ਪਸ਼ੂ ਕਿਵੇਂ ਬੱਝਾ

ਬਲਜੀਤ ਬਾਸੀ
ਮਨੁੱਖੀ ਉਪਜੀਵਕਾ ਦੇ ਇਤਿਹਾਸ ‘ਤੇ ਜੇ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲੇ ਪਹਿਲ ਮਨੁੱਖ ਜਾਂ ਤਾਂ ਜਾਨਵਰਾਂ ਦੇ ਸ਼ਿਕਾਰ ‘ਤੇ ਨਿਰਭਰ ਸੀ ਜਾਂ ਕੁਦਰਤ ਵਿਚ ਉਪਲਬਧ ਬਨਸਪਤੀ ਜਿਵੇਂ ਫਲ, ਸਾਗ-ਸਬਜ਼ੀਆਂ, ਜੜ੍ਹੀ-ਬੂਟੀਆਂ ਆਦਿ ਉਤੇ। ਮਾਨਵ-ਵਿਗਿਆਨੀਆਂ ਨੇ ਇਸ ਦੌਰ ਨੂੰ ਸ਼ਿਕਾਰੀ-ਸਿੰਚਈ (੍ਹੁਨਟeਰ-ਘਅਟਹeਰeਰ) ਦਾ ਨਾਂ ਦਿੱਤਾ ਹੈ। ਨਿਸਚੇ ਹੀ ਮਨੁੱਖ ਅਜੇ ਜਾਨਵਰ ਦੀ ਅਵਸਥਾ ਤੋਂ ਬਹੁਤਾ ਅੱਗੇ ਨਹੀਂ ਸੀ।

ਮਨੁੱਖ ਅੱਜ ਵੀ ਮਾਸ-ਬਨਸਪਤੀ ‘ਤੇ ਹੀ ਗੁਜ਼ਾਰਾ ਕਰਦਾ ਹੈ ਪਰ ਫਰਕ ਇਹ ਹੈ ਕਿ ਉਦੋਂ ਕੁਦਰਤੀ ਰੂਪ ਵਿਚ ਉਪਲਬਧ ਜਾਨਵਰ ਅਤੇ ਬਨਸਪਤੀ ਬਟੋਰ ਲਏ ਜਾਂਦੇ ਸਨ ਜਦ ਕਿ ਉਸ ਤੋਂ ਅਗਲੇ ਦੌਰ ਤੋਂ ਅੱਜ ਤੱਕ ਇਨ੍ਹਾਂ ਨੂੰ ਪਾਲਿਆ/ਉਗਾਇਆ ਜਾਂਦਾ ਹੈ। ਉਪਜੀਵਕਾ ਦਾ ਅਗਲਾ ਮੋਟਾ ਦੌਰ ਖੇਤੀਬਾੜੀ ਹੈ ਜਿਸ ਦੌਰਾਨ ਮੌਜੂਦ ਮੈਦਾਨਾਂ ਜਾਂ ਜੰਗਲਾਂ ਨੂੰ ਸਾਫ ਕਰਕੇ ਖੇਤੀ ਕੀਤੀ ਜਾਣ ਲੱਗੀ। ਦੇਵੀ ਪ੍ਰਸਾਦ ਚਟੋਪਾਧਿਆਏ ਅਨੁਸਾਰ ਭਾਰਤ ਵਿਚ ਖੇਤੀ ਦੀ ਕਾਢ ਦਾ ਸਿਹਰਾ ਘਰ ਦੀਆਂ ਸੁਆਣੀਆਂ ਦੇ ਸਿਰ ਬਝਦਾ ਹੈ, ਮਰਦ ਬਾਹਰ ਸ਼ਿਕਾਰ ਤੇ ਫਲ ਆਦਿ ਲਭਦੇ ਰਹਿੰਦੇ ਸਨ ਤੇ ਔਰਤਾਂ ਬੀਅ ਉਗਾਉਣ ਦੇ ਤਜਰਬੇ ਕਰਨ ਲੱਗੀਆਂ। ਖੈਰ, ਮੈਂ ਇਹ ਗੱਲ ਚਲਦੇ ਚਲਦੇ ਹੀ ਕੀਤੀ ਹੈ, ਵਿਸਥਾਰ ਵਿਚ ਜਾਣ ਨਾਲ ਵਿਸ਼ੇ ਤੋਂ ਲਾਂਭੇ ਜਾਣ ਦਾ ਡਰ ਹੈ।
ਭਾਰਤ ਵਿਚ ਸ਼ਿਕਾਰੀ-ਸਿੰਚਈ ਤੋਂ ਅੱਗੇ ਅਤੇ ਖੇਤੀ ਤੋਂ ਪਹਿਲਾਂ ਇਕ ਹੋਰ ਦੌਰ ਦੀ ਸੂਹ ਵੀ ਮਿਲਦੀ ਹੈ ਜਿਸ ਨੂੰ ਪਸ਼ੂ-ਪਾਲਕ ਜਾਂ ਚਰਵਾਹਾ ਦੌਰ ਕਿਹਾ ਜਾ ਸਕਦਾ ਹੈ। ਇਸ ਦੌਰਾਨ ਮਨੁੱਖ ਨੂੰ ਭਾਉਂਦੇ ਜੰਗਲੀ ਜਾਨਵਰਾਂ ਨੂੰ ਦੁਧ, ਮਾਸ ਅਤੇ ਪਹਿਨਣ ਦੇ ਉਦੇਸ਼ ਨਾਲ ਪਾਲਤੂ ਬਣਾ ਕੇ ਰੱਖਿਆ ਜਾਣ ਲੱਗਾ। ਨਾਲ ਨਾਲ ਖੇਤੀ ਵੀ ਹੋਣ ਲੱਗੀ। ਖੇਤੀ ਵਾਸਤੇ ਵੀ ਪਾਲਤੂ ਬਣਾਏ ਚੌਪਾਏ ਜਾਨਵਰਾਂ ਤੋਂ ਹੀ ਔਖਾ ਕੰਮ ਲਿਆ ਜਾਣ ਲੱਗਾ। ਇਹ ਚੌਪਾਏ ਸਨ- ਬਲਦ, ਮੱਝ, ਬੱਕਰੀ, ਊਠ, ਭੇਡ, ਘੋੜਾ, ਗਧਾ ਆਦਿ।
ਪਸ਼ੂ ਸ਼ਬਦ ਦੀ ਵਿਉਤਪਤੀ ਜਾਣਨ ਤੋਂ ਪਹਿਲਾਂ ਸੰਸਕ੍ਰਿਤ ਵਿਚ ਪਸ਼ੂ ਸ਼ਬਦ ਦੀਆਂ ਵਿਭਿੰਨ ਅਰਥ-ਪ੍ਰਛਾਈਆਂ ‘ਤੇ ਝਾਤ ਮਾਰ ਲਈਏ: (1) ਡੰਗਰ; ਘਰੇਲੂ ਜਾਨਵਰ ਜਿਸ ਦੀ ਬਲੀ ਦਿੱਤੀ ਜਾਵੇ। ਇਸ ਦੀਆਂ ਪੰਜ ਕਿਸਮਾਂ ਹਨ- ਮਨੁੱਖ, ਗਊਆਂ, ਘੋੜੇ, ਬੱਕਰੀਆਂ, ਭੇਡਾਂ; ਕਿਧਰੇ ਕਿਧਰੇ ਖੱਚਰਾਂ, ਗਧੇ (ਮਹਾਂਭਾਰਤ) ਊਠ ਅਤੇ ਕੁੱਤੇ (ਅਥਰਵ ਵੇਦ) ਵੀ ਸ਼ਾਮਿਲ ਕੀਤੇ ਗਏ। (2) ਕੋਈ ਵੀ, ਖਾਸ ਤੌਰ ‘ਤੇ ਖੂੰਖਾਰ ਜਾਨਵਰ, ਹਿਕਾਰਤ ਵਜੋਂ ਮਨੁੱਖ ਵੀ (ਜਿਵੇਂ ਨਰ ਪਸ਼ੂ)। (3) ਬਲੀ। (4) ਮਾਸ। (5) ਬੱਕਰੀ (ਬਲੀ ਦਾ ਬੱਕਰਾ)। (6) ਗੌਣ ਦੇਵਤਾ, ਖਾਸ ਤੌਰ ‘ਤੇ ਸ਼ਿਵ ਦਾ ਭਗਤ। (7) ਵਿਅਕਤੀਗਤ ਆਤਮਾ। (8) ਅੰਜੀਰ ਜਾਂ ਫਗੂੜੇ ਦੀ ਜਾਤੀ ਦਾ ਇਕ ਬ੍ਰਿਛ।
ਸਾਡੇ ਲਈ ਉਚਿਤ ਅਰਥ ਪਹਿਲਾ ਹੀ ਹੈ, ਬਾਕੀ ਦੇ ਸਾਰੇ ਇਸੇ ਤੋਂ ਵਿਕਸਿਤ ਹਨ। ਗੌਰਤਲਬ ਹੈ ਕਿ ਪਹਿਲੇ ਅਰਥ ਅਧੀਨ ਮਨੁੱਖ ਵੀ ਆਉਂਦਾ ਹੈ। ਪਰ ਮਨੁੱਖ ਬਲੀ ਦੇ ਪ੍ਰਸੰਗ ਵਿਚ ਹੀ ਪਸ਼ੂ ਹੈ ਅਰਥਾਤ ਮਨੁੱਖ ਦੀ ਵੀ ਬਲੀ ਦਿੱਤੀ ਜਾਂਦੀ ਸੀ। ਸੱਚਾਈ ਤਾਂ ਇਹ ਹੈ ਕਿ ਦੇਵਤਿਆਂ ਨੂੰ ਲੁਭਾਉਂਦੀ ਸਭ ਤੋਂ ਉਤਮ ਬਲੀ ਮਨੁੱਖ ਦੀ ਹੀ ਸੀ। ਉਂਜ ਬੁੱਧਹੀਣ ਮਨੁੱਖ ਨੂੰ ਵੀ ਜਾਨਵਰ ਦੀ ਤਰ੍ਹਾਂ ਪਸ਼ੂ ਕਹਿ ਦਿੱਤਾ ਜਾਂਦਾ ਹੈ। ਵਿਅਕਤੀਗਤ ਆਤਮਾ ਲਈ ਪਸ਼ੂ ਸ਼ਬਦ ਇਸ ਲਈ ਵਰਤਿਆ ਜਾਂਦਾ ਹੈ ਕਿਉਂਕਿ ਮਨੁੱਖੀ ਆਤਮਾ ਪਸ਼ੂ ਦੀ ਤਰ੍ਹਾਂ ਮਲੀਨ ਹੁੰਦੀ ਹੈ ਜੋ ਪਰਮਾਤਮਾ ਨਾਲ ਮਿਲ ਕੇ ਹੀ ਸ਼ੁਧ ਹੋ ਸਕਦੀ ਹੈ। ਨਾਲੇ ਮਨੁਖੀ ਆਤਮਾ ਪਸ਼ੂ ਦੀ ਤਰ੍ਹਾਂ ਸਰੀਰ ਵਿਚ ਬੱਝੀ ਹੁੰਦੀ ਹੈ।
ਪਰ ਨਿਰੁਕਤਕ ਵਿਆਖਿਆ ਅਨੁਸਾਰ ਕੇਵਲ ਮਾਲ-ਡੰਗਰ ਹੀ ਪਸ਼ੂ ਦੇ ਘੇਰੇ ਵਿਚ ਆਉਂਦੇ ਹਨ। ਜਾਨਵਰਾਂ ਨੂੰ ਪਾਲਤੂ ਬਣਾਉਣ ਦਾ ਢੰਗ ਇਹ ਸੀ ਕਿ ਉਨ੍ਹਾਂ ਨੂੰ ਪਹਿਲਾਂ ਰੱਸੀ ਦੇ ਜਾਲ ਵਿਚ ਫਸਾਇਆ ਜਾਂਦਾ ਸੀ। ਅੱਜ ਵੀ ਸ਼ਿਕਾਰ ਹਿਤ ਜੰਗਲੀ ਜਾਨਵਰਾਂ ਜਾਂ ਪੰਛੀਆਂ ਨੂੰ ਇਵੇਂ ਹੀ ਫਸਾਇਆ ਜਾਂਦਾ ਹੈ। ਪਾਲਤੂ ਬਣਾਏ ਜਾਨਵਰ ਨੂੰ ਵੱਸ ਵਿਚ ਰੱਖਣ ਲਈ ਵੀ ਉਸ ਦੇ ਗਲ ਵਿਚ ਰੱਸਾ ਪਾ ਕੇ ਕੀਲੇ ਨਾਲ ਬੰਨ੍ਹਿਆ ਜਾਂਦਾ ਸੀ ਤੇ ਹੈ। ਇਸ ਤਰ੍ਹਾਂ ਰੱਸੀ ਨਾਲ ਫਾਹਿਆ ਤੇ ਰੱਸੀ ਨਾਲ ਕਾਬੂ ਕੀਤਾ ਜਾਨਵਰ ਹੀ ਪਸ਼ੂ ਕਹਾਉਣ ਲੱਗਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਾਲਤੂ ਅਤੇ ਜੰਗਲੀ ਜਾਨਵਰ ਵਿਚ ਇਹ ਫਰਕ ਹੁੰਦਾ ਹੈ ਕਿ ਜੰਗਲੀ ਜਾਨਵਰ ਖੁਲ੍ਹਾ ਫਿਰਦਾ ਹੈ ਤੇ ਪਾਲਤੂ ਰੱਸੀ ਨਾਲ ਕਾਬੂ ਕੀਤਾ ਜਾਂਦਾ ਹੈ। ਪਸ਼ੂ ਸ਼ਬਦ ਦੀ ਸ਼ਾਬਦਿਕ ਗਵਾਹੀ ਇਹੋ ਦਰਸਾਉਂਦੀ ਹੈ।
ਸੰਸਕ੍ਰਿਤ ਦਾ ਇਕ ਧਾਤੂ ਹੈ Ḕਪਸ਼Ḕ ਜਿਸ ਵਿਚ ਬੰਨ੍ਹਣ, ਰੱਸੀ ਪਾਉਣ ਦੇ ਭਾਵ ਹਨ। ਇਸੇ ਧਾਤੂ ਤੋਂ ਪਸ਼ੂ ਸ਼ਬਦ ਬਣਿਆ ਜੋ ਬਹੁਤ ਸਾਰੀਆਂ ਹਿੰਦ-ਇਰਾਨੀ ਭਾਸ਼ਾਵਾਂ ਵਿਚ ਥੋੜੇ ਵਖਰੇਵੇਂ ਨਾਲ ਮਿਲਦਾ ਹੈ। ਪੰਜਾਬੀ ਵਿਚ ਇਸ ਦਾ ਉਚਾਰਣ ਆਮ ਤੌਰ ‘ਤੇ ਪਸੂ ਹੈ, ਕੁਝ ਲੋਕ ਪਹੂ ਵੀ ਕਹਿੰਦੇ ਹਨ। ਪਸੂਪਾ ਸ਼ਬਦ ਵੀ ਸੁਣਨ ਨੂੰ ਮਿਲਦਾ ਹੈ ਜੋ ਪਸ਼ੂ-ਪਾਲਣ ਦਾ ਸੁੰਗੜਿਆ ਰੂਪ ਪ੍ਰਤੀਤ ਹੁੰਦਾ ਹੈ। ਪਾਲੀ ਤੇ ਪ੍ਰਾਕਿਰਤ ਵਿਚ ਪਸੂ ਹੈ। ਕੁਝ ਭਾਸ਼ਾਵਾਂ ਵਿਚ ਪਸ਼ੂ ਦਾ ਅਰਥ ਸੁੰਗੜ ਕੇ ਬੱਕਰੀ, ਭੇਡ ਹੀ ਰਹਿ ਗਿਆ ਹੈ। ਗੁਰੂਆਂ ਨੇ ਪਸੂ ਸ਼ਬਦ ਦੀ ਵਰਤੋਂ ਕੀਤੀ ਹੈ, “ਪਸੂ ਮਿਲਹਿ ਚੰਗਿਆਇਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥” (ਗੁਰੂ ਨਾਨਕ ਦੇਵ); “ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ॥” (ਗੁਰੂ ਨਾਨਕ ਦੇਵ); “ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ॥” (ਗੁਰੂ ਅਮਰ ਦਾਸ)। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿਚ ḔਪਸੁḔ ਸ਼ਬਦ ਕਈ ਵਾਰੀ ਆਇਆ ਹੈ, “ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥” (ਗੁਰੂ ਅਰਜਨ ਦੇਵ); “ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ॥” (ਭਗਤ ਕਬੀਰ); “ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ॥” (ਗੁਰੂ ਤੇਗ ਬਹਾਦਰ)
ਇਸ ਤਰ੍ਹਾਂ ਪਸ਼ੂ ਸ਼ਬਦ ਇਕ ਤਰ੍ਹਾਂ ਪਾਲਤੂ ਬਣਾਏ ਜਾਨਵਰ ਲਈ ਰੂੜ ਹੋ ਗਿਆ ਤਾਂ ਹੌਲੀ ਹੌਲੀ ਹੋਰ ਜਾਨਵਰਾਂ ‘ਤੇ ਵੀ ਲਾਗੂ ਹੋਣ ਲੱਗ ਪਿਆ। ਮਿਸਾਲ ਵਜੋਂ Ḕਅਮਰ ਕੋਸ਼Ḕ ਨੇ ਪਸ਼ੂ ਅਧੀਨ ਇਹ ਜਾਨਵਰ ਵੀ ਗਿਣੇ ਹਨ: ਸਿੰਘ, ਬਾਘ, ਲਕੜਬੱਗਾ, ਸੂਰ, ਬਾਂਦਰ, ਭਾਲੂ, ਗੈਂਡਾ, ਝੋਟਾ, ਸਾਹੀ, ਹਿਰਨ, ਸੁਰਾ ਗਾਂ, ਨੀਲ ਗਾਂ, ਗਧਾ, ਗੰਧਬਿਲਾਵ, ਬੈਲ, ਊਠ, ਬੱਕਰਾ, ਹਾਥੀ, ਭੇਡੂ, ਘੋੜਾ, ਗੋਹ। ਦੂਜੇ ਪਾਸੇ ਜਦ ਦੇਵਤਿਆਂ ਨੂੰ ਬਲੀ ਦਿੱਤੀ ਜਾਣ ਲੱਗੀ ਤਾਂ ਇਕ ਪਾਸੇ ਪਹਿਲਾਂ ਗਿਣਾਏ ਜਾਨਵਰਾਂ ਦਾ ਅਰਥ ਬਲੀ ਹੀ ਹੋ ਗਿਆ ਤੇ ਦੂਜੇ ਪਾਸੇ ਮਨੁੱਖ ਵੀ ਪਸ਼ੂਆਂ ਦੀ ਕੋਟੀ ਵਿਚ ਆ ਗਿਆ ਕਿਉਂਕਿ ਮਨੁੱਖ ਦੀ ਬਲੀ ਦੇਵਤਿਆਂ ਲਈ ਸਭ ਤੋਂਂ ਲੁਭਾਉਣੀ ਹੈ।
ਫੰਦੇ ਦੇ ਅਰਥ ਵਾਲਾ ਪਾਸ਼ ਸ਼ਬਦ ਇਸੇ ਧਾਤੂ ਤੋਂ ਆ ਰਿਹਾ ਹੈ, “ਪਾਸਨ ਪਾਸ ਲਏ ਅਰਿ ਕੇਤਕ।” (ਚਰਿਤ੍ਰ ੧੨੮) ਅਰਥਾਤ ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ। ਪੁਰਾਣੇ ਜ਼ਮਾਨੇ ਵਿਚ ਪਾਸ਼ ਨਾਂ ਦਾ ਇਕ ਅਸਤਰ ਵੀ ਸੀ ਜਿਸ ਦੀ ਯੁਧ ਦੌਰਾਨ ਵਰਤੋਂ ਕੀਤੀ ਜਾਂਦੀ ਸੀ। ਇਹ ਕਈ ਤਰ੍ਹਾਂ ਦਾ ਬਣਾਇਆ ਜਾਂਦਾ ਸੀ। ਇਸ ਨੂੰ ਦੁਸ਼ਮਣ ਉਤੇ ਸੁੱਟ ਕੇ ਉਸ ਨੂੰ ਬੰਨ੍ਹ ਲਿਆ ਜਾਂਦਾ ਸੀ ਤੇ ਫਿਰ ਖਿੱਚ ਲਿਆ ਜਾਂਦਾ ਸੀ। ਅਗਨੀਪੁਰਾਣ ਅਨੁਸਾਰ ਪਾਸ਼ ਦਸ ਹੱਥ ਲੰਬਾ ਅਤੇ ਗੋਲ ਹੋਣਾ ਚਾਹੀਦਾ ਹੈ। ਉਸ ਦੀ ਡੋਰੀ ਸੂਤ, ਮੁੰਜ, ਚਮੜੇ ਜਾਂ ਨਲੀਏਰ ਦੀ ਜੱਤ ਆਦਿ ਦੀ ਹੋਣੀ ਚਾਹੀਦੀ ਹੈ। ਇਸ ਦੀਆਂ ਤੀਹ ਰੱਸੀਆਂ ਹੋਣੀਆਂ ਚਾਹੀਦੀਆਂ ਹਨ। ਧਨੁਰਵੇਦ ਵਿਚ ਵੀ ਇਸ ਦਾ ਜ਼ਿਕਰ ਹੈ। ਉਸ ਅਨੁਸਾਰ ਪਾਸ਼ ਦੀਆਂ ਲੜੀਆਂ ਬਰੀਕ ਲੋਹੇ ਦੀਆਂ ਅਤੇ ਤਿਕੋਣੀ ਸ਼ਕਲ ਦੀਆਂ ਹੋਣੀਆਂ ਚਾਹੀਦੀਆਂ ਹਨ। ਪਾਸ਼ ਦੀ ਵਰਤੋਂ ਅਜੋਕੀ ਫਾਂਸੀ ਦੀ ਤਰ੍ਹਾਂ ਅਪਰਾਧੀ ਨੂੰ ਗਲਾ ਘੁੱਟ ਕੇ ਮਾਰਨ ਲਈ ਵੀ ਕੀਤੀ ਜਾਂਦੀ ਸੀ। ਪਾਸ਼ ਨਾਲ ਮਾਰਨ ਵਾਲੇ ਕਸਬੀ ਚੰਡਾਲਾਂ ਨੂੰ ਪਾਸ਼ੀ ਕਿਹਾ ਜਾਂਦਾ ਸੀ। ਉਨ੍ਹਾਂ ਦੀ ਸੰਤਾਨ ਨੂੰ ਅੱਜ ਕਲ੍ਹ ਪਾਸੀ ਕਿਹਾ ਜਾਂਦਾ ਹੈ।
ਦਰਅਸਲ ਫਾਂਸੀ ਅਤੇ ਫਾਹੀ ਜਾਂ ਫਾਹਾ ਸ਼ਬਦ ਵੀ ਇਸੇ ਧਾਤੂ ਤੋਂ ਆ ਰਹੇ ਹਨ ਕਿਉਂਕਿ ਦੋਨਾਂ ਵਿਚ ਰੱਸੀ ਦਾ ਹੀ ਕਮਾਲ ਹੈ। ਫਾਂਸੀ ਲਾਉਣਾ ਜਾਂ ਫਾਹੇ ਲਾਉਣਾ ਵਿਚ ਮੁਢਲਾ ਭਾਵ ਗਲ ਆਦਿ ਵਿਚ ਰੱਸੀ ਲਾਉਣਾ ਹੀ ਹੈ। Ḕਫਾਹੇ ਟੰਗਣਾḔ ਦਾ ਮਤਲਬ ਹੁੰਦਾ ਹੈ, ਕਿਸੇ ਨੂੰ ਔਖੇ ਕੰਮ ਲਾ ਦੇਣਾ। ਇਸੇ ਤੋਂ ਫਸਤਾ ਸ਼ਬਦ ਬਣਿਆ ਜੋ ਫਸਤਾ ਵੱਢਣਾ ਉਕਤੀ ਵਿਚ ਵਰਤਿਆ ਜਾਂਦਾ ਹੈ। ਅਸੀਂ ਮਨੁੱਖ ਦੇ ਵੀ ਪਸ਼ੂ ਹੋਣ ਦੀ ਗੱਲ ਕੀਤੀ ਹੈ। ਆਪਣੀ ਸੋਚ ਕਾਰਨ ਮਨੁੱਖ ਆਪ ਹੀ ਬਲੀ ਦਾ ਬੱਕਰਾ ਬਣਦਾ ਜਾ ਰਿਹਾ ਹੈ ਜਾਂ ਅੱਡੀਆਂ ਚੱਕ ਕੇ ਫਾਹਾ ਲੈਂਦਾ ਰਿਹਾ ਹੈ! ਫਸਾਉਣਾ ਕਿਰਿਆ ਵੀ ਇਸੇ ਧਾਤੂ ਤੋਂ ਆ ਰਹੀ ਹੈ। ਫਸਾਉਣਾ ਤੋਂ ਅੱਗੇ ਫੁਸਲਾਉਣਾ ਵੀ ਬਣ ਗਿਆ। ਸ਼ੈਵ ਪਰੰਪਰਾ ਦਾ ਇਕ ਸੰਪਰਦਾਇ ਹੈ, ਪਾਸ਼ੁਪਤ। ਇਹ ਲੋਕ ਸ਼ਿਵ ਜੀ ਨੂੰ ਪਸ਼ੂਪਤੀ ਦੇ ਰੂਪ ਵਿਚ ਪੂਜਾ ਕਰਦੇ ਹਨ। ਪਸ਼ੂਪਤੀ ਦਾ ਅਰਥ ਹੋਇਆ, ਪਸ਼ੂਆਂ ਦਾ ਮਾਲਕ ਜਾਂ ਪਾਲਕ। ਇਸ ਦੀ ਵਧੇਰੇ ਮਾਨਤਾ ਨੇਪਾਲ ਵਿਚ ਹੈ। ਨੇਪਾਲ ਵਿਚ ਪਸ਼ੂਪਤੀਨਾਥ ਮੰਦਰ ਹੈ।
ਇਨ੍ਹਾਂ ਸ਼ਬਦਾਂ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਸਕੇ-ਸੋਦਰੇ ਵੀ ਵਸਦੇ ਹਨ। ਇੱਕ ਆਮ ਜਾਣਿਆ ਜਾਂਦਾ ਅੰਗਰੇਜ਼ੀ ਸ਼ਬਦ ਹੈ, ਫੀ (ਾਂee) ਜਿਸ ਦੇ ਬਹੁਵਚਨ ਫੀਸ ਦੀ ਵਰਤੋਂ ਸਾਡੀ ਭਾਸ਼ਾ ਵਿਚ ਵੀ ਹੁੰਦੀ ਹੈ। ਫੀ ਜਾਂ ਫੀਸ ਹੁੰਦੀ ਹੈ, ਕਿਸੇ ਸੇਵਾ ਜਾਂ ਕੰਮ ਦੇ ਬਦਲੇ ਦਿੱਤਾ ਇਵਜ਼ਾਨਾ। ਡਾਕਟਰ ਜਾਂ ਵਕੀਲ ਦੀ ਫੀਸ ਬੰਦੇ ਨੂੰ ਮਾਰ ਲੈਂਦੀ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਸ਼ਬਦ ਦਾ ਰੂਪ ਸੀ ਾਂeੋਹ ਅਤੇ ਇਸ ਦਾ ਮਤਲਬ ਸੀ ਪਸ਼ੂ, ਡੰਗਰ, ਚਾਲੂ ਸੰਪਤੀ, ਜਿਣਸ, ਧਨ, ਖਜ਼ਾਨਾ। ਫਿਰ ਅਰਥ ਹੋਇਆ ਵਟਾਂਦਰੇ ਦਾ ਮਾਧਿਅਮ ਮੁਦਰਾ। ਇਹ ਸ਼ਬਦ ਪ੍ਰਾਚੀਨ ਜਰਮੈਨਿਕ ਦੇ ਾਂeੋਹ ਤੋਂ ਪੁਰਾਣੀ ਅੰਗਰੇਜ਼ੀ ਵਿਚ ਗਿਆ ਸੀ। ਕੁਝ ਹੋਰ ਜਰਮੈਨਿਕ ਭਾਸ਼ਾਵਾਂ ਜਿਵੇਂ ਜਰਮਨ, ਗੌਥਿਕ ਆਦਿ ਵਿਚ ਵੀ ਇਸ ਦੇ ਰਲਦੇ-ਮਿਲਦੇ ਰੂਪ ਲਗਭਗ ਇਨ੍ਹਾਂ ਹੀ ਅਰਥਾਂ ਵਿਚ ਮਿਲਦੇ ਹਨ।
ਗੌਰਤਲਬ ਹੈ ਕਿ ਪ੍ਰਾਚੀਨ ਚਰਵਾਹਕ ਜਾਂ ਖੇਤੀ ਵਾਲੀ ਆਰਥਕਤਾ ਵਿਚ ਪਸ਼ੂ ਹੀ ਅਮੀਰੀ, ਦੌਲਤਮੰਦੀ ਦੀ ਨਿਸ਼ਾਨੀ ਹੁੰਦੀ ਸੀ। ਜਾਂ ਕਹਿ ਲਵੋ ਇਹੀ ਮੁਦਰਾ ਦਾ ਮਾਧਿਅਮ ਸੀ, ਅੱਜ ਵਾਂਗ ਨੋਟਾਂ ਆਦਿ ਦੀ ਕਰੰਸੀ ਨਹੀਂ ਸੀ ਹੁੰਦੀ। ਸਾਡੀਆਂ ਭਾਸ਼ਾਵਾਂ ਵਿਚ ਪਸ਼ੂ-ਧਨ ਸ਼ਬਦ ਆਮ ਹੀ ਚਲਦਾ ਹੈ। ਇਸ ਸ਼ਬਦ ਦਾ ਭਾਰੋਪੀ ਮੂਲ ਹੈ ḔਫeਕੁḔ ਜਿਸ ਦਾ ਅਰਥ ਪਸ਼ੂ, ਡੰਗਰ ਹੈ। ਇਸ ਤੋਂ ਬਣੇ ਲਿਥੂਏਨੀਅਨ ਫeਕੁਸ ਦਾ ਵੀ ਏਹੀ ਅਰਥ ਹੁੰਦਾ ਹੈ। ਲਾਤੀਨੀ ਵਿਚ ਇਸ ਦਾ ਰੂਪ ਹੋਇਆ ਫeਚੁਨਅਿ ਜਿਸ ਦਾ ਅਰਥ ਮੁਦਰਾ, ਜਾਇਦਾਦ ਹੁੰਦਾ ਹੈ। ਇਸ ਦਾ ਵਿਸ਼ੇਸ਼ਣ ਹੈ ਫeਚੁਨਅਿਰਿਸ ਜੋ ਅੰਗਰੇਜ਼ੀ ਵਿਚ ਜਾ ਕੇ ਫeਚੁਨਅਿਰੇ ਬਣਿਆ। ਇਸ ਦਾ ਅਰਥ ਹੁੰਦਾ ਹੈ, ਮੁਦਰਾ ਜਾਂ ਰੁਪਏ-ਪੈਸੇ ਸਬੰਧੀ, ਮਾਲੀ।
ਲਗਦੇ ਹੱਥ ਸਰਸਰੀ ਤੌਰ ‘ਤੇ ਕੁਝ ਹੋਰ ਸੁਜਾਤੀ ਅੰਗਰੇਜ਼ੀ ਸ਼ਬਦਾਂ ‘ਤੇ ਝਾਤ ਮਾਰ ਲਈਏ। ਫਰਾਂਸੀਸੀ ਵਲੋਂ ਆਏ ਅੰਗਰੇਜ਼ੀ ਾਂਇਾ ਦਾ ਅਰਥ ਹੁੰਦਾ ਹੈ- ਮਲਕੀਅਤ, ਜਗੀਰ; ਜਗੀਰੂ ਭੁਗਤਾਨ ਜਾਂ ਮਾਲੀਆ। ਅੰਗਰੇਜ਼ੀ ਫeਚੁਲਅਿਰ ਸ਼ਬਦ ਨੂੰ ਅੱਜ ਅਸੀਂ ਵਿਲੱਖਣ, ਵਿਸ਼ਿਸ਼ਟ ਦੇ ਅਰਥਾਂ ਵਜੋਂ ਜਾਣਦੇ ਹਾਂ। ਲਾਤੀਨੀ ਵਿਚ ਇਸ ਸ਼ਬਦ ਦੇ ਰੂਪ ਦਾ ਅਰਥ ਹੁੰਦਾ ਸੀ, ‘ਵਿਸ਼ੇਸ਼ ਆਪਣੀ’ (ਜਾਇਦਾਦ ਦੇ ਪ੍ਰਸੰਗ ਵਿਚ)। ਇਥੇ ਨਿਜੀ ਜਾਇਦਾਦ (ਜੋ ਪਸ਼ੂ ਹੀ ਹੁੰਦੇ ਸਨ) ਵੱਲ ਸੰਕੇਤ ਹੈ। ੀਮਪeਚੁਨੁਸ ਦਾ ਅਰਥ ਹੁੰਦਾ ਹੈ, ਨਿਰਧਨ ਹੋਣਾ।