ਕੋਪੇਨਹੇਗਨ:ਡੈਨਮਾਰਕ ਅਤੇ ਸੁਤੰਤਰ ਖੇਤਰ ਗ੍ਰੀਨਲੈਂਡ ਨੇ ਸਾਫ਼ ਕੀਤਾ ਹੈ ਕਿ ਅਮਰੀਕਾ ਨਾਲ ਹੋਏ ਇਤਿਹਾਸਕ ਸਮਝੌਤੇ (ਡੀਲ) ਨਾਲ ਗ੍ਰੀਨਲੈਂਡ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ‘ਤੇ ਕੋਈ ਅਸਰ ਨਹੀਂ ਪਵੇਗਾ।
ਇਹ ਸਮਝੌਤਾ ਮਹੀਨਿਆਂ ਦੇ ਭਾਰੀ ਭੂ- ਰਾਜਨੀਤਿਕ ਤਣਾਅ ਮਗਰੋਂ ਸਾਹਮਣੇ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨਲੈਂਡ ‘ਤੇ ਕਬਜ਼ਾ ਕਰਨ ਦੀ ਧਮਕੀ ਦੇ ਕੇ ਨਾਟੋ ਸੰਗਠਨ ਵਿਚ ਤਰਥੱਲੀ ਮਚਾ ਦਿੱਤਾ ਸੀ। ਹਾਲਾਂਕਿ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਸ ਡੀਲ ਨਾਲ ਵਾਸ਼ਿੰਗਟਨ ਨੂੰ ਆਰਕਟਿਕ ਟਾਪੂ ਦੀ ਬ ਸੁਰੱਖਿਆ ‘ਤੇ ‘ਸਥਾਈ ਕੰਟਰੋਲ ਮਿਲ ਗਿਆ ਹੈ, ਪਰ ਡੈਨਮਾਰਕ ਅਤੇ ਗ੍ਰੀਨਲੈਂਡ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀ ? ਪ੍ਰਭੂਸੱਤਾ ‘ਤੇ ਕੋਈ ਸਮਝੌਤਾ ਨਹੀਂ ਕਰਨਗੇ।ਇਸ ਸਮਝੌਤੇ ਤਹਿਤ ਅਮਰੀਕਾ ਨੂੰ ਰੇ ਗ੍ਰੀਨਲੈਂਡ ਵਿਚ ਆਪਣੀ ਮਜ਼ਬੂਤ ਫ਼ੌਜੀ ਮੌਜੂਦਗੀ ਦਰਜ ਕਰਨ ਦੀ ਆਗਿਆ ਮਿਲੇਗੀ, ਜਦਕਿ ਕਿਸੇ ਵੀ ਅਮਰੀਕੀ ਵਿਰੋਧੀ ਤਾਕਤ ਜਾਂ ਦੇਸ਼ ਨੂੰ ਉੱਥੇ ਆਪਣੇ ਫ਼ੌਜੀ ਅੱਡੇ ਬਣਾਉਣ ‘ਤੇ ਪੂਰਨ ਰੋਕ ਰਹੇਗੀ। ਹਾਲਾਂਕਿ ਇਸ ਡੀਲ ਦੇ ਕਈ ਅਹਿਮ ਬਿਓਰੇ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਹਨ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਅਗਲੇ ਹਫਤੇ ਇਸ ‘ਤੇ ਰਸਮੀ ਦਸਤਖਤ ਹੋ ਜਾਣਗੇ।
ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਕੇ ਰਾਸਮਸਨ ਨੇ ਫੇਸਬੁੱਕ ‘ਤੇ ਬਿਆਨ ਜਾਰੀ ਕਰਦਿਆਂ ਉਮੀਦ ਜਤਾਈ ਕਿ ਇਹ ਸਮਝੌਤਾ ਆਰਕਟਿਕ ਖੇਤਰ ਵਿਚ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਨਾਟੋ ਅੰਦਰ ਸਾਂਝੀ ਸੁਰੱਖਿਆ ਯਕੀਨੀ ਬਣਾਏਗਾ, ਬਸ਼ਰਤ ਡੈਨਮਾਰਕ ਸਾਮਰਾਜ ਦੀਆਂ ‘ਲਕਸ਼ਮਣ ਰੇਖਾਵਾਂ (ਰੈੱਡ ਲਾਈਨ) ਦਾ ਪੂਰਾ ਆਦਰ ਕਰੇ। ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ- ਫ੍ਰੇਡਰਿਕ ਨੀਲਸਨ ਨੇ ਵੀ ਇਸ ਸਮਝੌਤੇ ‘ਤੇ ਸੰਤੋਸ਼ ਜਤਾਉਂਦੇ ਹੋਏ ਕਿਹਾ ਕਿ ਇਹ ਡੀਲ ਗ੍ਰੀਨਲੈਂਡ ਦੇ ਲੋਕਾਂ ਦੇ ਆਤਮ-ਫੈਸਲੇ ਦੇ ਅਧਿਕਾਰ ਅਤੇ ਸਾਮਰਾਜ ਦੀ ਪ੍ਰਭੂਸੱਤਾ ਨੂੰ ਮਾਨਤਾ ਦਿੰਦੀ ਹੈ।
ਦੂਜੇ ਪਾਸੇ, ਰਾਸ਼ਟਰਪਤੀ ਟਰੰਪ ਨੇ ਇੰਟਰਨੈਟ ਮੀਡੀਆ ‘ਤੇ ਆਪਣੇ ਅੰਦਾਜ਼ ‘ਚ ਦਾਅਵਾ ਕੀਤਾ ਕਿ ਇਸ ਸਮਝੌਤੇ ਨਾਲ ਅਮਰੀਕਾ ਨੂੰ ਗ੍ਰੀਨਲੈਂਡ ਦੀ ਸੁਰੱਖਿਆ ਲਈ ਜੋ ਵੀ ਜ਼ਰੂਰੀ ਹੋਵੇ, ਉਹ ਸਭ ਕਰਨ ਦੀ ਪੂਰੀ ਸ਼ਕਤੀ ਮਿਲ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਟਰੰਪ ਗ੍ਰੀਨਲੈਂਡ ਨੂੰ ਖਰੀਦਣ ਵਿਚ ਅਸਫਲ ਰਹੇ ਹੋਣ, ਪਰ ਰਣਨੀਤਿਕ ਤੌਰ ‘ਤੇ ਉਨ੍ਹਾਂ ਨੂੰ ਉਹ ਚੌਕੀਦਾਰੀ ਮਿਲ ਗਈ ਹੈ ਜਿਸ ਦੀ ਉਹ ਲੰਬੇ ਸਮੇਂ ਤੋਂ ਤਲਾਸ਼ ਕਰ ਰਹੇ ਸਨ। ਹਾਲਾਂਕਿ, ਕੋਪੇਨਹੇਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਕਕੇਲ ਵੇਡਬੀ ਰਾਸਮਸਨ ਨੇ ਚਿੰਤਾ ਜਤਾਈ ਹੈ ਕਿ ਕੀ ਇਹ ਡੈਨਮਾਰਕ ਦੇ ਉਪ-ਨਿਵੇਸ਼ਿਕ ਰਿਸ਼ਤੇ ਨੂੰ ਅਮਰੀਕਾ ਨਾਲ ਕਿਸੇ ਨਵੇਂ ਸਰੂਪ ਵਿਚ ਬਦਲਣ ਦੀ ਸ਼ੁਰੂਆਤ ਤਾਂ ਨਹੀਂ ਹੈ।
