ਇਸਲਾਮਾਬਾਦ:ਈਰਾਨ ‘ਤੇ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ‘ਤੇ ਘਰੇਲੂ ਅਤੇ ਕੂਟਨੀਤਕ ਦਬਾਅ ਵੱਧ ਗਿਆ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖੁੱਲ੍ਹ ਕੇ ਕੀਤੀ ਗਈ
ਤਾਰੀਫ਼ ਹੁਣ ਸਿਆਸੀ ਵਿਵਾਦ ਦਾ ਕਾਰਨ ਬਣਦੀ ਦਿਖਾਈ ਦੇ ਰਹੀ ਹੈ। ਉਸ ਸਮੇਂ ਸ਼ਰੀਫ਼ ਨੇ ਟਰੰਪ ਨੂੰ ਪੱਛਮੀ ਏਸ਼ੀਆ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਕਈ ਜੰਗਾਂ ਰੋਕਣ ਦਾ ਸਿਹਰਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਕਰਨ ਦੀ ਗੱਲ ਕਹੀ ਸੀ।
ਹੁਣ ਜਦੋਂ ਅਮਰੀਕਾ ਤੇ ਇਜ਼ਰਾਈਲ ਈਰਾਨ ‘ਤੇ ਲਗਾਤਾਰ ਹਮਲੇ ਕਰ ਰਹੇ ਹਨ ਤਾਂ ਸ਼ਰੀਫ਼ ਦੇ ਪੁਰਾਣੇ ਬਿਆਨ ਇੰਟਰਨੈਂਟ ਮੀਡੀਆ ‘ਤੇ ਮੁੜ ਵਾਇਰਲ ਹੋ ਗਏ ਹਨ। ਪਾਕਿਸਤਾਨ ਵਿਚ ਕਈ ਸਿਆਸੀ ਤੇ ਧਾਰਮਿਕ ਸਮੂਹ ਸਰਕਾਰ ਦੀ ਅਮਰੀਕਾ ਨਾਲ ਨੇੜਤਾ ‘ਤੇ ਸਵਾਲ ਚੁੱਕ ਰਹੇ ਹਨ। ਰਾਜਧਾਨੀ ਇਸਲਾਮਾਬਾਦ ਅਤੇ ਹੋਰਨਾਂ ਸ਼ਹਿਰਾਂ ਵਿਚ ਹੋਏ ਵਿਰੋਧ ਮੁਜ਼ਾਹਰਿਆਂ ਵਿਚ ਸੈਂਕੜੇ ਲੋਕਾਂ ਨੇ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੋਸਟਰ ਸਾੜੇ। ਮੁਜ਼ਾਹਰਾਕਾਰੀਆਂ ਨੇ ਈਰਾਨ ਦੇ ਸਰਬਉੱਚ ਆਗੂ ਅਯਾਤੁੱਲਾ ਅਲੀ ਖਾਮਨੇਈ ਦੇ ਸਮਰਥਨ ਵਿਚ ਵੀ ਨਾਅਰੇ ਲਗਾਏ ਜਿਨ੍ਹਾਂ ਦੀ ਫਰਵਰੀ ਦੇ ਅੰਤ ‘ਚ ਅਮਰੀਕੀ-ਇਜ਼ਰਾਇਲੀ ਹਮਲਿਆਂ ਵਿਚ ਮੌਤ ਹੋ ਗਈ ਸੀ। ਪਿਛਲੇ ਹਫ਼ਤੇ ਪਾਕਿਸਤਾਨ ‘ਚ ਹੋਏ ਵਿਰੋਧ ਮੁਜ਼ਾਹਰਿਆਂ ਵਿਚ 26 ਲੋਕਾਂ ਦੀ ਮੌਤ ਦੀ ਖ਼ਬਰ ਹੈ। ਕਰਾਚੀ ਸਥਿਤ ਅਮਰੀਕੀ ਵਣਜ ਦੂਤਘਰ ਵੱਲ ਵਧ ਰਹੀ ਭੀੜ ‘ਤੇ ਗੋਲੀਬਾਰੀ ਵਿਚ 11 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਇਕ ਔਖਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਪਾਸੇ ਇਸ ਦੀ ਈਰਾਨ ਨਾਲ ਲੰਬੀ ਸਰਹੱਦ ਤੇ ਧਾਰਮਿਕ ਸੰਬੰਧ ਹਨ, ਦੂਜੇ ਪਾਸੇ ਖਾੜੀ ਦੇਸ਼ਾਂ ਅਤੇ ਅਮਰੀਕਾ ਨਾਲ ਆਰਥਿਕ ਤੇ ਰਣਨੀਤਕ ਰਿਸ਼ਤੇ ਵੀ ਮਹੱਤਵਪੂਰਨ ਹਨ। ਪਾਕਿਸਤਾਨ ਨੂੰ ਹਰ ਸਾਲ ਮਿਲਣ ਵਾਲੀ ਲਗਪਗ 40 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਵਿਚੋਂ ਅੱਧੇ ਤੋਂ ਵੱਧ ਰਕਮ ਖਾੜੀ ਦੇ ਦੇਸ਼ਾਂ ਤੋਂ ਆਉਂਦੀ ਹੈ। ਸਾਬਕਾ ਰਾਜਦੂਤ ਮਲੀਹਾ ਲੋਦੀ ਮੁਤਾਬਕ, ਅਮਰੀਕਾ ਖ਼ਿਲਾਫ਼ ਗੁੱਸਾ ਸਿਰਫ਼ ਸ਼ੀਆ ਫਿਰਕੇ ਤੱਕ ਸੀਮਤ ਨਹੀਂ ਸਗੋਂ ਇਹ ਇਕ ਵਿਆਪਕ ਰਾਸ਼ਟਰੀ ਅਹਿਸਾਸ ਬਣ ਚੁੱਕਾ ਹੈ। ਪਾਕਿ ਦੀ 15-20 ਫ਼ੀਸਦੀ ਆਬਾਦੀ ਸ਼ੀਆ ਮੁਸਲਮਾਨ ਹੈ ਜਿਹੜਾ ਈਰਾਨ ਪ੍ਰਤੀ ਹਮਦਰਦੀ ਰੱਖਦੀ ਹੈ।
ਇਸੇ ਦਰਮਿਆਨ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਸਈਅਦ ਆਸਿਮ ਮੁਨੀਰ ਨੇ ਸਾਊਦੀ ਰੱਖਿਆ ਮੰਤਰੀ ਪ੍ਰਿੰਸ ਖ਼ਾਲਿਦ ਬਿਨ ਸਲਮਾਨ ਨਾਲ ਮਿਲ ਕੇ ਖੇਤਰ ਦੀ ਸੁਰੱਖਿਆ ‘ਤੇ ਗੱਲਬਾਤ ਕੀਤੀ। ਪਾਕਿ ਤੇ ਸਾਊਦੀ ਅਰਬ ਵਿਚਾਲੇ ਪਿਛਲੇ ਸਾਲ ਹੋਏ ਦੁਵੱਲੇ ਰੱਖਿਆ ਸਮਝੌਤੇ ਤਹਿਤ ਕਿਸੇ ਇਕ ‘ਤੇ ਹਮਲਾ ਦੋਵਾਂ ‘ਤੇ ਹਮਲਾ ਮੰਨਿਆ ਜਾਵੇਗਾ। ਪਾਕਿਸਤਾਨ ਨੇ ਈਰਾਨ ਨੂੰ ਸੰਕੇਤ ਦਿੱਤਾ ਹੈ ਕਿ ਇਸ ਸਮਝੌਤੇ 8 ਤਹਿਤ ਉਸ ਨੂੰ ਆਪਣੀਆਂ ਵਚਨਬੱਧਤਾਵਾਂ ਦਾ ਧਿਆਨ ਰੱਖਣਾ ਪਵੇਗਾ। ਮਾਹਰਾਂ ਦਾ ਮੰਨਣਾ ਹੈ ਕਿ ਈਰਾਨ ਜੰਗ ਦੌਰਾਨ । ਪਾਕਿਸਤਾਨ ਲਈ ਅਮਰੀਕਾ, ਖਾੜੀ ਦੇਸ਼ਾਂ ਚ ਅਤੇ ਈਰਾਨ ਵਿਚਾਲੇ ਸੰਤੁਲਨ ਬਣਾਉਣਾ। ਕ ਹੁਣ ਪਹਿਲਾਂ ਨਾਲੋਂ ਜ਼ਿਆਦਾ ਔਖਾ ਹੋ ਰਿਹਾ ਹੈ।
