ਹਰ ਆਂਖ ਜਾਗਤੀ ਹੈ, ਬੋਲਤਾ ਕੋਈ ਭੀ ਨਹੀਂ।
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਓਧਰ ਪੰਡੋਰਾ ਬਾਕਸ ਖੁੱਲ੍ਹ ਗਿਆ ਹੈ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਬਿਲਕੁਲ ਡੁਨ-ਵੱਟਾ ਬਣੇ ਲੱਗਦੇ ਹੋ। ਜਿਹੜੇ ਕੁਝ ਬੋਲਦੇ ਵੀ ਹਨ ਉਨ੍ਹਾਂ ਦੀਆਂ ਲਿਖਤਾਂ, ਗੱਲਾਂ ਤੇ ਬੋਲਾਂ ਵਿਚ ਜ਼ਿੰਦਗੀ ਦੀ ਧੜਕਣ ਨਹੀਂ, ਇੱਕ ਖਾਮੋਸ਼ ਬਗ਼ਾਵਤ ਵੀ ਨਹੀਂ, ਗੁੱਸੇ ਤੇ ਰੋਸ ਵਿਚ ਦਿਸ਼ਾ ਵੀ ਨਹੀਂ। ਉਹ ਢਿੱਡ ਵਾਲੀ ਗੱਲ ਅਜੇ ਢਿੱਡ ਵਿਚ ਹੀ ਰੱਖ ਰਹੇ ਹਨ।
ਹਾਲ ਦੀ ਘੜੀ ਇਹ ਸਪਸ਼ਟ ਨਹੀਂ ਹੋਇਆ ਕਿ ਪੰਡੋਰਾ ਬਾਕਸ ਸੀ.ਬੀ.ਆਈ. ਨੇ ਖੋਲਿ੍ਹਆ ਹੈ, ਜਾਂ ਭਾਜਪਾ ਨੇ ਅਤੇ ਜਾਂ ਫਿਰ ਡੀ.ਆਈ.ਜੀ. ਭੁੱਲਰ ਸਾਹਿਬ ਨੇ ਅਤੇ ਜਾਂ ਸਕਰੈਪ ਡੀਲਰ ਕ੍ਰਿਸ਼ਨੂ ਨੇ।
ਪਹਿਲਾਂ ਪੰਡੋਰਾ ਬਾਕਸ ਦੀ ਕਹਾਣੀ ਸੁਣ ਲਓ ਜਿਸ ਦੇ ਹੁਣ ਵਨ-ਸੁਵੰਨੇ ਅਰਥ ਮਿਲਦੇ ਹਨ। ਯੂਨਾਨ ਦੀ ਪਰੀ ਕਹਾਣੀਆਂ ਵਰਗੀ ਕਹਾਣੀ ਹੈ ਜਿੱਥੇ ਦੇਵਤਿਆਂ ਦੇ ਸਮਰਾਟ ਯੀਸਸ ਨੇ ਪਹਿਲਾਂ ਇੱਕ ਸੁੰਦਰ ਮੁਟਿਆਰ ਪੰਡੋਰਾ ਪੈਦਾ ਕੀਤੀ ਤੇ ਫਿਰ ਉਸਨੂੰ ਵਿਆਹ ਦਾ ਇੱਕ ਤੋਹਫਾ ਦਿੱਤਾ, ਪਰ ਨਾਲ ਹੀ ਖਬਰਦਾਰ ਕੀਤਾ ਕਿ ਇਸ ਨੂੰ ਖੋਲ੍ਹਣਾ ਨਹੀਂ। ਵੈਸੇ ਇਸ ਤੋਹਫੇ ਨੂੰ ‘ਸੁੰਦਰ ਧੋਖਾ’ ਵੀ ਕਹਿੰਦੇ ਹਨ, ਜਿੱਥੇ ਦੋ ਵਿਰੋਧਤਾਈਆਂ ਦਾ ਮਿਲਣ ਹੁੰਦਾ ਹੈ। ਮਿਸਾਲ ਵਜੋਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਰਚਨਾ ‘ਅਣਵਿਆਹੀ ਮਾਂ’ ਜਾਂ ਨਾਨਕ ਸਿੰਘ ਦਾ ਨਾਵਲ ‘ਚਿੱਟਾ ਲਹੂ’।
ਪੰਡੋਰਾ ਦੇ ਅੰਦਰ ਜਗਿਆਸਾ ਤੂਫਾਨ ਬਣ ਕੇ ਸਾਹਮਣੇ ਆਣ ਖਲੋਤੀ ਕਿ ਆਖਰਕਾਰ ਦੇਖਾਂ ਤਾਂ ਸਹੀ ਪਈ ਇਸ ਬਾਕਸ ਦੇ ਅੰਦਰ ਹੈ ਕੀ! ਉਹ ਵਿਚਾਰੀ ਆਪਣੇ-ਆਪ ‘ਤੇ ਕਾਬੂ ਨਾ ਕਰ ਸਕੀ ਤੇ ਉਸਨੇ ਬਾਕਸ ਦਾ ਢੱਕਣ ਖੋਲ੍ਹ ਦਿੱਤਾ। ਜਿਉਂ ਹੀ ਉਸਨੇ ਬਾਕਸ ਖੋਲਿ੍ਹਆ ਤਾਂ ਧਰਤੀ ਦੀਆਂ ਸਾਰੀਆਂ ਬੁਰਾਈਆਂ, ਪਾਪ, ਬਿਮਾਰੀਆਂ, ਦੁੱਖ, ਤਕਲੀਫਾਂ, ਮੁਸੀਬਤਾਂ, ਪਰੇਸ਼ਾਨੀਆਂ, ਧੋਖੇ, ਨਫਰਤਾਂ, ਈਰਖਾ, ਸਾੜਾ, ਪੱਖਪਾਤ, ਸਮੱਸਿਆਵਾਂ, ਉਲਝਣਾਂ ਅਤੇ ਮਕਾਰੀਆਂ ਦੇ ਕਾਲੇ ਬੱਦਲਾਂ ਅਸਮਾਨ ਨੂੰ ਘੇਰਾ ਪਾ ਲਿਆ। ਪੰਡੋਰਾ ਘਬਰਾ ਗਈ ਕਿ ਮੈਂ ਇਹ ਕੀ ਕਰ ਬੈਠੀ। ਉਸਨੇ ਝਟਪਟ ਬਾਕਸ ਨੂੰ ਬੰਦ ਕਰ ਦਿੱਤਾ, ਜਿਸ ਦਾ ਮਤਲਬ ਇਹ ਕੱਢਿਆ ਗਿਆ ਹੈ ਕਿ ਜੇ ਹੁਣ ਕੁਝ ਬਚਿਆ ਵੀ ਹੈ ਤਾਂ ਇਹ ਕੇਵਲ ਉਮੀਦ ਹੀ ਹੈ।
ਅੱਜ ਕੱਲ ਪੰਡੋਰਾ ਬਾਕਸ ਨੂੰ ਨੈਤਿਕ ਅਰਥਾਂ ਵਿਚ ਵੀ ਲਿਆ ਜਾਂਦਾ ਹੈ ਇਸ ਦੇ ਕਈ ਸਬਕ ਮਿਲਦੇ ਹਨ, ਜਿੱਥੇ ਕਈ ਵਾਰ ਇਕੋ ਘਟਨਾ ਹਜ਼ਾਰਾਂ ਲੋਕਾਂ ਨੂੰ ਧੁੜਕੂ ਲਾ ਦਿੰਦੀ ਹੈ। ਜਿਵੇਂ ਡੀ.ਆਈ.ਜੀ. ਭੁੱਲਰ ਦਾ ਪੰਡੋਰਾ ਬਾਕਸ ਜਿਵੇਂ ਖੁੱਲਿ੍ਹਆ ਤਾਂ ਹੁਣ ਉਹ ਸਾਰੇ ਡੀ.ਐਸ.ਪੀ., ਥਾਣੇਦਾਰ, ਵੱਡੇ ਵੱਡੇ ਅਫਸਰ, ਤਹਿਸੀਲਦਾਰ ਤੇ ਇਥੋਂ ਤੱਕ ਪਟਵਾਰੀਆਂ ਨੂੰ ਵੀ ਇਹ ਡਰ ਖਾ ਰਿਹਾ ਹੈ ਕਿ ਸਾਡੀ ਵਾਰੀ ਆਈ ਕਿ ਆਈ। ਸੀ.ਬੀ.ਆਈ. ਨੇ ਕਿੰਨੇ ਸਾਰੇ ਡੀ.ਐਸ.ਪੀ. ਸੱਦ ਵੀ ਲਏ ਹਨ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਕਿੰਨਿਆਂ ਲੋਕਾਂ ਨੇ ਕਿੰਨੀਆਂ ਜਾਇਦਾਦਾਂ ਖੜੀਆਂ ਕੀਤੀਆਂ, ਵੱਡੇ ਵੱਡੇ ਘਰ ਬਣਾਏ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕਈ ਮੈਰਿਜ ਪੈਲਸ ਪੁਲਿਸ ਅਫਸਰਾਂ ਦੇ ਹਨ ਜਿਨ੍ਹਾਂ ਨੇ ਜੁਝਾਰੂ ਲਹਿਰ ਦੌਰਾਨ ਲੁੱਟ ਦੇ ਮਾਲ ਉੱਤੇ ਕਈ ਹੋਟਲ ਖੜ੍ਹੇ ਕੀਤੇ ਤੇ ਕਈਆਂ ਨੇ ਬਾਹਰ ਬੈਂਕਾਂ ਵਿਚ ਇਹ ਪੈਸੇ ਜਮ੍ਹਾਂ ਕਰਵਾਏ। ਈ.ਡੀ. ਦੇ ਇੱਕ ਸਾਬਕਾ ਤੇ ਇਮਾਨਦਾਰ ਡਾਇਰੈਕਟਰ ਨਿਰੰਜਨ ਸਿੰਘ ਨੇ ਹਾਲ ਵਿਚ ਹੀ ਇੱਕ ਇੰਟਰਵਿਊ ਵਿਚ ਦੱਸਿਆ ਕਿ ਭੁੱਲਰ ਸਾਹਿਬ ਦਾ ਪੰਡੋਰਾ ਬਾਕਸ ਖੁੱਲ੍ਹਣ ਪਿੱਛੋਂ ਸੱਚ-ਮੁੱਚ ਹੋਰ ਕਈਆਂ ਨੂੰ ਧੁੜਕੂ ਲੱਗ ਸਕਦਾ ਹੈ। ਪਿਛਲੇ ਦਿਨਾਂ ਤੋਂ ਪੰਜਾਬ ਸਕੱਤਰੇਤ ਵਿਚ ਛਾਈ ਇੱਕ ਡਰਾਉਣੀ ਚੁੱਪ ਵਿਚੋਂ ਕਿੰਨਾ ਕੁਝ ਸੁਣਿਆ ਜਾ ਸਕਦਾ ਹੈ। ਪਰ ਸੁਣਨ ਵਾਲੇ ਉਹੋ ਜਿਹੇ ਕੰਨ ਵੀ ਸਾਰਿਆਂ ਕੋਲ ਤਾਂ ਨਹੀਂ ਹੁੰਦੇ। ਉਂਝ ਪੰਡੋਰਾ ਬਾਕਸ ਦੇ ਰਾਜਨੀਤਕ ਅਰਥ ਵੀ ਲਏ ਜਾਂਦੇ ਹਨ ਜਿਵੇਂ ਟਰੰਪ ਨੇ ਪੰਡੋਰਾ ਬਾਕਸ ਜਿਵੇਂ ਖੋਲਿ੍ਹਆ ਹੈ, ਉਸ ਨਾਲ ਸਾਰੇ ਵਪਾਰਕ ਹਲਕਿਆਂ ਵਿਚ ਹਲਚਲ ਮੱਚ ਗਈ ਹੈ।
ਪੰਡੋਰਾ ਬਾਕਸ ਦਾ ਇੱਕ ਤਰਜਮਾ ‘ਭਾਨੂਮਤੀ ਕਾ ਪਿਟਾਰਾ’ ਵੀ ਕੀਤਾ ਜਾਂਦਾ ਹੈ। ਭਾਨੂਮਤੀ ਮਹਾਂਭਾਰਤ ਦੇ ਯੋਧੇ ਦੁਰਯੋਧਨ ਦੀ ਪਤਨੀ ਸੀ ਪਰ ਮਹਾਂਭਾਰਤ ਦੀ ਜੰਗ ਖਤਮ ਹੋਣ ਪਿੱਛੋਂ ਭਾਨੂਮਤੀ ਨੇ ਸੋਚਿਆ, ਪਈ ਮੇਰੇ ਕੁਨਬੇ ਦਾ ਹੋਰ ਕਿਤੇ ਖੂਨ ਖਰਾਬਾ ਨਾ ਹੋਵੇ, ਇਸ ਲਈ ਉਸਨੇ ਸਿਆਣਪ ਕੀਤੀ ਅਤੇ ਆਪਣੇ ਕੁਨਬੇ ਨੂੰ ਬਚਾਉਣ ਲਈ ਪਾਂਡਵ ਅਰਜਨ ਨਾਲ ਵਿਆਹ ਕਰ ਲਿਆ, ਉਥੋਂ ਇਹ ਕਹਾਵਤ ਚਲੀ ਕਿ ‘ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਨੂਮਤੀ ਕਾ ਪਟੋਰਾ। ਯਾਨੀ ਇੱਕ ਦੂਜੇ ਦੇ ਉਲਟ ਦੋ ਵਿਚਾਰਧਾਰਾਵਾਂ ਦਾ ਮਿਲਾਪ ਕਰਾਉਣ ਵਿਚ ਕਾਮਯਾਬੀ ਹਾਸਲ ਕਰਨੀ। ਕਈ ਰਾਜਨੀਤਕ ਪਾਰਟੀਆਂ ਦੇ ਸੰਗਠਨ ਨੂੰ ਵੀ ਖਿਚੜੀ ਯੂਨੀਅਨ ਕਿਹਾ ਜਾਂਦਾ ਹੈ, ਪਰ ਫਿਰ ਵੀ ਪੰਡੋਰਾ ਬਾਕਸ ਦੇ ਅਰਥ ਇਸ ਨਾਲੋਂ ਵੱਖਰੇ ਹਨ।
ਸੱਤਾ ਦੇ ਬਰਾਂਡਿਆਂ ਵਿਚ ਆਮ ਆਦਮੀ ਪਾਰਟੀ ਦੇ ਤਮਾਮ ਆਗੂ ਬੌਂਦਲੇ ਹੋਏ ਨਜ਼ਰ ਆਉਂਦੇ ਹਨ, ਇਹ ਸਤਰਾਂ ਲਿਖਣ ਤਕ ਨਾ ਤਾਂ ਕੇਜਰੀਵਾਲ ਬੋਲਿਆ, ਨਾ ਹੀ ਲਤੀਫੇ ਘੜਨ ਦੇ ਬਾਦਸ਼ਾਹ ਭਗਵੰਤ ਮਾਨ ਜੀ ਨੂੰ ਕੁਝ ਸਮਝ ਆ ਰਹੀ ਹੈ, ਕਿ ਹੁਣ ਕਿਹੜੇ ਲਤੀਫੇ ਨਾਲ ਸੰਗਤਾਂ ਨੂੰ ਤਸੱਲੀਆਂ ਦੇਣ, ਤਰਨਤਾਰਨ ਹਲਕੇ ਵਿਚ ਕਿਹੜਾ ਮੂੰਹ ਲੈ ਕੇ ਜਾਣ, ਸਸੋਦੀਏ ਦਾ ਘੜੀ ਮੁੜੀ ਬੋਰ ਕਰਦਾ ‘ਜ਼ੀਰੋ ਟਾਲਰੈਂਸ ਇਨਕਲਾਬ’ ਦਾ ਨਾਅਰਾ ਵੀ ਨਹੀਂ ਗੂੰਜ ਰਿਹਾ। ਵਿਧਾਨ ਸਭਾ ਵਿਚ ਗਰਜ ਕੇ ਆਪਣੀ ਆਵਾਜ਼ ਬੁਲੰਦ ਕਰਨ ਵਾਲਾ ਬਾਜਵਾ ਵੀ ਨਹੀਂ ਬੋਲ ਰਿਹਾ ਤੇ ਨਾ ਹੀ ਉਸ ਨੂੰ ਜਵਾਬ ਦੇਣ ਵਾਲਾ ਚੀਮਾ ਬੋਲ ਰਿਹਾ ਹੈ ਜੋ ਅਕਸਰ ਇਹ ਧਮਕੀਆਂ ਦਿੰਦਾ ਕਿ ਠੋਕ ਕੇ ਰੱਖ ਦੇਵਾਂਗੇ। ਸਿਰਫ ਸੁਖਪਾਲ ਖਹਿਰਾ ਹੀ ਜੁਗਨੂੰ ਵਾਂਗ ਰੋਸ਼ਨੀ ਦੇ ਰਿਹਾ ਹੈ। ਆਮ ਆਦਮੀ ਪਾਰਟੀ ਦਾ ਤਾਂ ਛੱਡੋ, ਸਗੋਂ ਸਾਰੀਆਂ ਪਾਰਟੀਆਂ ਵਿਚ ਵੀ ਇਸ ਘਟਨਾ ਨਾਲ ਇੱਕ ਤਰ੍ਹਾਂ ਨਾਲ ਸੱਪ ਸੁੰਘ ਗਿਆ ਹੈ। ਹਰ ਇੱਕ ਨੂੰ ਲੱਗ ਰਿਹਾ ਹੈ ਕਿ ਪਤਾ ਨਹੀਂ ਸਾਡੀ ਵਾਰੀ ਕਦੋਂ ਆ ਜਾਣੀ ਹੈ। ਇਸ ਲਈ ਸਾਰਿਆਂ ਦੀ ਸਾਂਝੀ ਅਰਦਾਸ ਹੈ ਕਿ ਇਹ ਤੂਫਾਨ ਬਿਨਾਂ ਕੋਈ ਨੁਕਸਾਨ ਪਹੁੰਚਾਏ ਚੁੱਪ-ਚੁਪੀਤਾ ਲੰਘ ਜਾਵੇ। ਪਰ ਪਾਠਕੋ, ਜੇ ਭਾਜਪਾ ਨੂੰ ਲੱਗਿਆ ਕਿ ਇਹ ਤੂਫਾਨ ਤਾਂ ਉਨ੍ਹਾਂ ਨੂੰ ਵੀ ਇੱਕ ਦਿਨ ਲਪੇਟ ਵਿਚ ਲੈ ਸਕਦਾ ਹੈ ਤਾਂ ਉਨ੍ਹਾਂ ਨੇ ਪੰਡੋਰਾ ਬਾਕਸ ਦਾ ਢੱਕਣ ਤੁਰੰਤ ਬੰਦ ਕਰ ਦੇਣਾ ਹੈ ਅਤੇ ਫਿਰ ਡੀ.ਆਈ.ਜੀ. ਭੁੱਲਰ ਸਾਹਿਬ ਦੀ ਜ਼ਮਾਨਤ ਦੇ ਸਾਰੇ ਰਸਤੇ ਵੀ ਪੱਧਰੇ ਹੋ ਜਾਣਗੇ। ਸੁਘੜ-ਸਿਆਣੇ ਐਸੀ ਭਵਿੱਖਬਾਣੀ ਕਰ ਵੀ ਰਹੇ ਹਨ।
ਵੈਸੇ ਤਾਜ਼ਾ ਹਾਲਾਤ ਇਹ ਹੈ ਕਿ:
ਹਰ ਆਂਖ ਜਾਗਤੀ ਹੈ ਪਰ ਬੋਲਤਾ ਕੋਈ ਭੀ ਨਹੀਂ।
ਸੋਂ ਰਹੇ ਹਨ ਸਭ ਲੋਗ, ਦਰਵਾਜ਼ਾ ਖੁੱਲਾ ਕੋਈ ਭੀ ਨਹੀਂ।
ਕਾਂਗਰਸੀ ਤੇ ਅਕਾਲੀ ਦਲ ਦੇ ਵੱਡੇ ਲੀਡਰ ਕਿਉਂ ਨਹੀਂ ਬੋਲਦੇ ਖੁੱਲ੍ਹ ਕੇ ਹੁਣ! ਕਿਉਂਕਿ ਇਹ ਦੋਵਾਂ ਦਾ ਚਹੇਤਾ ਰਹਿਆ! ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ਬਾਦਲ ਦਲ ਵੱਲੋਂ ਬੰਟੀ ਰੋਮਾਣਾ ਥੋੜ੍ਹਾ ਜਿਹਾ ਬੋਲੇ ਨੇ! ਬਾਕੀ ਸਭ ਨੇ ਚੁੱਪ ਧਾਰੀ ਹੋਈ ਹੈ। ਕਾਂਗਰਸ ਇਸ ਕਰਕੇ ਨਹੀਂ ਬੋਲਦੀ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦਾ ਭਰਾ ਕੁਲਦੀਪ ਭੁੱਲਰ ਕਾਂਗਰਸ ਦਾ ਐਮ.ਐਲ.ਏ. ਰਿਹਾ ਹੈ! ਮੌਜਾਂ ਮਾਣੀਆਂ ਖ਼ੂਬ! ਪਿਆਰ ਤਾਂ ਹੁੰਦਾ ਹੀ ਹੈ ਕਿਸ ਤਰ੍ਹਾਂ ਬੋਲਣ! ਹਰਚਰਨ ਸਿੰਘ ਖ਼ੁਦ ਪਟਿਆਲਾ ਦਾ ਐਸ.ਐਸ.ਪੀ. ਰਿਹਾ ਕਾਂਗਰਸ ਵੇਲੇ, ਮੌਜਾਂ ਮਾਣੀਆਂ! ਸੋ ਨਹੀਂ ਬੋਲ ਸਕਦੇ!
ਬਾਦਲ ਦਲ ਦਾ ਇਹ ਖ਼ਾਸ ਚਹੇਤਾ ਰਿਹਾ! ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਇਨ੍ਹਾਂ ਦੇ ਪਿਤਾ ਨਾਲ ਸਾਂਝ ਰਹੀ ਹੈ ਸਾਰਿਆਂ ਲੀਡਰਾਂ ਦੀ, ਪਰਿਵਾਰਾਂ ਦੀ ਸਾਂਝ ਰਹੀ ਹੈ! ਨਹੀਂ ਬੋਲ ਸਕਦੇ! ਰਾਜਨੀਤਿਕ ਪਾਰਟੀਆਂ ਬਿਊਰੋਕਰੀਏਟਸ ਦੇ ਹੈਂਡ ਸ਼ੇਕ ਹੁੰਦੀਆਂ! ਹੱਥ ਮਿਲੇ ਹੁੰਦੇ ਹਨ, ਉਨ੍ਹਾਂ ਦੀਆਂ ਮਜ਼ਬੂਰੀਆਂ ਹੁੰਦੀਆਂ! ਕਈ ਜਾਇਜ਼-ਨਾਜਾਇਜ਼ ਕੰਮ ਕਰਾਉਣੇ ਹੁੰਦੇ ਹਨ!
ਕਿਸੇ ਨੂੰ ਦਬਕੇ ਮਰਵਾਉਣੇ, ਕਿਸੇ ਨੂੰ ਪਟੇ ਮਰਵਾਉਣੇ, ਕਿਸੇ ਦੀਆਂ ਲੱਤਾਂ ਤੁੜਾਉਣੀਆਂ! ਐਵੇਂ ਥੋੜ੍ਹੀ ਸਰਕਾਰਾਂ, ਹਕੂਮਤਾਂ ਚੱਲਦੀਆਂ!
ਸੁਖਬੀਰ ਸਿੰਘ ਬਾਦਲ ਦੇ ਰਾਜ ਵਿਚ ਵੀ ਇਹ ਚੰਗੀਆਂ ਪ੍ਰਮੋਸ਼ਨਾਂ, ਚੰਗੀਆਂ ਪੋਸਟਾਂ ਤੇ ਰਿਹਾ ਹੈ! ਚੰਗੀਆਂ ਜਗ੍ਹਾ ਤੇ ਤੈਨਾਤ ਰਿਹਾ ਹੈ! ਬਰਨਾਲਾ ਤੇ ਸੰਗਰੂਰ ਐਸ.ਐਸ.ਪੀ. ਰਿਹਾ! ਕਹਿੰਦੇ ਚਿੜ੍ਹੀ ਨਹੀਂ ਸੀ ਫੜਕਣ ਦਿੰਦਾ!
ਉਦੋਂ ਢੀਂਡਸਿਆਂ ਤੇ ਬਾਦਲਾਂ ਦਾ ਖ਼ਾਸ ਰਿਹਾ ਇਹ! ਸੋ ਕਿਸ ਤਰ੍ਹਾਂ ਕਹਿ ਸਕਦੇ ਕਿ ਉਹ ਬੋਲਣਗੇ! ਆਪ ਹੀ ਕਈ ਜਗ੍ਹਾ ਤੈਨਾਤ ਕੀਤਾ! ਜਾਇਜ਼-ਨਾਜਾਇਜ਼ ਕੰਮ ਕਰਾਏ ਹੋਣੇ! ਜੇ ਬੋਲਣਗੇ ਲੋਕਾਂ ਕਹਿਣਾ ਤੁਸੀਂ ਆਪ ਤੇ ਤੈਨਾਤ ਕਰਦੇ ਰਹੇ ਹੋ!
ਹੁਣ ਆਮ ਆਦਮੀ ਪਾਰਟੀ ਵੇਲੇ ਵੀ ਅੱਖਾਂ ਦਾ ਤਾਰਾ ਬਣਿਆ ਹੋਇਆ ਸੀ! ਲਿਆਉ ਜੀ ਮੈਨੂੰ, ਆਹ ਵੀ ਕਰਦਾਂਗਾ, ਉਹ ਵੀ ਕਰਦਾਂਗਾ, ਚੱਕਦਾਂਗੇ ਫੱਟੇ, ਪ੍ਰਵਾਹ ਨਾ ਕਰੋ! ਪਰ ਕੁੱਝ ਸੋਚਣਾ ਚਾਹੀਦਾ ਸੀ!
ਇਹ ਲੁੱਟ ਖਸੁੱਟ ਹੁਣ ਦੀ ਨਹੀਂ ਕਰਦਾ ਹੋਣਾ! ਜਦੋਂ ਦਾ ਭਰਤੀ ਹੋਇਆ ਹੋਣਾ! ਉਦੋਂ ਹੀ ਸ਼ੁਰੂ ਕਰ ‘ਤਾ ਹੋਣਾ! ਇੱਕ ਦਮ ਨਹੀਂ ਕੋਈ ਕਰਦਾ ਇਸ ਤਰ੍ਹਾਂ!
100 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਬਣਾ ਰੱਖੀ! ਇੱਕ ਦਿਨ ਵਿਚ ਤਾਂ ਨਹੀਂ ਬਣਦੀ! ਇਹ ਉਦੋਂ ਬਣਦੀ ਜਦੋਂ ਅਫ਼ਸਰ ਸਰਕਾਰਾਂ ਦੇ ੈੲਸ ਮਅਨ ਬਣ ਜਾਣ! ਇਸ ਤਰ੍ਹਾਂ ਦੇ ਅਫ਼ਸਰ ਪੰਜਾਬ ਲਈ ਬਹੁਤ ਘਾਤਕ ਨੇ! ਪੰਜਾਬ ਦੀ ਰਾਜਨੀਤੀ ਹਮੇਸ਼ਾ ਅਫ਼ਸਰਾਂ ਨੂੰ ਵਰਤਦੀ ਹੈ! ਅਫ਼ਸਰ ਰਾਜਨੀਤੀ ਨੂੰ! ਇਸ ਗਠਜੋੜ ਨਾਲ ਹੀ ਅਫਸਰਾਂ ਤੇ ਲੀਡਰਾਂ ਦੀ ਪ੍ਰਾਪਰਟੀ ਦਿਨ-ਦੁੱਗਣੀ ਰਾਤ-ਚੁੱਗਣੀ ਵੱਧਦੀ ਹੈ!
ਪੋਲੀਟੈਕਨੀਕਲ ਲੋਕਾਂ ਨੂੰ ਵੀ ਅਜਿਹੇ ਅਫ਼ਸਰ ਚਾਹੀਦੇ ਹੁੰਦੇ ਕਿ (ਸਾਡੀ ਪੰਜ ਸਾਲ ਸਰਕਾਰ ਹੈ) ਜਿਹੜੇ ਸਾਡੀ ਗੱਲ ਮੰਨਣ, ਵਿਰੋਧੀਆਂ ਦਾ ਡੰਡਾ ਪਰੇਡ ਕਰਨ!
ਦਿਲਚਸਪ ਗੱਲ— ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਪੰਜਾਬ ਦੇ! ਕਹਿੰਦੇ ਜਲੰਧਰ ਸਰਕਟ ਹਾਊਸ ਵਿਖੇ ਠਹਿਰੇ ਸੀ!
ਉੱਥੇ ਆ ਗਏ 4-5 ਜਥੇਦਾਰ ਮਿਲਣ ਮਾਲਵੇ ਤੋਂ! ਤੇ ਮਸਲਾ ਵੀ ਕੋਈ ਮਾਲਵੇ ਦਾ ਸੀ ਟਰੱਕਾਂ ਦਾ! ਕਹਿੰਦੇ ਬਾਦਲ ਸਾਬ੍ਹ ਫਲਾਣਾ ਜੀ ਐਸ.ਐਸ.ਪੀ. ਨੇ ਬਹੁਤ ਤੰਗ ਕੀਤਾ ਹੋਇਆ! ਤੁਸੀਂ ਦੇਖੋ ਜੀ, ਸਾਨੂੰ ਬਹੁਤ ਔਖਾ ਕੀਤਾ ਹੋਇਆ!
ਬਾਦਲ ਸਾਬ੍ਹ ਕਹਿੰਦੇ, ਠੀਕ ਆ ਜੀ, ਮੈਂ ਕਹਿ ਦਿੰਦਾ ਹਾਂ! ਨਾਲ ਖੜ੍ਹਾ ਸੀ ਫSੌ ਕਹਿੰਦੇ: ਕਾਕਾ ਜੀ ਆਹ ਨੋਟ ਕਰ ਲਵੋ! ਤੇ ਐਸ.ਐਸ.ਪੀ. ਨੂੰ ਕਹਿ ਦਿਉ! ਸਿਆਸਤ ਦਾਨਾਂ ਦੀ ਆਪਣੀ ਸਿਆਸਤ ਹੁੰਦੀ ਹੈ! ਮਗਰੋਂ ਉਨ੍ਹਾਂ ਐਸ.ਐਸ.ਪੀ. ਨੂੰ ਫੋਨ ਕੀਤਾ! ਕਹਿੰਦੇ ‘ਕਾਕਾ ਜੀ ਹੁਣ ਇਹ ਮੇਰੇ ਕੋਲ ਆ ਗਏ ਆ! ਟੈਟ ਤੁਸੀਂ ਕੀਤਾ! ਹੁਣ ਇਹ ਗੋਡਿਆਂ ਭਾਰ ਆ ਗਏ ਨੇ! ਹੁਣ ਠੰਢਾ ਕਰ ਦਿਉ ਕੰਮ ਨੂੰ!’
ਮਤਲਬ ਇਸ ਤਰ੍ਹਾਂ ਵਰਤਦੇ ਨੇ ਪੁਲਿਸ ਅਫ਼ਸਰਾਂ ਨੂੰ ਕਿ ਫਲਾਣੇ ਨੂੰ ਟੈਟ ਕਰੋ ਤੇ ਮੇਰੇ ਦਰਵਾਜ਼ੇ ਤੱਕ ਲਿਆ ਕੇ ਗੋਡਿਆਂ ਭਾਰ ਬਿਠਾ ਦਿਉ!
ਦੂਜੀ ਦਿਲਚਸਪ ਗੱਲ–2012 ਤੋਂ ਬਾਅਦ ਦੀ:
ਮੋਗੇ ਦਾ ਸੀ ਐਲ ਐਲ ਏ ਜੈਨ ਕਾਂਗਰਸ ਦਾ! ਤੇ ਸੁਖਬੀਰ ਬਾਦਲ ਨੂੰ ਸੀ ਕਿ ਮੈਂ ਆਪਣੇ 58 ਤੋਂ 59 ਵਿਧਾਇਕ ਪੂਰੇ ਕਰਨੇ ਆ! ਬੀ.ਜੇ.ਪੀ. ‘ਤੇ ਡਿਪੈਂਡ ਨਹੀਂ ਰਹਿਣਾ! ਜੈਨ ਸੀ ਕਾਲੋਨਾਈਜ਼ਰ! ਉਸ ਦੀਆਂ ਕਲੋਨੀਆਂ ‘ਤੇ ਟਾਇਟਨਸ ਕਰਵਾ ਦਿੱਤੀ ਅਫਸਰਾਂ ਕੋਲੋਂ! ਡਰ ਪੈਦਾ ਕਰ ਦਿੱਤਾ ਕਿ ਪਰਚਾ ਹੋ ਚੱਲਿਆ ਵਿਜੀਲੈਂਸ ਦਾ! ਜੈਨ ਹੋਣੀ ਆ ਗਏ ਗੋਡਿਆਂ ਭਾਰ! ਸੁਖਬੀਰ ਬਾਦਲ ਕਹਿੰਦਾ ਕਰ ਕਾਂਗਰਸ ਨੂੰ ਰਿਜ਼ਾਈਨ ਤੇ ਅਕਾਲੀ ਦਲ ਵਿਚ ਕਰ ਸ਼ਮੂਲੀਅਤ! ਅਕਾਲੀ ਦਲ ਜੁਆਇੰਨ ਕਰਾਇਆ ਤੇ ਫਿਰ ਜਤਾਇਆ ਤੇ ਆਪਣੇ 59 ਪੂਰੇ ਕੀਤੇ! ਤੇ ਕਲੋਨੀਆਂ ਦੇ ਕੱਚੇ ਚਿੱਠੇ ਸਾਰੇ ਬੰਦ ਹੋ ਗਏ! ਇਸ ਤਰੀਕੇ ਨਾਲ ਵਰਤਦੇ ਨੇ ਅਫ਼ਸਰਾਂ ਨੂੰ!
ਪਰ ਹੁਣ ਥੋੜ੍ਹਾ ਜਿਹਾ ਫ਼ਰਕ ਪੈ ਗਿਆ ਕਈ ਅਫ਼ਸਰ ਕਹਿ ਦਿੰਦੇ ਹੁਣ ਜਾਇਜ਼ ਕੰਮ ਕਰਾ ਲਉ, ਨਾਜਾਇਜ਼ ਨਹੀਂ ਕਰਨੀ ਕਿਸੇ ਨਾਲ!
ਜਿਸ ਤਰ੍ਹਾਂ ਜਲੰਧਰ ਦੀ ਕਮਿਸ਼ਨਰ ਹੈ ਮੈਡਮ ਧੰਨਪ੍ਰੀਤ ਕੌਰ। ਮੈਡਮ ਅਮਨੀਤ ਕੋਂਡਲ ਹੈ ਐਸ.ਐਸ.ਪੀ. ਬਠਿੰਡੇ ਤੋਂ। ਡਾ. ਰਵਜੋਤ ਕੌਰ ਗਰੇਵਾਲ ਹੈ ਤਰਨਤਾਰਨ ਦੇ ਐਸ.ਐਸ.ਪੀ.!
ਜੋ ਮਰਜ਼ੀ ਕੋਈ ਕਹਿੰਦਾ ਰਹੇ ਇਹ ਨਹੀਂ ਨਾਜਾਇਜ਼ ਕਰਦੀਆਂ ਕਿਸੇ ਨਾਲ!
