Ḕਵੋਟ-ਪੰਛੀḔ ਨੂੰ ਫਾਹੁਣ ਲਈ ਜਾਲ ਲੈ ਕੇ, ਆਪੋ ਆਪਣੇ ਜੌਹਰ ਦਿਖਾਈ ਜਾਂਦੇ।
ਨਵੇਂ ਸਾਜ਼ ਪ੍ਰਚਾਰ ਲਈ ਵਰਤਦੇ ਨੇ, ਐਪਰ ਰਾਗ ਪੁਰਾਣੇ ਹੀ ਗਾਈ ਜਾਂਦੇ।
ਹੱਥ ਜਿਨ੍ਹਾਂ ਦੇ ਹਾਲੇ ਸਰਕਾਰ ਹੈਗੀ, ਉਹ ਖਜ਼ਾਨੇ ਦੀ ਲੁੱਟ ਮਚਾਈ ਜਾਂਦੇ।
ਸੱਚ-ਝੂਠ ਦੀ ਜਿਨ੍ਹਾਂ ਨੂੰ ਪਰਖ ਹੋ ਗਈ, ਵੱਟੋ-ਵੱਟ ਮੱਕਾਰਾਂ ਨੂੰ ਪਾਈ ਜਾਂਦੇ।
ਵੋਟਾਂ ਲਵੋ ਤੇ ਲੋਕਾਂ ਨੂੰ ਕੱਢਿਓ ਨਾ, ਫਸੇ ਅੰਧ ਵਿਸ਼ਵਾਸ ਦੇ ਹਨੇਰਿਆਂ ‘ਚੋਂ।
ਕਾਹਨੂੰ ਮਾਰਨੇ Ḕਡੋਰ ਟੂ ਡੋਰḔ ਤਰਲੇ, ਵੋਟਾਂ ਥੋਕ ਵਿਚ ਮਿਲਦੀਆਂ ਡੇਰਿਆਂ ‘ਚੋਂ!