ਸਮੇਂ ਦਾ ਗੇੜ!

ਮੁਲਕ ਵਿਚ ਤਬਦੀਲੀਆਂ ਹੋਣ ਡਹੀਆਂ, ਰਾਜੇ ਬਣ ਰਹੇ ḔਜੋਗḔ ਕਮਾਉਣ ਵਾਲੇ।
ਦੇਸ਼ ਭਗਤ ਤੇ ḔਸੂਰਮੇḔ ਨਵੇਂ ਥਾਪੇ, ਮੰਗ ਮੁਆਫੀਆਂ ਜਾਨ ਬਚਾਉਣ ਵਾਲੇ।
ਦੇਸ਼-ਧ੍ਰੋਹ ਦਾ ਲੈ ਕੇ ḔਹਥਿਆਰḔ ਆਏ, ਰਾਸ਼ਟਰਵਾਦ ਦਾ ḔਸਬਕḔ ਪੜ੍ਹਾਉਣ ਵਾਲੇ।
ਭਾਅ ਪੁੱਛਦੇ ਸਾਗ ਤੇ ਸ਼ਲਗਮਾਂ ਦਾ, ਸੁਬ੍ਹਾ-ਸ਼ਾਮ ਨੂੰ ਗੋਸ਼ਤ ਪਕਾਉਣ ਵਾਲੇ।
ਆਉਂਦੇ ਸੀ ਪਹਾੜਾਂ ਤੋਂ ਘੂਕ ਸੁਣ ਕੇ, ਜੋਗੀ ਪਿੰਡਾਂ ਵਿਚ ਚੱਲਦਿਆਂ ਚਰਖਿਆਂ ਦੀ।
ਜਾਨ ਮੁੱਠੀ ‘ਚ ਦੇਣ ਹੁਣ ਆਉਣ ਲੱਗੇ, ਘੱਟ ਗਿਣਤੀਆਂ ਵਾਲਿਆਂ ਹਰਖਿਆਂ ਦੀ!