ਕਿਸ ਨੇ ਕੀ ਛੁਡਾਇਆ!

ਖੱਟੇ-ਮਿੱਠੇ ਤੇ ਚਟਪਟੇ ਖਾਣਿਆਂ ਨੇ, ਤੰਦਰੁਸਤੀ ਹੀ ਘਰੋਂ ਦੁੜਾਏ ਦਿੱਤੀ।
ਦੇ ਦੇ ‘ਸਿੱਖਿਆ’ ਟੀæਵੀæ ਦੇ ਨਾਟਕਾਂ ਨੇ, ਨੂੰਹ ਸੱਸ ਦੇ ਨਾਲ ਲੜਾਏ ਦਿੱਤੀ।
ਆਖਾ ਮੰਨਣ ਆਪਣੇ ਵੱਡਿਆਂ ਦਾ, ਇਹ ਵਿਰਾਸਤੀ ਰੀਤ ਹੜ੍ਹਾਏ ਦਿੱਤੀ।
ਇੰਗਲਿਸ਼-ਮੋਹ ਭੁਲਾਉਂਦਾ ਏ ਮਾਤ-ਭਾਸ਼ਾ, ਸਿਰ ‘ਤੇ ਓਪਰੀ ਬੋਲੀ ਚੜ੍ਹਾਏ ਦਿੱਤੀ।
ਪੈਂਟ-ਸ਼ਰਟ ਹੀ ਸਾਰੇ ਪ੍ਰਧਾਨ ਹੋ ਗਈ, ‘ਦੇਸੀ’ ਪਹਿਨਣ ਦੀ ਰੀਝ ਉੜਾਏ ਦਿੱਤੀ।
ਅੱਖਾਂ ਲੱਗੀਆਂ ਰਹਿਣ ‘ਸਕਰੀਨ’ ਉਤੇ, ‘ਫੇਸ-ਬੁੱਕ’ ਨੇ ‘ਬੁੱਕ’ ਛੁਡਾਏ ਦਿੱਤੀ!