਾਂ ਵਿਛਾਉਣ ਵਾਲੇ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਪੁਲਿਸ ਨੇ ਇਸ ਮਾਮਲੇ ਵਿਚ ਬੇਕਸੂਰ ਲੋਕਾਂ ਨੂੰ ਫਸਾਇਆ ਹੈ ਅਤੇ ਉਨ੍ਹਾਂ ਉਪਰ ਗੰਭੀਰ ਇਲਜ਼ਾਮ ਵੀ ਲਗਾਏ ਹਨ।’
ਸੁਪਰੀਮ ਕੋਰਟ ਦਾ ਫ਼ੈਸਲਾ ਐਨ ਸਪਸ਼ਟ ਹੈ, ਲੇਕਿਨ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰਦਾਤ ਨਾਲ ਜੁੜੇ ਅਸਲੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੀ ਇਸ ਵਾਰਦਾਤ ਦੀ ਦੁਬਾਰਾ ਜਾਂਚ ਹੋਵੇਗੀ? ਮੰਦਰਾਂ ਵਿਚ ਖ਼ੁਦ ਹੀ ਬੰਬ ਧਮਾਕੇ ਕਰ ਕੇ ਉਸ ਦਾ ਇਲਜ਼ਾਮ ਮੁਸਲਮਾਨਾਂ ਉਪਰ ਲਗਾ ਦੇਣਾ, ਇਹ ਬਾ੍ਰਹਮਣਵਾਦੀਆਂ ਦੀ ਪੁਰਾਣੀ ਚਾਲ ਹੈ।
2) ਮੀਨਾਕਸ਼ੀ ਮੰਦਰ ਬੰਬ ਧਮਾਕਾ 1996
ਮਈ 1996 ਵਿਚ ਤਾਮਿਲਨਾਡੂ ਦੇ ਮਦੁਰਾਈ ਸਥਿਤ ਮੀਨਾਕਸ਼ੀ ਮੰਦਰ ਵਿਚ ਬੰਬ ਧਮਾਕਾ ਹੋਇਆ ਸੀ। ਉਸ ਵਿਚ ਕੁਝ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਝੂਠੇ ਸਬੂਤ ਜੁਟਾਏ ਗਏ ਸਨ; ਲੇਕਿਨ ਅੱਗੇ ਜਾ ਕੇ ਸਪਸ਼ਟ ਹੋਇਆ ਕਿ ਇਹ ਵਾਰਦਾਤ ਕੱਟੜਵਾਦੀ ਬ੍ਰਾਹਮਣਵਾਦੀਆਂ ਨੇ ਕਰਵਾਈ ਸੀ। ਫਰਵਰੀ 2010 ਵਿਚ ਮਦਰਾਸ ਹਾਈਕੋਰਟ ਨੇ ਇਸ ਵਾਰਦਾਤ ਦੇ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਝੂਠੇ ਸਬੂਤਾਂ ਦੇ ਆਧਾਰ ‘ਤੇ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਕੁਝ ਹੋਰ ਐਸੇ ਮਾਮਲਿਆਂ ਵਿਚ ਵੀ ਗ੍ਰਿਫ਼ਤਾਰ ਕੀਤੇ ਗਏ ਮੁਸਲਿਮ ਨੌਜਵਾਨ ਅਦਾਲਤ ਵਿਚ ਬੇਕਸੂਰ ਸਾਬਤ ਹੋਏ ਹਨ।
3) ਸੂਰਤ ਬੰਬ ਧਮਾਕਾ 1993
ਸੰਨ 1993 ਵਿਚ ਸੂਰਤ (ਗੁਜਰਾਤ) ਵਿਚ ਬੰਬ ਧਮਾਕਾ ਹੋਇਆ ਸੀ। ਇਸ ਵਿਚ ਸੁਪਰੀਮ ਕੋਰਟ ਨੇ 18 ਜੁਲਾਈ 2014 ਨੂੰ ਅੰਤਮ ਫ਼ੈਸਲਾ ਦੇ ਕੇ ਗ੍ਰਿਫ਼ਤਾਰ ਕੀਤੇ ਹੋਏ 11 ਮੁਸਲਿਮ ਨੌਜਵਾਨਾਂ ਨੂੰ ਬੇਕਸੂਰ ਕਰਾਰ ਦਿੱਤਾ। ਜੱਜ ਜੇæਐਸ਼ ਠਾਕੁਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਫ਼ੈਸਲਾ ਦਿੰਦੇ ਵਕਤ ਕਿਹਾ ਕਿ ‘ਮੁਲਜ਼ਿਮਾਂ ਖ਼ਿਲਾਫ਼ ਕੋਈ ਵੀ ਭਰੋਸੇਯੋਗ ਸਬੂਤ ਨਹੀਂ ਹੈ।’ ਬਦਕਿਸਮਤੀ ਇਹ ਹੈ ਕਿ ਬਿਨਾਂ ਕਿਸੇ ਕਸੂਰ ਦੇ 11 ਮੁਸਲਿਮ ਨੌਜਵਾਨਾਂ ਨੂੰ 20 ਸਾਲ ਜੇਲ੍ਹ ਵਿਚ ਸੜਨਾ ਪਿਆ।
4) ਕਾਲੂਪੁਰ (ਅਹਿਮਦਾਬਾਦ) ਬੰਬ ਧਮਾਕਾ 2006
ਫਰਵਰੀ 2006 ਵਿਚ ਕਾਲੂਪੁਰ (ਅਹਿਮਦਾਬਾਦ) ਰੇਲਵੇ ਸਟੇਸ਼ਨ ਉਪਰ ਬੰਬ ਧਮਾਕੇ ਹੋਏ। ਇਸ ਵਿਚ ਅਫ਼ਰੋਜ਼ ਪਠਾਨ, ਬਿਲਾਲ ਖ਼ਤੀਬ, ਮੁਸਤਫ਼ਾ ਸਈਅਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੀਡੀਆ ਨੇ ਵੀ ਇਸ ਵਾਰਦਾਤ ਨੂੰ ਜ਼ੋਰ-ਸ਼ੋਰ ਨਾਲ ਪ੍ਰਸਾਰਿਆ ਸੀ; ਲੇਕਿਨ 8 ਸਾਲ ਬਾਅਦ 2014 ਵਿਚ ਪੁਲਿਸ ਨੇ ਅਦਾਲਤ ਵਿਚ ਰਿਪੋਰਟ ਦਿੱਤੀ ਕਿ ਇਨ੍ਹਾਂ ਮੁਲਜ਼ਿਮਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ, ਲਿਹਾਜ਼ਾ ਇਨ੍ਹਾਂ ਨੂੰ ਬੇਕਸੂਰ ਕਰਾਰ ਦਿੱਤਾ ਜਾਵੇ। ਇਸੇ ਆਧਾਰ ‘ਤੇ 17 ਨਵੰਬਰ 2014 ਨੂੰ ਅਹਿਮਦਾਬਾਦ ਮੈਟਰੋਪਾਲਿਟਨ ਅਦਾਲਤ ਨੇ ਉਨ੍ਹਾਂ ਨੂੰ ਦੋਸ਼ਮੁਕਤ ਕਰਾਰ ਦਿੱਤਾ; ਲੇਕਿਨ ਜਿਨ੍ਹਾਂ ਨੇ ਅੱਠ ਸਾਲਾਂ ਤਕ ਮਾਨਸਿਕ ਤੇ ਜਿਸਮਾਨੀ ਸੰਤਾਪ ਝੱਲਿਆ, ਜਾਂ ਜਿਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਉਸ ਦਾ ਕੀ ਬਣਿਆ?
5) ਮੜਗਾਓਂ (ਗੋਆ) 2009 ਬੰਬ ਧਮਾਕਾ
ਅਧਿਆਏ ਪੰਜ ਵਿਚ ਦਿੱਤੀ ਜਾਣਕਾਰੀ ਤੋਂ ਸਪਸ਼ਟ ਹੁੰਦਾ ਹੈ ਕਿ ਮੜਗਾਓਂ (ਗੋਆ) ਵਿਚ ਬੰਬ ਧਮਾਕਾ ਸਨਾਤਨ ਸੰਸਥਾ ਦੇ ਦਹਿਸ਼ਤਗਰਦਾਂ ਨੇ ਕੀਤਾ ਸੀ। ਜੇ ਬੰਬ ਲੈ ਕੇ ਜਾਂਦੇ ਵਕਤ ਧਮਾਕਾ ਨਾ ਹੋਇਆ ਹੁੰਦਾ ਅਤੇ ਤੈਅਸ਼ੁਦਾ ਥਾਂ ਉਪਰ ਯੋਜਨਾ ਦੇ ਅਨੁਸਾਰ ਧਮਾਕਾ ਹੋਇਆ ਹੁੰਦਾ ਤਾਂ ਕਈ ਹਿੰਦੂ ਲੋਕ ਇਸ ਵਾਰਦਾਤ ਵਿਚ ਮਾਰੇ ਜਾਂਦੇ ਅਤੇ ਇਸ ਦਾ ਇਲਜ਼ਾਮ ਮੁਸਲਮਾਨਾਂ ਉਪਰ ਲਗਾਇਆ ਜਾਂਦਾ। ਇਸ ਤਰ੍ਹਾਂ ਦਾ ਇਲਜ਼ਾਮ ਲਗਾਉਣ ਦੀ ਸਾਜ਼ਿਸ਼ ਪਹਿਲਾਂ ਤੋਂ ਹੀ ਕੀਤੀ ਗਈ ਸੀ, ਮਸਲਨ:
1) ਦੀਵਾਲੀ ਤਿਓਹਾਰ ਦੀ ਪੂਰਵ ਸੰਧਿਆ ਨੂੰ ਮੜਗਾਓਂ ਵਿਚ ਜਿਸ ਥਾਂ ਉਪਰ ਹਜ਼ਾਰਾਂ ਦੀ ਤਾਦਾਦ ਵਿਚ ਹਿੰਦੂ ਜੁੜਦੇ ਹਨ, ਉਥੇ ਬੰਬ ਧਮਾਕਾ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ।
2) ਵਾਰਦਾਤ ਵਾਲੀ ਜਗ੍ਹਾ ਨੇੜਿਓਂ ਮਿਲੇ ਬੈਗ ਉਪਰ ਉਰਦੂ ਵਿਚ ‘ਖ਼ਾਨ ਮਾਰਕੀਟ’ ਲਿਖਿਆ ਹੋਇਆ ਸੀ।
3) ਉਸ ਬੈਗ ਵਿਚ ਮੁਸਲਿਮ ਜਿਸ ਤਰ੍ਹਾਂ ਦਾ ਇਤਰ ਇਸਤੇਮਾਲ ਕਰਦੇ ਹਨ, ਉਸ ਦੀਆਂ ਸ਼ੀਸ਼ੀਆਂ ਰੱਖੀਆਂ ਗਈਆਂ ਸਨ।
ਜੇ ਸਾਜ਼ਿਸ਼ਘਾੜਿਆਂ ਦੀ ਯੋਜਨਾ ਅਨੁਸਾਰ ਬੰਬ ਧਮਾਕਾ ਹੋਇਆ ਹੁੰਦਾ ਤਾਂ ਉਸ ਵਿਚ ਕਈ ਬੇਕਸੂਰ ਹਿੰਦੂ ਮਾਰੇ ਜਾਂਦੇ ਅਤੇ ਕਈ ਜ਼ਖ਼ਮੀ ਹੁੰਦੇ। ਪੁਲਿਸ ਹਮੇਸ਼ਾ ਵਾਂਗ ਮੁਸਲਮਾਨਾਂ ਉਪਰ ਸ਼ੱਕ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਅਤੇ ਝੂਠੇ ਸਬੂਤਾਂ ਦੇ ਆਧਾਰ ਉਤੇ ਫ਼ਾਈਲ ਬਣਾ ਕੇ ਅਦਾਲਤ ਵਿਚ ਭੇਜਦੀ। ਇਸ ਉਪਰ ਮੀਡੀਆ ਵਿਚ ਵੀ ਬਹੁਤ ਸਾਰੀਆਂ ਖ਼ਬਰਾਂ ਛਾਪੀਆਂ ਜਾਂਦੀਆਂ। 15-20 ਸਾਲ ਤੋਂ ਬਾਅਦ ਅਦਾਲਤ ਇਸ ਬਾਰੇ ਕੀ ਫ਼ੈਸਲਾ ਦਿੰਦੀ, ਇਹ ਮੁੱਦਾ ਇਥੇ ਅਹਿਮ ਨਹੀਂ, ਕਿਉਂਕਿ ਬੰਬ ਧਮਾਕਾ ਅਤੇ ਉਸ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕ, ਏਨੀ ਗੱਲ ਹੀ ਆਮ ਲੋਕਾਂ ਦੀ ਯਾਦਦਾਸ਼ਤ ਵਿਚ ਰਹਿੰਦੀ ਹੈ। ਅਦਾਲਤ ਦਾ ਅੰਤਮ ਫ਼ੈਸਲਾ ਕੀ ਹੋਇਆ, ਇਸ ਉਪਰ ਜ਼ਿਆਦਾਤਰ ਲੋਕ ਤਵੱਜੋਂ ਨਹੀਂ ਦਿੰਦੇ।
ਇਸ ਤਰ੍ਹਾਂ ਪੁਲਿਸ, ਖੁਫ਼ੀਆ ਏਜੰਸੀਆਂ ਅਤੇ ਮੀਡੀਆ ਦੇ ਬ੍ਰਾਹਮਣਵਾਦੀ ਲੋਕਾਂ ਦੀ ਮਦਦ ਨਾਲ ਖ਼ੁਦ ਹੀ ਵਾਰਦਾਤਾਂ ਨੂੰ ਅੰਜਾਮ ਦੇਣਾ ਅਤੇ ਇਸ ਦਾ ਇਲਜ਼ਾਮ ਮੁਸਲਮਾਨਾਂ ਉਪਰ ਲਗਾਉਣਾ, ਇਹ ਸੰਘ ਦੀ ਪੁਰਾਣੀ ਰੀਤ ਰਹੀ ਹੈ; ਲੇਕਿਨ ਹੁਣ ਸਹਿਜੇ-ਸਹਿਜੇ ਇਸ ਉਪਰੋਂ ਪਰਦਾ ਉਠਣ ਲੱਗਿਆ ਹੈ। ਜਿਸ ਵਾਰਦਾਤ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਫ਼ੈਸਲਾ ਦਿੱਤਾ ਜਾ ਚੁੱਕਾ ਹੈ, ਉਸ ਅਕਸ਼ਰਧਾਮ ਮੰਦਰ ਉਪਰ ਹਮਲੇ ਅਤੇ ਜਿਨ੍ਹਾਂ ਦਾ ਫ਼ੈਸਲਾ ਅਜੇ ਨਹੀਂ ਆਇਆ ਹੈ, ਐਸੇ ਹੋਰ ਮੰਦਰਾਂ ਵਿਚ ਵਾਪਰੀਆਂ ਵਾਰਦਾਤਾਂ ਦੀ ਜੇ ਮੁੜ ਜਾਂਚ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿੱਛੇ ਆਰæਐਸ਼ਐਸ਼, ਅਭਿਨਵ ਭਾਰਤ, ਖੁਫ਼ੀਆ ਏਜੰਸੀਆਂ, ਇਨ੍ਹਾਂ ਤਿੰਨਾਂ ਵਿਚੋਂ ਕੋਈ ਇਕ ਜਾਂ ਦੋ ਜਾਂ ਤਿੰਨਾਂ ਦੇ ਹੀ ਹੋਣ ਦੀ ਸੰਭਾਵਨਾ ਹੈ।
#
ਅਧਿਆਏ 8 / ਸੰਘ ਦੇ ਦਹਿਸ਼ਤਗਰਦ ਸਿਖਲਾਈ ਕੇਂਦਰ
1) ਜਿਲੇਟਿਨ ਵਿਸਫੋਟਕ ਸਿਖਲਾਈ ਕੇਂਦਰ, ਪੁਣੇ (ਮਾਰਚ 2000)
ਜਿਲੇਟਿਨ ਦਾ ਇਸਤੇਮਾਲ ਕਰ ਕੇ ਵਿਸਫੋਟਕ ਤਿਆਰ ਕਰਨ ਦੀ ਸਿਖਲਾਈ ਲਈ ਪੁਣੇ ਵਿਚ ਬਜਰੰਗ ਦਲ ਦੇ ਵਲੋਂ ਸੂਬਾ ਪੱਧਰ ‘ਤੇ ਕੈਂਪ ਲਾਇਆ ਗਿਆ ਸੀ। ਕੈਂਪ ਵਿਚ 40 ਤੋਂ ਲੈ ਕੇ 50 ਤਕ ਦਹਿਸ਼ਤਗਰਦਾਂ ਨੇ ਹਿੱਸਾ ਲਿਆ ਸੀ। ਅਪਰੈਲ 2006 ਵਿਚ ਨਾਂਦੇੜ ਵਿਚ ਬੰਬ ਬਣਾਉਂਦੇ ਵਕਤ ਜਿਨ੍ਹਾਂ ਦੀ ਮੌਤ ਹੋ ਗਈ, ਉਹ ਹਿਮਾਂਸ਼ੂ ਪਾਨਸੇ ਸਿਖਿਆਰਥੀ ਦਹਿਸ਼ਤਗਰਦਾਂ ਦਾ ਸਰਗਨਾ ਸੀ। ਬਜਰੰਗ ਦਲ ਦੇ ਅਖਿਲ ਭਾਰਤੀ ਸਰੀਰਕ ਸਿਖਿਆ ਵਿਭਾਗ ਦੇ ਪ੍ਰਮੁਖ ਮਿਲਿੰਦ ਪਰਾਂਡੇ ਨੇ ਇਹ ਕੈਂਪ ਲਾਇਆ ਸੀ।
2) ਹਥਿਆਰ ਚਲਾਉਣ ਅਤੇ ਬੰਬ ਬਣਾਉਣ ਦੀ ਸਿਖਲਾਈ, ਨਾਗਪੁਰ (2001)
ਨਾਗਪੁਰ ਸਥਿਤ ਭੋਂਸਲੇ ਮਿਲਟਰੀ ਸਕੂਲ ਕੰਪਲੈਕਸ ਵਿਚ ਆਰæਐਸ਼ਐਸ਼ ਅਤੇ ਬਜਰੰਗ ਦਲ ਵਲੋਂ ਸਿਖਲਾਈ ਕੈਂਪ ਲਾਇਆ ਗਿਆ ਸੀ। 40 ਦਿਨਾਂ ਤਕ ਚੱਲੇ ਇਸ ਕੈਂਪ ਵਿਚ ਮਹਾਰਾਸ਼ਟਰ ਦੇ 54 ਦਹਿਸ਼ਤਗਰਦਾਂ ਦੇ ਨਾਲ ਨਾਲ ਮੁਲਕ ਦੇ 115 ਦਹਿਸ਼ਤਗਰਦਾਂ ਨੂੰ ਸਿਖਲਾਈ ਦਿੱਤੀ ਗਈ। ਕੈਂਪ ਵਿਚ ਹਥਿਆਰ ਚਲਾਉਣ, ਬੰਬ ਬਣਾਉਣ, ਉਨ੍ਹਾਂ ਨਾਲ ਧਮਾਕੇ ਕਰਨ ਦੀ ਸਿਖਲਾਈ ਦਿੱਤੀ ਗਈ ਸੀ।
3) ਆਰæਡੀæਐਕਸ਼ ਦੇ ਬੰਬ ਬਣਾਉਣ ਦੀ ਸਿਖਲਾਈ, ਆਕਾਂਕਸ਼ਾ ਰਿਜ਼ੌਰਟ, ਪੁਣੇ (2003)
ਪੁਣੇ ਦੇ ਨੇੜੇ ਸਿੰਹਗੜ੍ਹ ਰੋਡ ਸਥਿਤ ਆਕਾਂਕਸ਼ਾ ਰਿਜ਼ੌਰਟ ਵਿਚ ਸਿਖਲਾਈ ਕੈਂਪ ਲਾਇਆ ਗਿਆ ਸੀ। ਕੈਂਪ ਵਿਚ ਆਰæਡੀæਐਕਸ਼ ਦੇ ਬੰਬ ਬਣਾਉਣ ਅਤੇ ਬੰਬ ਧਮਾਕੇ ਕਰਨ ਦੀ ਸਿਖਲਾਈ ਦਿੱਤੀ ਗਈ। ਇਸ ਵਿਚ 58 ਨੌਜਵਾਨਾਂ ਨੇ ਸਿਖਲਾਈ ਲਈ। ਕੈਂਪ ਵਿਚ ‘ਮਿਥੁਨ ਚਕਰਵਰਤੀ’ ਨਾਂ ਨਾਲ ਆਪਣੀ ਸ਼ਨਾਖ਼ਤ ਕਰਾਉਣ ਵਾਲੇ ਸਿਖਲਾਈ ਪ੍ਰਮੁੱਖ ਨੇ ਸਿਰਫ਼ ਦਹਿਸ਼ਤਗਰਦਾਂ ਨੂੰ ਸਿਖਲਾਈ ਹੀ ਨਹੀਂ ਦਿੱਤੀ, ਸਗੋਂ ਆਖ਼ਰੀ ਦਿਨ ਸਿਖਿਆਰਥੀਆਂ ਨੂੰ ਵੱਡੇ ਪੈਮਾਨੇ ‘ਤੇ ਵਿਸਫੋਟਕ ਵੀ ਦਿੱਤੇ ਗਏ। ਹੋਰ ਉਸਤਾਦਾਂ ਵਿਚ ਸੇਵਾਮੁਕਤ ਅਧਿਕਾਰੀ ਅਤੇ ਪ੍ਰੋਫੈਸਰ ਸ਼ਰਦ ਕੁੰਟੇ ਅਤੇ ਡਾæ ਦੇਵ ਸਨ। ਇਹ ਦੋਵੇਂ ਪੁਣੇ ਦੇ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਹਨ।
4) ‘ਹਿੰਦੂ ਰਾਸ਼ਟਰ’ ਲਈ ਮੁਲਕ ਵਿਚ ਇਕੋ ਵਕਤ 71 ਥਾਵਾਂ ਉਪਰ ਸਿਖਲਾਈ (ਮਈ 2002)
ਸੰਘ ਪਰਿਵਾਰ ਦੇ 15 ਤੋਂ 45 ਸਾਲ ਦੀ ਉਮਰ ਦੇ ਮੈਂਬਰ ਹਿੰਦੂ ਰਾਸ਼ਟਰ ਦੇ ਇਸ ਓਰੀਐਂਟੇਸ਼ਨ ਕੈਂਪ ਦੇ ਲਈ ਮੌਜੂਦ ਸਨ। ਕੈਂਪ 21 ਦਿਨਾਂ ਤਕ ਚੱਲਿਆ ਸੀ। ਕੈਂਪ ਵਿਚ ਹਥਿਆਰ, ਲਾਠੀ ਚਲਾਉਣ ਦੇ ਨਾਲ-ਨਾਲ ਖੇਡ ਅਤੇ ਸੰਸਕ੍ਰਿਤ ਭਾਸ਼ਾ ਦੀ ਸਿਖਲਾਈ ਵੀ ਦਿੱਤੀ ਗਈ। ਮੁਲਕ ਦੀਆਂ ਵੱਖ-ਵੱਖ 71 ਥਾਵਾਂ ਉਪਰ ਇਕੋ ਵਕਤ ਕੈਂਪ ਲਾਏ ਗਏ ਸਨ।
ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਦੇ ਮੈਂਬਰਾਂ ਦੇ ਲਈ ਇਸੇ ਤਰ੍ਹਾਂ ਦੇ ਕੈਂਪ ਪੂਰੇ ਮੁਲਕ ਵਿਚ ਲਾਏ ਗਏ ਸਨ। ਮਹਾਰਾਸ਼ਟਰ ਦੇ ਲਾਤੂਰ ਵਿਚ ਇਹ ਕੈਂਪ ਲਾਇਆ ਗਿਆ ਸੀ।
5) ਬਜਰੰਗ ਦਲ ਦੀ ਹਥਿਆਰ ਚਲਾਉਣ ਦੀ ਸਿਖਲਾਈ, ਭੋਪਾਲ (ਮਈ 2002)
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਬਜਰੰਗ ਦਲ ਦੇ ਵਲੋਂ ਹਫ਼ਤੇ ਦਾ ਸਿਖਲਾਈ ਕੈਂਪ ਲਾਇਆ ਗਿਆ ਸੀ। ਕੈਂਪ ਵਿਚ ਦਲ ਦੇ 150 ਦਹਿਸ਼ਤਗਰਦਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਗਈ ਸੀ।
6) ਵਿਸ਼ਵ ਹਿੰਦੂ ਪ੍ਰੀਸ਼ਦ ਦਾ ਔਰਤਾਂ ਦੇ ਲਈ ਕਰਾਟੇ ਸਿਖਲਾਈ, ਮੁੰਬਈ (ਮਈ 2003)
ਵਿਸ਼ਵ ਹਿੰਦੂ ਪ੍ਰੀਸ਼ਦ ਔਰਤ ਕਾਰਕੁਨਾਂ ਨੂੰ ਜੂਡੋ, ਕਰਾਟੇ ਅਤੇ ਤਲਵਾਰ ਚਲਾਉਣ ਦੀ ਸਿਖਲਾਈ ਦੇਣ ਲਈ ਮੁੰਬਈ ਵਿਚ 17 ਮਈ 2003 ਤੋਂ ਇਕ ਕੈਂਪ ਲਾਇਆ ਗਿਆ ਸੀ।
7) ਆਰæਐਸ਼ਐਸ਼ ਦੇ ਵਲੋਂ ਔਰਤਾਂ ਦੇ ਲਈ ਮੁਲਕ ਵਿਚ 73 ਥਾਵਾਂ ਉਪਰ ਸਿਖਲਾਈ ਕੈਂਪ (ਮਈ 2003)
ਆਰæਐਸ਼ਐਸ਼ ਦੇ ਵਲੋਂ ਔਰਤਾਂ ਨੂੰ ਸਿਖਲਾਈ ਦੇਣ ਲਈ ਮੁਲਕ ਵਿਚ ਇਕੋ ਵਕਤ 73 ਥਾਵਾਂ ਉਪਰ ਕੈਂਪ ਲਾਏ ਗਏ ਸਨ। ਐਸੀ ਇਕ ਥਾਂ ਕਾਨਪੁਰ ਸੀ ਜਿਸ ਵਿਚ 25 ਮਈ ਨੂੰ ਸੇਵਾਮੁਕਤ ਅਧਿਕਾਰੀਆਂ ਵਲੋਂ ਲਗਭਗ 70 ਔਰਤਾਂ ਨੂੰ ਰਾਈਫ਼ਲ ਲੋਡ ਕਰਨ, ਨਿਸ਼ਾਨਾ ਲਾਉਣ ਅਤੇ ਰਾਈਫ਼ਲ ਨੂੰ ਚਲਾਉਣ ਦੀ ਸਿਖਲਾਈ ਦਿੱਤੀ ਗਈ। ਜੂਡੋ ਉਸਤਾਦਾਂ ਨੇ ਮਾਰਸ਼ਲ ਆਰਟਸ ਦੀ ਸਿਖਲਾਈ ਦਿੱਤੀ।
8) ਆਰæਐਸ਼ਐਸ਼, ਅਭਿਨਵ ਭਾਰਤ, ਜੈ ਵੰਦੇ ਮਾਤ੍ਰਮ ਦੇ ਦਹਿਸ਼ਤਗਰਦਾਂ ਨੂੰ ਸਿਖਲਾਈ, ਬਗਲੀ (ਮੱਧ ਪ੍ਰਦੇਸ਼) (2006)
ਮਾਲੇਗਾਓਂ 2006, ਅਜਮੇਰ ਸ਼ਰੀਫ਼, ਮੱਕਾ ਮਸਜਿਦ, ਸਮਝੌਤਾ ਐਕਸਪ੍ਰੈੱਸ ਆਦਿ ਥਾਵਾਂ ਉਪਰ ਬੰਬ ਧਮਾਕੇ ਕਰਨ ਲਈ ਆਰæਐਸ਼ਐਸ਼, ਅਭਿਨਵ ਭਾਰਤ, ਜੈ ਵੰਦੇ ਮਾਤ੍ਰਮ ਦੇ ਦਹਿਸ਼ਤਗਰਦਾਂ ਨੂੰ ਬਗਲੀ (ਮੱਧ ਪ੍ਰਦੇਸ਼) ਦੇ ਸਿਖਲਾਈ ਕੈਂਪ ਵਿਚ ਦਹਿਸ਼ਤਵਾਦੀ ਸਿਖਲਾਈ ਦਿੱਤੀ ਗਈ। ਕੈਂਪ ਵਿਚ ਸੁਨੀਲ ਜੋਸ਼ੀ ਅਤੇ ਲੋਕੇਸ਼ ਸ਼ਰਮਾ ਨੇ ਦਹਿਸ਼ਤਗਰਦਾਂ ਨੂੰ ਹਥਿਆਰ ਚਲਾਉਣ ਅਤੇ ਆਰæਡੀæਐਕਸ਼ ਨਾਲ ਬੰਬ ਬਣਾਉਣ ਦੀ ਸਿਖਲਾਈ ਦਿੱਤੀ।
9) ਆਰæਐਸ਼ਐਸ਼ ਅਤੇ ਅਭਿਨਵ ਭਾਰਤ ਵਲੋਂ ਹਥਿਆਰ ਚਲਾਉਣ ਅਤੇ ਬੰਬ ਬਣਾਉਣ ਦੀ ਸਿਖਲਾਈ, ਪੰਚਮੜੀ (ਮੱਧ ਪ੍ਰਦੇਸ਼) (2007/2008)
ਲੈਫਟੀਨੈਂਟ ਕਰਨ ਪੁਰੋਹਿਤ ਦੀ ਰਾਹਨੁਮਾਈ ਹੇਠ 2007 ਅਤੇ 2008 ਵਿਚ ਆਰæਐਸ਼ਐਸ਼ ਅਤੇ ਅਭਿਨਵ ਭਾਰਤ ਦੇ ਦਹਿਸ਼ਤਗਰਦਾਂ ਨੂੰ ਆਰæਡੀæਐਕਸ ਦੇ ਬੰਬ ਬਣਾਉਣ ਅਤੇ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਲਈ ਪੰਚਮੜੀ ਵਿਚ ਕਈ ਕੈਂਪ ਲਾਏ ਗਏ ਸਨ। ਲੈਫਟੀਨੈਂਟ ਕਰਨਲ ਪੁਰੋਹਿਤ ਨੇ ਕੈਂਪ ਵਿਚ ਹਿੱਸਾ ਲੈਣ ਵਾਲਿਆਂ ਨੂੰ ‘ਹਿੰਦੂ ਰਾਸ਼ਟਰ’ ਬਾਰੇ ਸੰਬੋਧਨ ਕੀਤਾ ਸੀ। ਉਸ ਤੋਂ ਬਰਾਮਦ ਕੀਤੇ ਗਏ ਲੈਪਟਾਪ ਵਿਚ ਇਹ ਸਾਰੀ ਜਾਣਕਾਰੀ ਮਿਲੀ ਹੈ।
(ਚਲਦਾ)