ਅਜਮੇਰ ਸਿੰਘ ਦੇ ਚਿੰਤਨ ਦੀਆਂ ਉਲਝਣਾਂ

ਗੁਰਬਚਨ ਸਿੰਘ
ਸ਼ ਅਜਮੇਰ ਸਿੰਘ ਦੀ ਯਾਦਵਿੰਦਰ ਸਿੰਘ ਕਰਫਿਊ ਨਾਲ ਹੋਈ ਗੱਲਬਾਤ ਨੇ ਖਾਲਿਸਤਾਨੀ ਲਹਿਰ ਦੇ ਹਮਾਇਤੀਆਂ ਵਿਚ ਬੜੀ ਗੰਭੀਰ ਚਰਚਾ ਛੇੜੀ ਹੈ। ਹੁਣ ਤਕ ਉਨ੍ਹਾਂ ਦੇ ਹਮਾਇਤੀਆਂ ਵਿਚ ਸ਼ੁਮਾਰ ਕੁਝ ਖਾਲਿਸਤਾਨੀ ਬੁਧੀਜੀਵੀਆਂ ਨੇ ਉਨ੍ਹਾਂ ਦੇ ਵਿਰੋਧ ਵਿਚ ਅਤੇ ਕੁਝ ਨੇ ਹਮਾਇਤ ਵਿਚ ਮੁਹਿੰਮ ਵਿਢੀ ਹੋਈ ਹੈ। ਇਸ ਬਹਿਸ ਬਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਅਖਬਾਰਾਂ ਤੋਂ ਇਲਾਵਾ Ḕਸੋਸ਼ਲ ਮੀਡੀਆḔ ਉਤੇ ਵੀ ਚਰਚਾ ਛਿੜੀ ਹੋਈ ਹੈ। ਅਜਮੇਰ ਸਿੰਘ ਦੇ ਇਸ ਕਥਨ ਨੇ ਖਾਲਿਸਤਾਨੀ ਧਿਰਾਂ ਨੂੰ ਵਧ ਝੰਜੋੜਿਆ ਹੈ ਕਿ ਖਾਲਿਸਤਾਨੀ ਅਤੇ ਖੱਬੇ ਪੱਖੀ ਇਕੋ ਸਿੱਕੇ ਦੇ ਦੋ ਪਾਸੇ ਹਨ ਅਤੇ ਇਨ੍ਹਾਂ ਦੋਹਾਂ ਵਲੋਂ ਪੰਜਾਬ ਨੂੰ ਕੋਈ ਬਦਲਵਾਂ ਰਾਜਪ੍ਰਬੰਧ ਦੇਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।

ਯਾਦਵਿੰਦਰ ਸਿੰਘ ਦੇ ਇਹ ਪੁਛਣ ਉਤੇ ਕਿ “ਖਾਲਿਸਤਾਨੀ ਧਿਰਾਂ ਵੀ ਓਹੀ ਗੱਲਾਂ ਰਪੀਟ ਕਰ ਰਹੀਆਂ ਨੇæææ” ਅਜਮੇਰ ਸਿੰਘ ਦਾ ਜੁਆਬ ਸੀ, “ਬਿਲਕੁਲ! ਖਾਲਿਸਤਾਨੀ ਤਾਂ ਕਾਫੀ ਹੱਦ ਤਕ ਬਹੁਤ ਡਿਸਗਸਟਿੰਗ ਹੱਦ ਤਕ; ਉਦਾਂ ਤਾਂ ਲੈਫਟ ਤੇ ਖਾਲਿਸਤਾਨੀ, ਇਹ ਇਕੋ ਸਿਕੇ ਦੇ ਦੋ ਪਾਸੇ ਆæææ।” ਯਾਦਵਿੰਦਰ ਸਿੰਘ ਦੇ ਇਹ ਕਹਿਣ ਉਤੇ ਕਿ “ਗਾਲ੍ਹਾਂ ਬਹੁਤ ਕੱਢਦੇ”, ਅੱਗਿਉਂ ਅਜਮੇਰ ਸਿੰਘ ਦਾ ਜੁਆਬ ਸੀ, “ਇਹ ਸੰਤਾਪ ਹੈ ਪੰਜਾਬ ਦੀ ਪੌਲਿਟਿਕਸ ਦਾ, ਪਰ ਇਹ ਟੋਟਲ ਰੱਦ ਹੋਣੇ ਚਾਹੀਦੇ ਹਨ, ਦੋਨੋਂ; ਤੇ ਕੋਈ ਇਹੋ ਜਿਹੀ ਨਵੀਂ ਗੱਲ ਉਭਰਨੀ ਚਾਹੀਦੀ ਹੈ, ਜਿਹਦੇ ਨਾਲ ਪੰਥ ਤੇ ਪੰਜਾਬ ਵਸ ਸਕੇ, ਇਕੱਲਾ ਪੰਥ ਤੇ ਪੰਜਾਬ ਦੀ ਗੱਲ ਨਹੀਂ।”æææ “ਮੇਰੀ ਅੱਜ ਦੀ ਹਾਲਤ ਹੈ, ਅੱਜ ਲਹਿਰ ਨਾਲ ਜੁੜੇ ਹੋਏ ਬੰਦੇ ਉਨ੍ਹਾਂ ਨਾਲ ਸ਼ਾਇਦ ਮੈਂ ਦੋ ਮਿੰਟ ਵੀ ਨਾ ਬੈਠ ਸਕਾਂ, ਜਿਹੜੀ ਲਹਿਰ ਦੇ ਨਾਲ ਮੈਂ ਚਲਿਆ ਸੀ, ਨਾ ਲੈਫਟ ਨਾ ਖਾਲਿਸਤਾਨੀ।”
ਕਰਮਜੀਤ ਸਿੰਘ ਨੇ ਅਜਮੇਰ ਸਿੰਘ ਦੀ ਇਸ ਸਾਰੀ ਗੱਲਬਾਤ ਨੂੰ Ḕਭੰਬਲਭੂਸੇ ਦੀ ਦਸਤਾਵੇਜ਼Ḕ ਅਤੇ Ḕਵਿਚਾਰਧਾਰਕ ਧੁੰਦ ਦਾ ਐਲਾਨਨਾਮਾḔ ਕਰਾਰ ਦਿੰਦਿਆਂ ਇਸ ਬਾਰੇ ਤਫਸੀਲ ਵਿਚ ਚਰਚਾ ਕੀਤੀ ਹੈ, ਪਰ ਅਜਮੇਰ ਸਿੰਘ ਦੀ ਇਸ ਗੱਲਬਾਤ ਨੂੰ ਕੁਝ ਬੁਰਾ ਭਲਾ ਕਹਿਣ ਦੀ ਬਜਾਇ, ਉਨ੍ਹਾਂ ਦੇ ਇਸ ਕਥਨ ਨੂੰ ਜੀ ਆਇਆਂ ਕਹਿਣਾ ਬਣਦਾ ਹੈ, ਕਿ “ਅੱਜ ਮੈਂ ਕਹਾਂ ਮੇਰੇ ਕੋਲ ਘੜਿਆ ਘੜਾਇਆ ਕੋਈ ਜੁਆਬ ਹੈ, ਇਹ ਨਹੀਂ।” ਉਨ੍ਹਾਂ ਦੇ ਇਸ ਕਥਨ ਤੋਂ ਸਪਸ਼ਟ ਹੈ ਕਿ ਅਜਮੇਰ ਸਿੰਘ ਨੇ ਆਪਣੀ ਬੌਧਿਕ ਸਮਰੱਥਾ ਨਾਲ ਖਾਲਿਸਤਾਨੀਆਂ ਨੂੰ ਜਿਥੇ ਪੁਚਾਉਣਾ ਸੀ, ਉਥੇ ਪੁਚਾ ਦਿਤਾ ਹੈ। ਅਗੇ ਹੁਣ ਹੋਰਨਾਂ ਖਾਲਿਸਤਾਨੀ ਚਿੰਤਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਗਲਾ ਰਸਤਾ ਤਲਾਸ਼ ਕਰਨ। ਸੁਹਿਰਦ ਸਿੱਖ ਚਿੰਤਕਾਂ ਨੂੰ ਇਹ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ।
ਅਜਮੇਰ ਸਿੰਘ ਦੀ ਇਸ ਗੱਲਬਾਤ ਦੇ ਪ੍ਰਤੀਕਰਮ ਵਿਚ ਖਾਲਿਸਤਾਨੀ ਧਿਰਾਂ ਵਲੋਂ ਪ੍ਰਗਟਾਏ ਜਾ ਰਹੇ ਅੱਡ-ਅੱਡ ਵਿਚਾਰਾਂ ਕਾਰਨ ਜਿਸ ਕਿਸਮ ਦਾ ਇਕ ਦੂਜੇ ਪ੍ਰਤੀ ਕੁੜਿਤਣ ਦਾ ਮਾਹੌਲ ਬਣਿਆ ਹੋਇਆ ਹੈ, ਉਸ ਤੋਂ ਬਚਣ ਲਈ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਅਜਮੇਰ ਸਿੰਘ ਦਾ ਜ਼ਾਤੀ ਵਿਰੋਧੀ ਨਹੀਂ, ਸਗੋਂ ਢਾਈ-ਤਿੰਨ ਦਹਾਕੇ ਦੇ ਕਰੀਬ ਉਨ੍ਹਾਂ ਦੀ ਬੌਧਿਕ ਸਮਰੱਥਾ ਦਾ ਕਦਰਦਾਨ ਰਿਹਾ ਹਾਂ। ਕਰੀਬ 10-12 ਸਾਲ ਉਨ੍ਹਾਂ ਦੀ ਅਗਵਾਈ ਵਿਚ ਕੰਮ ਕੀਤਾ ਹੈ। ਉਸ ਦੌਰ ਵਿਚ ਉਨ੍ਹਾਂ ਦੇ ਨਾਲ ਕੰਮ ਕਰਨ ਦੀਆਂ ਕੀ ਅਰਥ ਸੰਭਾਵਨਾਵਾਂ ਸਨ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉਦੋਂ ਕਰੀਬ ਅਠ ਸਾਲ ਉਨ੍ਹਾਂ ਦੀ ਅਗਵਾਈ ਹੇਠਲੀ ਜਥੇਬੰਦੀ ਦੇ ਪਰਚੇ Ḕਜਨਤਕ ਪੈਗਾਮḔ ਦੀ ਸੰਪਾਦਨਾ ਤੋਂ ਲੈ ਕੇ ਛਪਵਾਉਣ, ਤੇ ਫਿਰ ਇਸ ਨੂੰ ਵੰਡਣ ਤੱਕ ਦਾ ਸਾਥ ਦਿਤਾ ਹੈ। ਇਹ ਉਦੋਂ ਦੀ ਗੱਲ ਹੈ, ਜਦੋਂ ਇਜ਼ਹਾਰ ਆਲਮ ਖਾਨ ਦੇ ਦੌਰ ਸਮੇਂ ਅੰਮ੍ਰਿਤਸਰ ਵਿਚ ਪਰਚੇ ਉਤੇ 16 ਐਫ਼ਆਈæਆਰæ ਦਰਜ ਸਨ ਤੇ ਜਲੰਧਰ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਪ੍ਰੈਸਾਂ ਦੁਆਲੇ ਸੀæਆਈæਡੀæ ਹਰਲ-ਹਰਲ ਕਰਦੀ ਫਿਰਦੀ ਸੀ ਕਿ Ḕਜਨਤਕ ਪੈਗਾਮḔ ਕਿਥੇ ਛਪਦਾ ਹੈ?
ਮੈਂ ਅਜਮੇਰ ਸਿੰਘ ਦੀ ਪਹਿਲੀ ਕਿਤਾਬ Ḕਵੀਹਵੀਂ ਸਦੀ ਦੀ ਸਿੱਖ ਰਾਜਨੀਤੀḔ (ਇਕ ਗੁਲਾਮੀ ਤੋਂ ਦੂਜੀ ਗੁਲਾਮੀ ਤਕ) ਨਾ ਸਿਰਫ Ḕਦੇਸ ਪੰਜਾਬḔ ਵਿਚ ਲੜੀਵਾਰ ਛਾਪ ਕੇ ਪਰਦੇਸਾਂ ਤਕ ਇਸ ਦਾ ਪ੍ਰਚਾਰ ਕੀਤਾ, ਸਗੋਂ ਇਸ ਦੇ ਪਰੂਫ ਪੜ੍ਹਨ ਤੋਂ ਲੈ ਕੇ ਇਸ ਨੂੰ ਅੰਤਿਮ ਰੂਪ ਦੇਣ ਤਕ, ਉਨ੍ਹਾਂ ਦਾ ਸਾਥ ਦਿਤਾ। ਇਸ ਦੀ ਪੁਸ਼ਟੀ ਕਿਤਾਬ ਦੀ ਪਹਿਲੀ ਕਾਪੀ ਉਤੇ (12 ਜਨਵਰੀ 2003) ਅਜਮੇਰ ਸਿੰਘ ਦੇ ਆਪਣੇ ਹੱਥੀਂ ਲਿਖੇ ਇਹ ਸ਼ਬਦ ਹਨ, “ਬਹੁਤ ਹੀ ਸਨੇਹ ਤੇ ਸ਼ੁਕਰਾਨੇ ਨਾਲ ਸ਼ ਗੁਰਬਚਨ ਸਿੰਘ ਨੂੰ ਜਿਸ ਵਲੋਂ ਇਸ ਕਿਤਾਬ ਦੇ ਛਪਣ ਕਾਰਜ ਵਿਚ ਪਾਏ ਯੋਗਦਾਨ ਦਾ ਕੋਈ ਵੀ ਮੁਲ ਨਹੀਂ ਮੋੜਿਆ ਜਾ ਸਕਦਾ।”
ਫਿਰ ਜਦੋਂ ਮੈਂ ਮਈ 2011 ਵਿਚ Ḕਹਲੇਮੀ ਰਾਜḔ ਨਾਂ ਹੇਠ ਪਰਚੇ ਦਾ ਪਹਿਲਾ ਅੰਕ ਜਾਰੀ ਕੀਤਾ, ਤਾਂ ਉਸ ਸਮਾਗਮ ਦੇ ਮੁਖ ਬੁਲਾਰੇ ਉਹ ਸਨ ਅਤੇ ਇਸ ਅੰਕ ਵਿਚ ਉਨ੍ਹਾਂ ਦੀ ਸ਼ਹੀਦ ਭਗਤ ਸਿੰਘ ਬਾਰੇ ਲਿਖਤ ਛਾਪਣ ਦਾ ਮਾਣ ਵੀ ਪ੍ਰਾਪਤ ਕੀਤਾ। ਇਸ ਦੌਰਾਨ ਲਗਾਤਾਰ ਉਨ੍ਹਾਂ ਨਾਲ, ਖਾਲਿਸਤਾਨੀ ਲਹਿਰ ਬਾਰੇ ਬਣੀ ਉਨ੍ਹਾਂ ਦੀ ਸੋਚ ਸਬੰਧੀ ਸੰਵਾਦ ਚਲਾਉਣ ਦਾ ਯਤਨ ਕੀਤਾ, ਪਰ ਹਰ ਵਾਰ ਉਨ੍ਹਾਂ ਦਾ ਇਕੋ ਹੀ ਜਵਾਬ ਸੀ ਕਿ ਤੂੰ ਅਜੇ ਵੀ ਮਾਰਕਸਵਾਦ ਨੂੰ ਫੜੀ ਬੈਠਾ ਹੈਂ।
ਉਸ ਤੋਂ ਬਾਅਦ ਹੀ ਮੈਂ ਉਨ੍ਹਾਂ ਦੀਆਂ ਲਿਖਤਾਂ ਬਾਰੇ ਲਿਖਣਾ ਸ਼ੁਰੂ ਕੀਤਾ, ਕਿਉਂਕਿ ਉਨ੍ਹਾਂ ਦੇ ਇਹ ਵਿਚਾਰ ਨਾ ਸਿਰਫ ਖਾਲਿਸਤਾਨੀ ਲਹਿਰ ਨੂੰ ਉਲਟੇ ਰੁਖ ਪ੍ਰਭਾਵਿਤ ਕਰ ਰਹੇ ਸਨ, ਸਗੋਂ ਇਹ ਪੰਜਾਬ ਦੇ ਰਾਜਨੀਤਕ ਮਾਹੌਲ ਵਿਚ ਭੰਬਲਭੂਸਾ ਪੈਦਾ ਕਰ ਰਹੇ ਸਨ। ਇਹ ਲਿਖਤਾਂ ਕੈਨੇਡਾ ਅਤੇ ਅਮਰੀਕਾ ਦੀਆਂ ਇੰਟਰਨੈਟ ਉਤੇ ਛਪਦੀਆਂ ਅਖਬਾਰਾਂ ਵਿਚ ਨਸ਼ਰ ਹੁੰਦੀਆ ਰਹੀਆਂ, ਜਿਨ੍ਹਾਂ ਨੂੰ ਮੈਂ ਬਝਵੇਂ ਰੂਪ ਵਿਚ ਜੂਨ 2012 ਵਿਚ ਛਪੀ ਆਪਣੀ ਕਿਤਾਬ Ḕਸੰਤ ਭਿੰਡਰਾਵਾਲੇ ਤੇ ਖਾਲਿਸਤਾਨੀ ਲਹਿਰḔ (ਸਬਦੁ ਗੁਰੂ-ਹਲੇਮੀ ਰਾਜ-ਬੇਗਮਪੁਰਾ) ਅੰਦਰ ਦਰਜ ਕੀਤਾ ਹੈ। ਮੈਂ ਆਪਣੀਆਂ ਇਨ੍ਹਾਂ ਲਿਖਤਾਂ ਵਿਚ ਅਜਮੇਰ ਸਿੰਘ ਦੇ ਚਿੰਤਨ ਸੰਸਾਰ ਦੀਆਂ ਕੁਝ ਸੀਮਾਵਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਹੈ ਕਿ ਅਜਮੇਰ ਸਿੰਘ ਦੇ ਸੋਚ-ਪ੍ਰਬੰਧ ਦੀ ਘਾਟ ਇਹੀ ਹੈ ਕਿ ਉਹ ਆਪਣੇ ਸਾਹਮਣੇ ਵਾਪਰ ਰਹੇ ਅੱਡ-ਅੱਡ ਵਰਤਾਰਿਆਂ ਨੂੰ ਸਿਰਫ ਇਤਿਹਾਸਕ ਪ੍ਰਸੰਗ ਵਿਚ ਰੱਖ ਕੇ ਵਾਪਰਦਾ ਵੇਖਦੇ ਹਨ, ਇਸ ਲਈ ਉਹ ਇਨ੍ਹਾਂ ਵਰਤਾਰਿਆਂ ਪਿਛੇ ਕੰਮ ਕਰਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਤੋਂ ਊਣੇ ਰਹਿ ਜਾਂਦੇ ਹਨ। ਇਸੇ ਕਰ ਕੇ ਉਹ ਕੋਈ ਵਿਚਾਰ ਇਥੋਂ ਤੇ ਕੋਈ ਵਿਚਾਰ ਉਥੋਂ ਚੁਗਦੇ ਹੋਏ, ਹਮੇਸ਼ਾ Ḕਆਪਣੇ ਵਿਚਾਰਾਂ ਉਤੇ ਲਗਾਤਾਰ ਪਹਿਰਾ ਦੇਣ ਦੀ ਥਾਂ ਅਗਾਂਹ ਨਿਕਲ ਜਾਂਦੇ ਹਨ।Ḕ ਇਹ ਵਿਚਾਰ ਮੈਂ ਅਜਮੇਰ ਸਿੰਘ ਪ੍ਰਤੀ ਕਿਸੇ ਮੰਦਭਾਵਨਾ ਵਿਚੋਂ ਨਹੀਂ ਸਨ ਦਿਤੇ, ਸਗੋਂ ਉਨ੍ਹਾਂ ਦੀ ਸਮੁਚੀ ਸੋਚ ਦੀ ਘਾਟ ਉਤੇ ਉਂਗਲ ਰੱਖਣ ਦੀ ਕੋਸ਼ਿਸ਼ ਹੀ ਕੀਤੀ ਸੀ।
ਮੈਂ ਇਹ ਵੀ ਲਿਖਿਆ ਸੀ ਕਿ ਇਤਿਹਾਸ ਕਿਸੇ ਮਨੁਖ ਜਾਂ ਭਾਈਚਾਰੇ ਨੂੰ ਕਿਸੇ ਆਦਰਸ਼ ਵਾਸਤੇ ਲੜ ਮਰਨ ਦੀ ਪ੍ਰੇਰਨਾ ਜ਼ਰੂਰ ਦੇ ਸਕਦਾ ਹੈ, ਪਰ ਇਤਿਹਾਸ ਕਿਸੇ ਮਨੁਖ ਜਾਂ ਭਾਈਚਾਰੇ ਨੂੰ ਭਵਿਖ ਦੀ ਦਿਸ਼ਾ ਨਹੀਂ ਵਿਖਾ ਸਕਦਾ। ਇਹ ਦਿਸ਼ਾ ਵਿਖਾਉਣ ਦਾ ਕੰਮ ਫਿਲਾਸਫੀ ਕਰਦੀ ਹੈ, ਕਿਉਂਕਿ ਫਿਲਾਸਫੀ ਆਪਣੇ ਤੋਂ ਪਹਿਲੀ ਸਮੁਚੀ ਮਨੁਖ ਜਾਤੀ ਦੇ ਆਪਣੇ ਅਮਲ ਵਿਚ ਹੰਢਾਏ ਤਜਰਬਿਆਂ ਦਾ ਸਿਆਣਪ ਦੇ ਰੂਪ ਵਿਚ ਨਿਕਲਿਆ ਤਤਸਾਰ ਹੁੰਦੀ ਹੈ। ਫਿਲਾਸਫੀ ਹੀ ਕਿਸੇ ਮਨੁਖ ਦੇ ਸੋਚ-ਪ੍ਰਬੰਧ ਨੂੰ ਬੱਝਵਾਂ ਰੂਪ ਦਿੰਦੀ ਹੈ ਤੇ ਉਹ ਕੁਦਰਤ ਤੇ ਸਮਾਜ ਵਿਚ ਵਾਪਰਦੇ ਅੱਡ-ਅੱਡ ਵਰਤਾਰਿਆਂ ਨੂੰ ਇਕ-ਦੂਜੇ ਦੇ ਪ੍ਰਸੰਗ ਵਿਚ ਰਖ ਕੇ ਵੇਖ ਸਕਦਾ ਹੈ। ਫਿਲਾਸਫੀ ਹੀ ਕਿਸੇ ਮਨੁਖ ਨੂੰ ਦਸਦੀ ਹੈ ਕਿ Ḕਬ੍ਰਹਮḔ ਤੋਂ ਬ੍ਰਹਿਮੰਡ ਕਿਵੇਂ ਬਣਿਆ ਤੇ Ḕਜੋ ਬ੍ਰਹਮੰਡੇ ਸੋਈ ਪਿੰਡੇḔ ਤੋਂ ਕੀ ਭਾਵ ਹੈ। ਇਸ ਪਿੰਡੇ ਤੋਂ ਪਿੰਡ ਕਿਵੇਂ ਹੋਂਦ ਵਿਚ ਆਇਆ। Ḕਬ੍ਰਹਮḔ ਦੇ ਗਿਆਨ ਨਾਲ Ḕਬ੍ਰਹਮ ਗਿਆਨੀ ਪਰਉਪਕਾਰ ਉਮਾਹਾḔ ਦਾ ਜਜ਼ਬਾ ਕਿਵੇਂ ਪੈਦਾ ਹੁੰਦਾ ਹੈ। ਇਹ ਫਿਲਾਸਫੀ ਹੀ ਵਿਚਾਰਧਾਰਾ ਦਾ ਮੂਲ ਆਧਾਰ ਹੁੰਦੀ ਹੈ, ਜਿਹੜੀ ਸਬਦੁ ਨੂੰ ਥਿਰਤਾ ਬਖਸ਼ਦੀ ਹੈ। ਸ਼ਬਦ ਮਹਿਜ਼ ਅਖਰ ਨਹੀਂ ਹੁੰਦੇ, ਸਗੋਂ ਹਰੇਕ ਸ਼ਬਦ ਵਿਚ ਇਕ ਪੂਰਾ-ਸੂਰਾ ਸੰਕਲਪ ਮੌਜੂਦ ਹੁੰਦਾ ਹੈ। ਬ੍ਰਹਮ, ਬ੍ਰਹਿਮੰਡ, ਆਜ਼ਾਦੀ, ਮੁਕਤੀ, ਕਰਤਾ, ਹਰਿ, ਰੂਹਾਨੀਅਤ, ਇਨਕਲਾਬ ਮਹਿਜ਼ ਸ਼ਬਦ ਨਹੀਂ ਹਨ, ਬਲਕਿ ਪੂਰੇ-ਸੂਰੇ ਸੰਕਲਪ ਹਨ ਤੇ ਇਨ੍ਹਾਂ ਸੰਕਲਪਾਂ ਵਿਚਲੇ ਗਿਆਨ ਦਾ ਵਿਕਾਸ ਕਿਵੇਂ ਹੋਇਆ, ਇਸ ਦੀ ਜਾਣਕਾਰੀ ਸਿਰਫ ਫਿਲਾਸਫੀ ਹੀ ਦੇ ਸਕਦੀ ਹੈ।
ਇਸ ਗੱਲਬਾਤ ਵਿਚ ਉਨ੍ਹਾਂ ਦੀ ḔਵਿਚਾਰਧਾਰਾḔ ਬਾਰੇ ਕੀਤੀ ਟਿੱਪਣੀ ਨੇ ਮੇਰੇ ਉਕਤ ਨਿਰਣੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਕਥਨ ਅਨੁਸਾਰ, “ਸਾਰੀਆਂ ਪ੍ਰੋਬਲਮਜ਼ ਆਇਡੋਲੋਜੀ ਦੀਆਂ ਹਨ, ਜਿੰਨੇ ਵਡੇ ਕਤਲੇਆਮ ਹੋਏ, ਜਿੰਨੀਆਂ ਵਿਨਾਸ਼ਕਾਰੀ ਗੱਲਾਂ ਵਾਪਰੀਆਂ ਨੇ, ਉਹ ਆਇਡੋਲੋਜੀ ਕਰ ਕੇ ਹੈ। ਆਇਡੋਲੋਜੀ ਕੀ ਹੈ? ਆਈਡੀਆ ਕੀ ਹੈ, ਇਕ ਇਮੈਜੀਨੇਸ਼ਨ ਹੈ ਨਾ, ਨਥਿੰਗ ਕੰਕਰੀਟ, ਮੈਂ ਕੇਜਰੀਵਾਲ ਬਾਰੇ ਵਿਊ ਬਣਾ ਲਿਆ, ਉਹ ਮੇਰਾ ਵਿਊ ਹੀ ਹੈ, ਮੈਂ ਉਸ ਨੂੰ ਦਿਖਾ ਨਹੀਂ ਸਕਦਾ, ਸੋ ਇਟਸ ਇਮੈਜੀਨੇਸ਼ਨ। ਔਰ ਜੋ ਆਇਡੋਲੋਜੀ ਇਟਸ ਆ ਆਰਗੇਨਾਈਜ਼ਡ ਇਮੈਜੀਨੇਸ਼ਨ, ਉਹਦਾ ਰਿਐਲਿਟੀ ਨਾਲ ਨਹੀਂ ਸਬੰਧ ਹੁੰਦਾ ਤੇ ਜਿੰਨੀ ਤੁਹਾਡੀ ਡੀਪਰ ਜਾਂ ਕੱਟੜ ਕਮਿਟਮੈਂਟ ਹੋਊਗੀ, ਉਸੇ ਆਇਡੋਲੋਜੀ ਨਾਲ ਓਨਾ ਤੁਸੀਂ ਰਿਐਲਿਟੀ ਤੋਂ ਦੂਰ ਜਾਓਗੇ, ਅੱਜ ਲੈਫਟ ਜਿਹੜਾ ਖਾਲਿਸਤਾਨੀ।”
ਵਿਚਾਰਧਾਰਾ ਦਾ ਇਹ ḔਭੰਬਲਭੂਸਾḔ ਜਾਂ ḔਧੁੰਦḔ ਕੀ ਹੈ, ਜਿੰਨਾ ਚਿਰ ਇਹ ਸਪਸ਼ਟ ਨਹੀਂ ਹੁੰਦਾ, ਓਨਾ ਚਿਰ ਇਹ ਗੱਲ ਸਮਝ ਨਹੀਂ ਆ ਸਕਦੀ ਕਿ ਅਜਮੇਰ ਸਿੰਘ ਦੀ ਸੋਚ ਵਿਚ ਗੜਬੜ ਕਿਥੇ ਹੈ? ਇਸ ਇਕ ਨੁਕਤੇ ਵਿਚ ਅਜਮੇਰ ਸਿੰਘ ਨੇ ਆਪਣੀ ਸਾਰੀ ਵਿਚਾਰਧਾਰਕ ḔਧੁੰਦḔ ਨੂੰ ਨਸ਼ਰ ਕਰ ਦਿਤਾ ਹੈ। ਜੇ ਹੁਣ ਉਹ ਇਥੇ ਆ ਕੇ ਵਿਚਾਰਧਾਰਾ ਦੀ ਹੋਂਦ ਉਤੇ ਹੀ ਸੁਆਲੀਆ ਚਿਨ੍ਹ ਲਾਉਂਦੇ ਹਨ, ਤਾਂ ਫਿਰ ਇਹ ਸੌਖਿਆਂ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਹੁਣ ਤਕ ਉਹ ਕੀ ਲਿਖਦੇ ਰਹੇ ਹਨ? ਕਿਉਂਕਿ ਵਿਚਾਰ ਤੋਂ ਬਿਨਾ ਕੋਈ ਮਨੁਖ, ਮਨੁਖ ਹੀ ਨਹੀਂ ਤੇ ਕਿਸੇ ਵਿਚਾਰਧਾਰਾ ਤੋਂ ਬਿਨਾ ਕੋਈ ਲਹਿਰ ਆਪਣੀ ਹੋਂਦ ਅਖਤਿਆਰ ਨਹੀਂ ਕਰਦੀ। ਵਿਚਾਰਧਾਰਾ ਹੋਰ ਕੁਝ ਨਹੀਂ, ਸਗੋਂ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਵਲੋਂ ਆਪਣੇ ਅਨੁਭਵੀ ਅਮਲ ਵਿਚ ਹੰਢਾਈ ਗਈ ਸਿਆਣਪ ਦਾ ਨਿਕਲਿਆ ਤਤ ਹੁੰਦੀ ਹੈ। ਇਹੀ ਗੱਲ ਗੁਰਮਤਿ ਨੇ ਕਹੀ ਹੈ ਅਤੇ ਇਸੇ ਧਾਰਨਾ ਦੀ ਮਾਰਕਸ ਤੇ ਮਾਓ ਜੇæ ਤੁੰਗ ਨੇ ਪੁਸ਼ਟੀ ਕੀਤੀ ਹੈ। ਗੁਰਮਤਿ ਜਦੋਂ ਇਹ ਐਲਾਨ ਕਰਦੀ ਹੈ, ਸਬਦੁ ਗੁਰੂ ਸੁਰਤਿ ਧੁਨਿ ਚੇਲਾ, ਤਾਂ ਉਹ ਇਸ ਧਾਰਨਾ ਦੀ ਵਿਆਖਿਆ ਹੀ ਕਰ ਰਹੀ ਹੈ। ਮਨੁਖ ਦੀ ਸੁਰਤਿ ਭਾਵ ਮਨ ਚੇਲਾ ਹੈ ਅਤੇ ਸ਼ਬਦ ਗੁਰੂ ਹੈ। ਇਸੇ ਸ਼ਬਦ ਰਾਹੀਂ ਗੁਰੂ ਆਪਣੇ ਆਤਮਿਕ ਗਿਆਨ ਦਾ ਮਨੁਖੀ ਮਨ ਵਿਚ ਸੰਚਾਰ ਕਰਦਾ ਹੈ। ਉਸ ਨੂੰ ਮਨੁਖੀ ਸੋਚ ਦਾ ਅੰਗ ਬਣਾਉਂਦਾ ਹੈ:
ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ॥
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ॥
ਸਬਦੇ ਨਾਮੁ ਰਖੇ ਉਰਿ ਧਾਰਿ॥
ਸਬਦੇ ਗਤਿ ਮਤਿ ਮੋਖ ਦੁਆਰੁ॥ (ਪੰਨਾ 1342)
ਇਸ ਜਗਤ ਵਿਚ ਸਬਦੁ ਹੀ ਸਮੁਚੀ ਕਰਨੀ ਦਾ ਤਤ ਹੈ। ਭਾਵ ਮਨੁਖੀ ਕਿਰਤ ਰਾਹੀਂ ਹੋਏ ਅਨੁਭਵੀ ਵਿਕਾਸ ਨੂੰ ਸਬਦਾਂ ਰਾਹੀਂ ਹੀ ਸੰਭਾਲਿਆ ਜਾ ਸਕਦਾ ਹੈ। ਸ਼ਬਦੀ ਗਿਆਨ ਤੋਂ ਬਿਨਾ ਹੋਰ ਸਾਰਾ ਕੁਝ ਝੂਠੇ ਮੋਹ ਦਾ ਗੁਬਾਰ ਕੱਢਣ ਵਾਂਗ ਹੈ। ਮਨੁਖ ਸ਼ਬਦੀ ਗਿਆਨ ਰਾਹੀਂ ਹੀ ਆਪਣੇ ਹਿਰਦੇ ਭਾਵ ਮਨ ਵਿਚ ਅੱਡ-ਅੱਡ ਵਸਤੂਆਂ ਤੇ ਵਰਤਾਰਿਆਂ ਦੇ ਅੱਡ-ਅੱਡ ਨਾਂ ਰਖਦਾ ਹੈ। ਸ਼ਬਦੀ ਗਿਆਨ ਨਾਲ ਹੀ ਮਨੁਖ ਆਪਣੀ ਕੁਦਰਤੀ ਹੋਂਦ ਪਛਾਣਦਾ ਹੈ ਅਤੇ ਸ਼ਬਦੀ ਗਿਆਨ ਨਾਲ ਹੀ ਬੰਦੇ ਦੀ ਮਤਿ ਭਾਵ ਸੂਝ ਬਣਦੀ ਹੈ। ਸ਼ਬਦੀ ਗਿਆਨ ਨਾਲ ਹੀ ਮੁਕਤੀ ਦਾ ਰਾਹ ਮਿਲਦਾ ਹੈ:
ਸਬਦੁ ਸੂਝੇ ਤਾ ਮਨ ਸਿਉ ਲੂਝੇ
ਮਨਸਾ ਮਾਰਿ ਸਮਾਵਣਿਆ॥ ਰਹਾਉ॥ (ਪੰਨਾ 113)
ਸਬਦੁ ਦੀ ਸੂਝ ਹੋਵੇ ਭਾਵ ਸਬਦੁ ਵਿਚਲੇ ਸੰਕਲਪ ਵਿਚੋ ਪ੍ਰਗਟ ਹੁੰਦੇ ਗਿਆਨ ਦੀ ਸਮਝ ਹੋਵੇ ਤਾਂ ਆਪਣੇ ਮਨ ਨਾਲ ਲੜ ਕੇ, ਆਪਣੇ ਮਨ ਨੂੰ ਸਬਦੁ ਵਿਚ ਦਰਜ ਆਤਮਿਕ ਗਿਆਨ ਦੇ ਤਰਕ ਰਾਹੀਂ ਸਮਝਾ ਕੇ, ਆਪਣੀਆਂ ਕਾਮਨਾਵਾਂ ਭਾਵ ਗੈਰ-ਕੁਦਰਤੀ ਇਛਾਵਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ:
ਉਤਪਤਿ ਪਰਲਉ ਸਬਦੇ ਹੋਵੈ॥
ਸਬਦੇ ਹੀ ਫਿਰਿ ਓਪਤਿ ਹੋਵੈ॥ (ਪੰਨਾ 117)
ਸ਼ਬਦ ਰਾਹੀਂ ਪ੍ਰਗਟ ਹੋਇਆ ਗਿਆਨ ਹੀ ਜੀਵਨ ਦੀ ਉਤਪਤੀ, ਪਰਲੋ ਤੇ ਮੁੜ ਜੀਵਨ ਦੇ ਪੈਦਾ ਹੋਣ ਦੀ ਇਤਿਹਾਸਕ ਜਾਣਕਾਰੀ ਦਿੰਦਾ ਹੈ। ਇਸ ਆਤਮਿਕ ਗਿਆਨ ਤੋਂ ਹੀ ਇਨ੍ਹਾਂ ਵਰਤਾਰਿਆਂ ਦੀ ਸੂਝ ਪੈਦਾ ਹੁੰਦੀ ਹੈ। ਭਾਵ ਸਬਦੁ ਰਾਹੀਂ ਹੀ ਸਮੁਚੀ ਮਨੁਖੀ ਸੂਝ ਪ੍ਰਗਟ ਹੁੰਦੀ ਹੈ, ਜੋ ਵਿਚਾਰਧਾਰਾ ਦਾ ਰੂਪ ਧਾਰਦੀ ਹੈ:
ਬਿਨੁ ਸਬਦੈ ਅੰਤਰਿ ਆਨੇਰਾ॥
ਨ ਵਸਤੁ ਲਹੈ ਨ ਚੁਕੇ ਫੇਰਾ॥ (ਪੰਨਾ 124)
ਸ਼ਬਦ ਰਾਹੀਂ ਪ੍ਰਗਟ ਹੋਏ ਆਤਮਿਕ ਗਿਆਨ ਤੋਂ ਬਿਨਾ ਮਨੁਖ ਦੇ ਮਨ ਅੰਦਰ ਹਨੇਰਾ ਪਸਰਿਆ ਰਹਿੰਦਾ ਹੈ, ਨਾ ਉਸ ਨੂੰ ਜ਼ਿੰਦਗੀ ਦਾ ਸੱਚ ਲੱਭਦਾ ਹੈ ਅਤੇ ਨਾ ਹੀ ਉਸ ਦਾ ਆਪਣੇ ਬਾਰੇ ਬਣਿਆ ਮੁੜ-ਮੁੜ ਜੰਮਣ-ਮਰਨ ਦਾ ਭਰਮ ਟੁਟਦਾ ਹੈ।
ਗੁਰਮਤਿ ਦਾ ਇਹੀ ਗਿਆਨ ਵਿਚਾਰਧਾਰਾ ਦਾ ਆਧਾਰ ਹੈ। ਇਸ ਲਈ ਮਸਲਾ ਵਿਚਾਰਧਾਰਾ ਨੂੰ ਰੱਦ ਕਰਨ ਦਾ ਨਹੀਂ, ਸਗੋਂ ਠੀਕ ਤੇ ਗਲਤ ਵਿਚ ਨਿਖੇੜਾ ਕਰਨ ਦਾ ਹੈ। ਮਨੁਖ ਜਾਤੀ ਦੇ ਐਨ ਮੁਢ ਤੋਂ ਹੀ ਗਲਤ ਤੇ ਠੀਕ ਵਿਚਾਰਾਂ ਵਿਚਕਾਰ ਇਕ-ਦੂਜੇ ਦੇ ਵਿਰੁਧ ਸੰਘਰਸ਼ ਚਲਦਾ ਆ ਰਿਹਾ ਹੈ। ਇਹੀ ਟੱਕਰ ਹੁਣ ਵੀ ਚੱਲ ਰਹੀ ਹੈ। ਹੁਣ ਤਕ ਜਿਹੜੀਆ ਵਿਨਾਸ਼ਕਾਰੀ ਗੱਲਾਂ ਵਾਪਰੀਆਂ ਹਨ, ਉਹ ਗਲਤ ਵਿਚਾਰਧਾਰਾ ਕਾਰਨ ਵਾਪਰੀਆਂ ਹਨ। ਸਹੀ ਵਿਚਾਰਧਾਰਾ ਤਾਂ ਮਸਲਿਆਂ ਦਾ ਹੱਲ ਦਸਦੀ ਹੈ। ਇਥੇ ਸੁਆਲ ਪੈਦਾ ਹੋ ਸਕਦਾ ਹੈ ਕਿ ਗਲਤ ਤੇ ਠੀਕ ਵਿਚਾਰਧਾਰਾ ਜਾਂ ਵਿਚਾਰਾਂ ਦਾ ਫੈਸਲਾ ਕਿਵੇਂ ਹੋਵੇ? ਇਹ ਫੈਸਲਾ ਕਰਨ ਦਾ ਢੰਗ ਵੀ ਗੁਰਮਤਿ ਨੇ ਦਸਿਆ ਹੈ। ਹੁਣ ਤਕ ਜਾਣੇ ਹੋਏ ਕੁਦਰਤੀ ਤੇ ਵਿਕਸਿਤ ਹੋਏ ਸਮਾਜੀ ਤੇ ਸਭਿਆਚਾਰਕ ਨੇਮਾਂ ਉਤੇ ਪੂਰੇ ਉਤਰਦੇ ਵਿਚਾਰ ਸਹੀ ਹਨ ਤੇ ਜਿਹੜੇ ਵਿਚਾਰ ਇਨ੍ਹਾਂ ਨੇਮਾਂ ਨਾਲ ਟਕਰਾਉਂਦੇ ਹਨ, ਉਹ ਗਲਤ ਹਨ:
ਹੁਕਮੈ ਅੰਦਰਿ ਸਭੁ ਕੋ
ਬਾਹਰਿ ਹੁਕਮ ਨ ਕੋਇ॥ (ਪੰਨਾ ਇਕ)
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥(ਪੰਨਾ 8)
ਗੁਰ ਕਿਰਪਾ ਤੇ ਹੁਕਮੁ ਪਛਾਣੈ॥
ਜੁਗਹ ਜੁਗੰਤਰ ਕੀ ਬਿਧਿ ਜਾਣੈ॥ (ਪੰਨਾ 1027)
ਧਨ ਪਿਰੁ ਏਹਿ ਨ ਆਖੀਅਨਿ
ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ
ਧਨ ਪਿਰੁ ਕਹੀਐ ਸੋਇ॥ (ਪੰਨਾ 788)
ਵਿਚਾਰਧਾਰਾ ਦੇ ਠੀਕ ਜਾਂ ਗਲਤ ਹੋਣ ਦਾ ਇਹੀ ਪੈਮਾਨਾ ਮਾਰਕਸ ਦੀ ਵਿਚਾਰਧਾਰਾ ਅਤੇ ਮਾਓ ਜੇæ ਤੁੰਗ ਦੇ Ḕਮਹਾਨ ਕਿਰਤੀ ਸਭਿਆਚਾਰਕ ਇਨਕਲਾਬḔ ਨੇ ਨਿਸ਼ਚਿਤ ਕੀਤਾ ਹੈ। ਵਿਚਾਰਧਾਰਾ ਬਾਰੇ ਇੰਨੇ ਹਲਕੇ ਰੂਪ ਵਿਚ ਗੱਲ ਕਰਦਿਆਂ ਜਿਹੜੀ ḔਧੁੰਦḔ ਦਾ ਪ੍ਰਗਟਾਵਾ ਅਜਮੇਰ ਸਿੰਘ ਨੇ ਕੀਤਾ ਹੈ, ਉਸ ਬਾਰੇ ਇਥੇ ਏਨੀ ਗੱਲ ਕਹਿਣੀ ਜ਼ਰੂਰੀ ਹੈ ਕਿ ਆਈਡੀਆ ਸ਼ੁਧ Ḕਇਮੈਜੀਨੇਸ਼ਨḔ ਜਾਂ Ḕਨਥਿੰਗ ਕੰਕਰੀਟḔ ਨਹੀਂ ਹੁੰਦਾ, ਤੇ ਨਾ ਹੀ ḔਰਿਐਲਿਟੀḔ ਤੋਂ ਟੁਟਿਆ ਹੋਇਆ ਹੁੰਦਾ ਹੈ, ਸਗੋਂ ਆਈਡੀਆ ਮਨੁਖ ਦੇ ਆਪਣੇ ਮਨ ਵਿਚ ਰਿਐਲਿਟੀ (ਯਥਾਰਥ) ਦਾ ਬਣਿਆ ਸੰਕਲਪ (ਬਿੰਬ) ਹੁੰਦਾ ਹੈ, ਜਿਹੜਾ ਮਨੁਖ ਦੇ ਆਪਣੇ ਦਿਮਾਗ ਰਾਹੀਂ ਸ਼ਬਦੀ ਰੂਪ ਲੈਂਦਾ ਵਿਚਾਰਧਾਰਾ ਦਾ ਰੂਪ ਧਾਰਦਾ ਹੈ। ਬਸ਼ਰਤੇ ਮਨੁਖ ਆਪਣੇ ਮਨ ਦੀਆਂ ਅੱਖਾਂ ਖੋਲ੍ਹ ਕੇ ਵੇਖਣ ਦੇ ਯੋਗ ਹੋਵੇ:
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ॥ (ਪੰਨਾ 115)
“ਮੈਂ ਕੇਜਰੀਵਾਲ ਬਾਰੇ ਵਿਊ ਬਣਾ ਲਿਆ, ਉਹ ਮੇਰਾ ਵਿਊ ਹੀ ਹੈ, ਉਹਨੂੰ ਮੈਂ ਦਿਖਾ ਨਹੀਂ ਸਕਦਾ। ਸੋ ਇਟਸ ਆ ਇਮੈਜੀਨੇਸ਼ਨ।” ਕੇਜਰੀਵਾਲ ਆਈਡੀਆ ਜਾਂ ਕੋਈ Ḕਇਮੈਜੀਨੇਸ਼ਨḔ ਨਹੀਂ, ਸਗੋਂ ਠੋਸ ਹਕੀਕਤ ਹੈ; ਠੋਸ ਹਕੀਕਤ ਜਿਸ ਨੇ ਨਾ ਸਿਰਫ ਆਉਣ ਵਾਲੇ ਸਮੇਂ ਵਿਚ ਪੰਜਾਬ, ਬਲਕਿ ਸਿੱਖ ਪੰਥ ਦੀ ਹੋਂਦ ਤੇ ਹੋਣੀ ਨੂੰ ਪ੍ਰਭਾਵਿਤ ਕਰਨਾ ਹੈ। ਜਿਹੜਾ ਸੁਚੇਤ ਰੂਪ ਵਿਚ ਆਪਣੇ ਆਲੇ-ਦੁਆਲਿਓਂ ਪ੍ਰਸ਼ਾਂਤ ਭੂਸ਼ਨ, ਜੋਗਿੰਦਰ ਯਾਦਵ, ਮੇਧਾ ਪਾਟੇਕਰ, ਡਾæ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਵਰਗੇ ਲੋਕਾਂ ਨੂੰ ਆਪਣੇ ਤੋਂ ਪਰ੍ਹਾਂ ਧੱਕ ਕੇ ਆਪਣੀ ਇਕੱਲੇ ਦੀ ਚੌਧਰ ਬਣਾਉਣਾ ਚਾਹੁੰਦਾ ਹੈ। ਅਜਮੇਰ ਸਿੰਘ ਫਿਲਾਸਫੀ ਤੇ ਰਾਜਨੀਤੀ ਦੇ ਰਿਸ਼ਤੇ ਤੋਂ ਅਣਜਾਣ ਹੋਣ ਕਰ ਕੇ ਕੇਜਰੀਵਾਲ ਦੇ ਪੰਜਾਬ ਉਤੇ ਪੈਣ ਵਾਲੇ ਪ੍ਰਭਾਵ ਨੂੰ ਛੁਟਿਆ ਰਹੇ ਹਨ। ਉਹ ਖਾਲਿਸਤਾਨੀ ਲਹਿਰ ਬਾਰੇ ਆਪਣੇ ਮਨ ਵਿਚ ਬਣੇ ਸੰਕਲਪ ਟੁੱਟਣ ਕਾਰਨ ਸਭ ਕੁਝ ਨੂੰ ਹੀ ਨਕਾਰਨ ਦੇ ਰਾਹ ਪੈ ਗਏ ਹਨ।
ਅਸਲ ਵਿਚ ਪਿਛਲੇ ਸਾਰੇ ਸਿੱਖ ਸੰਘਰਸ਼ ਦੌਰਾਨ ਪੰਜਾਬ ਵਿਚਲੇ ਕਮਿਊਨਿਸਟਾਂ ਦੇ ਸਿੱਖ ਵਿਰੋਧੀ ਰੋਲ ਅਤੇ ਸਿੱਖ ਮਨਾਂ ਵਿਚ ਉਨ੍ਹਾਂ ਪ੍ਰਤੀ ਭਰੀ ਪਈ ਨਫਰਤ ਕਾਰਨ ਅਜਮੇਰ ਸਿੰਘ ਆਪਣੇ ਕਮਿਊਨਿਸਟ ਪਿਛੋਕੜ ਨੂੰ ਹੀ ਘ੍ਰਿਣਾ ਕਰਨ ਲੱਗ ਪਏ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਨੇ ਇਸ ਗੱਲਬਾਤ ਵਿਚ ਵੀ ਕੀਤਾ ਹੈ। ਚੰਡੀਗੜ੍ਹ ਵਿਚ 4 ਜੂਨ 2016 ਨੂੰ ਹੋਏ ਸੈਮੀਨਾਰ ਵਿਚ ਸ਼ ਦਲਬੀਰ ਸਿੰਘ ਦੇ ਕਮਿਊਨਿਸਟ ਪਿਛੋਕੜ ਨੂੰ ਛੁਟਿਆਉਣ ਤੇ ਉਨ੍ਹਾਂ ਨੂੰ ਚੁਪ ਕਰਵਾਉਣ ਦਾ ਢੰਗ, ਅਜਮੇਰ ਸਿੰਘ ਦੀ ਇਸੇ ਭਾਵਨਾ ਨੂੰ ਪ੍ਰਗਟ ਕਰਦਾ ਸੀ। ਉਹ ਆਪਣੇ ਪਿਛੋਕੜ ਉਤੇ ਮਾਣ ਕਰਨ ਦੀ ਥਾਂ ਇਸ ਨੂੰ ਆਪਣੇ ਗਲੋਂ ਲਾਹੁਣਾ ਚਾਹੁੰਦੇ ਹਨ, ਜੋ ਅਸੰਭਵ ਹੈ। ਚਾਹੀਦਾ ਤਾਂ ਇਹ ਸੀ ਕਿ ਉਹ ਗਦਰੀ ਬਾਬਿਆਂ ਦੇ ਵਿਰਸੇ ਨੂੰ ਬੁਲੰਦ ਕਰਦਿਆਂ, ਜਿਸ ਉਤੇ ਉਹ ਬਹੁਤ ਮਾਣ ਕਰਦੇ ਹਨ, ਸਿੱਖ ਲਹਿਰ ਤੇ ਕਮਿਊਨਿਸਟ ਲਹਿਰ ਦੀ ਅਮਲ ਵਿਚ ਹੰਢਾਈ ਸਾਂਝ ਨੂੰ ਦੁਬਾਰਾ ਜੀਵਤ ਕਰਦੇ, ਪਰ ਪਹਿਲਾਂ ਉਹ ਸਿੱਖ ਮਨਾਂ ਵਿਚ ਬ੍ਰਾਹਮਣਵਾਦੀ ਰਾਜਨੀਤੀ ਦੇ ਸ਼ਿਕਾਰ ਹਿੰਦੂਆਂ ਦਾ ਨਿਖੇੜਾ ਕੀਤੇ ਬਿਨਾ, ਸਾਰੇ ਹਿੰਦੂਆਂ ਪ੍ਰਤੀ ਅਤੇ ਹੁਣ ਗਦਰੀ ਬਾਬਿਆਂ ਦੇ ਨਾਂ ਉਤੇ ਅਖੌਤੀ ਕਮਿਊਨਿਸਟਾਂ ਦੀ ਥਾਂ, ਸਮੁਚੀ ਕਮਿਊਨਿਸਟ ਲਹਿਰ ਪ੍ਰਤੀ ਨਫਰਤ ਭਰਨ ਤੁਰ ਪਏ ਹਨ।
ਜਿਵੇਂ ਸਿਰਦਾਰ ਕਪੂਰ ਸਿੰਘ ਨੇ ਆਪਣੀ ਲਿਖਤ Ḕਸਿੱਖੀ ਤੇ ਕਮਿਊਨਿਜ਼ਮḔ ਵਿਚ ਲਿਖਿਆ ਹੈ, ਅਸੀਂ (ਅਜਮੇਰ ਸਿੰਘ ਸਮੇਤ) ਗਰੀਬ ਅਕਾਲੀ ਪਰਿਵਾਰਾਂ ਵਿਚ ਪਲੇ ਜਦੋਂ ਕਾਲਜਾਂ ਵਿਚ ਪੜ੍ਹਾਈ ਕਰਨ ਗਏ, ਤਾਂ ਉਸੇ ਵੇਲੇ ਉਭਾਰ ਵਿਚ ਆਈ ਨਕਸਲਬਾੜੀ ਲਹਿਰ ਵੱਲ ਅਸੀਂ ਇਸ ਕਰ ਕੇ ਨਹੀਂ ਸਾਂ ਖਿੱਚੇ ਗਏ ਕਿ ਮਾਰਕਸ ਕੀ ਕਹਿੰਦਾ ਹੈ? ਅਸੀਂ ਇਸ ਲਹਿਰ ਵੱਲ ਸਿਰਫ ਇਸ ਲਈ ਖਿਚੇ ਗਏ ਸਾਂ ਕਿ ਇਸ ਲਹਿਰ ਦਾ ਪ੍ਰੇਰਨਾ ਸ੍ਰੋਤ ਇਨਸਾਨੀਅਤ ਦਾ ਜਜ਼ਬਾ ਸੀ। ਗਰੀਬਾਂ ਤੇ ਅਮੀਰਾਂ ਨੂੰ ਬਰਾਬਰ ਕਰ ਕੇ, ਸਾਰਿਆਂ ਨੂੰ ਚੰਗੀ ਜ਼ਿੰਦਗੀ ਦੇਣ ਦਾ ਸੁਪਨਾ ਸੀ। ਇਸ ਪ੍ਰੇਰਨਾ ਦਾ ਸ੍ਰੋਤ ਸਾਡਾ ਸਿੱਖ ਪਰਿਵਾਰਾਂ ਵਿਚ ਪਲੇ ਹੋਣਾ ਸੀ। ਮਾਰਕਸ ਤਾਂ ਅਸੀਂ ਹੁਣ ਪੜ੍ਹਿਆ ਹੈ, ਜਦੋਂ ਇਹ ਪਤਾ ਕਰਨ ਨਿਕਲੇ ਕਿ ਜਿਸ ਲਹਿਰ ਵਿਚ ਅਸੀਂ ਏਨੀ ਸ਼ਿੱਦਤ ਨਾਲ ਆਏ ਸਾਂ, ਉਹ ਆਪਣੇ ਕਿਆਸੇ ਸਿਟੇ ਕਿਉਂ ਨਹੀਂ ਕੱਢ ਸਕੀ ਅਤੇ ਜਦੋਂ ਮਾਰਕਸ ਦੀ ਫਿਲਾਸਫੀ ਨੂੰ ਪੜ੍ਹਿਆ ਤਾਂ ਪਤਾ ਲੱਗਾ ਕਿ ਕੁਦਰਤ ਤੇ ਮਨੁਖ ਦੇ ਰਿਸ਼ਤੇ ਉਤੇ ਆਧਾਰਤ ਮਾਰਕਸ ਵਲੋਂ ਵਿਕਸਿਤ ਕੀਤੀ ਕਮਿਊਨਿਸਟ ਵਿਚਾਰਧਾਰਾ ਹੀ ਕਮਿਊਨਿਸਟ ਲਹਿਰ ਵਿਚੋਂ ਮਨਫੀ ਹੋ ਗਈ ਹੈ। ਇਸ ਦੀ ਜਾਣਕਾਰੀ Ḕਪੈਰਿਸ ਕਮਿਊਨḔ ਦੇ ਮੁਢਲੇ ਮੈਂਬਰਾਂ ਵਿਚ ਸ਼ਾਮਿਲ ਰਹੇ ਮਾਰਕਸ ਦੇ ਜਵਾਈ ਪਾਲ ਲਫਾਰਗ ਨੇ ਮਾਰਕਸ ਦੇ ਅਕਾਲ ਚਲਾਣੇ ਤੋਂ ਬਾਅਦ ਦੇਣੀ ਸ਼ੁਰੂ ਕਰ ਦਿਤੀ ਸੀ, ਪਰ ਇਸ ਨੂੰ ਕਮਿਊਨਿਸਟ ਲਹਿਰ ਨੇ ਗੌਲਿਆ ਈ ਨਹੀਂ। ਇਸੇ ਕਰ ਕੇ ਰੂਸੀ ਇਨਕਲਾਬ ਦੇ ਆਗੂ ਲੈਨਿਨ ਦੀ ਜਲਦੀ ਹੋ ਗਈ ਮੌਤ ਤੋਂ ਬਾਅਦ, ਆਲਮੀ ਕਮਿਊਨਿਸਟ ਲਹਿਰ ਵਿਚੋਂ ਕਮਿਊਨਿਜ਼ਮ ਦੀ ਫਿਲਾਸਫੀ ਮਨਫੀ ਹੋ ਗਈ।
ਇਸੇ ਦਾ ਸਿੱਟਾ ਹੈ ਕਿ ਅੱਜ ਜਿਵੇਂ ਰੂਹ ਵਿਹੂਣਾ ਮਨੁਖ ਤੁਰਿਆ ਫਿਰਦਾ ਹੈ, ਉਸੇ ਤਰ੍ਹਾਂ ਰੂਹ (ਫਿਲਾਸਫੀ) ਵਿਹੂਣੀ ਕਮਿਊਨਿਸਟ ਲਹਿਰ ਅਕੀਂ ਪਲਾਹੀਂ ਹੱਥ ਮਾਰ ਰਹੀ ਹੈ, ਜਦੋਂ ਕਿ ਸਾਮਰਾਜ ਨੇ ਮਨੁਖ ਜਾਤੀ ਦਾ ਘਾਣ ਕਰ ਦਿਤਾ ਹੈ। ਇਸ ਸਾਮਰਾਜੀ ਘਾਣ ਦੀ ਘੋਖ ਕਰਦਿਆਂ ਹੀ ਪਤਾ ਲੱਗਾ ਕਿ ਗੁਰਮਤਿ ਦਾ ਗਿਆਨ ਅਜੋਕੀ ਮਨੁਖ ਜਾਤੀ ਲਈ ਕਿੰਨਾ ਕੀਮਤੀ ਹੈ। ਇਸੇ ਤੋਂ ਹੀ ਪਤਾ ਲੱਗਾ ਕਿ ਜਿਵੇਂ ਕਮਿਊਨਿਸਟ ਲਹਿਰ ਆਪਣੀ ਫਿਲਾਸਫੀ ਤੋਂ ਅਣਜਾਣ ਹੈ, ਇਸੇ ਤਰ੍ਹਾਂ ਸਿੱਖ ਵੀ ਆਪਣੀ ਫਿਲਾਸਫੀ ਨੂੰ ਅਣਗੌਲਿਆਂ ਕਰ ਕੇ ਤਤ ਦੀ ਥਾਂ ਭੇਖ ਉਤੇ ਜੋਰ ਦੇ ਰਹੇ ਹਨ। ਇਸੇ ਕਰ ਕੇ ਅਜਮੇਰ ਸਿੰਘ ਨੂੰ ਖਾਲਿਸਤਾਨੀ ਅਤੇ ਖਬੇ ਪੱਖੀ ਇਕੋ ਸਿੱਕੇ ਦੇ ਦੋ ਪਾਸੇ ਜਾਪਦੇ ਹਨ, ਪਰ ਮਸਲਾ ਇਨ੍ਹਾਂ ਦੋਹਾਂ ਦੀ ਹੋਂਦ ਨੂੰ ਨਕਾਰਨ ਦਾ ਨਹੀਂ, ਸਗੋਂ ਇਨ੍ਹਾਂ ਨੂੰ ਇਸ ਕਮਜ਼ੋਰੀ ਤੋਂ ਸੁਚੇਤ ਕਰਨ ਦਾ ਹੈ।
ਸ਼ ਅਜਮੇਰ ਸਿੰਘ ਆਪਣੇ ਮਨ ਦੀਆਂ ਉਲਝਣਾਂ ਅਛੋਪਲੇ ਹੀ ਖਾਲਿਸਤਾਨੀ ਲਹਿਰ ਸਿਰ ਮੜ੍ਹੀ ਆਉਂਦੇ ਹਨ, “ਇਹ ਜਿਹੜੀ ਖਾਲਿਸਤਾਨ ਦੀ ਗੱਲ ਹੈ, ਇਹ ਸਿੱਖ ਧਰਮ ਦੀ ਗੱਲ ਨਹੀਂ, ਇਨ੍ਹਾਂ ਨੇ ਸਿੱਖ ਧਰਮ ਨੂੰ ਆਇਡੋਲੋਜੀ ਦੇ ਤੌਰ ਉਤੇ ਬਣਾ ਲਿਆ, ਧਰਮ ਤੇ ਆਇਡੋਲੋਜੀ ਦਾ ਕੋਈ ਰਿਲੇਸ਼ਨਸ਼ਿਪ ਨਹੀਂ, ਇਹ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ, ਬਾਬੇ ਨਾਨਕ ਦੀ ਵਿਚਾਰਧਾਰਾ, ਸਿੱਖ ਵਿਚਾਰਧਾਰਾ ਇਟਸ ਨੌਟ ਵਿਚਾਰਧਾਰਾ, ਤੇ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਉਹ ਧਰਮ ਦੀ ਗੱਲ ਹੋਰ ਹੈ, ਇਹਦੇ ਵਿਚੋਂ ਹੋਰ ਕਿਸਮ ਦੇ ਆਦਰਸ਼ ਨਿਕਲਦੇ ਨੇ, ਹੋਰ ਕਿਸਮ ਦਾ ਰਾਹ ਨਿਕਲਦਾ ਹੈæææ।”
ਜੇ ਖਾਲਿਸਤਾਨ ਸਿੱਖ ਧਰਮ ਦੀ ਗੱਲ ਨਹੀਂ, ਤਾਂ ਕੀ ਫਿਰ ਸਿੱਖ ਐਵੇਂ ਹੀ ਮੂਰਖਾਂ ਵਾਂਗੂ ਇਸ ਵਾਸਤੇ ਲੜੀ-ਮਰੀ ਆਉਂਦੇ ਨੇ? ਤੇ ਫਿਰ ਸ਼ ਦਲਬੀਰ ਸਿੰਘ ਨੂੰ ਖਾਲਿਸਤਾਨ ਦਾ ਵਿਰੋਧੀ ਦਸ ਕੇ 29 ਅਪਰੈਲ 1986 ਨੂੰ Ḕਪੰਥਕ ਕਮੇਟੀḔ ਵਲੋਂ ਖਾਲਿਸਤਾਨ ਦੇ ਕੀਤੇ ਗਏ ਐਲਾਨ ਦੀ ਪੁਸ਼ਟੀ ਕਰਨ ਦੀ ਕੀ ਲੋੜ ਹੈ? ਅਸਲ ਵਿਚ ਵਿਚਾਰਧਾਰਾ ਤੇ ਧਰਮ ਦੇ ਰਿਸ਼ਤੇ ਨੂੰ ਗਡਮਡ ਕਰ ਕੇ ਅਜਮੇਰ ਸਿੰਘ ਆਪ ਵੀ ਭੰਬਲਭੂਸੇ ਵਿਚ ਪਏ ਹੋਏ ਹਨ ਅਤੇ ਖਾਲਿਸਤਾਨੀ ਲਹਿਰ ਨੂੰ ਵੀ ਗੁੰਮਰਾਹ ਕਰੀ ਆਉਂਦੇ ਹਨ।
ਵਿਚਾਰ ਮਨ ਵਿਚ ਪੈਦਾ ਹੁੰਦੇ ਸੰਕਲਪ ਦੀ ਦੇਣ ਹੁੰਦਾ ਹੈ ਅਤੇ ਸੰਕਲਪਾਂ ਦੀ ਜਨਮਦਾਤੀ ਮਨੁਖ ਦੀ ਫਿਲਾਸਫੀ ਹੁੰਦੀ ਹੈ। ਵਿਚਾਰਾਂ ਦੀ ਲੜੀ ਵਿਚਾਰਧਾਰਾ ਹੈ ਅਤੇ ਇਸ ਲੜੀ ਦੀਆਂ ਤੰਦਾਂ ਨੂੰ ਫਿਲਾਸਫੀ ਜੋੜਦੀ ਹੈ। ਫਿਲਾਸਫੀ ਅਨੁਸਾਰ ਜਿਉਣਾ ਮਨੁਖ ਦਾ ਧਰਮ ਹੈ, ਕਿਉਂਕਿ ਫਿਲਾਸਫੀ ਸਮੁਚੀ ਮਨੁਖ ਜਾਤੀ ਦੀ ਸਦੀਆਂ ਵਿਚ ਹੰਢਾਈ ਜ਼ਿੰਦਗੀ ਦਾ ਸਿਆਣਪ ਦੇ ਰੂਪ ਵਿਚ ਨਿਕਲਿਆ ਤਤ ਹੁੰਦੀ ਹੈ।
ਇਸ ਸਾਰੇ ਕੁਝ ਨੂੰ ਰਲਗਡ ਕਰ ਕੇ ਅਜਮੇਰ ਸਿੰਘ ਐਵੇਂ ਹੀ ਗੁਰੂ ਸਾਹਿਬ ਦੇ ਬੜੇ ਸਿਧੇ-ਸਾਦੇ ਤੇ ਸਰਲ ਧਰਮ ਨੂੰ ਪਖੰਡੀ ਸਾਧਾਂ ਤੇ ਬ੍ਰਾਹਮਣਾਂ ਵਾਂਗ ਆਪਣੇ ਮਨ ਦੀਆਂ ਗੁੰਝਲਾਂ ਵਿਚ ਉਲਝਾਈ ਆਉਂਦੇ ਹਨ। ਗੁਰੂ ਸਾਹਿਬ ਨੇ ਆਪਣੇ ਧਰਮ ਬਾਰੇ ਬ੍ਰਾਹਮਣਾਂ ਵਾਂਗ ਕਿਸੇ ਕਿਸਮ ਦੀ ਕੋਈ ਭਰਮਾਊ ਸ਼ਬਦਾਵਲੀ ਨਹੀਂ ਵਰਤੀ। ਉਨ੍ਹਾਂ ਦੇ ਸਪਸ਼ਟ ਬਚਨ ਹਨ:
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥(ਪੰਨਾ 3)
ਮਨੁਖੀ ਧਰਮ ਦੀ ਵਿਆਖਿਆ ਕਰਦਿਆਂ ਗੁਰੂ ਸਾਹਿਬ ਆਪਣੇ ਤੋਂ ਪਹਿਲੀ ਚਲੀ ਆ ਰਹੀ ਇਹ ਧਾਰਨਾ ਕਿ ਇਹ ਧਰਤੀ ਕਿਸੇ ਧੌਲੇ ਬਲਦ ਦੇ ਸਿੰਙਾਂ ਉਤੇ ਖੜ੍ਹੀ ਹੈ, ਦਾ ਖੰਡਨ ਕਰਦੇ ਹਨ ਤੇ ਬੁਲੰਦ ਐਲਾਨ ਕਰਦੇ ਹਨ ਕਿ ਇਹ ਧਰਤੀ ਭਾਵ ਇਸ ਧਰਤੀ ਉਤਲਾ ਮਨੁਖੀ ਸਮਾਜ, ਕਿਸੇ ਧੌਲੇ ਬਲਦ ਦੇ ਸਿੰਙਾਂ ਉਤੇ ਨਹੀਂ, ਸਗੋਂ ਧਰਮ ਦੀ ਬੁਨਿਆਦ ਉਤੇ ਖੜ੍ਹਾ ਹੈ। ਧਰਮ, ਜਿਹੜਾ ਦਇਆ ਦਾ ਪੁਤਰ ਹੈ ਤੇ ਜਿਸ ਨੂੰ ਸੰਤੋਖ ਨੇ ਬੰਨ੍ਹ ਕੇ ਰਖਿਆ ਹੋਇਆ ਹੈ; ਭਾਵ ਅਸਲੀ ਧਰਮ ਕੋਈ ਕਰਮਕਾਂਡ ਕਰਨਾ ਨਹੀਂ, ਸਗੋਂ ਦਇਆ ਅਤੇ ਸੰਤੋਖ ਦੇ ਜਜ਼ਬਿਆਂ ਨੂੰ ਆਪਣੇ ਮਨ ਵਿਚ ਵਸਾ ਕੇ ਭਾਵ ਪਰਉਪਕਾਰੀ ਬਣ ਕੇ ਜ਼ਿੰਦਗੀ ਜਿਉਣਾ ਹੈ। ਦਇਆ ਅਤੇ ਸੰਤੋਖ ਸਾਰੇ ਧਰਮਾਂ ਦਾ ਮੂਲ ਆਧਾਰ ਹਨ। ਮਾਰਕਸ ਦੀ ਵਿਆਖਿਆ ਅਨੁਸਾਰ ਕਮਿਊਨਿਜ਼ਮ ਤੇ ਪਰਉਪਕਾਰ ਸਮਾਨਅਰਥੀ ਸ਼ਬਦ ਹਨ। ਪਰਉਪਕਾਰ ਦੇ ਇਸੇ ਜਜ਼ਬੇ ਨੂੰ ਅੱਜ ਸਾਮਰਾਜੀ ਖਪਤਕਾਰੀ ਦੀ ਵਹਿਸ਼ਤ ਖਤਮ ਕਰ ਰਹੀ ਹੈ। ਧਰਮ ਦੇ ਸਾਰੇ ਆਦਰਸ਼ ਇਸੇ ਪਰਉਪਕਾਰ ਦੇ ਜਜ਼ਬੇ ਵਿਚੋਂ ਨਿਕਲਦੇ ਹਨ। ਸਰਬਸਾਂਝੀਵਾਲਤਾ ਤੇ ਸਰਬਤ ਦਾ ਭਲਾ ਇਸੇ ਜਜ਼ਬੇ ਦੀ ਉਪਜ ਹੈ। ਕਿਰਤ ਕਰੋ-ਵੰਡ ਛਕੋ-ਨਾਮ ਜਪੋ ਦੀ ਭਾਵਨਾ ਇਸੇ ਜਜ਼ਬੇ ਦੀ ਦੇਣ ਹੈ।
ਅਜਮੇਰ ਸਿੰਘ ਨੇ ਖਾਲਿਸਤਾਨੀ ਧਿਰਾਂ ਪ੍ਰਤੀ ਪੈਦਾ ਹੋਈ ਆਪਣੀ ਨਿਰਾਸ਼ਾ ਕਾਰਨ, ਉਨ੍ਹਾਂ ਨੂੰ ਵੀ ਬਾਦਲ ਦਲ ਤੇ ਮੋਦੀ ਦੀ ਰਾਜਨੀਤੀ ਨਾਲ ਟੋਚਨ ਕਰ ਦਿਤਾ ਹੈ। ਉਸ ਦੇ ਕਥਨ ਅਨੁਸਾਰ, “ਇਹ ਟੂਲ ਬਣਾਉਂਦੇ ਨੇ ਧਰਮ ਨੂੰ, ਬਾਦਲ ਵੀ ਤੇ ਖਾਲਿਸਤਾਨੀ ਧਿਰਾਂ ਵੀ, ਫਾਰ ਵਟ ḔਪਾਵਰḔ, ਜਦੋਂ ਆਬਜੈਕਟਿਵ ਪਾਵਰ ਤਕ ਆ ਗਿਆ ਸਿਰਫ, ਪਾਵਰ ਫਾਰ ਵਟææ। (ਮੋਦੀ ਵਲੋਂ) æææਹਿੰਦੂ ਧਰਮ ਨੂੰ ਟੂਲ ਬਣਾਇਆ ਦਾ ਰਿਹਾ ਹੈ।” ਖਾਲਿਸਤਾਨੀ ਪ੍ਰਸੰਗ ਵਿਚ ਸਿਰਫ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਦਾ ਕੀ ਬਣਿਆ ਤੇ ਉਨ੍ਹਾਂ ਦੀਆਂ ਹੁਣ ਤਕ ਲਿਖੀਆ ਕਿਤਾਬਾਂ ਦੀ ਕੀ ਤੁਕ ਹੈ? (ਮੈਂ ਆਪਣੀ ਲਿਖਤ Ḕਸਾਮਰਾਜੀ ਵਹਿਸ਼ਤ ਬਨਾਮ ਸਰਬਤ ਦਾ ਭਲਾḔ ਵਿਚ ਖਾਲਿਸਤਾਨੀ ਰਾਜਨੀਤੀ ਦੀ ਚਰਚਾ ਕੀਤੀ ਹੈ)।