ਇਹ ਵੀ ਹੈ ਵਿਕਾਸ ਦੇ ਦਾਅਵੇ ਕਰਨ ਵਾਲੇ ਭਾਰਤ ਦੀ ਤਸਵੀਰ

ਨਵੀਂ ਦਿੱਲੀ: ਬੱਚਿਆਂ ਬਾਰੇ ਦੇਸ਼ ਵਿਚ ਹੋਈ ਪੜਤਾਲ ਤੋਂ ਬਾਅਦ ਮਿਲੀ ਜਾਣਕਾਰੀ ਨੇ ਬਿਹਾਰ ਤੇ ਯੂæਪੀæ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਸਾਲ 2014 ਦੇ ਇਕ ਸਿਹਤ ਸਰਵੇਖਣ ਮੁਤਾਬਕ ਸਕੂਲ ਜਾਣ ਦੀ ਉਮਰ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਬਿਹਾਰ ਦੇ ਬੱਚੇ ਸਭ ਤੋਂ ਵੱਧ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਦੇ ਨਾਲ ਹੀ ਯੂæਪੀæ ਦੇ ਬੱਚਿਆਂ ਦੇ ਕੱਦ ਸਭ ਤੋਂ ਘੱਟ ਹਨ।

ਸਾਲਾਨਾ ਸਿਹਤ ਸਰਵੇਖਣ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਿਹਾਰ ‘ਚ 5 ਤੋਂ 8 ਸਾਲ ਉਮਰ ‘ਚ 33 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਤੇ 21æ7 ਫੀਸਦੀ ਬੱਚੇ ਅਤੀ ਕੁਪੋਸ਼ਣ ਦਾ ਸ਼ਿਕਾਰ ਹਨ। ਉਥੇ ਹੀ ਉਤਰਾਖੰਡ ‘ਚ ਇਹ ਸਭ ਤੋਂ ਘੱਟ ਦਰਜ ਕੀਤੀ ਗਈ ਹੈ, ਜਿਹੜੀ ਕ੍ਰਮਵਾਰ 19æ9 ਤੇ 6æ1 ਫੀਸਦੀ ਹੈ।
ਇਹ ਸਰਵੇਖਣ ਸਾਲ 2014 ‘ਚ ਬਿਹਾਰ, ਉੜੀਸਾ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਅਸਮ, ਉਤਰਾਖੰਡ ਤੇ ਉਤਰ ਪ੍ਰਦੇਸ਼ ‘ਚ ਕਰਵਾਇਆ ਗਿਆ ਸੀ। ਸਰਵੇਖਣ ਕਹਿੰਦਾ ਹੈ ਕਿ ਇਨ੍ਹਾਂ ਸੂਬਿਆਂ ‘ਚ ਬੱਚਿਆਂ ਦੇ ਕੱਦ ਘੱਟ ਰਹਿਣ ਦੇ ਮਾਮਲੇ ਸਭ ਤੋਂ ਵੱਧ ਉਤਰ ਪ੍ਰਦੇਸ਼ ‘ਚ ਆਏ ਹਨ ਤੇ ਇਹ ਗਿਣਤੀ 62 ਪ੍ਰਤੀਸ਼ਤ ਸੀ। ਇਸ ਦੇ ਨਾਲ ਹੀ ਜੇ ਜ਼ਿਲ੍ਹਿਆਂ ਮੁਤਾਬਕ ਦੇਖੀਏ ਤਾਂ ਸਭ ਤੋਂ ਘੱਟ ਕੱਦ ਦੇ ਜ਼ਿਆਦਾ ਮਾਮਲੇ ਯੂæਪੀæ ਦੇ ਰਾਏਬਰੇਲੀ ‘ਚ 77æ4 ਪ੍ਰਤੀਸ਼ਤ ਤੇ ਘੱਟ ਵਜ਼ਨ ਦੇ ਸਭ ਤੋਂ ਵੱਧ ਮਾਮਲੇ ਯੂæਪੀæ ਦੇ ਹਮੀਰਪੁਰ ‘ਚ 70æ2 ਪ੍ਰਤੀਸ਼ਤ ਹਨ।
_______________________________
ਸਾਫ-ਸਫਾਈ ਪੱਖੋਂ ਸਿੱਕਮ ਨੇ ਦੂਜੇ ਰਾਜ ਪਛਾੜੇ
ਨਵੀਂ ਦਿੱਲੀ: ਪੱਛੜੇ ਖੇਤਰਾਂ ਵਿਚ ਸਾਫ ਸਫਾਈ ਪੱਖੋਂ ਸਿੱਕਮ ਦੂਜੇ ਰਾਜਾਂ ਨਾਲੋਂ ਬਾਜ਼ੀ ਮਾਰ ਗਿਆ ਹੈ। ਝਾਰਖੰਡ 26 ਰਾਜਾਂ ਦੀ ਸੂਚੀ ਵਿਚ ਸਭ ਤੋਂ ਥੱਲੇ ਰਹਿ ਗਿਆ ਹੈ ਜਦੋਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜੱਦੀ ਸੂਬਾ ਗੁਜਰਾਤ 14ਵੇਂ ਸਥਾਨ ‘ਤੇ ਆਇਆ ਹੈ। ਇਹ ਨਤੀਜੇ ਪਿਛਲੇ ਸਾਲ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨæਐਸ਼ਐਸ਼ਓæ) ਨੇ ਇਕੱਠੇ ਕੀਤੇ ਤੇ ਇਨ੍ਹਾਂ ਨੂੰ ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਿਲੀਜ਼ ਕੀਤੇ। ਸੂਚੀ ਵਿਚ ਕੇਰਲਾ, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਹਰਿਆਣਾ, ਪੰਜਾਬ, ਉਤਰਾਖੰਡ, ਮਨੀਪੁਰ ਅਤੇ ਮੇਘਾਲਿਆ ਉਪਰਲੇ ਦਸ ਰਾਜਾਂ ਵਿਚ ਸ਼ਾਮਲ ਹਨ। ਐਨæਐਸ਼ਐਸ਼ਓæ ਦੇ ਸਰਵੇਖਣ ‘ਚ ਪਾਏ ਗਏ ਮਾੜੀ ਸਥਿਤੀ ਵਾਲੇ ਰਾਜਾਂ ਵਿਚ ਛਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਤਾਮਿਲਨਾਡੂ, ਕਰਨਾਟਕਾ ਅਤੇ ਜੰਮੂ ਤੇ ਕਸ਼ਮੀਰ ਸ਼ਾਮਲ ਹਨ। ਸੂਚੀ ਵਿਚ ਸ਼ਾਮਲ ਹੇਠਲੇ ਪੰਜ ਰਾਜਾਂ ਵਿਚ ਐਨæਡੀæਏæ ਭਾਵ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਹਨ।
________________________________
ਜੁੱਤੀਆਂ ਵਿਚ ਪਾਣੀ ਪੀਣ ਲਈ ਮਜਬੂਰ ਨੇ ਔਰਤਾਂ
ਨਵੀਂ ਦਿੱਲੀ: ਇੰਟਰਨੈੱਟ ਦੀ ਕ੍ਰਾਂਤੀ ਤੋਂ ਦੂਰ, ਦੱਖਣੀ ਰਾਜਸਥਾਨ ਦਾ ਭੀਲਵਾੜਾ ਅੱਜ ਵੀ ਪਿਛੜੇਪਣ ਦਾ ਸ਼ਿਕਾਰ ਹੈ। ਇਹ ਕੋਈ ਮਹਿਲਾ ਸ਼ਕਤੀਕਰਨ ਦੀ ਗੱਲ ਨਹੀਂ ਕਰਦਾ। ਵਿਕਾਸ ਦੀ ਹਨੇਰੀ ਇਥੇ ਪੱਤੇ ਵੀ ਨਹੀਂ ਹਿਲਾ ਸਕੀ। ਇਹ ਜਗ੍ਹਾ ਹੈ, ਜਿਥੇ ਨੇੜੇ-ਤੇੜੇ ਦੇ ਪਿੰਡਾਂ ਤੋਂ ਸੈਂਕੜੇ ਔਰਤਾਂ ਨੂੰ ਹਰ ਹਫਤੇ ਇਕ ਮੰਦਰ ਵਿਚ ਲਿਆਇਆ ਜਾਂਦਾ ਹੈ। ਇਹ ਮੰਦਰ ਕੋਈ ਆਮ ਨਹੀਂ ਹੈ, ਇਥੇ ਇਨ੍ਹਾਂ ਔਰਤਾਂ ਦੇ ਭੂਤ ਉਤਾਰੇ ਜਾਂਦੇ ਹਨ। ਝਾੜ ਫੂਕ ਕਰਨ ਵਾਲੇ ਮੰਦਰ ਦੇ ਪੁਜਾਰੀ ਇਨ੍ਹਾਂ ਔਰਤਾਂ ਦੇ ਭੂਤ ਉਤਾਰਨ ਲਈ ਕਰੂਰਤਾਂ ਦੀਆਂ ਹੱਦਾਂ ਪਾਰ ਕਰ ਦਿੰਦੇ ਹਨ। ਔਰਤਾਂ ਦੇ ਸਿਰ ਉਤੇ ਜੁੱਤੇ ਰੱਖ ਕੇ ਕਈ ਕਿੱਲੋਮੀਟਰ ਤੱਕ ਚਲਦੇ ਦੇਖਿਆ ਜਾ ਸਕਦਾ। ਇਥੇ ਆਮ ਗੱਲ ਹੈ ਕਿ ਹਰ ਤਰ੍ਹਾਂ ਦੀ ਗੰਦਗੀ ਨਾਲ ਭਰੇ ਜੁੱਤੇ ਜਿਨ੍ਹਾਂ ਨੂੰ ਛੂਹਣ ਦੀ ਵੀ ਤੁਸੀਂ ਕਲਪਨਾ ਨਹੀਂ ਕਰ ਸਕਦੇ, ਇਹ ਔਰਤਾਂ ਆਪਣੇ ਮੂੰਹ ਵਿਚ ਦੱਬ ਕੇ ਲਿਆਉਂਦੀਆਂ ਹਨ ਤੇ ਇਨ੍ਹਾਂ ਜੁੱਤਿਆਂ ਵਿਚ ਪਾਣੀ ਭਰ ਕੇ ਪੀਂਦੀਆਂ ਹਨ।
ਭੂਤ ਜਿੰਨਾ ਵੱਡਾ ਹੋਵੇਗਾ, ਉੱਨਾ ਹੀ ਔਰਤਾਂ ਨੂੰ ਜ਼ਿਆਦਾ ਤਸ਼ੱਦਦ ਦਿੱਤਾ ਜਾਵੇਗਾ। ਇਨ੍ਹਾਂ ਨੂੰ 200 ਪੌੜੀਆਂ ਉਤੇ ਘਸੀਟਿਆ ਜਾਂਦਾ ਹੈ। ਇਹ ਸਭ ਕੁਝ ਸਿਰਫ ਇਨ੍ਹਾਂ ਦੇ ਭੂਤ ਉਤਾਰਨ ਲਈ ਕੀਤਾ ਜਾਂਦਾ ਹੈ। ਮੰਦਰ ਵਿਚ ਆਉਣ ਵਾਲੀਆਂ ਜ਼ਿਆਦਾਤਰ ਔਰਤਾਂ ਜਾਂ ਕਿਸੇ ਮਾਨਸਿਕ ਬਿਮਾਰੀ ਨਾਲ ਜੂਝ ਰਹੀਆਂ ਹੁੰਦੀਆਂ ਹਨ ਜਾਂ ਉਨ੍ਹਾਂ ਨੂੰ ਮਾਨਸਿਕ ਰੂਪ ਵਿਚ ਬਿਮਾਰ ਕਰਾਰ ਦੇਣ ਲਈ ਉਨ੍ਹਾਂ ਦੇ ਸਹੁਰੇ ਇਥੇ ਲਿਆਉਂਦੇ ਹਨ। ਕਈ ਵਾਰ ਉਨ੍ਹਾਂ ਦਾ ਮਕਸਦ ਉਸ ਔਰਤਾਂ ਨੂੰ ਉਨ੍ਹਾਂ ਦੀ ਅਸਲ ਜਗ੍ਹਾ ਯਾਦ ਦਿਵਾਉਣਾ ਹੁੰਦਾ ਹੈ। ਇਸ ਅਨੋਖੇ ਹਸਪਤਾਲ ਵਿਚ ਮਰੀਜ਼ ਅਕਸਰ ਜ਼ਿਆਦਾ ਬੋਲਣ ਵਾਲੀ ਜਾਂ ਸਹੁਰੇ ਠੀਕ ਤਰ੍ਹਾਂ ਨਾ ਰਹਿਣ ਵਾਲੀਆਂ ਔਰਤਾਂ ਹੀ ਹੁੰਦੀਆਂ ਹਨ। ਇਸ ਮੰਦਰ ਵਿਚ ਇਲਾਜ ਲਈ ਮਰਦ ਨਹੀਂ ਬਲਕਿ ਸਿਰਫ ਔਰਤਾਂ ਹੀ ਆਉਂਦੀਆਂ ਹਨ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸ਼ਾਇਦ ਭੂਤ ਵੀ ਸ਼ਿਕਾਰ ਦੀ ਚੋਣ ਕਰਨ ਲਈ ਲਿੰਗ-ਭੇਦ ਕਰਦੇ ਹਨ।