ਚੁਰਾਸੀ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਤਿਆਰੀ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਗੁੜਗਾਉਂ ਅਤੇ ਪਟੌਦੀ ਵਿਚ ਸਾਲ 1984 ਵਿਚ ਸਿੱਖ ਕਤਲੇਆਮ ਦੇ ਪੀੜਤਾਂ, ਫੱਟੜਾਂ ਅਤੇ ਸੰਪਤੀ ਦੇ ਨੁਕਸਾਨ ਨਾਲ ਸਬੰਧਤ ਦਾਅਵੇਦਾਰਾਂ ਨੂੰ 12æ07 ਕਰੋੜ ਰੁਪਏ ਮੁਆਵਜ਼ਾ ਦੇਣ ਨੂੰ ਮਨਜ਼ੂਰੀ ਦਿੱਤੀ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਧੀ ਹੋਈ ਰਕਮ ਜੱਜ ਟੀæਪੀæ ਗਰਗ ਕਮਿਸ਼ਨ ਵੱਲੋਂ 30 ਅਪਰੈਲ ਨੂੰ ਸੌਂਪੀ ਗਈ ਰਿਪੋਰਟ ਦੀਆਂ ਸਿਫ਼ਾਰਸ਼ਾਂ ਤਹਿਤ ਮਨਜ਼ੂਰ ਕੀਤੀ ਗਈ ਹੈ। ਰਕਮ ਗੁੜਗਾਉਂ ਦੇ ਡਿਪਟੀ ਕਮਿਸ਼ਨਰ ਰਾਹੀਂ ਵੰਡੀ ਜਾਵੇਗੀ। ਜ਼ਿਲ੍ਹਾ ਗੁੜਗਾਉਂ ਦੇ 20 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿਚ ਉਨ੍ਹਾਂ ਦੇ ਹਰ ਆਸ਼ਰਿਤ ਨੂੰ 15 ਲੱਖ ਰੁਪਏ, ਚਾਰ ਹੋਰ ਚਾਰ ਮਾਮਲਿਆਂ ਵਿਚ ਆਸ਼ਰਿਤਾਂ ਨੂੰ 20 ਲੱਖ ਅਤੇ ਤਿੰਨ ਹੋਰਾਂ ਦੇ ਆਸ਼ਰਿਤਾਂ ਨੂੰ 25-25 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ। ਪਟੌਦੀ ਦੇ 12 ਮਾਮਲਿਆਂ ਵਿਚ 15-15 ਲੱਖ ਆਸ਼ਰਿਤਾਂ ਨੂੰ ਦਿੱਤੇ ਜਾਣਗੇ। ਗੁੜਗਾਉਂ ਵਿਚ ਫੱਟੜਾਂ ਦੇ ਦੋ ਮਾਮਲਿਆਂ ਵਿਚੋਂ ਇਕ ਨੂੰ ਲੱਖ ਰੁਪਏ ਅਤੇ ਦੂਜੇ ਨੂੰ 25 ਲੱਖ ਰੁਪਏ ਮਿਲਣਗੇ। ਗੁੜਗਾਉਂ ਵਿਚ ਰਿਹਾਇਸ਼ੀ ਸੰਪਤੀ ਦੇ 81 ਮਾਮਲਿਆਂ ਵਿਚ 5-5 ਲੱਖ ਰੁਪਏ, ਪਟੌਦੀ ਵਿਚ 15 ਮਾਮਲਿਆਂ ਵਿਚ 5-5 ਲੱਖ ਰੁਪਏ ਦਿੱਤੇ ਜਾਣਗੇ। ਗੁੜਗਾਉਂ ਵਿਚ ਪੋਲਟਰੀ ਫਾਰਮ ਦੇ ਪੰਜ ਮਾਮਲਿਆਂ ਵਿਚੋਂ ਦੋ ਵਿਚ ਇਕ-ਇਕ ਲੱਖ ਰੁਪਏ ਤੇ ਤਿੰਨ ਵਿਚ 50-50 ਹਜ਼ਾਰ ਰੁਪਏ, ਉਦਯੋਗ, ਵਰਕਸ਼ਾਪ ਅਤੇ ਫੈਕਟਰੀ ਦੇ ਦੋ ਮਾਮਲਿਆਂ ਵਿਚ 5-5 ਲੱਖ ਰੁਪਏ, ਸ਼ਰਾਬ ਏਜੰਸੀਆਂ ਦੇ ਚਾਰ ਮਾਮਲਿਆਂ ਵਿਚ ਇਕ-ਇਕ ਲੱਖ ਰੁਪਏ ਰੱਖੇ ਗਏ ਹਨ। ਮੋਟਰ ਵਾਹਨ ਦੇ ਦੋ ਕੇਸਾਂ ਵਿਚੋਂ ਇੱਕ ਵਿਚ 2 ਲੱਖ ਰੁਪਏ ਅਤੇ ਦੂਜੇ ਵਿਚ 1 ਲੱਖ ਰੁਪਏ ਦੀ ਰਕਮ, ਦੁਕਾਨਾਂ ਦੇ 41 ਕੇਸਾਂ ਵਿਚੋਂ 31 ਦੁਕਾਨਾਂ ਲਈ ਇਕ-ਇਕ ਲੱਖ ਰੁਪਏ ਅਤੇ 10 ਦੁਕਾਨਾਂ ਲਈ 50-50 ਹਜ਼ਾਰ ਰੁਪਏ ਮਨਜ਼ੂਰ ਕੀਤੇ ਹਨ।