ਫਾਰਮੂਲਾ-ਏ-ਟਰੰਪ!

ਚਿੰਤਾ ਪਈ ਪੰਜਾਬ ਦੇ ਚਿੰਤਕਾਂ ਨੂੰ, ਦਿਸ ਰਹੀਆਂ ਭਵਿੱਖ ਵਿਚ ਤੰਗੀਆਂ ਨੇ।
ਪਏ ਹੋਏ ਨੇ ਪਿੰਡਾਂ ‘ਚ ਮਹਿਲ ਭਾਵੇਂ, ਉਤੇ ਟੈਂਕੀਆਂ ਰੰਗ-ਬਰੰਗੀਆਂ ਨੇ।
ਦੇਸ਼-ਪ੍ਰੇਮ ਤੇ ਮੋਹ ਵਿਰਾਸਤਾਂ ਦਾ, ਗੱਲਾਂ ਚੰਗੀਆਂ ਛਿੱਕੇ ‘ਤੇ ਟੰਗੀਆਂ ਨੇ।
ਖਾਣੀ ਬਹਿ ਪਰਾਏ ਦਰ ਚੋਪੜੀ ਤੋਂ, ਦੋ ਸੁੱਕੀਆਂ ਘਰ ਦੀਆਂ ਚੰਗੀਆਂ ਨੇ।
ਸੁਪਨੇ ਪਾਲਦਾ ਸਾਰਾ ਹੀ ḔਦੇਸḔ ਜਿਹੜੇ, ਬੱਚੇ ḔਸੈਟḔ ਕਰ ਦੇਣ ਦੇ ਰੋਲ ਦੇਣੇ।
ਪਿੱਛੇ ਜਿੰਦਰੇ ਵੱਜੇ ਜੋ ਕੋਠੀਆਂ ਨੂੰ, ਜਾਪੇ ਹੁਣ ਟਰੰਪ ਨੇ ਖੋਲ੍ਹ ਦੇਣੇ!