ਪੰਜਾਬ ਦਾ ਸਿਆਸੀ ਭੇੜ ਅਤੇ ਡਾ. ਬਲਕਾਰ ਸਿੰਘ ਦੀ ਟਿੱਪਣੀ

ਪੰਜਾਬ ਟਾਈਮਜ਼ ਦੇ 14 ਜਨਵਰੀ ਦੇ ਅੰਕ ਵਿਚ ਡਾæ ਬਲਕਾਰ ਸਿੰਘ ਦੀ ਆਮ ਆਦਮੀ ਪਾਰਟੀ (ਆਪ) ਉਪਰ ਟਿੱਪਣੀ ਪੜ੍ਹੀ ਜਿਹੜੀ ਦਿਲਚਸਪ ਹੋਣੀ ਚਾਹੀਦੀ ਸੀ ਪਰ ਨੀਰਸ ਸੀ| ਆਦਮੀ ਦਾ ਸੁਭਾਅ ਹੈ ਹੀ ਆਜਿਹਾ ਕਿ ਉਹ ਪਰੰਪਰਾ ਛੱਡਣ ਲਈ ਜਲਦੀ ਤਿਆਰ ਨਹੀਂ ਹੁੰਦਾ|

ਰਾਤੀਂ ਅਚਾਨਕ ਬਲਬ ਬੁਝਾ ਦਿੰਦੇ ਹਾਂ ਤਾਂ ਬੱਚਾ ਰੋਣ ਲਗਦਾ ਹੈ| ਸੁਤੇ ਬੱਚੇ ਕੋਲ ਬਲਬ ਜਗਾ ਦਿਉ, ਉਹ ਉਠ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ, ਉਹ ਜਿਵੇਂ ਹੈ ਉਵੇਂ ਰਹਿਣਾ ਚਾਹੁੰਦਾ ਹੈ| ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਤਾਂ ਸਭ ਤੋਂ ਪਹਿਲਾਂ ਵਿਰੋਧ ਬੇਦੀਆਂ/ਸੋਢੀਆਂ ਵਲੋਂ ਹੀ ਹੋਇਆ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਰਸਤਾ ਨਹੀਂ ਹੈ|
ਪੰਜਾਬ ਖੜੋਤ ਅਤੇ ਦੁਚਿਤੀ ਵਿਚੋਂ ਨਿਕਲ ਚੁਕਾ ਹੈ, ਹਿੰਦੁਸਤਾਨ ਅਜੇ ਖਲੋਤਾ ਹੈ| ਇਸ ਗੱਲ ਦਾ ਸਬੂਤ ਪਾਰਲੀਮੈਂਟ ਚੋਣਾਂ ਵਿਚ ਮਿਲ ਗਿਆ ਸੀ, ਪੰਜਾਬ ਵਿਚ ਨਾ ਕੇਵਲ ਚਾਰ ਉਮੀਦਵਾਰ ਜੇਤੂ ਰਹੇ, ਬਾਕੀ ਥਾਂਵਾਂ ਉਪਰ ਵੀ ਲੀਡ ਸ਼ਲਾਘਾਯੋਗ ਸੀ| ਚਾਹੇ ਸੋਸ਼ਲ ਮੀਡੀਆ ਚੈਕ ਕਰ ਲਉ, ਭਾਵੇਂ ਫੀਲਡ ਵਿਚ ਕੰਮ ਕਰਦੇ ਵਰਕਰਾਂ; ḔਆਪḔ ਦੇ ਕਾਮੇ ਜੁਆਨ ਅਤੇ ਗਤੀਸ਼ੀਲ ਹਨ| ਬੁੱਢਿਆਂ ਨੂੰ ਜੁਆਨਾਂ ਬਰਾਬਰ ਦੌੜਨਾ ਨਹੀਂ ਚਾਹੀਦਾ ਕਿਉਂਕਿ ਪਿਛੇ ਰਹਿ ਜਾਣਗੇ| ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੈਲਥ ਕਲਿਨਿਕ, ਸਕੂਲ ਅਤੇ ਪੁਲ ਉਸਾਰ ਕੇ ਸਾਬਤ ਕੀਤਾ ਹੈ ਕਿ ਨਾ ਕੇਵਲ ਕੰਮ ਵਿਚ ਤੇਜੀ ਆਈ, ਭ੍ਰਿਸ਼ਟਾਚਾਰ ਤੋਂ ਵੀ ਕਾਫੀ ਹੱਦ ਤੱਕ ਮੁਕਤੀ ਮਿਲੀ ਹੈ|
ਮੈਂ ਮੰਨਦਾ ਹਾਂ ਕਿ ਕੇਜਰੀਵਾਲ ਨੂੰ ਛੱਡ ਕੇ ḔਆਪḔ ਦੇ ਨਵੇਂ ਨੇਤਾ ਬਹੁਤੇ ਸਮਝਦਾਰ ਨਹੀਂ ਪਰ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰਾਂ ਦੀ ਸਮਝਦਾਰੀ ਕੀ ਕਰਨੀ ਹੋਈ ਜਦੋਂ ਉਨ੍ਹਾਂ ਨੇ ਅਕਲ ਤੋਂ ਭ੍ਰਿਸ਼ਟਾਚਾਰ ਕਰਨ ਦਾ ਕੰਮ ਲਿਆ? ਇਕੱਲਾ ਕੇਜਰੀਵਾਲ ਭਾਰੀ ਗੱਡਾ ਨਿਪੁੰਨਤਾ ਨਾਲ ਖਿਚੀ ਜਾ ਰਿਹਾ ਹੈ| ਉਸ ਦਾ ਐਲਾਨ ਹੈ- ਜੇ ਮੈਂ ਭ੍ਰਿਸ਼ਟ ਹਾਂ, ਮੈਨੂੰ ਫੜੋ; ਨਹੀਂ ਤਾਂ ਸੱਤਾ ਵਿਚ ਆਉਣ ਸਾਰ ਮੈਂ ਭ੍ਰਿਸ਼ਟ ਲੀਡਰਾਂ ਨੂੰ ਗ੍ਰਿਫਤਾਰ ਕਰਾਂਗਾ|
ਡਾæ ਬਲਕਾਰ ਸਿੰਘ ਦੀ ਦੁਚਿਤੀ ਦੇ ਦੋ ਕਾਰਨ ਹਨ, ਸ਼ਾਇਦ ਉਹ ਕੈਪਟਨ ਅਮਰਿੰਦਰ ਸਿੰਘ ਦੇ ਉਪਕਾਰਾਂ ਕਾਰਨ ਕਾਂਗਰਸ ਦੇ ਸ਼ੁਕਰਗੁਜ਼ਾਰ ਹਨ ਤੇ ਹੁਣ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕਾਰਨ ਅਕਾਲੀ ਦਲ ਦੀ ਆਲੋਚਨਾ ਨਹੀਂ ਕਰ ਸਕਦੇ| ਅਜੀਬ ਗੱਲ ਇਹ ਹੈ ਕਿ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਫਤ ਸਾਲਾਹ ਵਿਚ ਉਨ੍ਹਾਂ ਨੇ Ḕਪੰਜਾਬ ਦਾ ਬਾਬਾ ਬੋਹੜḔ ਕਿਤਾਬ ਲਿਖੀ ਪਰ ਟੌਹੜਾ ਸਾਹਿਬ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਿਹਾ ਹੈ| ਨਫੇ-ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਪੰਜਾਬ ਤਬਦੀਲੀ ਲਿਆਏਗਾ, ਇਹ ਇਸ ਦਾ ਸੁਭਾਅ ਹੈ| ਪੰਜਾਬ ਚੋਣਾਂ ਦੇ ਨਤੀਜੇ ਦਿਲਚਸਪ ਹੋਣਗੇ|
-ਪ੍ਰੋæ ਹਰਪਾਲ ਸਿੰਘ ਪੰਨੂ
ਪਟਿਆਲਾ।