ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ-2
ਆਰæਐਸ਼ਐਸ਼ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾਪਾਸ਼ ਕਰਦਿਆਂ ਕਿਤਾਬਚਾ ‘ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰæਐਸ਼ਐਸ਼ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ।
ਅਸੀਂ ਆਪਣੇ ਪਾਠਕਾਂ ਲਈ ਇਹ ਅਹਿਮ ਕਿਤਾਬਚੇ ਲੜੀਵਾਰ ਛਾਪ ਰਹੇ ਹਾਂ ਜਿਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ
ਐਸ਼ਐਮæ ਮੁਸ਼ਰਿਫ
ਅਧਿਆਏ ਤਿੰਨ: ਮੁੜ ਜਾਂਚ ਨਾਲ ਪਲਟਿਆ ਪਾਸਾ / ਅਜਮੇਰ ਸ਼ਰੀਫ਼ ਅਤੇ ਮੱਕਾ ਮਸਜਿਦ (ਹੈਦਰਾਬਾਦ) ਬੰਬ ਧਮਾਕਾ
ਅਜਮੇਰ ਸ਼ਰੀਫ਼ ਦਰਗਾਹ (ਰਾਜਸਥਾਨ) ਵਿਚ 11 ਅਕੂਤਬਰ 2007 ਨੂੰ ਬੰਬ ਧਮਾਕਾ ਹੋਇਆ ਸੀ। ਉਸ ਵਿਚ ਦੋ ਬੰਦਿਆਂ ਦੀ ਥਾਂ ‘ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋਏ ਸਨ। ਉਸ ਤੋਂ ਦੋ ਮਹੀਨੇ ਪਹਿਲਾਂ, ਭਾਵ 18 ਅਗਸਤ 2007 ਨੂੰ ਮੱਕਾ ਮਸਜਿਦ (ਹੈਦਰਾਬਾਦ) ਵਿਚ ਵੀ ਇਸੇ ਤਰ੍ਹਾਂ ਦਾ ਧਮਾਕਾ ਹੋਇਆ ਜਿਸ ਵਿਚ 9 ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ ਦੋਵਾਂ ਬੰਬ ਧਮਾਕਿਆਂ ਤੋਂ ਬਾਅਦ ਆਈæਬੀæ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਨ੍ਹਾਂ ਵਾਰਦਾਤਾਂ ਪਿੱਛੇ ਲਸ਼ਕਰ-ਏ-ਤੋਇਬਾ, ਹੂਜੀ, ਜੈਸ਼-ਏ-ਮੁਹੰਮਦ, ਸਿਮੀ ਆਦਿ ਮੁਸਲਿਮ ਜਥੇਬੰਦੀਆਂ ਦਾ ਹੱਥ ਹੈ। ਕਿਸੇ ਵੀ ਤਰ੍ਹਾਂ ਦੀ ਜਾਂਚ ਜਾਂ ਛਾਣਬੀਣ ਕੀਤੇ ਬਗੈਰ ਮੀਡੀਆ ਨੇ ਵੀ ਇਸ ਨੂੰ ਖੂਬ ਪ੍ਰਸਾਰਿਆ।
ਹਕੀਕਤ ਵਿਚ ਇਨ੍ਹਾਂ ਦੋਵਾਂ ਵਾਰਦਾਤਾਂ ਜਿਨ੍ਹਾਂ ਮੋਬਾਈਲ ਫ਼ੋਨਾਂ ਨਾਲ ਬੰਬ ਧਮਾਕੇ ਕੀਤੇ ਸਨ, ਵਿਚ ਉਨ੍ਹਾਂ ਦੇ ਸਿਮ ਕਾਰਡ ਹਫ਼ਤੇ ਅੰਦਰ ਹੀ ਪੁਲਿਸ ਨੂੰ ਮਿਲ ਗਏ ਸਨ। ਬੰਬ ਧਮਾਕੇ ਦੀ ਜਾਂਚ ਵਿਚ ਸਿਮ ਕਾਰਡ ਮਿਲਣਾ ਪੁਲਿਸ ਲਈ ਅਹਿਮ ਗੱਲ ਹੁੰਦੀ ਹੈ, ਵਾਰਦਾਤ ਦੀ ਪੂਰੀ ਪੋਲ ਖੁੱਲ੍ਹ ਗਈ ਮੰਨੀ ਜਾਂਦੀ ਹੈ; ਲੇਕਿਨ ਖੁਫ਼ੀਆ ਏਜੰਸੀਆਂ ਦੇ ਦਬਾਓ ਹੇਠ ਦੋਵਾਂ ਮਾਮਲਿਆਂ ਵਿਚ ਮੁਕਾਮੀ ਪੁਲਿਸ ਨੇ ਜਾਣ-ਬੁਝ ਕੇ ਇਨ੍ਹਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਪੂਰੀ ਜਾਂਚ ਨਹੀਂ ਕੀਤੀ, ਬਲਕਿ ਵਾਰਦਾਤਾਂ ਪਿੱਛੇ ਮੁਸਲਿਮ ਜਥੇਬੰਦੀਆਂ ਦਾ ਹੱਥ ਹੋਣ ਦੀ ਗੱਲ ਨੂੰ ਤੂਲ ਦਿੰਦੇ ਰਹੇ, ਮੀਡੀਆ ਵੀ ਇਸ ਤਰ੍ਹਾਂ ਦੀਆਂ ਬੇਬੁਨਿਆਦ ਖ਼ਬਰਾਂ ਪ੍ਰਕਾਸ਼ਿਤ ਕਰਦਾ ਰਿਹਾ। ਇਉਂ 2007 ਤੋਂ 2010 ਤਕ ਤਿੰਨ ਸਾਲ ਫਰਜ਼ੀ ਸਬੂਤਾਂ ਦੇ ਆਧਾਰ ‘ਤੇ ਕਈ ਮੁਸਲਿਮ ਨੌਜਵਾਨਾਂ ਨੂੰ ਪੁਲਿਸ ਗ੍ਰਿਫ਼ਤਾਰ ਕਰਦੀ ਰਹੀ।
ਲੇਕਿਨ ਮਾਲੇਗਾਓਂ 2008 ਦੀ ਜਾਂਚ ਕਰਦੇ ਵਕਤ ਜਦੋਂ ਨਵੰਬਰ 2008 ਵਿਚ ਲੈਫਟੀਨੈਂਟ ਕਰਨਲ ਪੁਰੋਹਿਤ ਦਾ ਨਾਰਕੋ ਟੈਸਟ ਕੀਤਾ ਗਿਆ, ਤਾਂ ਉਸ ਨੇ ਮੰਨਿਆ ਕਿ ਅਜਮੇਰ ਸ਼ਰੀਫ਼ ਬੰਬ ਧਮਾਕੇ ਦੇ ਲਈ ਆਰæਡੀæਐਕਸ਼ ਉਸੇ ਨੇ ਪਹੁੰਚਾਇਆ ਸੀ। ਸਾਧਵੀ ਪ੍ਰੱਗਿਆ ਸਿੰਘ ਅਤੇ ਅਜੈ ਰਾਹੀਰਕਰ ਨੇ ਵੀ ਇਹ ਗੱਲ ਮੰਨੀ। ਇਸ ਤੋਂ ਇਲਾਵਾ ਹੇਮੰਤ ਕਰਕਰੇ ਨੇ ਜੋ ਲੈਪਟਾਪ ਜ਼ਬਤ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵਿਚ ਰਿਕਾਰਡ ਇਕ ਮੀਟਿੰਗ ਦੇ ਵੇਰਵੇ ਤੋਂ ਸਪਸ਼ਟ ਹੁੰਦਾ ਹੈ ਕਿ ‘ਅਭਿਨਵ ਭਾਰਤ’ ਇਸ ਤਰ੍ਹਾਂ ਦੇ ਬੰਬ ਧਮਾਕਿਆਂ ਵਿਚ ਸ਼ਾਮਲ ਸੀ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਬੰਬ ਧਮਾਕੇ ਦੀ ਮੁੜ ਜਾਂਚ ਕਰਨ ਨੂੰ ਲੈ ਕੇ ਸਰਕਾਰ ਉਪਰ ਅਵਾਮ ਦਾ ਦਬਾਅ ਵਧਦਾ ਗਿਆ ਜਿਸ ਨਾਲ ਰਾਜਸਥਾਨ ਸਰਕਾਰ ਅਵਾਮ ਅੱਗੇ ਝੁਕ ਗਈ ਅਤੇ ਉਸ ਨੇ ਅਜਮੇਰ ਸ਼ਰੀਫ਼ ਬੰਬ ਧਮਾਕੇ ਦੀ ਮੁੜ ਜਾਂਚ ਕਰਨ ਲਈ 2010 ਵਿਚ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਬਣਾਈ। ਐਸ਼ਆਈæਟੀæ ਨੇ ਵਾਰਦਾਤ ਦੀ ਕਰੜੀ ਜਾਂਚ ਕੀਤੀ, ਤੇ ਇਸ ਵਾਰਦਾਤ ਪਿੱਛੇ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਜੈ ਵੰਦੇ ਮਾਤਰਮ ਜਥੇਬੰਦੀਆਂ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ। ਐਸ਼ਆਈæਟੀæ ਨੇ ਇਨ੍ਹਾਂ ਤਿੰਨਾਂ ਜਥੇਬੰਦੀਆਂ ਦੇ ਖ਼ਿਲਾਫ਼ ਸਬੂਤ ਇਕੱਠੇ ਕੀਤੇ ਅਤੇ ਉਨ੍ਹਾਂ ਦੇ ਖ਼ਿਲਾਫ਼ ਚਾਰਜਸ਼ੀਟ ਅਦਾਲਤ ਵਿਚ ਭੇਜ ਦਿੱਤੀ। ਐਸ਼ਆਈæਟੀæ ਦੀ ਚਾਰਜਸ਼ੀਟ ਵਿਚ ਸਪਸ਼ਟ ਦਸਿਆ ਗਿਆ ਹੈ ਕਿ ਸਾਰੇ ਦੋਸ਼ੀ ਆਰæਐਸ਼ਐਸ਼ ਦੇ ਮੈਂਬਰ ਸਨ ਅਤੇ ਉਨ੍ਹਾਂ ਵਿਚੋਂ ਕੁਝ ਜਥੇਬੰਦੀਆਂ ਦੇ ਅਹਿਮ ਅਹੁਦਿਆਂ ‘ਤੇ ਸਨ।
ਇਸ ਤੋਂ ਅੱਗੇ ਐਨæਆਈæਏæ (ਕੌਮੀ ਜਾਂਚ ਏਜੰਸੀ) ਨੇ ਅਜਮੇਰ ਸ਼ਰੀਫ਼ ਬੰਬ ਧਮਾਕੇ ਦੀ ਦੁਬਾਰਾ ਜਾਂਚ ਕੀਤੀ। ਉਨ੍ਹਾਂ ਨੇ ਰਾਜਸਥਾਨ ਐਸ਼ਆਈæਟੀæ ਵੱਲੋਂ ਕੀਤੀ ਗਈ ਜਾਂਚ ਨਾਲ ਸਹਿਮਤੀ ਪ੍ਰਗਟਾਈ ਅਤੇ ਉਸ ਨਾਲ ਮਿਲਦੀ-ਜੁਲਦੀ ਚਾਰਜਸ਼ੀਟ ਤਿਆਰ ਕਰ ਕੇ ਅਦਾਲਤ ਵਿਚ ਭੇਜ ਦਿੱਤੀ। ਨਾਲ ਹੀ ਐਨæਆਈæਏæ ਨੇ ਮੱਕਾ ਮਸਜਿਦ (ਹੈਦਰਾਬਾਦ) ਵਾਰਦਾਤ ਦੀ ਵੀ ਜਾਂਚ ਕੀਤੀ। ਇਸ ਵਿਚ ਵੀ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਜੈ ਵੰਦੇ ਮਾਤਰਮ ਵਰਗੀਆਂ ਜਥੇਬੰਦੀਆਂ ਦੇ ਹੀ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ। ਇਨ੍ਹਾਂ ਦੋਵਾਂ ਵਾਰਦਾਤਾਂ ਦੇ ਦੋਸ਼ੀ ਮਿਲਦੇ-ਜੁਲਦੇ ਸਨ। ਉਨ੍ਹਾਂ ਦੇ ਨਾਂ ਅਤੇ ਉਹ ਆਰæਐਸ਼ਐਸ਼ ਅਤੇ ਹੋਰ ਕਿਹੜੀ ਜਥੇਬੰਦੀ ਦੇ ਕਿਸ ਅਹੁਦੇ ਉਪਰ ਕੰਮ ਕਰਦੇ ਸਨ, ਉਸ ਦੀ ਜਾਣਕਾਰੀ ਇਉਂ ਹੈ: 1) ਸੁਨੀਲ ਜੋਸ਼ੀ ਆਰæਐਸ਼ਐਸ਼ ਦੇ ਮਹੂ (ਮੱਧ ਪ੍ਰਦੇਸ਼) ਦਾ ਜ਼ਿਲ੍ਹਾ ਪ੍ਰਚਾਰਕ, 2) ਸੰਦੀਪ ਡਾਂਗੇ: ਸ਼ਾਜਾਪੁਰ (ਮੱਧ ਪ੍ਰਦੇਸ਼) ਜ਼ਿਲ੍ਹੇ ਦਾ ਆਰæਐਸ਼ਐਸ਼ ਦਾ ਸਾਬਕਾ ਜ਼ਿਲ੍ਹਾ ਪ੍ਰਚਾਰਕ, 3) ਦਵਿੰਦਰ ਗੁਪਤਾ: ਜਾਮਤਾੜਾ (ਝਾਰਖੰਡ) ਜ਼ਿਲ੍ਹੇ ਦੇ ਆਰæਐਸ਼ਐਸ਼ ਦਾ ਜ਼ਿਲ੍ਹਾ ਪ੍ਰਚਾਰਕ, 4) ਚੰਦਰ ਸ਼ੇਖਰ ਲੇਵੇ: ਸ਼ਾਜਾਪੁਰ (ਮੱਧ ਪ੍ਰਦੇਸ਼) ਜ਼ਿਲ੍ਹੇ ਦੇ ਆਰæਐਸ਼ਐਸ਼ ਦਾ ਸਾਬਕਾ ਜ਼ਿਲ੍ਹਾ ਪ੍ਰਚਾਰਕ, 5) ਰਾਮਜੀ ਕਾਲਸੰਗਰਾ: ਆਰæਐਸ਼ਐਸ਼ ਅਤੇ ਅਭਿਨਵ ਭਾਰਤ ਦਾ ਕੱਟੜ ਕਾਰਕੁਨ, 6) ਲੋਕੇਸ਼ ਸ਼ਰਮਾ: ਜੈ ਵੰਦੇ ਮਾਤਰਮ ਅਤੇ ਆਰæਐਸ਼ਐਸ਼ ਦਾ ਕੱਟੜ ਕਾਰਕੁਨ, 7) ਸ਼ਿਵਮ ਧਾਕੜ: ਜੈ ਵੰਦੇ ਮਾਤਰਮ ਅਤੇ ਆਰæਐਸ਼ਐਸ਼ ਦਾ ਕੱਟੜ ਕਾਰਕੁਨ, 8) ਸਮੰਦਰ: ਜੈ ਵੰਦੇ ਮਾਤਰਮ ਅਤੇ ਆਰæਐਸ਼ਐਸ਼ ਦਾ ਕੱਟੜ ਕਾਰਕੁਨ, 9) ਪ੍ਰੱਗਿਆ ਸਿੰਘ ਠਾਕੁਰ: ਜੈ ਵੰਦੇ ਮਾਤਰਮ ਅਤੇ ਅਭਿਨਵ ਭਾਰਤ ਦਰਮਿਆਨ ਕੜੀ, 10) ਸਵਾਮੀ ਅਸੀਮਾਨੰਦ: ਆਰæਐਸ਼ਐਸ਼ ਦਾ ਉਘਾ ਆਗੂ ਅਤੇ ਮੁਖ ਰਾਹਨੁਮਾ।
ਸਮਝੌਤਾ ਐਕਸਪ੍ਰੈੱਸ ਧਮਾਕਾ 2007
ਹਿੰਦੁਸਤਾਨ ਅਤੇ ਪਾਕਿਸਤਾਨ ਦਰਮਿਆਨ ਮਿੱਤਰਤਾਪੂਰਨ ਰਿਸ਼ਤੇ ਕਾਇਮ ਕਰਨ ਦੇ ਮਨੋਰਥ ਨਾਲ ਚਲਾਈ ਜਾਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਵਿਚ 19 ਫਰਵਰੀ 2007 ਨੂੰ ਧਮਾਕਾ ਹੋਇਆ। ਉਦੋਂ ਗੱਡੀ ਹਰਿਆਣਾ ਸੂਬੇ ਦੇ ਪਾਣੀਪਤ ਤੋਂ ਗੁਜ਼ਰ ਰਹੀ ਸੀ। ਉਸ ਵਿਚ 68 ਲੋਕਾਂ ਦੀ ਥਾਂ ‘ਤੇ ਹੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ। ਇਸ ਧਮਾਕੇ ਨਾਲ ਜੁੜੇ ਸਬੂਤ ਮਹੀਨੇ ਦੇ ਅੰਦਰ, ਯਾਨੀ ਮਾਰਚ 2007 ਵਿਚ ਹੀ ਸਾਹਮਣੇ ਆ ਗਏ ਸਨ; ਲੇਕਿਨ ਆਈæਬੀæ ਦੇ ਦਬਾਅ ਕਾਰਨ ਅਗਲੇ ਚਾਰ ਸਾਲ ਤਕ ਵਾਰਦਾਤ ਦੀ ਜਾਂਚ ਨਹੀਂ ਹੋ ਸਕੀ। ਇਸ ਬਾਰੇ ਹੋਰ ਜਾਣਕਾਰੀ ਹੇਠਾਂ ਦਿੱਤੀ ਜਾ ਰਹੀ ਹੈ:
ਮਾਰਚ 2007 ਵਿਚ ਹਰਿਆਣਾ ਪੁਲਿਸ ਨੂੰ ਵਾਰਦਾਤ ਬਾਰੇ ਕੁਝ ਅਹਿਮ ਸਬੂਤ ਮਿਲੇ ਸਨ ਅਤੇ ਉਹ ਹੋਰ ਜਾਂਚ ਲਈ ਇੰਦੌਰ (ਮੱਧ ਪ੍ਰਦੇਸ਼) ਗਏ ਸਨ, ਲੇਕਿਨ ਕਿਸੇ ਕਾਰਨ ਮੱਧ ਪ੍ਰਦੇਸ਼ ਪੁਲਿਸ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਹਰਿਆਣਾ ਪੁਲਿਸ ਵਾਪਸ ਆ ਗਈ। ਉਸ ਤੋਂ ਬਾਅਦ ਨਵੰਬਰ 2008 ਵਿਚ ਮਾਲੇਗਾਓਂ 2008 ਵਾਰਦਾਤ ਦੇ ਦੋਸ਼ੀ ਲੈਫਟੀਨੈਂਟ ਕਰਨਲ ਪੁਰੋਹਿਤ ਦੇ ਨਾਰਕੋ ਟੈਸਟ ਕਰਨ ਤੋਂ ਬਾਦ ਉਸ ਦੇ ਸਮਝੌਤਾ ਐਕਸਪ੍ਰੈੱਸ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ; ਲੇਕਿਨ ਆਈæਬੀæ ਵਲੋਂ ‘ਵਿਸ਼ਵ ਵਿਚ ਭਾਰਤ ਦੀ ਬਦਨਾਮੀ ਹੋ ਜਾਵੇਗੀ’ ਕਾਰਨ ਦੱਸ ਕੇ ਮਹਾਰਾਸ਼ਟਰ ਏæਟੀæਐਸ਼ ਨੂੰ ਅੱਗੇ ਜਾਂਚ ਕਰਨ ਤੋਂ ਰੋਕ ਦਿੱਤਾ ਗਿਆ।
ਹੇਮੰਤ ਕਰਕਰੇ ਦੁਆਰਾ ਕੀਤੀ ਮਾਲੇਗਾਓਂ 2008 ਧਮਾਕੇ ਦੀ ਜਾਂਚ ਵਿਚ ਅਤੇ ਉਸੇ ਜਾਂਚ ਦੇ ਤਹਿਤ ਕੀਤੀ ਗਈ ਕੁਝ ਹੋਰ ਧਮਾਕਿਆਂ ਦੀ ਜਾਂਚ ਵਿਚ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਹੋਰ ਬ੍ਰਾਹਮਣਵਾਦੀ ਜਥੇਬੰਦੀਆਂ ਦੇ ਦੇਸ਼ਵਿਆਪੀ, ਦੇਸ਼ ਧ੍ਰੋਹੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ। ਇਸ ਲਈ ਸਮਝੌਤਾ ਐਕਸਪ੍ਰੈੱਸ ਧਮਾਕੇ ਦੀ ਜਾਂਚ ਵੀ ਕਿਸੇ ਆਜ਼ਾਦ ਅਤੇ ਨਿਰਪੱਖ ਜਾਂਚ ਏਜੰਸੀ ਦੁਆਰਾ ਕੀਤੇ ਜਾਣ ਦੀ ਮੰਗ ਨੇ ਜ਼ੋਰ ਫੜ ਲਿਆ। ਇਸੇ ਕਾਰਨ 2010 ਵਿਚ ਇਸ ਵਾਰਦਾਤ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨæਆਈæਏæ) ਨੂੰ ਸੌਂਪੀ ਗਈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਹਰਿਆਣਾ ਪੁਲਿਸ ਨੇ ਵਾਰਦਾਤ ਨਾਲ ਸਬੰਧਤ ਕੁਝ ਪੱਕੇ ਸਬੂਤ ਇਕੱਠੇ ਕਰ ਲਏ ਸਨ। ਐਨæਆਈæਏæ ਨੇ ਉਸੇ ਦੇ ਆਧਾਰ ‘ਤੇ ਅੱਗੇ ਜਾਂਚ ਸ਼ੁਰੂ ਕੀਤੀ।
ਇਸ ਦੌਰਾਨ ਅਜਮੇਰ ਸ਼ਰੀਫ਼ ਅਤੇ ਮੱਕਾ ਮਸਜਿਦ ਵਾਰਦਾਤਾਂ ਵਿਚ ਗ੍ਰਿਫ਼ਤਾਰ ਦੋਸ਼ੀ ਆਰæਐਸ਼ਐਸ਼ ਦੇ ਉਘੇ ਆਗੂ ਸਵਾਮੀ ਅਸੀਮਾਨੰਦ ਨੇ ਅਦਾਲਤ ਦੇ ਸਾਹਮਣੇ ਦਸੰਬਰ 2010 ਨੂੰ ਮੱਕਾ ਮਸਜਿਦ ਮਾਮਲੇ ਵਿਚ ਅਤੇ ਜਨਵਰੀ 2011 ਵਿਚ ਅਜਮੇਰ ਸ਼ਰੀਫ਼ ਮਾਮਲੇ ਵਿਚ ਆਪਣਾ ਇਕਬਾਲੀਆ ਬਿਆਨ ਦਿੱਤਾ। ਉਸ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਦੋ ਧਮਾਕਿਆਂ ਤੋਂ ਇਲਾਵਾ ਮਾਲੇਗਾਓਂ 2006 ਅਤੇ ਸਮਝੌਤਾ ਐਕਸਪ੍ਰੈੱਸ 2007 ਦੇ ਧਮਾਕੇ ਵੀ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਜੈ ਬੰਦੇ ਮਾਤਰਮ ਨੇ ਹੀ ਕੀਤੇ ਸਨ। ਇਹ ਵੀ ਮੰਨਿਆ ਕਿ, 1) ਉਸ (ਅਸੀਮਾਨੰਦ) ਦੇ ਅਭਿਨਵ ਭਾਰਤ ਤੇ ਜੈ ਵੰਦੇ ਮਾਤਰਮ ਇਨ੍ਹਾਂ ਦਹਿਸ਼ਤਗਰਦ ਜਥੇਬੰਦੀਆਂ ਨਾਲ ਸਬੰਧ ਸਨ; 2) ਜਿਸ ਮੀਟਿੰਗ ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਈ ਗਈ ਸੀ, ਉਸ ਮੀਟਿੰਗ ਵਿਚ ਉਹ ਹਾਜ਼ਰ ਸੀ; 3) ਉਸ ਨੇ ਦਹਿਸ਼ਤਗਰਦ ਜਥੇਬੰਦੀਆਂ ਨੂੰ ਆਰਥਿਕ ਸਹਾਇਤਾ ਦਿੱਤੀ ਸੀ; 4) ਉਸ ਨੇ ਬੰਬ ਧਮਾਕੇ ਕਰਵਾਉਣ ਵਾਲੇ ਦੋਸ਼ੀਆਂ ਨੂੰ ਆਸਰਾ ਵੀ ਦਿੱਤਾ ਸੀ, ਵਗੈਰਾ।
ਹਰਿਆਣਾ ਪੁਲਿਸ ਵਲੋਂ ਇਸ ਵਾਰਦਾਤ ਵਿਚ ਇਕੱਠੇ ਕੀਤੇ ਸਬੂਤਾਂ ਅਤੇ ਸਵਾਮੀ ਅਸੀਮਾਨੰਦ ਦੁਆਰਾ ਦਿਤਾ ਇਕਬਾਲੀਆ ਬਿਆਨ, ਇਸ ਦੇ ਆਧਾਰ ‘ਤੇ ਐਨæਆਈæਏæ ਨੇ ਜਾਂਚ ਪੂਰੀ ਕੀਤੀ ਅਤੇ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਜੈ ਵੰਦੇ ਮਾਤਰਮ ਦੇ ਦੋਸ਼ੀਆਂ ਖ਼ਿਲਾਫ਼ 2011 ਵਿਚ ਚਾਰਜਸ਼ੀਟ ਅਦਾਲਤ ਵਿਚ ਭੇਜ ਦਿੱਤੀ। ਦੋਸ਼ੀਆਂ ਵਿਚ ਸੁਨੀਲ ਜੋਸ਼ੀ, ਸਵਾਮੀ ਅਸੀਮਾਨੰਦ, ਸੰਦੀਪ ਡਾਂਗੇ, ਲੋਕੇਸ਼ ਸ਼ਰਮਾ, ਰਾਮਜੀ ਕਾਲਸੰਗਰਾ ਤੇ ਦੇਵਿੰਦਰ ਗੁਪਤਾ ਆਦਿ ਸ਼ਾਮਲ ਸਨ।
ਅਧਿਆਏ 4: ਮਾਲੇਗਾਓਂ 2006 ਦੀ ਮੁੜ ਜਾਂਚ / ਬੇਕਸੂਰ ਮੁਸਲਿਮ ਪੰਜ ਸਾਲ ਬਾਦ ਰਿਹਾ
8 ਸਤੰਬਰ 2006 ਨੂੰ ਦੁਪਹਿਰ 1æ50 ਵਜੇ ਮਾਲੇਗਾਓਂ ਵਿਚ ਚਾਰ ਬੰਬ ਧਮਾਕੇ ਹੋਏ ਸਨ। ਉਸ ਵਿਚ ਹਮੀਦੀਆ ਮਸਜਿਦ ਅਤੇ ਬੜਾ ਕਬਰਸਤਾਨ ਅਹਾਤੇ ਵਿਚ ਤਿੰਨ ਅਤੇ ਮੁਸ਼ਾਵਰਤ ਚੌਕ ਵਿਚ ਧਮਾਕਾ ਹੋਇਆ ਸੀ। ਸ਼ੁਰੂ ਵਿਚ ਮੁਕਾਮੀ ਪੁਲਿਸ ਸਹੀ ਦਿਸ਼ਾ ਵਿਚ ਜਾਂਚ ਕਰ ਰਹੀ ਸੀ। ਉਨ੍ਹਾਂ ਨੂੰ ਵਾਰਦਾਤ ਨਾਲ ਸਬੰਧਤ ਕੁਝ ਸਬੂਤ ਵੀ ਮਿਲੇ ਸਨ। ਨਾਸਿਕ ਵਿਭਾਗ ਦੇ ਆਈæਜੀæ ਨੇ ਛੇਤੀ ਹੀ ਦੋਸ਼ੀਆਂ ਤਕ ਪਹੁੰਚਣ ਦੀ ਸੰਭਾਵਨਾ ਦਰਸਾਈ; ਲੇਕਿਨ ਅਗਲੇ ਦੋ ਦਿਨਾਂ ਵਿਚ ਜਾਂਚ ਵਿਚ ਆਈæਬੀæ ਦੀ ਦਖ਼ਲਅੰਦਾਜ਼ੀ ਹੋਣੀ ਸ਼ੁਰੂ ਹੋ ਗਈ ਅਤੇ ਆਈæਬੀæ ਦੀ ਕਠਪੁਤਲੀ ਮਹਾਰਾਸ਼ਟਰ ਏ ਟੀ ਐਸ਼ ਦੇ ਤੱਤਕਾਲੀ ਮੁਖੀ ਕੇæਪੀæ ਰਘੂਵੰਸ਼ੀ ਦੀ ਸਹਾਇਤਾ ਨਾਲ ਜਾਂਚ ਦੀ ਦਿਸ਼ਾ ਹੀ ਬਦਲ ਦਿੱਤੀ ਗਈ। ਏæਟੀæਐਸ਼ ਨੇ ਬਿਨਾ ਸਬੂਤਾਂ ਦੇ ਮੁਸਲਿਮ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਹੀ ਦਿਨਾਂ ਵਿਚ ਵਾਰਦਾਤ ਦੀ ਫਰਜ਼ੀ ਜਾਂਚ ਕਰ ਕੇ 13 ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਅਦਾਲਤ ਵਿਚ ਭੇਜ ਦਿੱਤੀ। ਉਨ੍ਹਾਂ ਵਿਚੋਂ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਚਾਰ ਮਫ਼ਰੂਰ ਦਿਖਾਏ ਗਏ। ਚਾਰਜਸ਼ੀਟ ਵਿਚ ਦੋਸ਼ੀਆਂ ਖ਼ਿਲਾਫ਼ ਜੋ ਸਬੂਤ ਦਿਖਾਏ ਗਏ ਸਨ, ਉਨ੍ਹਾਂ ਦਾ ਵੇਰਵਾ ਇਉਂ ਹੈ:
ਚਾਰ ਮੁਲਜ਼ਿਮਾਂ ਦਾ ਇਕਬਾਲੀਆ ਬਿਆਨ (ਜਿਸ ਤੋਂ ਬਾਅਦ ਵਿਚ ਇਨਕਾਰ ਕੀਤਾ ਗਿਆ); ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਨਹੀਂ, ਅਜਿਹੇ ਦੋ ਗੁਪਤ ਗਵਾਹਾਂ ਦੇ ਜਵਾਬ। ਇਕ ਮੁਲਜ਼ਮ ਦੇ ਗੈਰਾਜ ਦੇ ਮਿੱਟੀ ਦੇ ਨਮੂਨੇ ਅਤੇ ਧਮਾਕੇ ਤੋਂ ਬਾਅਦ ਬਰਾਮਦ ਹੋਏ ਨਕਲੀ ਬੰਬ ਦੇ ਬਾਰੂਦ ਦੇ ਨਮੂਨੇ ਰਲਦੇ-ਮਿਲਦੇ ਹੋਣ ਦੀ ਫ਼ਾਰੈਂਸਕ ਜਾਂਚ ਰਿਪੋਰਟ।
ਮੁਲਜ਼ਮਾਂ ਦੇ ਖ਼ਿਲਾਫ਼ ਦੱਸੇ ਇਹ ਸਬੂਤ ਹਾਸੋਹੀਣੇ ਅਤੇ ਝੂਠੀ ਬੁਨਿਆਦ ਉਪਰ ਸਨ ਜਿਨ੍ਹਾਂ ਦੀ ਸਚਾਈ ਸਹਿਜੇ-ਸਹਿਜੇ ਸਾਹਮਣੇ ਆਉਣ ਲੱਗੀ। ਮਸਲਨ: ਏæਟੀæਐਸ਼ ਦੀ ਚਾਰਜਸ਼ੀਟ ਵਿਚ ਦੱਸਿਆ ਗਿਆ ਸੀ ਕਿ ਮੁਹੰਮਦ ਜ਼ਾਹਿਦ ਅੰਸਾਰੀ ਨਾਂ ਦੇ ਮੁਲਜ਼ਿਮ ਨੇ 8 ਦਸੰਬਰ ਨੂੰ ਮੁਸ਼ਾਵਰਤ ਚੌਕ ਵਿਚ ਬੰਬ ਰੱਖਿਆ ਸੀ, ਲੇਕਿਨ ਏæਐਨæਆਈæ ਦੀ ਜਾਂਚ ਵਿਚ ਖ਼ੁਲਾਸਾ ਹੋਇਆ ਕਿ ਉਸ ਵਕਤ ਅੰਸਾਰੀ ਮਾਲੇਗਾਓਂ ਤੋਂ 700 ਕਿਲੋਮੀਟਰ ਦੇ ਫ਼ਾਸਲੇ ਉਪਰ ਸਥਿਤ ਏਵਤਮਹਲ ਜ਼ਿਲ੍ਹੇ ਦੇ ਫੂਲਸੰਗਵੀ ਪਿੰਡ ‘ਚ ਨਮਾਜ਼ ਅਦਾ ਕਰ ਰਿਹਾ ਸੀ। ਪਿੰਡ ਦੇ ਸਾਰੇ ਮੁਸਲਮਾਨਾਂ ਨੇ ਇਸ ਬਾਰੇ ਹਲਫ਼ਨਾਮਾ ਦਿੱਤਾ ਹੈ।
ਏæਟੀæਐਸ਼ ਦੀ ਚਾਰਜਸ਼ੀਟ ਵਿਚ ਮਾਲੇਗਾਓਂ ਬੰਬ ਧਮਾਕੇ ਦੇ ਮੁੱਖ ਸੂਤਰਧਾਰ ਦੇ ਤੌਰ ‘ਤੇ ਜਿਸ ਸ਼ਬੀਰ ਮਸੀਹੁਲਾਹ ਦਾ ਜ਼ਿਕਰ ਕੀਤਾ ਗਿਆ ਸੀ, ਉਸ ਨੂੰ ਮੁੰਬਈ ਪੁਲਿਸ ਨੇ ਪਿਛਲੇ ਦੋ ਮਹੀਨਿਆਂ ਤੋਂ ਹੋਰ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਸੀ ਅਤੇ ਉਹ ਉਦੋਂ ਤੋਂ ਜੇਲ੍ਹ ਵਿਚ ਬੰਦ ਸੀ।
ਨੁਰੂਲ ਹੁਦਾ, ਇਹ ਮੁਲਜ਼ਿਮ ਬੰਬ ਧਮਾਕੇ ਤੋਂ ਕਈ ਦਿਨ ਪਹਿਲਾਂ ਤੋਂ ਪੁਲਿਸ ਦੀ ਕਰੜੀ ਨਿਗਰਾਨੀ ਹੇਠ ਸੀ।
ਇਸ ਤਰ੍ਹਾਂ ਏæਟੀæਐਸ਼ ਦੇ ਝੂਠੇ ਬਿਆਨ ਸਹਿਜੇ-ਸਹਿਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਏæਟੀæਐਸ਼ ਨੂੰ ਝਟਕਾ ਉਦੋਂ ਲੱਗਿਆ ਜਦੋਂ ਅਜਮੇਰ ਸ਼ਰੀਫ਼ ਅਤੇ ਮੱਕਾ ਮਸਜਿਦ ਬੰਬ ਧਮਾਕੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਸਵਾਮੀ ਅਸੀਮਾਨੰਦ ਨੇ ਦਸੰਬਰ 2010 ਵਿਚ ਮੰਨਿਆ ਕਿ ਮਾਲੇਗਾਓਂ ਬੰਬ ਧਮਾਕਾ ਵੀ ਜੈ ਵੰਦੇ ਮਾਤਰਮ, ਅਭਿਨਵ ਭਾਰਤ ਤੇ ਆਰæਐਸ਼ਐਸ਼ ਦੇ ਦਹਿਸ਼ਤਗਰਦਾਂ ਨੇ ਹੀ ਕੀਤਾ ਸੀ ਅਤੇ ਉਸ ਵਿਚ ਉਹ ਖ਼ੁਦ ਵੀ ਸ਼ਾਮਲ ਸੀ। ਨਾਲ ਹੀ ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਮੁਸਲਿਮ ਨੌਜਵਾਨ ਬੇਕਸੂਰ ਹਨ।
ਉਸ ਦੇ ਤੋਂ ਬਾਅਦ ਇਸ ਘਟਨਾ ਦੀ ਮੁੜ ਆਜ਼ਾਦਾਨਾ ਜਾਂਚ ਕਰਨ ਦੀ ਮੰਗ ਹੋਣ ਲੱਗੀ। ਆਖ਼ਿਕਾਰ ਮਾਰਚ 2009 ‘ਚ ਕੇਂਦਰ ਸਰਕਾਰ ਨੇ ਆਦੇਸ਼ ਦਿੱਤਾ ਅਤੇ ਜਾਂਚ ਦਾ ਕੰਮ ਏਜੰਸੀ (ਐਨæਏæਆਈæ) ਦੇ ਸਪੁਰਦ ਕਰ ਦਿੱਤਾ ਗਿਆ। ਉਸ ਵਕਤ ਮੁਲਜ਼ਿਮ ਜ੍ਹੇਲ ਵਿਚ ਹੀ ਸਨ, ਕਿਉਂਕਿ ਉਨ੍ਹਾਂ ਦੀ ਜ਼ਮਾਨਤ ਦੀਆਂ ਸਾਰੀਆਂ ਦਰਖ਼ਾਸਤਾਂ ਹਾਈਕੋਰਟ ਨੇ ਵੀ ਨਾਮਨਜ਼ੂਰ ਕਰ ਦਿੱਤੀਆਂ ਸਨ। ਮਾਮਲੇ ਦੀ ਦੁਬਾਰਾ ਜਾਂਚ ਐਨæਏæਆਈæ ਨੇ ਕਰਨੀ ਸ਼ੁਰੂ ਕਰ ਦਿੱਤੀ। ਸਵਾਮੀ ਅਸੀਮਾਨੰਦ ਦੇ ਬਿਆਨ ਤੋਂ ਬਾਅਦ ਜਾਂਚ ਦੀ ਦਿਸ਼ਾ ਹੀ ਬਦਲ ਗਈ ਸੀ। ਏæਐਨæਆਈæ ਨੂੰ ਉਨ੍ਹਾਂ ਦੀ ਜਾਂਚ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਦੇ ਖ਼ਿਲਾਫ਼ ਵੀ ਕੋਈ ਸਬੂਤ ਨਹੀਂ ਮਿਲੇ। ਲਿਹਾਜ਼ਾ 5 ਨਵੰਬਰ 2011 ਨੂੰ, ਯਾਨੀ ਪੂਰੇ ਪੰਜ ਸਾਲ ਬਾਅਦ ਇਨ੍ਹਾਂ ਮੁਲਜ਼ਿਮਾਂ ਨੂੰ ਜ਼ਮਾਨਤ ਮਿਲੀ।
ਐਨæਆਈæਏæ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਸਾਰੇ ਮੁਸਲਿਮ ਨੌਜਵਾਨ ਬੇਕਸੂਰ ਸਨ ਅਤੇ ਆਰæਐਸ਼ਐਸ਼, ਜੈ ਵੰਦੇ ਮਾਤਰਮ ਅਤੇ ਅਭਿਨਵ ਭਾਰਤ ਦੇ ਇਨ੍ਹਾਂ ਕਾਰਕੁਨਾਂ ਨੇ ਮਾਲੇਗਾਓਂ 2006 ਦੇ ਬੰਬ ਧਮਾਕੇ ਕਰਵਾਏ ਸਨ: ਸੁਨੀਲ ਜੋਸ਼ੀ, ਸੰਦੀਪ ਡਾਂਗੇ, ਲੋਕੇਸ਼ ਸ਼ਰਮਾ, ਰਾਮਚੰਦਰ ਕਾਲਸੰਗਰਾ, ਰਮੇਸ਼ ਵਿਅੰਕਟ ਮਹਾਲਕਰ, ਮਨੋਹਰ ਨਰਵਾਰਿਆ, ਰਾਜਿੰਦਰ ਉਰਫ਼ ਲਕਸ਼ਮਣਰਾਓ ਮਹਾਰਾਜ ਤੇ ਧਨਸਿੰਘ ਸ਼ਿਵਸਿੰਘ ਉਰਫ਼ ਰਾਮ ਲਖਨਦਾਸ ਮਹਾਰਾਜ। ਇਨ੍ਹਾਂ ਮੁਲਜ਼ਮਾਂ ਵਿਚੋਂ ਲੋਕੇਸ਼ ਸ਼ਰਮਾ, ਮਨੋਹਰ ਨਰਵਾਰਿਆ, ਰਾਜਿੰਦਰ ਉਰਫ਼ ਲਕਸ਼ਮਣਰਾਓ ਮਹਾਰਾਜ ਤੇ ਧਨਸਿੰਘ ਸ਼ਿਵਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਨੀਲ ਜੋਸ਼ੀ ਦੀ ਹੱਤਿਆ ਹੋ ਗਈ ਹੈ ਅਤੇ ਬਾਕੀ ਤਿੰਨ ਫ਼ਰਾਰ ਹਨ।
ਜਾਂਚ ਵਿਚ ਸਪਸ਼ਟ ਹੋਇਆ ਕਿ ਮੁਲਜ਼ਮਾਂ ਨੇ 2006 ‘ਚ ਬਗਲੀ (ਮੱਧ ਪ੍ਰਦੇਸ਼) ਵਿਚ ਸਿਖਲਾਈ ਕੈਂਪ ਲਾਇਆ ਸੀ ਅਤੇ ਉਸ ਵਿਚ ਸੁਨੀਲ ਜੋਸ਼ੀ ਅਤੇ ਲੋਕੇਸ਼ ਸ਼ਰਮਾ ਨੇ ਬੰਬ ਬਣਾਉਣ ਦੀ ਅਤੇ ਹੋਰ ਸਿਖਲਾਈ ਦਿੱਤੀ ਸੀ। ਉਸ ਤੋਂ ਬਾਅਦ ਜੂਨ/ਜੁਲਾਈ 2006 ਵਿਚ ਇੰਦੌਰ ਦੇ ਇਕ ਮਕਾਨ ਵਿਚ ਉਹ ਇਕੱਠੇ ਹੋਏ ਸਨ। ਉਸ ਮਕਾਨ ਵਿਚ ਰਾਮਚੰਦਰ ਕਾਲਸੰਗਰਾ ਅਤੇ ਰਮੇਸ਼ ਮਹਾਲਕਰ ਨੇ ਪਹਿਲਾਂ ਤੋਂ ਹੀ ਬੰਬ ਤਿਆਰ ਕਰਨ ਦੀ ਸਮੱਗਰੀ ਰੱਖੀ ਹੋਈ ਸੀ। ਉਸ ਮਕਾਨ ਵਿਚ ਸੰਦੀਪ ਪਾਂਡੇ ਦੀ ਰਾਹਨੁਮਾਈ ਵਿਚ ਬੰਬ ਬਣਾਏ ਗਏ। ਕੁਝ ਮੁਲਜ਼ਮਾਂ ਨੇ ਮਾਲੇਗਾਓਂ ਵਿਚ ਜਾ ਕੇ ਬੰਬ ਰੱਖਣ ਦੇ ਲਈ ਜਗ੍ਹਾ ਤੈਅ ਕੀਤੀ ਅਤੇ 8 ਸਤੰਬਰ 2006 ਨੂੰ ਮੁਸਲਿਮ ਪੁਰਬ ਸ਼ਬੇ-ਬਰਾਤ ਦੇ ਦਿਨ ਰਾਮਚੰਦਰ ਕਾਲਸੰਗਰਾ, ਧਨਸਿੰਘ ਸ਼ਿਵਸਿੰਘ ਅਤੇ ਮਨੋਹਰ ਨਰਵਾਰਿਆ ਨੇ ਪਹਿਲੀ ਹੀ ਤੈਅ ਕੀਤੀ ਥਾਂ ਉਪਰ ਬੰਬ ਰੱਖੇ, ਜੋ ਮਿੱਥੇ ਵਕਤ ਉਪਰ ਫਟ ਗਏ।
ਇਉਂ ਜਾਂਚ ਪੂਰੀ ਕਰ ਕੇ ਮਈ 2013 ਵਿਚ ਐਨæਏæਆਈæ ਨੇ ਉਪਰ ਦਿੱਤੇ ਅੱਠ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ; ਲੇਕਿਨ ਹੁਣ ਤਕ ਇਨ੍ਹਾਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ 9 ਬੇਕਸੂਰ ਮੁਸਲਿਮ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਅਦਾਲਤ ਵਿਚ ਕੋਈ ਵੀ ਰਿਪੋਰਟ ਨਹੀਂ ਭੇਜੀ ਗਈ।
ਬ੍ਰਾਹਮਣਵਾਦੀਆਂ ਦੀ ਸਾਜ਼ਿਸ਼ ਪ੍ਰਤੀ ਮੀਡੀਆ ਦੀ ਹਮਦਰਦੀ
ਐਨæਏæਆਈæ ਦੀ ਮੁੜ ਜਾਂਚ ਵਿਚ ਇਕ ਹੋਰ ਵਾਰਦਾਤ ਸਾਹਮਣੇ ਆਈ: ਬੰਬ ਧਮਾਕਾ ਹੋਣ ਤੋਂ ਬਾਅਦ ਉਨ੍ਹਾਂ ਦੇ ਹੀ ਇਕ ਮੈਂਬਰ ਲੋਕੇਸ਼ ਸ਼ਰਮਾ ਨੇ ਤੈਅ ਵਿਉਂਤ ਅਨੁਸਾਰ ਦਿੱਲੀ ਦੇ ਪਹਾੜਗੰਜ ਖੇਤਰ ਦੇ ਐਸ਼ਟੀæਡੀæ ਬੂਥ ਤੋਂ ਫ਼ੋਨ ਕਰ ਕੇ ਮੀਡੀਆ ਨੂੰ ਦੱਸਿਆ ਕਿ ਇਸ ਵਾਰਦਾਤ ਦੀ ਜ਼ਿੰਮੇਵਾਰੀ ‘ਧਰਮਸੈਨਾ’ ਲੈ ਰਹੀ ਹੈ। ਇਹ ਗੱਲ ਚਾਰਜਸ਼ੀਟ ਵਿਚ ਵੀ ਦਰਜ ਹੈ; ਲੇਕਿਨ ਇਕ ਵੀ ਪ੍ਰਸਾਰਨ ਮਾਧਿਅਮ ਨੇ ਉਸ ਦਾ ਨੋਟਿਸ ਨਹੀਂ ਲਿਆ ਅਤੇ ਕਿਸੇ ਨੇ ਵੀ ਇਹ ਸਨਸਨੀਖ਼ੇਜ਼ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮੀਡੀਆ ਵਿਚ ਬੈਠੇ ਬ੍ਰਾਹਮਣਵਾਦੀ ਕਿਸ ਤਰ੍ਹਾਂ ਬ੍ਰਾਹਮਣਵਾਦੀ ਜਥੇਬੰਦੀਆਂ ਦੇ ਦਹਿਸ਼ਤਗਰਦਾਂ ਦੀ ਮਦਦ ਕਰਦੇ ਹਨ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਰæਐਸ਼ਐਸ਼ ਅਤੇ ਅਭਿਨਵ ਭਾਰਤ ਦੀ ਜੋ ਦੇਸ਼ਵਿਆਪੀ ਦੇਸ਼ ਧ੍ਰੋਹੀ ਸਾਜ਼ਿਸ਼ ਚੱਲ ਰਹੀ ਸੀ, ਉਸ ਨਾਲ ਮੀਡੀਆ ਦੇ ਬ੍ਰਾਹਮਣਵਾਦੀਆਂ ਨੂੰ ਪੂਰੀ ਹਮਦਰਦੀ ਸੀ।
(ਚਲਦਾ)