ਬਲਜੀਤ ਬਾਸੀ
ਸ਼ਬਦ ‘ਸੁਦਾਈ’ ਨੂੰ ਅਕਸਰ ‘ਸਦਾਈ’, ਸੌਦਾਈ, ‘ਸ਼ਦਾਈ’ ਆਦਿ ਵਜੋਂ ਵੀ ਲਿਖਿਆ ਤੇ ਉਚਾਰਿਆ ਜਾਂਦਾ ਹੈ। ਇਸ ਦਾ ਮੁਢਲਾ ਅਰਥ ਪਾਗਲ, ਕਮਲਾ ਹੈ ਪਰ ਅਸੀਂ ਇਸ ਨੂੰ ਆਮ ਤੌਰ ‘ਤੇ ਇਸ ਦੇ ਵਿਸਤ੍ਰਿਤ ਅਰਥ ਜਨੂੰਨੀ, ਦੀਵਾਨਾ, ਸਿਰਫਿਰਿਆ, ਝੱਲਾ, ਖਬਤੀ ਆਦਿ ਦੇ ਅਰਥਾਂ ਵਿਚ ਹੀ ਵਰਤਦੇ ਹਾਂ, ਜਿਵੇਂ ਕੁਲਦੀਪ ਪਾਰਸ ਦਾ ਗਾਇਆ ਗੀਤ ਹੈ,
ਦੇਖੋ ਨੀ ਦੇਖੋ ਨੀ ਮੁੰਡਾ ਹੋ ਗਿਆ ਸ਼ੁਦਾਈ।
ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ।
ਕਹਿਣਾ ਹੋਵੇਗਾ ਕਿ ਅਜਿਹੇ ਮਾਮਲੇ ਵਿਚ ਕੁੜੀਆਂ ਵੀ ਤਾਂ ਸੁਦੈਣਾਂ ਹੋ ਜਾਂਦੀਆਂ ਹਨ। ਪਾਗਲ ਦੇ ਸਮਾਨਅਰਥੀ ਹੋਰ ਸ਼ਬਦਾਂ ਵਿਚ ਅਜਿਹੇ ਅਰਥ ਸਮੋ ਲੈਣ ਦੀ ਪ੍ਰਵਿਰਤੀ ਹੈ ਜਿਵੇਂ ਅੰਗਰੇਜ਼ੀ ੰਅਦ ਦਾ ਹੋਰ ਅਰਥ ਝੱਲਾ, ਦੀਵਾਨਾ ਵੀ ਹੈ। ਸੁਦਾਈ ਮੁਢਲੇ ਤੌਰ ‘ਤੇ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਸ਼ਾਇਦ ਫਾਰਸੀ ਰਾਹੀਂ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਦਾਖਲ ਹੋਇਆ। ਅਸਲ ਵਿਚ ਸੁਦਾਈ ਇਕ ਤਰ੍ਹਾਂ ਦਾ ਤਕਨੀਕੀ ਲਕਬ ਹੈ ਜੋ ਪਾਗਲ ਦੀ ਸਥਿਤੀ ਨੂੰ ਡਾਕਟਰੀ ਨਜ਼ਰੀਏ ਤੋਂ ਪੇਸ਼ ਕਰਦਾ ਹੈ। ਇਹ ਡਾਕਟਰੀ ਵੀ ਪ੍ਰਾਚੀਨ ਯੁਨਾਨੀ ਹੈ। ਮਾਲੀਖੌਲੀਆ ਸਿਰਲੇਖ ਵਾਲੇ ਕਾਲਮ ਵਿਚ ਯੁਨਾਨੀ-ਤਿੱਬੀ ਬਾਰੇ ਸੰਖੇਪ ਜ਼ਿਕਰ ਹੋਇਆ ਸੀ।
ਯੁਨਾਨੀ ਡਾਕਟਰੀ ਯੂਨਾਨ ਵਿਚ ਵਿਕਸਿਤ ਹੋਈ ਪਰ ਹੌਲੀ ਹੌਲੀ ਅਰਬ ਦੇਸ਼ਾਂ ਵਿਚ ਫੈਲ ਗਈ। ਇਥੇ ਆ ਕੇ ਇਸ ਦਾ ਹੋਰ ਵਿਕਾਸ ਹੋਇਆ। ਅੱਜ ਇਹ ਅਰਬੀ-ਯੂਨਾਨੀ ਚਿਕਿਤਸਾ ਵਜੋਂ ਜਾਣੀ ਜਾਣ ਲੱਗੀ ਹੈ। ਇਸ ਨੂੰ ਇਲਮੇ-ਤਿੱਬੀ ਵੀ ਕਿਹਾ ਜਾਂਦਾ ਹੈ। ਇਸ ਦੇ ਕੁਝ ਮੁਢਲੇ ਸੰਕਲਪ ਪ੍ਰਾਚੀਨ ਭਾਰਤੀ ਚਿਕਿਤਸਾ ਪ੍ਰਣਾਲੀ ਨਾਲ ਮਿਲਦੇ-ਜੁਲਦੇ ਹਨ। ਇਸ ਚਿਕਿਤਸਾ ਅਨੁਸਾਰ ਮਨੁਖ ਦੇ ਸਰੀਰ ਵਿਚ ਚਾਰ ਖਿਲਅਤਾਂ (ਅਰਬੀ:ḔਅਖਲਾਤḔ, ੍ਹੁਮੋਰਸ) ਮੰਨੀਆਂ ਗਈਆਂ ਹਨ: 1æ ਖੂਨ (ਯੂਨਾਨੀ ਵਿਚ ਹੈਮਾ), 2æ ਬਲਗਮ, 3æ ਪੀਲਾ ਪਿੱਤਾ (ਸਫਰਾ) ਅਤੇ 4æ ਕਾਲਾ ਪਿੱਤਾ। ਇਨ੍ਹਾਂ ਚਾਰ ਖਿਲਅਤਾਂ ਦੇ ਸਮਾਨੰਤਰ ਆਯੁਰਵੇਦ ਵਿਚ ਵੀ ਤ੍ਰਿਦੋਸ਼ ਦਾ ਸਿਧਾਂਤ ਪਾਇਆ ਜਾਂਦਾ ਹੈ ਜਿਸ ਅਨੁਸਾਰ ਕਫ, ਪਿੱਤ ਤੇ ਵਾਤ ਦਾ ਅਸੰਤੁਲਨ ਬੀਮਾਰੀ ਦੀ ਜੜ੍ਹ ਹੈ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਬਾਵਲੇ ਜਾਂ ਬਾਵਰੇ ਮਨੁੱਖ ਵਿਚ ਵਾਤ ਯਾਨਿ ਹਵਾ ਦੀ ਬਹੁਤਾਤ ਹੁੰਦੀ ਹੈ। ਦੇਖਿਆ ਜਾਵੇ ਤਾਂ ਬਾਵਲਾ ਵੀ ਸੁਦਾਈ ਹੀ ਹੁੰਦਾ ਹੈ। ਭਾਰਤ ਵਿਚ ਯੂਨਾਨੀ ਤਿੱਬੀ ਦੀ ਮਕਬੂਲੀਅਤ ਦਾ ਇਕ ਵੱਡਾ ਕਾਰਨ ਇਸ ਦੀ ਆਯੁਰਵੇਦ ਨਾਲ ਸਮਰੂਪਤਾ ਵੀ ਹੈ।
ਯੂਨਾਨੀ ਚਿਕਿਤਸਾ ਅਨੁਸਾਰ ਵਿਅਕਤੀ ਦੇ ਸਰੀਰ ਵਿਚ ਇਨ੍ਹਾਂ ਚਾਰ ਤੱਤਾਂ ਦੇ ਮਿਸ਼ਰਣ ਨਾਲ ਮਨੁਖ ਦੀ ਸਿਹਤ ਦਾ ਨਿਰਧਾਰਣ ਹੁੰਦਾ ਹੈ। ਜੇ ਇਹ ਠੀਕ ਅਨੁਪਾਤ ਵਿਚ ਹਨ ਤਾਂ ਮਨੁਖ ਤੰਦਰੁਸਤ ਹੈ। ਕਿਸੇ ਇਕ ਦੀ ਬਹੁਤਾਤ ਜਾਂ ਕਮੀ ਨਾਲ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਮਨੁਖ ਰੋਗੀ ਹੋ ਜਾਂਦਾ ਹੈ। ਮਿਸਾਲ ਵਜੋਂ ਬਲਗਮ ਦੀ ਬਹੁਲਤਾ ਵਾਲਾ ਮਨੁਖ ਠੰਡੇ ਸੁਭਾਅ ਦਾ ਹੁੰਦਾ ਹੈ। ਪੀਲੇ ਪਿੱਤ ਦੀ ਬਹੁਤਾਤ ਵਾਲਾ ਚਿੜਚਿੜਾ ਅਤੇ ਕਾਲੇ ਪਿੱਤੇ ਦੀ ਬਹੁਤਾਤ ਵਾਲਾ ਵਿਸ਼ਾਦਗ੍ਰਸਤ, ਨਿਰਾਸ਼ਾਵਾਦੀ, ਢਹਿੰਦੀਆਂ ਕਲਾਂ ਵਾਲਾ ਹੋਵੇਗਾ। ‘ਕਾਲੇ ਪਿੱਤੇ’ ਦੀ ਬਹੁਤਾਤ ਵਾਲੀ ਸਥਿਤੀ ਨੂੰ ‘ਮਾਲੀਖੌਲੀਆ’ ਵੀ ਕਿਹਾ ਜਾਂਦਾ ਹੈ। ਇਹ ਯੂਨਾਨੀ ਅਸਲੇ ਦਾ ਸ਼ਬਦ ਹੈ ਜਿਸ ਵਿਚ ਇਸ ਦਾ ਰੂਪ ਸੀ ‘ਮੈਲੰਖੌਲੀਆ।’ ਅੰਗਰੇਜ਼ੀ ਵਿਚ ਇਹ ੰeਲੋਨਚਹੋਲੇ ਵਜੋਂ ਪ੍ਰਚਲਿਤ ਹੋਇਆ। ਯੂਨਾਨੀ ਅਸਲੇ ਦੇ ਇਸ ਸ਼ਬਦ ਦੇ ਦੋ ਅੰਸ਼ ਹਨ ੰeਲਅਸ+ਖਹੋਲe। ੰeਲਅਸ ਦਾ ਗਰੀਕ ਵਿਚ ਅਰਥ ਹੈ ‘ਕਾਲਾ’ ਅਤੇ ਖਹੋਲe ਦਾ ‘ਪਿੱਤਾ।’ ਸੋ ਪੂਰਾ ਅਰਥ ਬਣਿਆ, ਕਾਲਾ ਪਿੱਤਾ।
ਅਰਬ ਵਿਚ ਆ ਕੇ ੰeਲਅਸ ਲਈ ਅਰਬੀ ਸ਼ਬਦ ਚੁਣਿਆ ਗਿਆ, ਸੋਦਾਅ ਜਾਂ ਸੁਦਾਅ। ਇਸ ਦਾ ਧਾਤੂ ਹੈ, ਸ-ਵ-ਦ (ਸੀਨ-ਵਾ-ਦਾਲ)। ਇਸ ਧਾਤੂ ਵਿਚ ਕਾਲੇਪਣ ਦੇ ਭਾਵ ਹਨ। ਗੌਰਤਲਬ ਹੈ ਕਿ ਅਰਬੀ ਸ਼ਬਦ ਸੁਦਾਅ ਦਾ ਅਰਥ ਹੁੰਦਾ ਹੈ, ਕਾਲਾ ਪਿੱਤਾ ਜੋ ਕਿ ਅਰਬੀ-ਯੂਨਾਨੀ ਤਿੱਬੀ ਦੇ ਚਾਰ ਅਖ਼ਲਾਸ ਵਿਚੋਂ ਇਕ ਹੈ। ਅਰਬੀ ਵਿਚ ਸੁਦਾਅ ਦਾ ਅਰਥ ਇਸ ਕਾਲੇ ਪਿੱਤੇ ਦੀ ਬਹੁਤਾਤ ਕਾਰਨ ਹੋਇਆ ਰੋਗ ਮਾਲੀਖੌਲੀਆ, ਸ਼ੈਦਾਈਪੁਣਾ, ਵਿਸ਼ਾਦ ਵੀ ਹੈ। ਸੁਦਾਈ ਸ਼ਬਦ ਇਸੇ ਤੋਂ ਬਣਿਆ। ਸੁਦਾਈ ਦਾ ਇਲਾਜ ਉਨ੍ਹਾਂ ਦਿਨਾਂ ਵਿਚ ਤਾਂ ਕੀ, ਮਧ ਯੁੱਗ ਤੱਕ ਵੀ ਬਹੁਤ ਕਰੂਰ ਅਣਮਨੁੱਖੀ ਢੰਗ ਨਾਲ ਕੀਤਾ ਜਾਂਦਾ ਸੀ। ਸਪਸ਼ਟ ਹੈ ਕਿ ਇਸ ਇਲਾਜ-ਪ੍ਰਣਾਲੀ ਰਾਹੀਂ ਸੁਦਾਈਪੁਣੇ ਦਾ ਇਲਾਜ ਵਾਧੂ ਸੁਦਾਅ (ਕਾਲੇ ਪਿੱਤੇ) ਨੂੰ ਕੱਢ ਕੇ ਹੀ ਕੀਤਾ ਜਾ ਸਕਦਾ ਸੀ। ਇਹ ਤਰੀਕਾ ਸੀ ਖੂਨ ਕੱਢਣਾ। ਸਾਡੇ ਦੇਸ਼ ਵਿਚ ਸਿੰਗੀਆਂ ਲਾਈਆਂ ਜਾਂਦੀਆਂ ਸਨ ਜੋ ਇਹੀ ਵਰਤਾਰਾ ਹੈ। ਇਸ ਵਿਧੀ ਅਨੁਸਾਰ ਮਰੀਜ ਦੀ ਬਾਂਹ ਦੀ ਮੁੱਖ ਨਾੜੀ ਕੱਟ ਕੇ ਖੂਨ ਵਹਿਣ ਦਿੱਤਾ ਜਾਂਦਾ ਸੀ। ਜੇ ਖੂਨ ਸਾਫ ਅਤੇ ਲਾਲ ਨਿਕਲਦਾ ਸੀ ਤਾਂ ਸਮਝਿਆ ਜਾਂਦਾ ਸੀ ਕਿ ਰੋਗੀ ਵਿਚ ਕਾਲੇ ਪਿੱਤੇ ਦੀ ਬਹੁਤਾਤ ਨਹੀਂ ਹੈ। ਇਸ ਸੂਰਤ ਵਿਚ ਖੂਨ ਵਹਾਉਣਾ ਬੰਦ ਕਰ ਦਿੱਤਾ ਜਾਂਦਾ ਸੀ। ਪਰ ਜੇ ਖੂਨ ਗਾੜ੍ਹਾ ਤੇ ਕਾਲਾ ਹੁੰਦਾ ਸੀ ਤਾਂ ਇਸ ਵਿਧੀ ਨੂੰ ਜਾਰੀ ਰੱਖਿਆ ਜਾਂਦਾ ਸੀ। ਦਸ-ਬਾਰਾਂ ਦਿਨਾਂ ਬਾਅਦ ਮਰੀਜ ਫਿਰ ਡਾਕਟਰ ਕੋਲ ਆਉਂਦਾ ਸੀ ਤਾਂ ਇਸ ਵਾਰ ਉਸ ਦੇ ਮੱਥੇ ਵਿਚੋਂ ਖੂਨ ਵਹਾਇਆ ਜਾਂਦਾ ਸੀ। ਐਲਿਜ਼ਾਬੈਥ ਦੇ ਜ਼ਮਾਨੇ ਤੱਕ ਸੁਦਾਈਪੁਣੇ ਦਾ ਇਲਾਜ ਜੋਕਾਂ ਲਾ ਕੇ ਤੇ ਫਾਲਤੂ ਲਹੂ ਕੱਢ ਕੇ ਕੀਤਾ ਜਾਂਦਾ ਸੀ। ਇਸ ਪ੍ਰਣਾਲੀ ਦੀ ਸਮਝ ਅਨੁਸਾਰ ਕਾਲੇ ਪਿੱਤੇ ਨੂੰ ਠੰਡਾ ਤੇ ਖੁਸ਼ਕ ਸਮਝਿਆ ਜਾਂਦਾ ਸੀ। ਇਸ ਲਈ ਮਰੀਜ ਨੂੰ ਸੂਪ ਜਿਹੀਆਂ ਗਰਮ ਤੇ ਤਰ ਚੀਜ਼ਾਂ ਦਾ ਸੇਵਨ ਕਰਨ ਲਈ ਕਿਹਾ ਜਾਂਦਾ ਸੀ।
ਇਸ ਸ਼ਬਦ ਦਾ ਕਿਰਿਆ ਰੂਪ ਹੈ, ‘ਸੋਦ’ ਜਿਸ ਦਾ ਅਰਬੀ ਵਿਚ ਪਹਿਲਾ ਅਰਥ ਹੈ, ਕਾਲਾ ਕਰਨਾ। ਇਸ ਦਾ ਇਕ ਹੋਰ ਅਰਥ ਹੈ, ਕੱਚਾ ਖਰੜਾ ਤਿਆਰ ਕਰਨਾ। ਇਸ ਦੇ ਸ਼ਾਬਦਿਕ ਅਰਥ ਹੋਣਗੇ, ਕਾਲੇ ਅੱਖਰਾਂ ਵਿਚ ਲਿਖਣਾ। ਇਸ ਸ਼ਬਦ ਦੇ ਅੱਗੇ ਅਰਬੀ ਅਗੇਤਰ ‘ਮ’ ਲੱਗ ਕੇ ਮਸਵੱਦਾ ਜਾਂ ਮਸੌਦਾ ਬਣ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਹੋਇਆ (ਲਿਖ ਕੇ) ਕਾਲਾ ਕੀਤਾ ਪਰ ਅਸਲੀ ਅਰਥ ਹੈ, ਕੱਚਾ ਖਰੜਾ, ਲਿਖਤ ਦਾ ਢਾਂਚਾ। ਅੰਗਰੇਜ਼ੀ ੀਨ ਬਲਅਚਕ ਅਨਦ ੱਹਟਿe ਮੁਹਾਵਰੇ ਦਾ ਅਰਥ ਹੁੰਦਾ ਹੈ, ਛਾਪੇ ਵਿਚ। ਸੋਦ ਦਾ ਹੋਰ ਅਰਥ ਹੈ, ਕਾਂਘਰੂੜੇ ਮਾਰਨਾ ਜਾਂ ਝਰੀਟਣਾ। ਇਸ ਸ਼ਬਦ ਦੇ ਹੋਰ ਅਰਥ ਹਨ, ਕਿਸੇ ਦੇ ਪਾਜ ਉਘਾੜਨੇ, ਮੂਰਖ ਬਣਾਉਣਾ, ਬਦਨਾਮ ਕਰਨਾ, ਕਾਲਖ ਮੱਥਣੀ। ਇਸ ਤੋਂ ਬਣੇ ਸਵਦ ਦਾ ਅਰਥ ਹੈ, ਕਾਲਾ ਰੰਗ, ਕਾਲਖ। ਸਵਦ-ਅਲ-ਲੈਲ ਦਾ ਮਤਲਬ ਹੈ, ਲੰਬੀ ਕਾਲੀ ਰਾਤ। ਇਸ ਤੋਂ ਬਣੇ ਅਸਵਦ ਵਿਚ ਕਾਲੇਪਣ ਦੇ ਭਾਵ ਹਨ ਅਰਥਾਤ ਜਿਸ ਨੂੰ ਅਸੀਂ ਕਾਲੇ ਲੇਖ ਸ਼ਬਦ ਰਾਹੀਂ ਦਰਸਾ ਸਕਦੇ ਹਾਂ। ਅਸਵਦ ਸ਼ਬਦ ਬਦੀ, ਕਾਲੇ ਜਾਦੂ, ਭੈੜੀ ਕਿਸਮਤ, ਗਰੀਬੀ, ਢਹਿੰਦੀ ਕਲਾ ਨਾਲ ਜੁੜਿਆ ਹੋਇਆ ਹੈ। ਇਸ ਵਿਚ ਕਾਲੇ ਲੋਕਾਂ ਦੀ ਗੁਲਾਮੀ ਅਤੇ ਵਿਤਕਰੇ ਦੇ ਭਾਵ ਸ਼ਾਮਿਲ ਹਨ ਜੋ ਅਫਰੀਕੀ ਲੋਕਾਂ ਦੇ ਇਤਿਹਾਸਕ ਤਜਰਬੇ ‘ਚੋਂ ਨਿਕਲੇ ਹਨ।
ਸੁਦਾਨ ਦਾ ਅਰਥ ਹਬਸ਼ੀ, ਕਾਲਾ, ਨੀਗਰੋ ਵੀ ਹੈ। ਹੋਰ ਤਾਂ ਹੋਰ ਸੁਡਾਨ ਦੇਸ਼ ਦਾ ਨਾਂ ਵੀ ਇਹੀ ਅਰਥ ਸਮਾਈ ਬੈਠਾ ਹੈ। ਸੁਡਾਨ (ਸੁਦਾਨ) ਦਾ ਪੂਰਾ ਨਾਂ ਬਿਲਾਦ-ਅਸ-ਸੁਦਾਨ ਹੈ ਜਿਸ ਦਾ ਅਰਥ ਬਣਦਾ ਹੈ, ਕਾਲਿਆਂ ਦੀ ਧਰਤੀ। ਸਵਾਇਦਾ ਦਾ ਅਰਥ ਵੀ ਕਾਲਾ ਪਿੱਤਾ ਹੈ ਪਰ ਇਕ ਸ਼ਹਿਰ ਦਾ ਨਾਂ ਵੀ ਸਵਾਇਦਾ ਹੈ। ਕਾਅਬਾ ਦੇ ਕਾਲੇ ਪੱਥਰ ਨੂੰ ਫਾਰਸੀ ਵਿਚ ਸੰਗ-ਏ-ਅਸਵਦ ਅਤੇ ਅਰਬੀ ਵਿਚ ‘ਹਜਰਉਲ ਅਸਵਦ’ ਕਿਹਾ ਜਾਂਦਾ ਹੈ। ਇਸ ਦੀ ਵਿਆਖਿਆ ਲਈ ‘ਮਹਾਨ ਕੋਸ਼’ ਤੋਂ ਸਹਾਇਤਾ ਲੈ ਲੈਂਦੇ ਹਾਂ, “ਇੱਕ ਕਾਲਾ ਪੱਥਰ, ਜੋ ਛੀ ਸੱਤ ਇੰਚ ਪ੍ਰਮਾਣ ਦਾ ਕਾਬੇ ਦੀ ਕੰਧ ਵਿਚ ਜੜਿਆ ਹੋਇਆ ਹੈ। ਅੱਬਾਸ ਮੁਹੰਮਦ ਦੇ ਲੇਖ ਅਨੁਸਾਰ ਇਹ ਪੱਥਰ ਸੁਰਗ ਤੋਂ ਚਿੱਟੇ ਰੰਗ ਦਾ ਡਿੱਗਾ ਸੀ, ਪਰ ਆਦਮ ਦੀ ਸੰਤਾਨ ਦੇ ਛੁਹਣ ਤੋਂ ਇਸ ਦਾ ਰੰਗ ਬਦਲਦਾ ਬਦਲਦਾ ਕਾਲਾ ਹੋ ਗਿਆ ਹੈ। ਪ੍ਰਲੈ ਦੇ ਅੰਤ ਵਿਚ ਜਦ ਰੱਬ ਜੀਵਾਂ ਦਾ ਇਨਸਾਫ ਕਰੇਗਾ, ਤਾਂ ਇਸ ਪੱਥਰ ਦੀਆਂ ਦੋ ਅੱਖਾਂ ਅਤੇ ਜ਼ੁਬਾਨ ਹੋ ਜਾਵੇਗੀ। ਅੱਖਾਂ ਨਾਲ ਇਹ ਉਨ੍ਹਾਂ ਦੀ ਪਛਾਣ ਕਰੇਗਾ ਜਿਨ੍ਹਾਂ ਨੇ ਇਸ ਨੂੰ ਚੁੰਮਿਆ ਹੈ, ਅਤੇ ਜ਼ਬਾਨ ਨਾਲ ਚੁੰਬਕਾਂ ਦੇ ਹੱਕ ਵਿਚ ਗਵਾਹੀ ਦੇਵੇਗਾ।” ਇਸ ਨੂੰ ਹਾਜੀ ਲੋਕ ਚੁੰਮਦੇ ਹਨ। ਅਲੀ ਹੈਦਰ ਮੁਲਤਾਨੀ ਦੀ ਇਕ ਸੀਹਰਫੀ ਵਿਚ ਇਹ ਸ਼ਬਦ ਆਇਆ ਹੈ:
ਉਹ ਮੂੰਹ ਮੁਖ ਤੇ ਸੂਰਤ ਕਾਬਾ,
ਵੇਖਦਿਆਂ ਹੱਜ ਪਾਨੀ ਆਂ ਮੈਂ।
ਖਾਲ ਸਿਆਹ ਹਜਰ ਅਸਵਦ ਹੈਦਰ,
ਬੋਸੇ ਦੇ ਦੇ ਆਨੀਆਂ ਮੈਂ।
ਕਈ ਅਰਬੀ ਨਾਂਵਾਂ ਵਿਚ ਅਸਵਦ ਸ਼ਬਦ ਆਉਂਦਾ ਹੈ ਜਿਵੇਂ ਮਕਦਾਦ ਬਿਨ ਅਸਵਦ ਹਜ਼ਰਤ ਮੁਹੰਮਦ ਦਾ ਇਕ ਸਾਥੀ ਸੀ। ਕੁਝ ਸ੍ਰੋਤਾਂ ਅਨੁਸਾਰ ਕੱਪੜੇ ਧੋਣ ਵਾਲਾ (ਅਤੇ ਪੀਣ ਵਾਲਾ) ਸੋਡਾ ਸੁਦਾ ਸ਼ਬਦ ਤੋਂ ਹੀ ਵਿਉਤਪਤ ਹੋਇਆ ਹੈ। ਅਸਲ ਵਿਚ ਪਹਿਲਾਂ ਪਹਿਲਾਂ ਸੋਡਾ ਇਕ ਖਾਸ ਤਰ੍ਹਾਂ ਦੇ ਕਾਲੇ ਰੰਗ ਦੇ ਸਮੁੰਦਰੀ ਪੌਦਿਆਂ ਦੀ ਸੁਆਹ ਤੋਂ ਤਿਆਰ ਹੁੰਦਾ ਸੀ ਜਿਨ੍ਹਾਂ ਨੂੰ ਅਰਬੀ ਵਿਚ ਸਵਾਦਾ ਕਿਹਾ ਜਾਂਦਾ ਸੀ। ਪਰ ਇਸ ਵਿਉਤਪਤੀ ਦੀ ਪੁਸ਼ਟੀ ਲਈ ਦਸਤਾਵੇਜ਼ੀ ਸਬੂਤਾਂ ਦੀ ਘਾਟ ਹੈ।