ਰੂਸ-ਯੂਕਰੇਨ ਯੁੱਧ ਖ਼ਤਮ ਨਾ ਹੋਇਆ ਤਾਂ ਵਿਸ਼ਵ-ਯੁੱਧ ਦਾ ਖ਼ਤਰਾ: ਟਰੰਪ

ਮਾਸਕੋ:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਕਰ ਸਕਦੇ ਹਨ।

ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੈਮਲਿਨ ਵੱਲੋਂ ਦਿੱਤੀ ਗਈ ਹੈ।
ਪਿਛਲੇ ਡੇਢ ਮਹੀਨੇ ‘ਚ ਦੋਵੇਂ ਆਗੂ ਦੋ ਵਾਰ ਲੰਬੀ ਫੋਨ ਗੱਲਬਾਤ ਕਰ ਚੁੱਕੇ ਹਨ। ਇਸ ਦੌਰਾਨ ਯੂਕਰੇਨ ਮਾਮਲੇ ‘ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੇ ਕਿਹਾ ਹੈ। ਹੈ ਕਿ ਰਾਸ਼ਟਰਪਤੀ ਪੁਤਿਨ ਯੂਕਰੇਨ ‘ਚ ਸ਼ਾਂਤੀ ਚਾਹੁੰਦੇ ਹਨ। ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਪਛਾਣ ਸ਼ਾਂਤੀ ਸਥਾਪਿਤ ਕਰਨ ਵਾਲੇ ਦੇ ਤੌਰ ‘ਤੇ ਬਣਾਉਣਾ ਚਾਹੁੰਦੇ ਹਨ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਯੁੱਧ ਖ਼ਤਮ ਨਾ ਹੋਇਆ ਤਾਂ ਇਸ ਦੇ ਸੰਸਾਰ ਜੰਗ ‘ਚ ਬਦਲਣ ਦੀ ਸੰਭਾਵਨਾ ਹੈ। ਉਸ ਸਮੇਂ ਅਮਰੀਕਾ ਅਤੇ ਰੂਸ ਆਹਮੋ-ਸਾਹਮਣੇ ਹੋਣਗੇ। ਟਰੰਪ ਅਤੇ ਪੁਤਿਨ 12 ਫਰਵਰੀ ਅਤੇ 18 ਮਾਰਚ ਨੂੰ ਫੋਨ ‘ਤੇ ਗੱਲਬਾਤ ਕਰ ਚੁੱਕੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ 2024 ‘ਚ ਵੀ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਹੁੰਦੀ ਸੀ। ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਬਾਬ ਵੁਡਵਾਰਡ ਨੇ 2024 ‘ਚ ਪ੍ਰਕਾਸ਼ਿਤ ਆਪਣੀ ਕਿਤਾਬ ‘ਵਾਰ’ ‘ਚ ਲਿਖਿਆ ਹੈ ਕਿ 2021 ‘ਚ ਘੱਟੋ-ਘੱਟ ਸੱਤ ਵਾਰ ਟਰੰਪ ਤੇ ਪੁਤਿਨ ਵਿਚਕਾਰ ਫੋਨ ‘ਤੇ ਗੱਲਬਾਤ ਹੋਈ।