ਬਲਜੀਤ ਬਾਸੀ
ਪਿਛਲੇ ਲੇਖ ਵਿਚ ਗੱਲ ਅਸੀਂ ਖਾਣ ਦੇ ਅਰਥਾਂ ਵਾਲੇ ਸ਼ਬਦ ‘ਭਖ’ ਨਾਲ ਖਤਮ ਕੀਤੀ ਸੀ। ਭਖ ਦਾ ਸੰਸਕ੍ਰਿਤ ਰੂਪ ਹੈ, ਭਕਸ਼ ਜੋ ਵੰਡਣ ਦੇ ਭਾਵ ਵਾਲੇ ਭਜ ਧਾਤੂ ਦਾ ਉਪ-ਧਾਤੂ ਹੈ ਤੇ ਜਿਸ ਤੋਂ ਅੱਗੇ ਹੋਰ ਸ਼ਬਦ ਬਣੇ ਹਨ ਜਿਵੇਂ ਮਲਭਖ, ਨਰਭਖੀ; ਸੰਸਕ੍ਰਿਤ ਪਰਿਭਕਸ਼ ਦਾ ਅਰਥ ਹੁੰਦਾ ਹੈ ਪਰਾਈ ਚੀਜ਼ ਖਾਣਾ। ਪ੍ਰਾਚੀਨ ਸਮਿਆਂ ਵਿਚ ਭਖ (ਭਕਸ਼) ਆਮ ਤੌਰ ‘ਤੇ ਪੀਣ ਦੇ ਅਰਥਾਂ ਵਿਚ ਵਰਤਿਆ ਜਾਂਦਾ ਸੀ ਪਰ ਪਿਛੋਂ ਜਾ ਕੇ ਇਹ ਖਾਣ ਤੱਕ ਹੀ ਸੀਮਿਤ ਹੋ ਗਿਆ। ਉਂਜ ਇਹ ਠੋਸ, ਤਰਲ, ਗੈਸ ਸਭ ਕੁਝ ਨੂੰ ਆਪਣੇ ਅੰਦਰ ਨਿਗਲ ਲੈਂਦਾ ਹੈ।
ਮਿਸਾਲਾਂ ਵਜੋਂ ਹਵਾ ਦੇ ਪ੍ਰਸੰਗ ਵਿਚ, ‘ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ॥’ (ਗੁਰੂ ਅਰਜਨ ਦੇਵ)। ਠੋਸ ਵਜੋਂ,
ਕੋਈ ਤਾਪ ਕਿ ਭੂਤ ਕਿ ਜਿੰਨ ਲੱਗੋ, ਇੱਕੇ ਡਾਇਨ ਕਿਸੇ ਭਖ ਲਿਆ ਹੈਂ ਵੇ।
ਵਾਰਸ ਸ਼ਾਹ ਤੂੰ ਜਿਊਂਦਾ ਘੂਕ ਸੁੱਤੋਂ, ਇੱਕੇ ਮੌਤ ਆਈ ਮਰ ਗਿਆ ਹੈਂ ਵੇ।
“ਮੀਂਹ ਦਾ ਪੀਵਾਂ ਪਾਣੀ ਦੁਨੀਆਂ, ਪੌਣ ਭਖ ਕੇ ਜੀਵਾਂ” (ਭਾਈ ਵੀਰ ਸਿੰਘ) ਸੰਸਕ੍ਰਿਤ ‘ਭਖਯ’ ਦਾ ਪੰਜਾਬੀ ਰੂਪ ਵੀ ‘ਭਖ’ ਹੈ ਜੋ ਖਾਣਯੋਗ ਵਸਤਾਂ ਦੇ ਅਰਥਾਂ ਵਿਚ ਵੀ ਆਉਂਦਾ ਹੈ। ਗੁਰੂ ਅਰਜਨ ਦੇਵ ਨੇ ਨਾ-ਖਾਣਯੋਗ ਦੇ ਅਰਥਾਂ ਵਿਚ ਅਭਖ ਸ਼ਬਦ ਵੀ ਵਰਤਿਆ ਹੈ, ‘ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥’
ਚਲੋ ਇਸ ਸ਼ਬਦ ਦੀ ਦੂਰ ਦੀਆਂ ਆਰੀਆਈ ਭਾਸ਼ਾਵਾਂ ਨਾਲ ਸਾਕਾਦਾਰੀ ਕੱਢੀਏ। ਇਸ ਦਾ ਭਾਰੋਪੀ ਮੂਲ ḔਬਹਅਗḔ ਕਲਪਿਆ ਗਿਆ ਹੈ ਜਿਸ ਵਿਚ ਵੰਡਣ, ਸਾਂਝਾ ਕਰਨ, ਵਰਤਾਉਣ, ਹਿੱਸਾ ਲੈਣ ਦੇ ਭਾਵ ਹਨ। ਫਾਰਸੀ ਦਾ ਸ਼ਬਦ ‘ਬਖਸ਼’ ਇਸ ਮੂਲ ਦੀ ਪੈਦਾਵਾਰ ਹੈ ਜਿਸ ਦਾ ਮੁੱਖ ਮਾਅਨਾ ਭਾਗ, ਹਿੱਸਾ, ਖੰਡ ਆਦਿ ਹੈ ਪਰ ਇਸ ਵਿਚ ‘ਦੇਣ, ਪ੍ਰਦਾਨ ਕਰਨ’ ਦੇ ਅਰਥ ਵੀ ਨਿਹਿਤ ਹਨ। ਟਾਕਰਾ ਕਰੋ ਫਾਰਸੀ ਵਲੋਂ ‘ਬਖਸ਼’ ਦਾ ਸੰਸਕ੍ਰਿਤ ਮੂਲ ਵਾਲੇ ‘ਭਕਸ਼’ ਨਾਲ, ‘ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ॥’ (ਗੁਰੂ ਅਮਰ ਦਾਸ) ਇਸ ਸ਼ਬਦ ਤੋਂ ਵਿਉਤਪਤ ਕਈ ਸ਼ਬਦ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਰਚ-ਮਿਚ ਗਏ ਹਨ ਤੇ ਜਿਨ੍ਹਾਂ ਵਿਚ ਮੁਖ ਭਾਵ ਦੇਣ, ਪ੍ਰਦਾਨ ਕਰਨ ਦਾ ਹੈ, ‘ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿਚ ਜੋ ਰੰਗਣੀ ਹੈ।’ (ਵਾਰਿਸ ਸ਼ਾਹ) ਪਰ ਖਾਸ ਤੌਰ ਤੇ ‘ਬਖਸ਼ਿਸ਼’, ‘ਬਖਸ਼ੀਸ਼’ ਵਿਚ ਦੇਣ ਤੋਂ ਇਲਾਵਾ ਵਰਦਾਨ, ਮਿਹਰ ਅਤੇ ਮੁਆਫ ਕਰਨ ਦੇ ਭਾਵ ਵੀ ਹਨ। ਵਰਦਾਨ ਦੇ ਅਰਥਾਂ ਵਿਚ ਦੇਖੋ, ‘ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥’ (ਗੁਰੂ ਨਾਨਕ ਦੇਵ)। ਮੁਆਫ ਕਰਨ ਦੇ ਅਰਥਾਂ ਵਿਚ, ‘ਆਪੇ ਬਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ॥’ (ਗੁਰੂ ਅਮਰ ਦਾਸ) ਇਸ ਸ਼ਬਦ ਵਿਚ ਮੁਆਫ ਕਰਨ ਦੇ ਅਰਥ ਵਿਚਾਰਨਯੋਗ ਹਨ। ਜੇ ਅਸੀਂ ‘ਦੇਣ’ ਨੂੰ ਖੁੱਲ੍ਹ ਕੇ ਦੇਣ ਅਰਥਾਤ ਰਹਿਮਤ ਦੇ ਤੌਰ ‘ਤੇ ਦੇਖੀਏ ਤਾਂ ਇਸ ਤੋਂ ਮੁਆਫ ਕਰਨ, ਛੱਡ ਦੇਣ ਦੇ ਭਾਵ ਸਹਿਜੇ ਵਿਕਸਿਤ ਹੁੰਦੇ ਨਜ਼ਰ ਆਉਂਦੇ ਹਨ। ਗਲਤੀ ਕਰਨ ਵਾਲਾ ਬੰਦਾ ਮੁਆਫੀ ਲੈਣ ਦੇ ਆਸ਼ੇ ਨਾਲ ਕਹਿ ਦਿੰਦਾ ਹੈ, Ḕਜਾਣ ਦਿਓ ਜੀ।’ ਧਿਆਨ ਦਿਓ, ਅੰਗਰੇਜ਼ੀ ੋਰਗਵਿe (ੋਰ+ਗਵਿe) ਵਿਚ ਗਿਵ ਦਾ ਅਰਥ ਦੇਣਾ ਹੁੰਦਾ ਹੈ। ਇਸੇ ਤਰ੍ਹਾਂ ਲਾਤੀਨੀ ਪਿਛੋਕੜ ਵਾਲੇ ਪਅਰਦੋਨ (ਪeਰ+ਦੋਨਅਰe) ਵਿਚ ਦੋਨਅਰe ਦਾ ਅਰਥ ‘ਦੇਣਾ’ ਹੈ ਤੇ ਦਿਲਚਸਪ ਗੱਲ ਹੈ ਕਿ ਇਹ ਸਾਡੇ ‘ਦੇਣਾ’ ਸ਼ਬਦ ਦਾ ਸੁਜਾਤੀ ਵੀ ਹੈ। ਬਖਸ਼ੀਸ਼ ਦਾ ਇਕ ਅਰਥ ਤੁਹਫਾ, ਦਾਤ, ਇਨਾਮ, ਟਿੱਪ ਵੀ ਹੈ।
ਬਖ਼ਸ਼ ਤੋਂ ਵਿਉਤਪਤ ਹੋਰ ਅਨੇਕਾਂ ਸ਼ਬਦ ਸਾਡੀ ਭਾਸ਼ਾ ਵਿਚ ਮਿਲਦੇ ਹਨ। ਫੌਜ ਆਦਿ ਦੀ ਤਨਖਾਹ ਵੰਡਣ ਵਾਲੇ ਨੂੰ ਬਖਸ਼ੀ ਕਿਹਾ ਜਾਂਦਾ ਹੈ। ਮੁਗਲਾਂ ਵੇਲੇ ਇਕੋ ਹੀ ਪਰਿਵਾਰ ਵਿਚ ਬਖਸ਼ੀ ਦਾ ਕੰਮ ਜੱਦੀ ਹੋ ਗਿਆ ਤਾਂ ਇਹ ਇਕ ਉਪ ਨਾਂ ਅਤੇ ਗੋਤ ਵਜੋਂ ਵੀ ਵਰਤਿਆ ਜਾਣ ਲੱਗਾ। ਬਖਸ਼ੀ ਗੋਤ ਕਸ਼ਮੀਰੀ ਅਤੇ ਬੰਗਾਲੀ ਬ੍ਰਾਹਮਣਾਂ ਅਤੇ ਪੰਜਾਬੀ ਖੱਤਰੀਆਂ ਅਤੇ ਜੱਟਾਂ ਵਿਚ ਪਾਇਆ ਜਾਂਦਾ ਹੈ। ਅਨੰਦ ਬਖਸ਼ੀ ਮਸ਼ਹੂਰ ਫਿਲਮੀ ਗੀਤਕਾਰ ਹੈ। ਬਖਸ਼ਣਹਾਰ ਲਈ ਫਾਰਸੀ ਤੋਂ ਆਇਆ ਸ਼ਬਦ ਬਖ਼ਸ਼ਿੰਦਾ ਵੀ ਪੰਜਾਬੀ ਵਿਚ ਖੂਬ ਪ੍ਰਚਲਤ ਹੈ, ‘ਗੁਰੁ ਦਇਆਲ ਸਦ ਬਖਸਿੰਦਾ॥’ (ਗੁਰੂ ਅਰਜਨ ਦੇਵ) ਗ੍ਰੰਥ ਸਾਹਿਬ ਵਿਚ ਇਸ ਤੋਂ ਬਣੇ ਹੋਰ ਕਈ ਸ਼ਬਦ ਮਿਲਦੇ ਹਨ, ਜਿਵੇਂ ਬਖਸ਼ਣਹਾਰ, ਬਖਸੰਦ, ਬਖਸੀਅਹਿ, ਬਖਸੀਅਨੁ, ਬਖਸੈ, ਬਖਸਾਤੇ, ਬਖਸੀਸੀ ਆਦਿ। ਕੁਝ ਸ਼ਬਦਾਂ ਵਿਚ ਬਖਸ਼ ਪਿਛੇਤਰ ਦੇ ਤੌਰ ‘ਤੇ ਵੀ ਲਾਇਆ ਗਿਆ ਹੈ ਜਿਵੇਂ ਤਸੱਲੀਬਖਸ਼, ਸਿਹਤਬਖਸ਼ ਆਦਿ। ਬਖਸ਼ੀਸ਼, ਬਖਸ਼ਿੰਦਰ, ਬਖਸ਼ੀ ਆਦਿ ਖਾਸ ਨਾਂ ਵੀ ਹਨ। ਟਾਕਰਾ ਕਰੋ ਗੁਰਬਖਸ਼ ਨਾਂ ਦਾ ਗੁਰਦਿੱਤਾ ਨਾਲ, ਦੋਨਾਂ ਦਾ ਅਰਥ ‘ਗੁਰੂ ਦਾ ਦਿੱਤਾ’ ਹੀ ਹੈ, ਇਸੇ ਤਰ੍ਹਾਂ ਹਰਬਖਸ਼ ਅਤੇ ਹਰਦਿੱਤ ਨਾਂ ਹਨ।
ਅਸਲ ਵਿਚ ਤਾਂ ਭਾਗ, ਨਸੀਬ ਦੇ ਅਰਥਾਂ ਵਾਲਾ ਫਾਰਸੀ ਵਲੋਂ ਆਇਆ ਸ਼ਬਦ ‘ਬਖ਼ਤ’ ਵੀ ਇਸੇ ਕੜੀ ਵਿਚ ਆਉਂਦਾ ਹੈ। ਪਰ ਮਾਲਵੇ ਤੇ ਕੁਝ ਹੋਰ ਖੇਤਰਾਂ ਵਿਚ ਇਸ ਦੀ ḔਬḔ ਧੁਨੀ ḔਵḔ ਵਿਚ ਪਲਟ ਗਈ ਤੇ ਇਸ ਨੇ ‘ਵਖਤ’ ਦਾ ਰੂਪ ਧਾਰ ਲਿਆ; ਵਖਤ=ਬਦਨਸੀਬ। ‘ਕੀ ਵਖਤ ਪਿਆ’ ਉਕਤੀ ਆਮ ਹੀ ਵਰਤੀ ਜਾਂਦੀ ਹੈ। ਗੁਰਬਚਨ ਸਿੰਘ ਭੁੱਲਰ ਦਾ ਕਹਾਣੀ ਸੰਗ੍ਰਿਹ ‘ਵਖਤਾਂ ਮਾਰੇ’ ਦੁਖੀਏ ਪਾਤਰਾਂ ਦੀ ਬਾਤ ਪਾਉਂਦਾ ਹੈ। ਫਾਰਸੀ ਵਿਚ ਇਸ ਸ਼ਬਦ ਦਾ ਮੁੱਖ ਅਰਥ ਖੁਸ਼ਕਿਸਮਤੀ, ਸੁਭਾਗ ਹੈ ਅਤੇ ਹੋਰ ਹਨ-ਅਰਥ ਭਾਗ, ਨਸੀਬ, ਕਿਸਮਤ। ਪਰ ਸਾਡੇ ਕੋਲ ਆ ਕੇ ਇਸ ਦੇ ਅਰਥ ਨਾਕਾਰਾਤਮਕ ਹੋ ਗਏ ਹਨ; ਪੰਜਾਬੀ ਵਿਚ ਇਸ ਦਾ ਮਤਲਬ ਦੁਰਭਾਗ, ਭੈੜੇ ਨਸੀਬ, ਫੁੱਟੀ ਕਿਸਮਤ ਹੈ। ਫਾਰਸੀ ਵਿਚ ਭੈੜੇ ਨਸੀਬ ਲਈ ਕੰਬਖਤ, ਬਦਬਖਤ ਅਤੇ ਚੰਗੇ ਨਸੀਬ ਲਈ ਨੇਕਬਖਤ, ਖੁਸ਼ਬਖਤ ਸ਼ਬਦ ਹਨ। ਗੁਰੂ ਨਾਨਕ ਨੇ ਆਪਣੇ ਫਾਰਸੀ ਪਦ ਵਿਚ ਬਦਬਖਤ ਸ਼ਬਦ ਵਰਤਿਆ ਹੈ, Ḕਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ’ ਅਰਥਾਤ ਮੇਰੇ ਵਰਗਾ ਦੁਨੀਆਂ ਵਿਚ ਕੋਈ ਬਦਨਸੀਬ, ਨਿੰਦਕ, ਲਾਪਰਵਾਹ, ਢੀਠ ਅਤੇ ਨਿਡਰ ਨਹੀਂ ਹੈ। ਬਖਤਾਵਰ ਬਣਿਆ ਹੈ ਬਖਤ+ਆਵਰ ਤੋਂ ਜਿਸ ਵਿਚ ‘ਆਵਰḔ ਦਾ ਅਰਥ ਹੈ, ਲਿਆਉਣ ਵਾਲਾ। ਇਸ ਦਾ ਇਕ ਰੂਪ ਬਖਤੌਰ ਵੀ ਹੈ ਤੇ ਇਸ ਦੇ ਅਰਥ ਖੁਸ਼ਕਿਸਮਤ ਦੇ ਨਾਲ ਨਾਲ ਭਾਗਵਾਨ, ਸੁਲੱਖਣਾ ਵੀ ਹਨ। ਇਸ ਸ਼ਬਦ ਦੇ ਅਜਿਹੇ ਅਰਥਾਂ ਕਾਰਨ ਹੀ ਲੋਕ ਆਪਣੇ ਬੱਚੇ ਦਾ ਨਾਂ ਬਖਤਾਵਰ, ਬਖਤੌਰ ਜਾਂ ਬਖਤੌਰਾ ਰਖਦੇ ਹਨ, ਐਨ ਉਸੇ ਤਰ੍ਹਾਂ ਜਿਵੇਂ ਸੁਭਾਗ ਸਿੰਘ ਜਾਂ ਵਡਭਾਗ ਸਿੰਘ।
ਗੌਰਤਲਬ ਹੈ ਕਿ ਅਰਬੀ ਵਲੋਂ ਆਏ ਸਮਾਂ, ਕਾਲ, ਟਾਈਮ ਦੇ ਅਰਥਾਂ ਵਾਲੇ ਸ਼ਬਦ ‘ਵਕਤ’ ਨੂੰ ਵੀ ਪੰਜਾਬੀ ਵਿਚ ਕਈ ਥਾਂਵਾਂ ‘ਤੇ ਵਖਤ ਬੋਲਿਆ ਤੇ ਲਿਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹਰ ਪ੍ਰਸੰਗ ਵਿਚ ਵਖਤ ਸ਼ਬਦ ਵਕਤ ਦੇ ਅਰਥਾਂ ਵਿਚ ਆਇਆ ਹੈ, ‘ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥’ (ਗੁਰੂ ਨਾਨਕ ਦੇਵ) ਸਿਰਲੇਖ ਵਾਲੀ ਟੂਕ ਵਿਚ ਵੀ ਇਹ ਸਮੇਂ ਦਾ ਅਰਥਾਵਾਂ ਹੀ ਹੈ। ਪਰ ਇਸ ਦਾ ਨਸੀਬ ਦੇ ਅਰਥਾਂ ਵਾਲੇ ਬਖਤ ਨਾਲ ਕੋਈ ਸੁਜਾਤੀ ਰਿਸ਼ਤਾ ਵਿਵਾਦੀ ਹੈ। ਵਕਤ ਅਤੇ ਬਖਤ/ਵਖਤ ਸ਼ਬਦ ਰੂਪ ਅਤੇ ਅਰਥ ਪੱਖੋਂ ਮਿਲਦੇ-ਜੁਲਦੇ ਹੋਣ ਕਰਕੇ ਆਮ ਲੋਕਾਂ ਵਿਚ ਇਸ ਦੇ ਇਕੋ ਸ਼ਬਦ ਹੋਣ ਦਾ ਭੁਲੇਖਾ ਹੈ। ਧਿਆਨ ਨਾਲ ਸਮਝੀਏ ਤਾਂ ਸਮੇਂ ਅਤੇ ਕਿਸਮਤ ਦੇ ਸੰਕਲਪ ਇਕ ਦੂਜੇ ਤੋਂ ਦੂਰ ਨਹੀਂ। ਮਾੜੀ ਕਿਸਮਤ ਵਾਲਾ ‘ਵਖਤ’ ਭਾਵੇਂ ‘ਮਾੜੇ ਵਕਤਾਂ’ ਦਾ ਹੀ ਸੂਚਕ ਹੈ। ਦਿਲਚਸਪ ਗੱਲ ਹੈ ਕਿ ਅਰਬੀ ਸ਼ਬਦ ‘ਦਹਰ’ ਦੇ ਵੀ ਦੋਨੋਂ ਅਰਥ ਹਨ-ਸਮਾਂ, ਕਾਲ ਅਤੇ ਭਾਗ, ਨਸੀਬ। ਪਰ ਵਕਤ ਤੇ ਬਖਤ ਦੇ ਸੁਜਾਤੀ ਹੋਣ ਦੀ ਧਾਰਨਾ ਵੱਡਾ ਸ਼ੱਕੀ ਮਾਮਲਾ ਹੈ। ਅਰਬੀ ਵਿਦਵਾਨ ਮੰਨਦੇ ਹਨ ਕਿ ਇਹ ਮੂਲ ਰੂਪ ਵਿਚ ਸਾਮੀ ਅਸਲੇ ਦਾ ਨਹੀਂ ਜਾਪਦਾ ਕਿਉਂਕਿ ਇਸ ਦੇ ਹੋਰ ਸੁਜਾਤੀ ਸ਼ਬਦ ਨਹੀਂ ਮਿਲਦੇ। ਹਾਂ, ਵਕਤ ਸ਼ਬਦ ਪੂਰਬ ਇਸਲਾਮੀ ਅਰਬ ਦੀਆਂ ਲਿਖਤਾਂ ਅਤੇ ਕੁਰਾਨ ਵਿਚ ਵੀ ਸਮੇਂ ਦੇ ਅਰਥ ਵਿਚ ਵਰਤਿਆ ਮਿਲਦਾ ਹੈ। ਉਧਰ ਫਾਰਸੀ ਨਾਲ ਇਸ ਦੀ ਸਾਂਝ ਸਥਾਪਤ ਕਰਨ ਲੱਗਿਆਂ ਵੀ ਕਈ ਧੁਨੀ-ਵਿਗਿਆਨਕ ਦਿੱਕਤਾਂ ਪੇਸ਼ ਆਉਂਦੀਆਂ ਹਨ। ਅਜਿਤ ਵਡਨੇਰਕਰ ਦਾ ਵਿਚਾਰ ਹੈ ਕਿ ਅਰਬੀ ਪਿਛੋਕੜ ਵਾਲਾ ਵਕਤ ਅਸਲ ਵਿਚ ਫਾਰਸੀ ਵਲੋਂ ਹੀ ਆਇਆ ਹੈ ਤੇ ਇਹ ਬਖਤ ਦਾ ਹੀ ਅਰਬੀ ਰੂਪ ਹੈ। ਪਰ ਉਸ ਦੀਆਂ ਦਲੀਲਾਂ ਮੰਨਣਯੋਗ ਨਹੀਂ। ਉਹ ‘ਵਕਤ’ ਨੂੰ ਸੰਸਕ੍ਰਿਤ ‘ਭਕਤ’ ਨਾਲ ਜੋੜ ਕੇ ਸਮਝਦੇ ਹਨ ਜਿਸ ਦਾ ਅਰਥ ਵੰਡਿਆ, ਖੰਡਿਤ ਆਦਿ ਹੈ। ਉਨ੍ਹਾਂ ਅਨੁਸਾਰ ਵਕਤ ਵੀ ਸਕਿੰਟਾਂ, ਮਿੰਟਾਂ, ਘੰਟਿਆਂ, ਦਿਨਾਂ ਵਿਚ ਵੰਡੇ ਹੋਏ ਹੋਣ ਵਾਲਾ ਸੰਕਲਪ ਹੈ ਪਰ ਇਸ ਮਸਲੇ ਦਾ ਕੋਈ ਨਿਬੇੜਾ ਨਹੀਂ ਹੋ ਸਕਿਆ।
ਗਰੀਕ ਸ਼ਬਦ ਫਹਅਗੋਸ, ਜਿਸ ਤੋਂ ਲਾਤੀਨੀ ਫਹਅਗੁਸ ਬਣਿਆ ਹੈ, ਵੀ ਇਸੇ ਭਾਰੋਪੀ ਮੂਲ ਭਹਅਗ ਨਾਲ ਜਾ ਜੁੜਦਾ ਹੈ। ਸਾਡੇ ਖਾਣ ਦੇ ਅਰਥਾਂ ਵਾਲੇ ਭਖ ਸ਼ਬਦ ਵਾਂਗ ਹੀ ਇਸ ਸ਼ਬਦ ਵਿਚ ਵੀ ਖਾਣ ਦੇ ਅਰਥ ਹਨ ਜੋ (ਭੋਜਨ) ਸਾਂਝਾ ਕਰਨ ਦੇ ਭਾਵ ਤੋਂ ਵਿਕਸਿਤ ਹੁੰਦੇ ਹਨ। ਭੋਜਨ-ਨਲੀ ਦੇ ਅਰਥਾਂ ਵਾਲਾ ਗਰੀਕ ਤੋਂ ਆਇਆ ਸ਼ਬਦ ਓਸੋਪਹਅਗੁਸ ਸ਼ਬਦ ਇਸ ਦੀ ਮਿਸਾਲ ਹੈ। ਇਹ ਸ਼ਬਦ ਜ਼ਿਆਦਾ ਸਮਾਸੀ ਰੂਪ ਵਿਚ ਵਰਤਿਆ ਮਿਲਦਾ ਹੈ ਜਿਵੇਂ ੍ਹਪਿਪੋਪਹਅਗੇ ਘੋੜੇ ਦਾ ਮਾਸ ਖਾਣਾ, ਭਅਚਟeਰਿਪਹਅਗe ਬੈਕਟੀਰੀਆ-ਭਖੀ। ਇਰਾਕ ਦੀ ਰਾਜਧਾਨੀ ਬਗਦਾਦ ਦਾ ਸ਼ਾਬਦਿਕ ਅਰਥ ਬਣਦਾ ਹੈ, ਦੇਵਤੇ ਵਲੋਂ ਪ੍ਰਦਾਨ। ਬਗ=ਦੇਵਤਾ ਅਤੇ ਦਾਦ=ਦਿੱਤਾ। ਇਥੇ ‘ਬਗ’ ਸ਼ਬਦ ਦੇਵਤੇ ਦੇ ਅਰਥਾਂ ਵਾਲੇ ਸੰਸਕ੍ਰਿਤ ਭਗ ਨਾਲ ਜਾ ਜੁੜਦਾ ਹੈ ਜਿਸ ਦਾ ਜ਼ਿਕਰ ਭਗਵਾਨ ਵਾਲੇ ਲੇਖ ਵਿਚ ਹੋ ਚੁੱਕਾ ਹੈ। ਸਲਾਵਿਕ ਭਾਸ਼ਾਵਾਂ ਵਿਚ ਇਸ ਮੂਲ ਤੋਂ ਬਣੇ ਸ਼ਬਦ ਮਿਲਦੇ ਹਨ ਜਿਵੇਂ ਰੂਸੀ ਵਿਚ ਬੌਗ ਦਾ ਅਰਥ ਪਰਮਾਤਮਾ ਹੈ ਅਤੇ ਰੁਮਾਨੀਅਨ, ਸਲੋਵੀਨ ਅਤੇ ਸਰਬੋ-ਕਰੋਸ਼ੀਅਨ ਵਿਚ ਬੋਗਤ ਦਾ ਅਰਥ ਅਮੀਰ, ਭਾਗਵਾਨ, ਖੁਸ਼ਹਾਲ ਹੈ। ਪੁਰਾਣੀ ਫਾਰਸੀ ਅਤੇ ਅਵੇਸਤਾ ਵਿਚ ਇਹ ਸ਼ਬਦ ਬੇਗ ਦੇ ਰੂਪ ਵਿਚ ਮੌਜੂਦ ਹੈ। ਇਹ ਸ਼ਬਦ ਰਾਜਿਆਂ ਲਈ ਵਰਤਿਆ ਜਾਂਦਾ ਸੀ। ਫਿਰ ਇਹ ਅਮੀਰ ਤੇ ਤਾਕਤਵਰ ਲੋਕਾਂ ਦੇ ਨਾਂਵਾਂ ਵਿਚ ਖਿਤਾਬ ਵਜੋਂ ਵਰਤਿਆ ਜਾਣ ਲੱਗਾ ਜਿਵੇਂ ਅਫਜ਼ਲ ਬੇਗ। ਇਸ ਦਾ ਇਕ ਰੂਪ ਬੇਕ ਹੈ, ਜੋ ਮੱਧ ਏਸ਼ੀਆ ਵਿਚ ਇਕ ਸ਼ਕਤੀਸ਼ਾਲੀ ਕਬੀਲੇ ਦਾ ਨਾਂ ਹੈ। ਖਿਆਲ ਹੈ ਕਿ ਉਜ਼ਬੇਕਿਸਤਾਨ ਸਥਾਨ ਨਾਂ ਵਿਚ ਇਹੋ ਬੇਕ ਬੋਲਦਾ ਹੈ।