ਕੁਰਸੀ-ਜੰਗ ਪੰਜਾਬ ਦੇ ਵਿਚ ਚੱਲੇ, ਸੋਸ਼ਲ ਮੀਡੀਆ ਬਣਿਆ ਹਥਿਆਰ ਯਾਰੋ।
ਦੇਸ਼ ਵਾਸੀਆਂ ਨਾਲੋਂ ਪਰਵਾਸੀਆਂ ਨੂੰ, ਚੜ੍ਹਿਆ ਜ਼ਿਆਦਾ ਏ ਚੋਣ-ਬੁਖਾਰ ਯਾਰੋ।
ਸੁਬ੍ਹਾ-ਸ਼ਾਮ ਹੀ ḔਪੋਸਟਾਂḔ ਪਾਈ ਜਾਂਦੇ, ਜਿੱਦਾਂ ਮੋਰਚਾ ਲੈਣਾ ਇਉਂ ਮਾਰ ਯਾਰੋ।
ਕਾਹਲੇ ਪਏ ਕਚੀਚੀਆਂ ਵੱਟਦੇ ਨੇ, ਕਦੋਂ ਆਏਗੀ ਫਰਵਰੀ ਚਾਰ ਯਾਰੋ।
ਗਰਮਾ ਗਰਮ ḔਕੁਮੈਂਟḔ ਸਭ ਦਾਗਦੇ ਨੇ, ਜਨਤਾ ਬਾਹਲੀ ਹੀ ਸਤੀ ਪਈ ਜਾਪਦੀ ਏ।
ਗਿਣਤੀ ਹੋਈ ‘ਤੇ ਫੀਲਡ ਦਾ ਭੇਤ ਖੁੱਲੂ, ਫੇਸ-ਬੁੱਕ ‘ਤੇ ਫਤਿਹ ਤਾਂ ḔਆਪḔ ਦੀ ਏ।