ਪ੍ਰਤੀਕਰਮ: ਡਾ. ਗੁਰਨਾਮ ਕੌਰ ਦਾ ਅਲੀ ਲਾਰੀਜਾਨੀ ਪ੍ਰਤੀ ਨਰਮਗੋਸ਼ਾ ਕਿਉਂ…!

ਸੰਪਾਦਕ ਜੀ,
ਇਸ ਵਾਰ ਦੇ ‘ਪੰਜਾਬ ਟਾਈਮਜ਼’ ਵਿਚਲੀਆਂ ਕੁਝ ਕੁ ਲਿਖਤਾਂ ਬਾਰੇ ਆਪਣਾ ਪ੍ਰਤੀਕਰਮ ਦੇਣਾ ਚਾਹਾਂਗਾ। ਪ੍ਰੋ. ਅਵਤਾਰ ਸਿੰਘ ਹੁਰਾਂ ਨੇ ਆਪਣੇ ਲੇਖ ‘ਤਰਲ ਨਫਰਤ’ ਰਾਹੀਂ ਅੰਨ੍ਹੀ ਨਫਰਤ ਦੇ ਸ਼ਿਕਾਰ ਲੋਕਾਂ ਦਾ ਬਹੁਤ ਸਟੀਕ ਚਿੱਤਰ ਉਲੀਕਿਆ ਹੈ।

‘ਤਰਲ’ ਲਫਜ਼ ਸ਼ਾਇਦ ਉਨ੍ਹਾਂ ਨੇ ਨਫਰਤੀ ਝੱਗ ਸੁਟਣ ਦੀ ਫਿਤਰਤ ਵਾਲਿਆਂ ਲਈ ਵਰਤਿਆ ਹੋਵੇਗਾ। ਅਸਲ ਵਿਚ ਬਹੁਤੇ ਪੰਜਾਬੀ, ਕਿਉਂਕਿ ਹੋਸ਼ ਨਾਲੋਂ ਜੋਸ਼ ਨੂੰ ਵੱਧ ਤਰਜੀਹ ਦਿੰਦੇ ਹਨ, ਇਸ ਲਈ ਉਨ੍ਹਾਂ ਦਾ ਹੀਰੋ ਬਣਨ ਲਈ ਝੱਗ ਸੁੱਟਣਾ ਵਿਸ਼ੇਸ਼ ਯੋਗਤਾ ਸਮਝੀ ਜਾਂਦੀ ਹੋਵੇਗੀ। ਪ੍ਰੋਫੈਸਰ ਸਾਹਿਬ ਚੰਗਾ ਕੀਤਾ ਕਿ ਗੁੱਸਾ ਪੀ ਗਏ, ਨਹੀਂ ਤਾ ਪੰਥ ਦਾ ਗੱਦਾਰ ਸਮਝਿਆ ਜਾਣਾ ਸੀ। ਜਾਪਦੈ, ਇਸੇ ਫਿਤਰਤ ਦੇ ਮਾਲਕ ਬੂਟਾ ਸਿੰਘ ਮਹਿਮੂਦਪੁਰ ਹਨ ਜੋ (ਵਿਦੇਸ਼ੀ ਸੰਗਤ ਦੀ ਮੰਗ ਦਾ ਧਿਆਨ ਰੱਖਦਿਆਂ) ਪਾਕਿਸਤਾਨ, ਅਤੇ ਹੋਰ ਇਸਲਾਮਕ ਮੁਲਕਾਂ ਵਿਚ ਹੁੰਦੇ ਮਨੁੱਖੀ ਹੱਕਾਂ ਦੇ ਘਾਣ ਅਤੇ ਦਹਿਸ਼ਤੀ ਦਮਨ ਵੱਲੋਂ ਅੱਖਾਂ ਮੀਚ ਸਿਰਫ ਭਾਰਤ ਦੀ ਹਕੂਮਤ `ਤੇ ਨਿਸ਼ਾਨਾ ਵਿਨ੍ਹੀਂ ਰੱਖਦੇ ਹਨ। ਸ. ਗੁਰਬਖ਼ਸ ਸਿੰਘ ਪ੍ਰੀਤ ਲੜੀ ਦੀ ਸ਼ਖਸੀਅਤ ਬਾਰੇ ‘ਬਹੁਰੂਪੀਏ ਲੇਖਕ’ ਵਿਚ ਸ. ਜਸਵੰਤ ਸਿੰਘ ਸੰਧੂ ਹੁਰਾਂ ਜੋ ਸਵਾਲ ਉਠਾਏ ਹਨ, ਕੁਝ ਹੋਰ ਵੀ ਸੱਜਣਾਂ ਵੱਲੋਂ ਸੁਣਨ ਨੂੰ ਮਿਲੇ ਹਨ।
ਦਰਅਸਲ ਕੋਈ ਵੀ ਸੱਜਣ ਭਾਵਂੇ ਉਹ ਕਿੰਨਾ ਵੀ ਵੱਡਾ ਵਿਦਵਾਨ, ਲੇਖਕ ਜਾਂ ਕਲਾਕਾਰ ਹੋਵੇ ਇਨਸਾਨੀਅਤ ਦੀ ਕਸੌਟੀ ‘ਤੇ ਸੌ ਫੀਸਦੀ ਖਰਾ ਨਹੀਂ ਉਤਰ ਸਕਦਾ, ਭਾਵੇਂ ਉਸ ਦੇ ਚਾਹਵਾਨ ਇਸ ਦੀ ਆਸ ਕਰ ਲੈਂਦੇ ਹਨ। ਪ੍ਰੀਤਲੜੀ ਦਾ ਫਲਸਫਾ ਧਾਰਮਕ ਕੱਟੜਤਾ ਤੋਂ ਉੱਪਰ ਉੱਠ ਕੇ ਨਿਰੋਲ ਅਗਾਂਹਵਧੂ ਮਾਨਵਤਾਵਾਦੀ ਨਜ਼ਰੀਏ ਨਾਲ ਇੱਕ ਨਿਵੇਕਲੀ ਜੀਵਨ-ਜਾਚ ਪੇਸ਼ ਕਰਨ ਦਾ ਸੀ। ‘ਅੱਛਾ ਲਗੇ ਉਸੇ ਅਪਨਾ ਲੋ ਜੋ ਬੁਰਾ ਲਗੇ ਉਸੇ ਜਾਨੇ ਦੋ।’
ਅਖੀਰ ਵਿਚ ਮੈਂ ਡਾ. ਗੁਰਨਾਮ ਕੌਰ ਦੇ 28 ਮਾਰਚ ਨੂੰ ਛਪੇ ਲੇਖ ‘ਅਲੀ ਲਾਰੀਜਾਨੀ ਇਕ ਫਿਲਾਸਫਰ ਸਿਆਸਤਦਾਨ’ ਬਾਰੇ ਜ਼ਰਾ ਵਿਸਤਾਰ ਵਿਚ ਕਹਿਣ ਦੀ ਗੁਸਤਾਖੀ ਕਰਾਂਗਾ। ਅਲੀ ਲਾਰੀਜਾਨੀ ਦੀ ਤਾਰੀਫ ਕਰਦਿਆਂ ਡਾਕਟਰ ਸਾਹਿਬਾ ਨੇ ਲੇਖ ਦੇ ਅਖੀਰ ਵਿਚ ਕਿਹਾ ਹੈ ਕਿ ਕਾਸ਼ ਪੰਜਾਬ ਨੂੰ ਵੀ ਫਿਲਾਸਫਰ ਰਾਜਨੀਤਕ ਲਾਰੀਜਾਨੀ ਵਰਗਾ ਕੋਈ ਲੀਡਰ ਮਿਲੇ। ਡਾਕਟਰ ਸਾਹਿਬਾ ਪੰਜਾਬ `ਤੇ ਤਰਸ ਖਾਓ! ਲਾਰੀਜਾਨੀ ਅਤੇ ਖੁਮੈਨੀ ਹੁਰਾਂ ਦੀ ਮਿਲੀ-ਜੁਲੀ ਕੱਟੜ ਇਸਲਾਮਿਕ ਸੱਤਾ ਦੁਆਰਾ ਪਰੋਟੈਸਟ ਕਰਨ ਵਾਲੀ ਈਰਾਨੀ ਜਨਤਾ `ਤੇ ਅੰਨ੍ਹਾ ਤਸ਼ੱਦਦ ਹੋਇਆ ਹੈ। 1981 ਤੋਂ 2019 ਤੱਕ ਕਈ ਵਾਰ ਅੰਦੋਲਨ ਕਰਨ ਵਾਲੇ ਈਰਾਨੀ ਆਵਾਮ ਨੂੰ ਅੰਨੇਵਾਹ ਫਾਇਰਿੰਗ ਕਰ ਕੁਚਲਿਆ ਗਿਆ ਹੈ। ਜਨਵਰੀ 2026 ਵਿਚ ਹਜਾਰਾਂ ਮੁਜਾਹਰਾਕਾਰੀ ਮਾਰ ਦਿੱਤੇ ਗਏ। ਜਾਣਕਾਰੀ ਅਨੁਸਾਰ ਲਾਰੀਜਾਨੀ ਦੀ ਆਪਣੀ ਧੀ ਫਾਤਿਮਾ ਅਮਰੀਕਾ ਵਿਚ ਡਾਕਟਰੀ ਦੇ ਪੇਸ਼ੇ ਵਿਚ ਸੀ, ਜਿਸ ਨੂੰ ਇਸ ਦੇ ਪਿਤਾ ਦੇ ਦਮਨਕਾਰੀ ਕਾਰਨਾਮਿਆਂ ਕਰਕੇ ਬਰਤਰਫ ਕੀਤਾ ਗਿਐ।
ਹੁਣ ਕਿਸ ਨੂੰ ਨਹੀਂ ਪਤਾ ਕਿ ਫਿਲਾਸਫਰ ਅਲੀ ਲਾਰੀਜਾਨੀ ਈਰਾਨ ਵਿਚ ਮੁਲਾਨਿਆਂ ਦੀ ਕੱਟੜਪੰਥੀ ਦਹਿਸ਼ਤਪਸੰਦ ਹਕੂਮਤ ਦਾ ਸਿਰਮੌਰ ਰੁਕਨ ਸੀ।
ਭੈਣ ਜੀ ਗੁਰਨਾਮ ਕੌਰ ਨੂੰ ਮੇਰੇ ਵਲੋਂ ਪੂਰੀ ਨਿਮਰਤਾ ਨਾਲ ਇਕ ਨਿਕੀ ਜਿਹੀ ਸਲਾਹ ਹੈ ਕਿ ਉਨ੍ਹਾਂ ਨੇ ਇਸ ਖੌਫ਼ਨਾਕ ਹਕੂਮਤ ਦੇ ਅਸਲੀ ਰੰਗਾਂ-ਢੰਗਾ ਬਾਰੇ ਜੇਕਰ ਜਾਣਨਾ ਹੈ ਤਾਂ ਉਹ ਇਰਾਨ ਦੀਆਂ ਇਸੇ ਦੌਰ ਦੀਆਂ ਦੋ ਨੋਬਲ ਇਨਾਮ ਵਿਜੇਤਾ ਬੀਬੀਆਂ-ਸ਼ੀਰੀਂ ਏਬਾਦੀ ੇ(Sਹਰਨਿ ਓਬਅਦi) ਅਤੇ ਨਰਗਿਸ ਮੁਹੰਮਦੀ ਬਾਰੇ ਜ਼ਰੂਰ ਜਾਣ ਲੈਣ। 1947 ਦੀ ਜੰਮਪਲ ਸ਼ੀਰੀਂ ਏਬਾਦੀ ਤਹਿਰਾਨ ਕੋਰਟ ਦੀ ਪਹਿਲੀ ਸੁਪਰੀਮ ਜੱਜ ਸੀ, ਜਿਸਨੂੰ ਮੌਲਾਨਿਆਂ ਨੇ ਆਪਣੀ ਹਕੂਮਤ ਬਣਦਿਆਂ ਹੀ ਵਾਕ ਆਊਟ ਕਰ ਦਿਤਾ। ਉਸਨੂੰ ਡਰਾਇਆ-ਧਮਕਾਇਆ, ਪਰ ਉਹ ਬਿਲਕੁਲ ਨਾ ਡਰੀ, ਸਗੋਂ ਉਸਨੇ ਵਕੀਲ ਦਾ ਪੇਸ਼ਾ ਅਪਣਾਉਂਦਿਆਂ ਮੌਲਾਨਿਆਂ ਦੀ ਦਹਿਸ਼ਤਗਰਦੀ ਵਿਰੁਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿਤੀ। ਉਸਨੇ ਇਹ ਬੀੜਾ ਅਜ ਤਕ ਚੁਕਿਆ ਹੋਇਆ ਹੈ। ਉਸਨੇ (ਧੲਾੲਨਦੲਰ ੋਾ ੍ਹੁਮਅਨ ਰਗਿਹਟ ਛੲਨਟੲਰ) ਸਥਾਪਤ ਕੀਤਾ ਅਤੇ 2003 ਵਿਚ ਨੋਬਲ ਇਨਾਮ ਜਿੱਤਣ ਵਾਲੀ ਪਹਿਲੀ ਔਰਤ ਸੀ। ਮੌਲਾਨਿਆਂ ਵਲੋਂ ਬਾਰ-ਬਾਰ ਧਮਕੀਆਂ ਮਿਲਣ ਦੇ ਬਾਵਜੂਦ ਵੀ ਉਸਨੇ ਇਰਾਨ ਛਡਣ ਤੋਂ ਇਨਕਾਰ ਕਰ ਦਿੱਤਾ। ਆਖੀਰ 2009 ਵਿਚ ਉਸਨੂੰ ਦੇਸ਼ ਛਡਣ ਲਈ ਮਜਬੂਰ ਕਰ ਦਿਤਾ ਗਿਆ, ਪਰ ਉਸਨੇ ਆਪਣਾ ਕੰਮ ਅਜ ਤਕ ਜਾਰੀ ਰਖਿਆ ਹੋਇਆ ਹੈ। ਉਸ ਦੀ ਪੁਸਤਕ ‘ਇਰਾਨ ਅਵੇਕਨਿੰਗ’ ਹਰ ਇਕ ਨੂੰ ਪੜ੍ਹਨੀ ਚਾਹੀਦੀ ਹੈ।
1972 ‘ਚ ਜਨਮੀ ਨਰਗਿਸ ਮੁਹੰਮਦੀ ਸੀਰੀਂ ਦੀ ਹੀ ਸੱਚੀ ਪੈਰੋਕਾਰ ਹੈ। ਉਸਨੇ ਵਕਾਲਤ ਕਰਕੇ 2003 ਵਿਚ ਸ਼ੀਰੀਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸੇ ਕੰਮ ਨੂੰ ਅਗੇ ਵਧਾਇਆ। ਮੌਲਾਨਿਆਂ ਦੀ ਦਹਿਸ਼ਤਗਰਦੀ ਵਿਰੁਧ ਆਵਾਜ ਉਠਾਉਣ ਦਾ ਪਰਚਮ ਜਾਰੀ ਰਖਿਆ। ਮੌਲਾਨਿਆਂ ਨੇ ਉਸਨੂੰ 13 ਵਾਰ ਜੇਲ੍ਹ ਵਿਚ ਸੁਟ ਕੇ ਉਸਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜੋ ਨਾਕਾਮ ਰਹੀ। ਆਖਰੀ ਵਾਰ ਉਸਨੂੰ 31 ਸਾਲਾਂ ਦੀ ਸਜ਼ਾ ਅਤੇ 154 ਕੋਰੜੇ ਮਾਰਨ ਦੀ ਸਜ਼ਾ ਸੁਣਾਈ ਗਈ। ਸ਼ੀਰੀ ਏਬਾਦੀ ਤੋਂ 20 ਸਾਲ ਬਾਅਦ, 2023 ਵਿਚ ਉਸਨੇ ਨੋਬੇਲ ਇਨਾਮ ਹਾਸਲ ਕੀਤਾ। ਅਜੇ ਵੀ ਉਹ ਇਰਾਨ ਦੀ ‘ਏਵਨ’ ਜੇਲ੍ਹ ਵਿਚ ਬੰਦ ਹੈ। ਜੇ ਥੋੜੀ ਕਸਰ ਰਹਿ ਜਾਵੇ ਇਨ੍ਹਾਂ ਬੀਬੀਆਂ ਦਾ ਕੰਮ ਜਾਣਨ ਤੋਂ ਤਾਂ ਓਰਵਅਨਦ ੳਬਰਅਹਮਿਅਨ ਦੀ ਚਰਚਿਤ ਪੁਸਤਕ (ਠੋਰਟੁਰੲਦ ਛੋਨਾੲਸਸiੋਨਸ) ਵੀ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਕਥਿਤ ਇਸਲਾਮੀ ਇਨਕਲਾਬ ਤੋਂ ਪੂਰੇ 10 ਸਾਲ ਬਾਅਦ, 1988 ਵਿਚ ਜੇਲ੍ਹਾਂ ਵਿਚ ਬੰਦ ਹਜ਼ਾਰਾਂ ਕਾਮਰੇਡਾਂ ਅਤੇ ਹੋਰ ਜਮਹੂਰੀ ਇਨਸਾਫਪਸੰਦਾਂ ਨੂੰ ਕਿਵੇਂ ਕੋਹ-ਕੋਹ ਕੇ ਮਾਰਿਆ ਗਿਆ ਸੀ। ਪਰੰਤੂ ਇਹ ਦੱਸਣ ਤੋਂ ਮੇਰਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਮਰੀਕਾ ਜੋ ਕਰ ਰਿਹਾ ਹੈ, ਉਹ ਸਹੀ ਹੈ। ਅਮਰੀਕਾ ਦi ਕਾਰਵਾਈ ਨਿੰਦਣਯੋਗ ਹੈ ਪਰ ਇਹ ਗੱਲ ਵੀ ਕਿੰਨੀ ਕੁ ਠੀਕ ਹੈ ਕਿ ਮੌਲਾਨਿਆਂ ਨੇ 1978 ਵਿਚ ਤਾਕਤ ਵਿਚ ਆਉਣ ਵਾਲੇ ਦਿਨ ਤੋਂ ਹੀ ਇਜ਼ਰਾਈਲ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਣ ਦਾ ਰਾਗ ਅਲਾਪਣਾ ਸ਼ੁਰੂ ਕੀਤਾ ਹੋਇਆ ਸੀ। ਲਗਾਤਾਰ ਆਦਮ-ਬੋ ਆਦਮ-ਬੋ ਹੀ ਕਰੀ ਜਾ ਰਹੇ ਸਨ। ਧਿਆਨ ਵਿਚ ਇਹ ਵੀ ਰਖਿਆ ਜਾਣਾ ਚਾਹੀਦਾ ਹੈ। ਇਰਾਨ ਦੇ ਲੋਕਾਂ ਦੀ ਬਹਾਦਰੀ ਦੀ ਦਾਦ ਦਿਤੀ ਜਾਣੀ ਚਾਹੀਦੀ ਹੈ, ਪਰ ਇਸਤਰ੍ਹਾਂ ਬਿਲਕੁਲ ਨਹੀਂ, ਜਿਸ ਤਰ੍ਹਾਂ ਸਿੱਖ ਵਿਦਵਾਨ ਅਜਮੇਰ ਸਿੰਘ ਵਲੋਂ ਦਿਤੀ ਜਾ ਰਹੀ ਹੈ। ਇਸ ਸਿੱਖ ਚਿੰਤਕ ਦਾ ਬਾਬਾ ਆਲਮ ਹੀ ਨਿਰਾਲਾ ਹੈ। ਉਹ ਆਪਣਾ ਘੋੜਾ ਭਜਾਈ ਜਾਂਦਾ ਹੈ ਕਿ ਲੜਾਈ ਤਾਕਤ ਦੇ ਜ਼ੋਰ ਨਾਲ ਨਹੀਂ, ਰੂਹਾਂ ਦੇ ਜੋLਰ ਨਾਲ ਲੜੀ ਜਾਂਦੀ ਹੈ। ਜਿਸ ਤਰ੍ਹਾਂ ਸੰਤ ਭਿੰਡਰਾਂਵਾਲੇ ਨੇ ਭਾਰਤੀ ਹਕੂਮਤ ਵਿਰੁਧ ਬਸ ਆਪਣੇ ਰੂਹ ਦੇ ਜੋਰ ਨਾਲ ਹੀ ਭਾਰਤ ਸਰਕਾਰ ਦੀ ਤੌਬਾ ਕਰਵਾ ਦਿਤੀ ਸੀ। ਉੁਹ ਇਸੇ ਕਰਕੇ ਬਾਗੋਬਾਗ ਹੈ ਕਿ ਇਰਾਨੀ ਮੌਲਾਣਿਆਂ ਨੇ ਉਸੇ ਤਰ੍ਹਾਂ ਰੂਹਾਂ ਦੇ ਜੋLਰ ਨਾਲ ਅਜਕਲ੍ਹ ਅਮਰੀਕਾ ਵਰਗੀ ਮਹਾਂਸ਼ਕਤੀ ਨੂੰ ਵਾਹਣੋਂ-ਵਾਹਣੀਂ ਪਾਇਆ ਹੋਇਆ ਹੈ। ਇਹ ਸ਼ਖਸ ਇਹ ਗੱਲ ਬਿਲਕੁਲ ਨਹੀਂ ਦੱਸਦਾ ਕਿ ਸੰਤਾਂ ਨੇ ਗੁਰਦੁਆਰੇ ਨੂੰ ਜੰਗ ਦਾ ਅਖਾੜਾ ਭਲਾ ਕਿਉਂ ਬਣਾਇਆ ਸੀ। ਉਥੇ ਦੋ ਵਰ੍ਹੇ ਹੁੰਦਾ ਕੀ-ਕੀ ਨਹੀਂ ਰਿਹਾ ਸੀ। ਭਾਰਤ ਸਰਕਾਰ ਸੰਤਾਂ ਅਤੇ ਉਨ੍ਹਾਂ ਦੇ ਹਥਿਆਰਬੰਦ ਸਮਰਥਕਾਂ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢਣ ਲਈ ਗਈ ਸੀ, ਨਾ ਕਿ ਮਿਥ ਕੇ ਅਕਾਲ ਤਖਤ ਢਾਹੁਣ ਨਹੀਂ। ਜੇਕਰ ਸਰਕਾਰ ਦਾ ਮਕਸਦ ਅਕਾਲ ਤਖਤ ਢਾਹੁਣਾ ਹੀ ਹੁੰਦਾ, ਤਾਂ ਉਨ੍ਹਾਂ ਨੂੰ ਆਪਣੇ ਕਮਾਂਡੋ ਮਰਵਾਉਣ ਦੀ ਕੀ ਲੋੜ ਸੀ? ਉਹ ਇਜ਼ਰਾਈਲ ਵਾਂਗੂ ਹਿਜ਼ਬੁਲਾ ਆਗੂ ਨਸਰਉਲਾ ਦੀ ਤਰਜ਼ `ਤੇ ਇਕ ਮਿਜ਼ਾਈਲ ਸੁਟ ਕੇ ਕੀ ਆਪਣਾ ਮਕਸਦ ਹੱਲ ਨਹੀਂ ਕਰ ਸਕਦੀ ਸੀ? ਕੀ ਇੰਦਰਾ ਸਰਕਾਰ ਨੇ ਇਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਉਸਾਰੀ ਨਹੀਂ ਕਰਵਾ ਦਿੱਤੀ ਸੀ? ਜੇ ਉਹ ਪੂਰੇ ਸਿੱਖ ਕੌਮ ਦੀ ਤੌਹੀਨ ਹੀ ਕਰਨਾ ਚਾਹੁੰਦੀ ਹੁੰਦੀ ਤਾਂ ਉਸ ਨੂੰ ਅਜਿਹਾ ਕਰਨ ਦੀ ਕੀ ਲੋੜ ਸੀ? ਇਹ ਸ਼ਖਸ ਅਕਸਰ ਅਬਦਾਲੀ ਅਬਦਾਲੀ ਕਰਦਾ ਰਹਿੰਦਾ ਹੈ, ਕੀ ਅਬਦਾਲੀ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਢਾਹ ਕੇ ਕਦੇ ਨਵੇਂ ਸਿਰਿਓਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਲੋਕਾਂ ਨੂੰ ਅਧੂਰੀ ਜਾਣਕਾਰੀ ਦੇ ਕੇ ਗੁਮਰਾਹ ਕਰਨ ਦਾ ਕੀ ਮਕਸਦ ਹੈ?
ਅਖੀਰ ਵਿਚ! ਹਾਂ ਜੇ ਭੈਣ ਜੀ ਪੰਡਤ ਜਵਾਹਰ ਲਾਲ ਨਹਿਰੂ, ਡਾ. ਅਬਦੁਲ ਕਲਾਮ, ਸ. ਮਨਮੋਹਨ ਸਿੰਘ ਡਾ. ਜਾਂ ਨੈLਲਸਨ ਮੰਡੇਲਾ ਵਰਗੇ ਜਮਹੂਰੀਪਸੰਦ ਲੀਡਰਾਂ ਦੀ ਹਮਾਇਤ ਕਰਨ ਤਾਂ ਅਸੀਂ ਵੀ ਉਨ੍ਹਾਂ ਨਾਲ ਸਹਿਮਤ ਹੋਵਾਂਗੇ। ਧੰਨਵਾਦ।
-ਹਰਜੀਤ ਦਿਉਲ, ਬਰੈਂਪਟਨ
ਫੋਨ: 905-676-9242