ਤੀਜਾ ਕਾਰਜਕਾਲ ਪਾਉਣ ਦੀ ਸਕੀਮ ਵਿਚ ਜੁਟੇ ਟਰੰਪ

ਵਾਸ਼ਿੰਗਟਨ: ਰਾਸ਼ਟਰਪਤੀ ਡੈਨਲਡ ਟਰੰਪ ਨੇ ਕਿਹਾ ਕਿ ਉਹ ਤੀਜਾ ਕਾਰਜਕਾਲ ਪਾਉਣ ਦੇ ਤਰੀਕਿਆਂ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਿਹਾ। ਇਸ ਨਾਲ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ

2029 ਦੀ ਸ਼ੁਰੂਆਤ ‘ਚ ਦੂਜੇ ਕਾਰਜਕਾਲ ਦੇ ਖ਼ਤਮ ਹੋਣ ਤੋਂ ਬਾਅਦ ਦੇਸ਼ ਦੀ ਅਗਵਾਈ ਜਾਰੀ ਰੱਖਣ ਲਈ ਸੰਵਿਧਾਨਕ ਅੜਿੱਕੇ ਨੂੰ ਤੋੜਨ ਦੇ ਤਰੀਕਿਆਂ ‘ਤੇ ਵਿਚਾਰ ਕਰ ਰਹੇ ਹਾਂ। ਰਾਸ਼ਟਰਪਤੀ ਫ੍ਰੈਂਕਲਿਨ ਡੀ. ਰੂਜ਼ਵੈਲਟ ਦੇ ਲਗਾਤਾਰ ਚਾਰ ਵਾਰ ਚੁਣੇ ਜਾਣ ਤੋਂ ਬਾਅਦ 1951 ‘ਚ ਸੰਵਿਧਾਨ ‘ਚ ਜੋੜੀ ਗਈ 22ਵੀਂ ਸੋਧ ਕਹਿੰਦੀ ਹੈ ਕਿ ਕੋਈ ਵਿਅਕਤੀ ਰਾਸ਼ਟਰਪਤੀ ਦੇ ਅਹੁਦੇ ‘ਤੇ ਦੋ ਵਾਰ ਤੋਂ ਵੱਧ ਨਹੀਂ ਚੁਣਿਆ ਜਾਵੇਗਾ।
ਟਰੰਪ ਨੇ ਮਾਰ-ਏ-ਲਾਗੋ ਤੋਂ ਐੱਨਬੀਸੀ ਨਿਊਜ਼ ਨਾਲ ਇੰਟਰਵਿਊ ‘ਚ ਕਿਹਾ ਕਿ ਅਜਿਹੇ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ। ਐੱਨਬੀਸੀ ਦੀ ਕ੍ਰਿਸਟਨ ਵੇਲਕਰ ਨੇ ਟਰੰਪ ਨੂੰ ਪੁੱਛਿਆ ਕਿ ਕੀ ਤੀਜੇ ਕਾਰਜਕਾਲ ਲਈ ਇਕ ਸੰਭਾਵੀ ਰਾਹ ਇਹ ਹੈ ਕਿ ਉਪ ਰਾਸ਼ਟਰਪਤੀ ਜੇਡੀ ਵੇਨਸ ਸਿਖ਼ਰਲੇ ਅਹੁਦੇ ਲਈ ਚੋਣ ਲੜਨ ਤੇ ਫਿਰ ਤੁਹਾਨੂੰ ਅਹੁਦਾ ਸੌਂਪ ਦੇਣ। ਉਨ੍ਹਾਂ ਕਿਹਾ ਕਿ ਠੀਕ ਹੈ, ਇਹ ਇਕ ਰਾਹ ਹੈ ਪਰ ਹੋਰ ਵੀ ਹਨ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਮੈਨੂੰ ਕੋਈ ਹੋਰ ਰਾਹ ਦੱਸ ਸਕਦੇ ਹੋ ਤਾਂ ਉਨ੍ਹਾਂ ਕਿਹਾ ਕਿ ਨਹੀਂ। ਇਸ ‘ਤੇ ਵੇਨਸ ਦੇ ਦਫ਼ਤਰ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨੋਟ੍ਰੇ ਡੇਮ ‘ਚ ਚੋਣ ਕਾਨੂੰਨ ਦੇ ਪ੍ਰੋਫੈਸਰ ਡੇਰੇਕ ਮੁਲਰ ਨੇ ਕਿਹਾ ਕਿ 1804 ‘ਚ ਮਨਜ਼ੂਰ 12ਵੀਂ ਸੋਧ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਲਈ ਸੰਵਿਧਾਨਕ ਤੌਰ ‘ਤੇ ਅਯੋਗ ਕੋਈ ਵਿਅਕਤੀ ਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਯੋਗ ਨਹੀਂ ਹੋਵੇਗਾ। ਇਸ ਨਾਲ ਸੰਕੇਤ ਮਿਲਦਾ ਹੈ ਕਿ ਜੇ ਟਰੰਪ 22ਵੀਂ ਸੋਧ ਕਾਰਨ ਮੁੜ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੇ ਯੋਗ ਨਹੀਂ ਹਨ ਤਾਂ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਮਾਂ ਹੱਦ ਨੂੰ ਪਾਰ ਕਰਨ ਲਈ ਕੋਈ ਹੋਰ ਤਰਕੀਬ ਹੈ।