ਪੰਜਾਬ ਦਾ ਬਿਖੜਾ ਪੈਂਡਾ

ਪੰਜਾਬ ਦਾ ਸਿਆਸੀ ਦ੍ਰਿਸ਼ ਇਸ ਵੇਲੇ ਬਹੁਤਾ ਉਤਸ਼ਾਹ ਵਾਲਾ ਨਹੀਂ ਕਿਹਾ ਜਾ ਸਕਦਾ। ਸਿਆਸੀ ਜੋੜ-ਤੋੜ ਨੇ ਸੂਬੇ ਨਾਲ ਸਬੰਧਤ ਅਸਲ ਮੁੱਦੇ ਪਿਛਾਂਹ ਸੁੱਟ ਛੱਡੇ ਹਨ। ਇਸ ਦਾ ਮੁੱਖ ਕਾਰਨ ਅਜਿਹਾ ਸਿਆਸੀ ਢਾਂਚਾ ਹੈ ਜਿਹੜਾ ਸਿਰਫ ਚੋਣਾਂ ਦੁਆਲੇ ਸੁੰਗੜ ਕੇ ਰਹਿ ਗਿਆ ਹੈ। ਪਟਿਆਲਾ ਹਲਕੇ ਤੋਂ ਲੋਕ ਸਭਾ ਮੈਂਬਰ ਡਾæ ਧਰਮਵੀਰ ਗਾਂਧੀ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਹਾਲਾਤ ਬਾਰੇ ਚਾਨਣਾ ਪਾਇਆ ਹੈ।

ਉਹ ਸਦਾ ਸੱਚੀ ਅਤੇ ਬਦਲਵੀਂ ਸਿਆਸਤ ਦੇ ਮੱਦਾਹ ਰਹੇ ਹਨ। ਇਸ ਲੇਖ ਵਿਚ ਵੀ ਉਨ੍ਹਾਂ ਇਸੇ ਪ੍ਰਸੰਗ ਤੋਂ ਪੰਜਾਬ ਦੇ ਜਮਹੂਰੀਕਰਨ ਦੀਆਂ ਗੱਲਾਂ ਕੀਤੀਆਂ ਹਨ। -ਸੰਪਾਦਕ

ਡਾæ ਧਰਮਵੀਰ ਗਾਂਧੀ
ਫੋਨ:91-90138-69336
ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤਾਣੇ ਬਾਣੇ ਵਿਚ ਲਗਾਤਾਰ ਆ ਰਹੇ ਨਿਘਾਰ ਦੇ ਸਿੱਟੇ ਵਜੋਂ ਰਿਸ਼ਤਿਆਂ, ਘਰ ਪਰਿਵਾਰਾਂ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਇਲਾਵਾ ਇਕੱਲੇ ਕਹਿਰੇ ਬੰਦੇ ਦੇ ਅੰਦਰ ਵੀ ਕਈ ਕਿਸਮ ਦੀ ਟੁੱਟ-ਭੱਜ ਹੋ ਰਹੀ ਹੈ। ਇਸ ਸਭ ਕੁਝ ਦੇ ਨਿਚੋੜਵੇਂ ਪ੍ਰਗਟਾਅ ਵਜੋਂ ਫ਼ਿਰਕਿਆਂ, ਸਮਾਜ, ਸਿਆਸਤ ਅਤੇ ਸਰਕਾਰੀ ਤੰਤਰ ਦੀ ਟੁੱਟ-ਭੱਜ ਸਭ ਤੋਂ ਅਹਿਮ ਸਥਾਨ ਹਾਸਲ ਕਰ ਗਈ ਹੈ। ਪੰਥਕ, ਦਲਿਤ, ਖੱਬੇ ਪੱਖੀ ਧਿਰਾਂ ਸਭ ਅੰਤਾਂ ਦੀ ਟੁੱਟ-ਭੱਜ ਦਾ ਸ਼ਿਕਾਰ ਹਨ। ਸਾਡੇ ਸਮਾਜ ਅੰਦਰਲੀ ਟੁੱਟ-ਭੱਜ ਲਈ ਭਾਵੇਂ ਕਾਫ਼ੀ ਕਾਰਨ ਮੌਜੂਦ ਹਨ, ਪਰ ਇਥੇ ਸਿਰਫ਼ ਮੁੱਖ ਰੂਪ ਵਿਚ ਜੋ ਕਾਰਨ ਸਰਗਰਮ ਨਜ਼ਰ ਆ ਰਹੇ ਹਨ, ਉਨ੍ਹਾਂ ਬਾਰੇ ਹੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
1947 ਵਿਚ ਜਦੋਂ ਭਾਰਤ ਆਜ਼ਾਦ ਹੋਇਆ, ਇਹ ਦੋ ਕਮਜ਼ੋਰੀਆਂ ਲੈ ਕੇ ਜਨਮਿਆ। ਪਹਿਲੀ, ਇਤਿਹਾਸਕ ਵਿਰਸੇ ਵਿਚੋਂ ਅਨੇਕਾਂ ਧਰਮ, ਬੋਲੀਆਂ, ਜਾਤ-ਪਾਤਾਂ, ਨਸਲਾਂ, ਕਬੀਲੇ; ਇਸ ਤੋਂ ਇਲਾਵਾ ਕਿਸਾਨ, ਮਜ਼ਦੂਰ, ਸ਼ਹਿਰੀ, ਗ਼ਰੀਬ, ਅਮੀਰ, ਰਜਵਾੜੇ/ਨਵਾਬ, ਭੂਮੀਪਤੀ, ਪੂੰਜੀਪਤੀ ਆਦਿ ਵਰਗ ਵਿਲੱਖਣਤਾਵਾਂ, ਯਾਨੀ ਇਸ ਦੀ ਅਨੇਕਤਾ। ਦੂਜੀ, ਜ਼ਬਰਦਸਤ ਕੌਮੀ ਆਜ਼ਾਦੀ ਦੀ ਲਹਿਰ ਦਾ ਬਰਤਾਨਵੀ ਹੁਕਮਰਾਨਾਂ ਨਾਲ ਸਮਝੌਤੇ ਰਾਹੀਂ ਕਮਜ਼ੋਰ ਰਾਜ ਦਾ ਹੋਂਦ ਵਿਚ ਆਉਣਾ, ਯਾਨੀ ਏਕਤਾ। ਸਿੱਟੇ ਵਜੋਂ Ḕਅਨੇਕਤਾ ਵਿਚ ਏਕਤਾḔ ਇਸ ਰਾਜ ਦਾ ਅਧਿਕਾਰਤ ਫ਼ਲਸਫ਼ਾ ਤਸਲੀਮ ਹੋਇਆ। ਇਸ ਦਵੰਦ ਨੂੰ Ḕਕੌਮੀ ਏਕੀਕਰਨḔ ਦੇ ਢਿੱਲੇ ਪਰ ਅਸਲੋਂ ਗ਼ੈਰਜਮਹੂਰੀ ਵਰਤਾਉ ਕਰ ਕੇ ਸ਼ੱਕ-ਸ਼ੁਬਹੇ ਅਤੇ ਨਿਰਾਸ਼ਾ ਦੇ ਆਲਮ ਨੇ ਘੇਰ ਲਿਆ ਜੋ ਫ਼ਿਰਕੇਦਾਰਾਨਾ ਟੁੱਟ-ਭੱਜ ਦਾ ਸਬੱਬ ਬਣਿਆ ਹੈ।
ਭਾਰਤੀ ਰਾਜ ਵੱਲੋਂ ਸਨਅਤ ਅਤੇ ਵਪਾਰ, ਮੰਡੀ/ਬਾਜ਼ਾਰ ਵੱਲੋਂ ਅਮਲ ਵਿਚ ਲਿਆਂਦੇ ਜਾ ਰਹੇ ਵਰਗੀਕਰਨ ਨੇ ਖ਼ੇਤਰੀ, ਫ਼ਿਰਕੇਦਾਰਾਨਾ, ਜਾਤੀ, ਨਸਲੀ ਜਾਂ ਕਬਾਇਲੀ ḔਅਨੇਕਤਾḔ ਵਿਚੋਂ ਉਪਜੇ, ਕੇਵਲ ਸਸ਼ਕਤ ਅਤੇ ਨਵ-ਅਮੀਰ ਅੰਸ਼ਾਂ ਨੂੰ ਸਹਿਭਾਗੀ/ਸਹਿਯੋਗੀ ਬਣਾਇਆ ਗਿਆ, ਪਰ ਦੂਜੇ ਦੇ ਕੰਧੇੜੇ ਚੜ੍ਹ, ਉਪਰਲੀ ਪੌੜੀ ਚੜ੍ਹਨ ਦੀ ਪਈ ਪਿਰਤ ਨੇ ਇਨ੍ਹਾਂ ਸਮੂਹਾਂ ਦੇ ਅੰਦਰ ਟੁੱਟ-ਭੱਜ ਦੇ ਅਮਲ ਨੂੰ ਤੇਜ਼ ਕਰ ਦਿੱਤਾ ਹੈ। ਭਾਰਤ ਦੀ ਪਾਰਲੀਮਾਨੀ ਚੋਣ ਪ੍ਰਣਾਲੀ ਜੋ “ਪਹਿਲਾਂ ਅੱਗੇ ਲੰਘ ਗਿਆ, ਚੁਣਿਆ ਗਿਆ” ਦੇ ਅਸੂਲ Ḕਤੇ ਚਲਦੀ ਹੈ, Ḕਅਨੇਕਤਾ ਵਿਚ ਏਕਤਾḔ ਵਾਲੇ ਇਸ ਦੇਸ਼ ਅੰਦਰ Ḕਵੋਟ ਬੈਂਕ ਸਿਆਸਤḔ ਪੈਦਾ ਕਰਨ ਦਾ ਕਾਰਨ ਬਣੀ। ਸਮੇਂ ਦੇ ਨਾਲ ਇਸ Ḕਵੋਟ ਬੈਂਕ ਸਿਆਸਤḔ ਨੇ ਸਮਾਜ ਅਤੇ ਸਮੂਹਾਂ ਅੰਦਰਲੀ ਹਰ ਉਸ ਤਰੇੜ ਨੂੰ ਖਾਈ ਦਾ ਰੂਪ ਦੇ ਦਿੱਤਾ ਹੈ ਜਿਸ ਬਾਰੇ ਲੋਕ ਭੁੱਲਣ ਨੂੰ ਫਿਰਦੇ ਸਨ। ਇਸ ਨੇ ਡੇਰਾਵਾਦ ਦਾ ਰੁਖ ਕੀਤਾ ਜੋ ਹੁਣ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ। ਪਿਛਲੀ ਸਦੀ ਦੇ ਅੱਸੀਵਿਆਂ ਦੇ ਦਹਾਕੇ ਵਿਚ Ḕਨਵ-ਪ੍ਰੰਪਰਾਵਾਦੀḔ ਸਿਆਸਤ ਦੀ ਰੁੱਤ ਦਾ ਬੂਰ ਪਿਆ ਅਤੇ ਜੋ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ 1992 ਦੀ ਚੋਣ ਮੁਹਿੰਮ ਦੇ ਕਥਨ, “ਇਹ ਆਰਥਿਕਤਾ ਹੈ, ਮੂਰਖ਼” ਰਾਹੀਂ ਮਸ਼ਹੂਰ ਹੋਇਆ। ਇਸ ਨਾਲ Ḕਪੈਸਾ ਅਤੇ ਸਵਾਰਥ ਹੀ ਮੁੱਖḔ ਹੋ ਗਿਆ ਅਤੇ ਵਿਚਾਰਧਾਰਾਵਾਂ/ਧਰਮ ਉਸ ਦੇ ਸਾਹਵੇਂ ਟਿਕ ਨਾ ਸਕੇ ਅਤੇ ਉਸ ਦੇ ਵਹਿਣ ਵਿਚ ਵਹਿ ਗਏ। ਵਿਚਾਰਧਾਰਾਵਾਂ/ਧਰਮਾਂ ਦੇ ਇਸ ਸੰਕਟ ਅਤੇ ਗਿਰਾਵਟ ਨੇ ਸਮਾਜਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੇ ਤਹਿਸ ਨਹਿਸ ਹੋਣ ਦੀ ਜ਼ਮੀਨ ਤਿਆਰ ਕਰ ਦਿੱਤੀ। ਖ਼ਪਤਵਾਦ ਅਤੇ ਭ੍ਰਿਸ਼ਟਾਚਾਰ ਵਰਗੇ ਵਰਤਾਰੇ ਇਸੇ ਜ਼ਮੀਨ ਵਿਚੋਂ ਵਧੇ-ਫੁੱਲੇ ਹਨ। ਰਾਜ-ਭਾਗ ਵਿਚ ਬੈਠੇ ਕੇਂਦਰੀ ਜਾਂ ਖ਼ੇਤਰੀ ਵਰਗਾਂ ਤੋਂ ਇਲਾਵਾ ਇਨ੍ਹਾਂ ਸੱਤ ਦਹਾਕਿਆਂ ਵਿਚ ਵਧਿਆ-ਫ਼ੁਲਿਆ ਮੱਧਵਰਗ ਇਸੇ ਕਮਜ਼ੋਰੀ ਨਾਲ ਗ੍ਰਸਤ ਹੈ। ਨਿੱਕੇ-ਵੱਡੇ ਬਾਬਿਆਂ-ਡੇਰਿਆਂ ਦਾ ਖੁੰਭਾਂ ਵਾਂਗ ਉਭਰਨਾ ਵੀ ਇਸ ਟੁੱਟ-ਭੱਜ ਦੇ ਸੰਕਟ ਅਤੇ ਗਿਰਾਵਟ ਦਾ ਹੀ ਸਮਾਜਕ ਪ੍ਰਗਟਾਅ ਮਾਤਰ ਹੈ। ਸਿਆਸੀ ਪਾਰਟੀਆਂ ਅਤੇ ਨੇਤਾਵਾਂ ਅੰਦਰ ਸਵਾਰਥ ਹੁਣ ਪਰਿਵਾਰਵਾਦ ਅਤੇ ਸੱਤਾ ਨੂੰ ਹਰ ਹੀਲੇ ਚਿੰਬੜੇ ਰਹਿਣ ਦਾ ਰੂਪ ਧਾਰਨ ਕਰ ਚੁੱਕਾ ਹੈ। ਇਹ ਤੌਰ-ਤਰੀਕਾ ਕੌਮੀ ਪਾਰਟੀਆਂ ਤੋਂ ਇਲਾਵਾ ਆਜ਼ਾਦੀ ਬਾਅਦ ਦੀਆਂ ਖ਼ੇਤਰੀ ਪਾਰਟੀਆਂ ਅੰਦਰ ਵੀ ਨਜ਼ਰ ਆਉਂਦਾ ਹੈ। ਸਮੇਂ ਨਾਲ ਨਤੀਜਾ ਇਹ ਨਿਕਲਿਆ ਕਿ ਹੇਠਲਾ ਤਾਣਾ ਬਾਣਾ ਵੀ ਉਨੇ ਹੀ ਸਵਾਰਥੀ ਮਕਸਦ ਦੇ ਜਾਲ ਵਿਚ ਗ੍ਰਸਿਆ ਗਿਆ। ਸਵਾਰਥੀ ਹਿਤ ਖ਼ਾਤਰ Ḕਨਾਲ ਜੁੜੇ ਰਹਿਣḔ ਯਾ Ḕਪਲਾਇਨ ਕਰ ਜਾਣḔ ਵਾਲਾ ਛਲੇਡਾ ਹੋ ਗਿਆ ਹੈ। ਨਤੀਜਾ ਸਿਆਸੀ ਪਾਰਟੀਆਂ ਦੇ ਸਾਹ-ਸੱਤਹੀਣ ਹੋਣ ਅਤੇ ਕੇਵਲ ਪੈਸੇ ਜਾਂ ਸੱਤਾ ਦੇ ਜ਼ੋਰ ਜਿਉਂਦੇ ਰਹਿਣ ਦੀ ਦੌੜ ਵਿਚ ਨਿਕਲਿਆ ਹੈ।
ਸਰਸਰੀ ਨਜ਼ਰ ਮਾਰਿਆਂ ਆਜ਼ਾਦ ਭਾਰਤ ਦਾ 70 ਸਾਲਾ ਸਿਆਸੀ ਇਤਹਾਸ ਮੱਧ-ਮਾਰਗੀ, ਸੱਜੀਆਂ ਅਤੇ ਖੱਬੀਆਂ ਕੌਮੀ ਪਾਰਟੀਆਂ ਦੇ ਕਮਜ਼ੋਰ ਹੋਕੇ ਟੁੱਟਣ ਅਤੇ ਬਹੁਤੀ ਵਾਰ ਖੇਤਰੀ, ਜਾਤੀ, ਕਬਾਇਲੀ ਜਾਂ ਧਰਮ ਅਧਾਰਤ ਸਿਆਸੀ ਸੰਗਠਨਾਂ ਵਿਚ ਵਟ ਜਾਣ ਜਾਂ ਉਨ੍ਹਾਂ ਲਈ ਜਗ੍ਹਾ ਛੱਡ ਦੇਣ ਵਿਚ ਨਿਕਲਿਆ। ਚਾਹੇ ਧਰਮ, ਵਰਗ ਜਾਂ ਜਾਤ ਆਧਾਰਤ ਸਿਆਸਤ ਕੌਮੀ ਆਜ਼ਾਦੀ ਦੀ ਲਹਿਰ ਦੇ ਨਾਲ ਨਾਲ ਹੀ ਉਠ ਖ਼ੜ੍ਹੀ ਸੀ, ਪਰ ਭਾਰਤੀ ਰਾਜ ਦੇ ਮੁਢਲੇ ਸਾਲਾਂ ਭਾਵ ਪੰਜਾਹਵਿਆਂ ਦੇ ਦਹਾਕੇ ਵਿਚ ਹੀ ਬੋਲੀ Ḕਤੇ ਆਧਾਰਤ ਸੂਬਿਆਂ ਦੇ ਪੁਨਰਗ਼ਠਨ ਦੀ ਮੰਗ ਨੇ ਖ਼ੇਤਰ ਵਾਦ ਸਿਆਸਤ ਦੀ ਨੀਂਹ ਰੱਖ ਦਿੱਤੀ ਸੀ। ਬੋਲੀ ਆਧਾਰਤ ਸੂਬਿਆਂ ਦੇ ਪੁਨਰਗ਼ਠਨ ਨੇ ਜਨ-ਸਾਧਾਰਨ ਦੀਆਂ ਜਮਹੂਰੀ ਖ਼ਾਹਿਸ਼ਾਂ ਦੀ ਪੂਰਤੀ ਕੀਤੀ ਅਤੇ Ḕਅਨੇਕਤਾ ਵਿਚ ਏਕਤਾḔ ਦੇ ਰਾਜਕੀ ਵਿਚਾਰ ਨੂੰ ਵੀ ਬਲ ਬਖ਼ਸ਼ਿਆ। ਸਾਲ ਅਤੇ ਦਹਾਕੇ ਗ਼ੁਜ਼ਰਦਿਆਂ, ਕਈ ਉਤਰਾਵਾਂ-ਚੜ੍ਹਾਵਾਂ ਝਗੜੇ-ਝੇੜਿਆਂ ਦੇ ਚਲਦਿਆਂ ਭਾਰਤੀ ਸਿਆਸਤ ਵਿਚ ਇਸ ਰੁਝਾਨ ਨੇ ਖ਼ੇਤਰੀ ਪਾਰਟੀਆਂ ਨੂੰ ਕੇਂਦਰ ਵਿਚ ਗ਼ਠਬੰਧਨ ਦੌਰ ਤੱਕ ਤਾਂ ਲੈ ਆਂਦਾ ਸੀ, ਪਰ ਉਪਰ ਦਿੱਤੇ ਬਾਕੀ ਕਾਰਨਾਂ ਦੇ ਚਲਦਿਆਂ ਟੁੱਟ-ਭੱਜ ਭਾਰਤੀ ਸਮਾਜ ਅਤੇ ਸਿਆਸਤ ਦਾ ਸਰਬ-ਵਿਆਪੀ ਵਰਤਾਰਾ ਬਣ ਗਿਆ ਹੈ।
ਸਭ ਕੁਝ ਠੀਕ ਠਾਕ ਹੀ ਚੱਲ ਰਿਹਾ ਸੀ ਜੇ 2008 ਦੇ ਅਮਰੀਕੀ ਸਬ-ਪ੍ਰਾਈਮ ਤੋਂ ਸ਼ੁਰੂ ਹੋ ਕੇ ਸੰਕਟ ਸੰਸਾਰ ਦੇ ਵੱਡੇ ਬੈਂਕਾਂ ਤੱਕ ਨਾ ਫ਼ੈਲ ਗਿਆ ਹੁੰਦਾ। ਇਸ ਨਾਲ ਸੰਸਾਰ ਮੰਡੀ ਝੰਜੋੜੀ ਗਈ ਅਤੇ ਸਰਕਾਰਾਂ ਬੈਂਕਾਂ ਨੂੰ ਡਾਲਰਾਂ ਦੇ ਮੋਟੇ ਟੀਕੇ ਲਗਾ ਕੇ ਬਚਾ ਰਹੀਆਂ ਸਨ, ਪਰ ਦੁਨੀਆ ਭਰ ਦਾ ਮੱਧ-ਵਰਗ ਝੁੰਜਲਾ ਉਠਿਆ ਸੀ, ਕਿਉਂਕਿ ਉਸ ਦਾ ਕੋਈ ਵਾਲੀ ਵਾਰਸ ਨਹੀਂ ਸੀ। ਮੱਧ-ਪੂਰਬ ਵਿਚ Ḕਅਰਬ-ਬਹਾਰḔ ਤੋਂ ਲੈ ਕੇ ਯੂਰਪ, ਅਮਰੀਕਾ ਵਿਚ Ḕਆਕੂਪਾਈ ਵਾਲ ਸਟਰੀਟḔ ਵਰਗੀਆਂ ਲਹਿਰਾਂ ਉਠੀਆਂ। ਭਾਰਤ ਦੇ ਜੰਤਰ-ਮੰਤਰ ਤੋਂ Ḕਭ੍ਰਿਸ਼ਟਾਚਾਰ ਵਿਰੋਧੀ ਭਾਰਤḔ ਦੀ ਲਹਿਰ ਆਮ ਆਦਮੀ ਪਾਰਟੀ ਬਣ ਕੌਮੀ ਲਹਿਰ ਦਾ ਰੂਪ ਅਖ਼ਤਿਆਰ ਕਰ ਗਈ ਸ਼ੀ। ਪ੍ਰਸ਼ਾਸਨ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਲੋਕਪਾਲ ਵਰਗੇ ਸੁਧਾਰ ਕਰਨ ਤੋਂ ਸ਼ੁਰੂ ਹੋ ਕੇ Ḕਬਦਲਵੀਂ ਸਿਆਸਤḔ, ḔਸਵਰਾਜḔ, Ḕਵਿਵਸਥਾ ਪਰਿਵਰਤਨḔ ਵਰਗੇ ਇਨਕਲਾਬੀ ਨਾਅਰੇ ਉਠੇ। Ḕਪੀੜ ਪਰਬਤḔ ਜਿੱਡੀ ਸੀ ਅਤੇ Ḕਹਿਮਾਲਿਆ ਸੇ ਗੰਗਾḔ ਕੱਢਣ ਦੇ ਉਤਸ਼ਾਹ ਵਿਚ ਉਪਰੋਥਲੀ ਦਿੱਲੀ ਵਿਧਾਨ ਸਭਾ ਦੀਆਂ ਦੋ ਚੋਣਾਂ ਵਿਚ ਇਸ ਵਿਚਾਰਧਾਰਾ ਵਾਲੀ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ, ਪਰ ਪਾਰਲੀਮਾਨੀ ਚੋਣਾਂ ਵਿਚ ਪੰਜਾਬ ਤੋਂ ਬਿਨਾਂ ਇਸ ਦੇ ਕਿਤੇ ਪੈਰ ਨਹੀਂ ਸਨ ਲੱਗੇ। ਭਾਰਤ ਵਿਚ ਫ਼ੈਲਣ ਲਈ Ḕਮਿਸ਼ਨ ਵਿਸਥਾਰḔ ਥਾਉਂ ਤੋਂ ਹੀ ਨਾ ਹਿਲਿਆ। ਜਿਹੜੇ ਮੱਧ-ਵਰਗ ਨੇ ਭਲੇ ਵੇਲਿਆਂ ਵਿਚ ਸਿਆਸਤ ਨੂੰ ਗੰਦ ਸਮਝਿਆ ਸੀ ਅਤੇ ਵੋਟ ਪਾਉਣ ਜਾਣ ਦੀ ਕਦੇ ਜ਼ਹਿਮਤ ਨਹੀਂ ਸੀ ਉਠਾਈ, ਉਸ ਨੂੰ ਭਾਰਤ ਦੀਆਂ ਰੁੱਖੀਆਂ ਜ਼ਮੀਨੀ ਹਕੀਕਤਾਂ ਦਾ ਭੋਰਾ ਮਾਸਾ ਵੀ ਇਲਮ ਨਹੀਂ ਸੀ। ਉਹ ਇਸ ਖ਼ੁਦ ਪੈਦਾ ਕੀਤੇ ਭਰਮ ਵਿਚ ਜਕੜੇ ਗਏ ਸਨ ਕਿ Ḕਪ੍ਰਸ਼ਾਸਨ ਨੂੰ ਭ੍ਰਿਸ਼ਟਾਚਾਰ ਮੁਕਤḔ ਕਰਨਾ ਹੀ ਸਭ ਮਰਜ਼ਾਂ ਦੀ ਇਕੋ ਇਕ ਦਵਾ ਹੈ। Ḕਵਿਚਾਰਧਾਰਾ ਦਾ ਅੰਤḔ ਦੇ ਖ਼ਿਆਲ ਹੇਠ ਪਲੇ-ਪੋਸੇ ਅਤੇ ਵੱਡੇ ਹੋਏ ਇਸ ਵਰਗ ਨੂੰ ਵਿਚਾਰਧਾਰਾ ਦੀ ਅਹਿਮੀਅਤ ਅਤੇ ਸਮੂਹਾਂ ਨੂੰ ਜੋੜਨ ਦੀ ਸ਼ਕਤੀ ਦਾ ਚਿੱਤ-ਚੇਤਾ ਵੀ ਨਹੀ ਸੀ।
ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੀ ਟੁਕੜੀ ਵੱਲੋਂ Ḕਬਦਲਵੀਂ ਸਿਆਸਤḔ, Ḕਵਿਵਸਥਾ ਪਰਿਵਰਤਨḔ ਵਰਗੇ ਇਨਕਲਾਬੀ ਵਿਚਾਰਾਂ ਤੋਂ ਮੂੰਹ ਫ਼ੇਰ ਕੇ ਕੇਵਲ ਸੱਤਾ ਪ੍ਰਾਪਤੀ ਨੂੰ ਲਕਸ਼ ਬਣਾ ਲੈਣ ਵਿਚ ਦੇਰ ਨਾ ਲੱਗੀ। ਹੁਣ ਉਸ ਨੂੰ ਇਸ ਦੀ ਕੀਮਤ ਅਦਾ ਕਰਨੀ ਪੈ ਰਹੀ ਹੈ। ਵਿਚਾਰਧਾਰਾ ਵਿਹੂਣੀ ਸੱਤਾ ਦੌੜ ਵਿਚ ਜੇ ਸੱਤਾ-ਰਸ ਹੋਵੇ ਤਾਂ ਕੁਝ ਬਚਾਅ ਹੁੰਦਾ ਹੈ, ਨਹੀਂ ਤਾਂ Ḕਟੁੱਟ-ਭੱਜḔ ਹੁੰਦੀ ਹੈ। ਵਿਚਾਰਧਾਰਾ ਨੂੰ ਅੱਗੇ ਵਧਾਉਣ ਦੀ ਬਜਾਏ ਉਸ ਤੋਂ ਮੂੰਹ ਮੋੜ ਲੈਣ ਨੇ ਆਮ ਆਦਮੀ ਪਾਰਟੀ ਅੰਦਰ ਟੁੱਟ-ਭੱਜ ਦਾ ਮੁੱਢ ਬੰਨ ਦਿੱਤਾ। ਪੰਜਾਬ ਅੰਦਰ ਫ਼ਿਰਕੂ, ਜਾਤ-ਪਾਤੀ, ਪਰਿਵਾਰਕ ਅਤੇ ਵਰਗੀਕਰਨ ਦੀਆਂ ਵੰਡੀਆਂ ਨੇ ਪੰਜਾਬ ਨੂੰ ਨਿਤਾਣਾ ਅਤੇ ਬਦਹਾਲ ਕਰ ਦਿੱਤਾ ਹੈ। ਬਹੁਤੇ ਐਲਾਨ ਅਤੇ ਦਮਗਜੇ ਜੁਮਲੇਬਾਜ਼ੀ ਦੀ ਵੰਨਗੀ ਨਜ਼ਰ ਆਉਂਦੇ ਹਨ। ਸੱਤਾ ਤੱਕ ਪਹੁੰਚਣ ਲਈ Ḕਚਿਹਰਿਆਂ ਦੀ ਸਿਆਸਤḔ ਦਾ ਜ਼ੋਰ ਹੈ। ਮੌਕਾਪ੍ਰਸਤੀ ਦਾ ਬੋਲਬਾਲਾ ਹੈ ਅਤੇ ḔਮੁੱਦੇḔ ਗ਼ਾਇਬ ਹਨ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਔਰਤਾਂ, ਬੇਰੁਜ਼ਗਾਰਾਂ, ਪੇਂਡੂਆਂ, ਸ਼ਹਿਰੀਆਂ, ਸਨਅਤਕਾਰਾਂ, ਵਪਾਰੀਆਂ ਨੂੰ ਹੋਰ ਬਦਹਾਲੀ ਵਿਚ ਡਿਗਣੋਂ ਬਚਾਉਣ ਲਈ ਸਾਰੀਆਂ ਫ਼ਿਰਕੂ, ਜਾਤ-ਪਾਤੀ ਵੰਡੀਆਂ ਅਤੇ ਟੁੱਟ-ਭੱਜ ਵਿਚੋਂ ਬਾਹਰ ਕੱਢਣਾ ਜ਼ਰੂਰੀ ਹੈ। ਪੰਜਾਬੀਆਂ ਦੀ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਤੰਦਰੁਸਤ ਮਾਨਸਿਕਤਾ ਲਈ, ਪੰਜਾਬ ਨੂੰ ਆਧੁਨਿਕ ਅਤੇ ਇਕੀਵੀਂ ਸਦੀ ਦੇ ਹਾਣ ਦਾ ਬਣਾਉਣ ਲਈ ḔਪੰਜਾਬੀਅਤḔ ਦੀ ਵਿਚਾਰਧਾਰਾ ਤਹਿਤ ਖ਼ੇਤਰੀਵਾਦ ਨੂੰ ਨਵੇਂ ਸਿਰਿਉਂ ਪੁਨਰ-ਸੁਰਜੀਤ ਕਰਨ ਦੀ ਜ਼ਰੂਰਤ ਹੈ। ਇਸ ਲਈ ਚਿਹਰਿਆਂ ਦੀ ਸਿਆਸਤ ਦੇ ਥਾਂ ਮੁੱਦਿਆਂ ਦੀ ਸਿਆਸਤ ਨਾਲ ਜੁੜਨਾ ਸਮੇਂ ਦੀ ਲੋੜ ਹੈ। ਸਮਾਜਿਕ, ਆਰਥਿਕ, ਰਾਜਨੀਤਕ ਅਤੇ ਵਿਅਕਤੀਗਤ ਰੂਪ ਵਿਚ ਹੋ ਰਹੀ ਟੁੱਟ ਭੱਜ ਨੂੰ ਰੋਕਣ ਅਤੇ ਪੰਜਾਬ ਦੇ ਜਮਹੂਰੀਕਰਨ ਲਈ ਇਹੋ ਦਰੁਸਤ ਰਾਹ ਹੈ। -0-