ਵਿਭਿੰਨਤਾ `ਚ ਏਕਤਾ ਭਾਰਤ ਦੇ ਡੀ.ਐੱਨ.ਏ. `ਚ: ਮੋਹਨ ਭਾਵਗਤ

ਨਿਊਯਾਰਕ:ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਵਗਤ ਨੇ ਕਿਹਾ ਹੈ ਕਿ ਵਿਭਿੰਨਤਾ ਵਿਚ ਏਕਤਾ ਭਾਰਤ ਦੇ ਡੀਐੱਨਏ ਵਿਚ ਹੈ ਅਤੇ ਇਸ ‘ਤੇ ਖੁਸ਼ੀ ਮਨਾਈ ਜਾਣੀ ਚਾਹੀਦੀ ਹੈ। ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਸਥਿਤ ਇੰਫੋਸਿਸ ਥੀਏਟਰ ਵਿਚ ਆਯੋਜਿਤ ਇੱਕ ਵਿਸ਼ਾਲ ਪ੍ਰੋਗਰਾਮ ਵਿਚ 6,000 ਤੋਂ ਵੱਧ ਭਾਰਤੀ- ਅਮਰੀਕੀ ਭਾਈਚਾਰੇ ਦੇ ਮੈਂਬਰਾਂ ਅਤੇ ਵੱਖ- ਵੱਖ ਧਰਮਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਭਾਵਗਤ ਨੇ ਵਿਭਿੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਅਮਰੀਕਾ ਜਾਂ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਕਹਿੰਦੇ ਹਾਂ ਤਾਂ ਇੱਕ ਸ਼ਬਦ ਦੀ ਅਕਸਰ ਚਰਚਾ ਹੁੰਦੀ ਹੈ ਅਤੇ ਉਹ ਹੈ ਬਹੁਲਵਾਦ। ਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਹੋਰ ਵਾਕਾਂ-ਅੰਸ਼ ਦੀ ਚਰਚਾ ਹੁੰਦੀ ਹੈ:ਵਿਭਿੰਨਤਾ ਵਿਚ ਏਕਤਾ।’ ਉਨ੍ਹਾਂ ਦੀ ਇਸ ਗੱਲ ‘ਤੇ ਉੱਥੇ ਮੌਜੂਦ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ।ਅਮਰੀਕਨ ਹਿੰਦੂਜ਼ ਫਾਰ ਇੰਗੇਜਮੈਂਟ ਐਡ ਡਾਇਲਾਗ ਫੋਰਮ ਦੁਆਰਾ ਆਯੋਜਿਤ ‘ਯੂਨੀਵਰਸਲ ਵਨਨੈਂਸ ਸੈਲੀਬ੍ਰੇਸ਼ਨ ਪ੍ਰੋਗਰਾਮ ਵਿਚ ਭਾਵਗਤ ਨੇ ਕਿਹਾ ਕਿ ਭਾਰਤ ਲਈ ਏਕਤਾ ਅਤੇ ਵਿਭਿੰਨਤਾ, ਦੋਵੇਂ ਉਸ ਦੇ ਡੀਐੱਨਏ ਵਿਚ ਹਨ। ਉਨ੍ਹਾਂ ਸਵਾਮੀ ਵਿਵੇਕਾਨੰਦ ਦੇ ਇੱਕ ਸੁਨੇਹੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਰਾਸ਼ਟਰ ਦੇ ਸਾਹਮਣੇ ਇੱਕ ਮਿਸ਼ਨ ਹੁੰਦਾ ਹੈ, ਜਿਸ ਨੂੰ ਉਸ ਨੇ ਪੂਰਾ ਕਰਨਾ ਹੁੰਦਾ ਹੈ ਅਤੇ ਇੱਕ ਨਿਯਤੀ ਹੁੰਦੀ ਹੈ, ਜਿਸ ਨੂੰ ਉਸ ਨੇ ਸਾਕਾਰ ਕਰਨਾ ਹੁੰਦਾ ਹੈ। ਸੰਘ ਮੁਖੀ ਨੇ ਕਿਹਾ ਕਿ ਭਾਰਤ ਨੂੰ ਕਿਹੜੀ ਨਿਯਤੀ ਮਿਲੀ ਹੈ? ਭਾਰਤ ਦਾ ਉਦੇਸ਼ ਇਸ ਵਿਭਿੰਨਤਾ ਵਿੱਚ ਏਕਤਾ ਨੂੰ ਸਾਕਾਰ ਕਰਨਾ ਅਤੇ ਸਮੇਂ- ਸਮੇਂ ‘ਤੇ ਦੁਨੀਆ ਨੂੰ ਵੀ ਇਸ ਦਾ ਅਹਿਸਾਸ ਕਰਵਾਉਣਾ ਹੈ। ਅਸੀਂ ਇੱਕ ਹਾਂ ਅਤੇ ਸਾਡੀ ਇਹੀ ਵਿਭਿੰਨਤਾ ਸਾਡੀ ਏਕਤਾ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਂਦੀ ਹੈ। ਕਰੀਬ ਇੱਕ ਘੰਟੇ ਦੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਵਿਭਿੰਨਤਾ ‘ਤੇ ਖੁਸ਼ੀ ਮਨਾਈ ਜਾਣੀ ਚਾਹੀਦੀ ਹੈ, ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।ਅਤੇ ਉਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਸਾਨੂੰ ਏਕਤਾ ਦੀ ਇਸ ਭਾਵਨਾ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਹ ਬਹੁਤ ਸੱਚੀ ਭਾਵਨਾ ਹੈ। ਭਾਵਗਤ ਨੇ ਭਾਰਤੀ ਪ੍ਰਵਾਸੀਆਂ ਨੂੰ ਆਪਣੀ ਕਰਮਭੂਮੀ ਪ੍ਰਤੀ ਵਫ਼ਾਦਾਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਫਰਜ਼ ਕੀ ਹੈ? ਅਸੀਂ ਅਮਰੀਕਾ ਵਿਚ ਹਾਂ। ਅਸੀਂ ਅਮਰੀਕਾ ਵਿਚ ਰਹਿੰਦੇ ਹਾਂ।ਅਸੀਂ ਅਮਰੀਕਾ ਵਿਚ ਕਮਾਉਂਦੇ ਹਾਂ। ਤਾਂ ਸਾਨੂੰ ਅਮਰੀਕਾ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿਚ 39 ਰਾਜਾਂ, 853 ਸ਼ਹਿਰਾਂ ਤੋਂ ਲੋਕ ਇਕੱਠੇ ਹੋਏ।