ਦੁਖਦਾਈ ਬੈਂਤ!

Ḕਉਤਰ ਕਾਟੋ, ਮੈਂ ਚੜ੍ਹਾਂḔ ਨੂੰ ਰੋਕਣਾ ਐ, ਕਹਿ ਕੇ ਦਿੱਲੀਓਂ ḔਆਪḔ ਦੀ ਲਹਿਰ ਚੱਲੀ।
ਮੋਹ ਲਿਆ ਪੰਜਾਬ ਨੂੰ ਬਹੁਤ ਜਲਦੀ, ਗੱਲ ḔਨਵਿਆਂḔ ਦੀ ਪਿੰਡ ਤੇ ਸ਼ਹਿਰ ਚੱਲੀ।
ਨੀਲੇ-ਚਿੱਟੇ ਤਾਂ ਹੋਏ ਭੈਅਭੀਤ ਕਹਿੰਦੇ, ਡਰ ਕੇ ਦੋਹਾਂ ਦੀ ਨਬਜ਼ ਤਾਂ ਠਹਿਰ ਚੱਲੀ।
ਰੱਫੜ ਆਪ ਦੇ ਵਿਚ ਕੋਈ ਪਿਆ ਰਹਿੰਦਾ, ḔਚਾਲḔ ਦੁਸ਼ਮਣ ਨੇ ਜਾਪਦੀ ਗਹਿਰ ਚੱਲੀ।
ਟਿਕਟ-ਵੰਡ ਤੋਂ ਕਈ ਨਾਰਾਜ਼ ਹੋ ਗਏ, ਭੁੱਲੇ Ḕਮਿਸ਼ਨḔ ਨੂੰ ਗੱਲ ਹੁਣ ਗੁੱਸਿਆਂ ਦੀ।
ḔਝਾੜੂḔ ਜੂਝਦਾ ਆਇਆ ਏ ਨਾਲ ḔਦੋਂਹḔ ਦੇ, ਤੀਜੀ ਧਿਰ ਬਣ ਰਹੀ ਏ ਰੁੱਸਿਆਂ ਦੀ!