ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਭਾਰਤ ਨਾਲ ਸੰਬੰਧ ਸੁਧਾਰਨ ਦਾ ਯਤਨ ਕਰੇਗਾ

ਓਟਾਵਾ: ਕੈਨੇਡਾ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਨੇ ਜਸਟਿਨ ਟਰੂਡੋ ਦੀ ਜਗ੍ਹਾ ਮਾਰਕ ਕਾਰਨੀ ਨੂੰ ਆਪਣਾ ਨੇਤਾ ਚੁਣ ਲਿਆ ਹੈ। ਨੌਂ ਸਾਲ ਸੱਤਾ ਵਿਚ ਰਹੇ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਕਾਰਨੀ ਅਗਲੇ ਪ੍ਰਧਾਨ ਮੰਤਰੀ ਵਜੋਂ ਹੁਣ ਭਾਰਤ ਨਾਲ ਸਬੰਧਾਂ ਵਿੱਚ ਆਈ ਕੁੜੱਤਣ ਨੂੰ ਦੂਰ ਕਰਨਾ ਚਾਹੁੰਦੇ ਹਨ ਅਤੇ ਇਸ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨਾ ਚਾਹੁੰਦੇ ਹਨ।

ਉਹ ਪ੍ਰਸਿੱਧ ਅਰਥ ਸ਼ਾਸਤਰੀ ਹਨ ਅਤੇ ਬੈਂਕ ਆਫ਼ ਕੈਨੇਡਾ ਦੇ ਗਵਰਨਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਹਾਲੀਆ ਚੋਣ ਪ੍ਰਚਾਰ ਜ਼ ਦੌਰਾਨ ਭਾਰਤ ਨਾਲ ਤਣਾਅਪੂਰਨ ਸਬੰਧਾਂ ਨੂੰ ਖਾ ‘ਮੁੜ ਨਿਰਮਾਣ’ ਕਰਨ ਦਾ ਸੰਕਲਪ ਲਿਆ ਸੀ। 59 ਸਾਲਾ ਕਾਰਨੀ ਨੇ ਲਿਬਰਲ ਪਾਰਟੀ ਦੇ ਮੈਂਬਰਾਂ ਤੋਂ 85 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਅਗਲੇ ਕੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ਜਿੱਤ ਲਈ।
ਕਾਰਨੀ ਅਕਤੂਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਤੱਕ ਸੱਤਾ ਵਿਚ ਰਹਿਣਗੇ ਜਿਸ ਸਮੇਂ ਉਹ ਸੱਤਾ ਦੀ ਲੜਾਈ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰੇ ਦਾ ਸਾਹਮਣਾ ਕਰਨਗੇ। ਧਿਆਨ ਦੇਣ ਯੋਗ ਹੈ ਕਿ ਪਿਛਲੇ ਸਾਲ ਟਰੂਡੋ ਵੱਲੋਂ ਵਾਰ-ਵਾਰ ਦਿੱਤੇ ਗਏ ‘ਬੇਤੁਕੇ ਬਿਆਨਾਂ’ ਕਾਰਨ ਭਾਰਤ-ਕੈਨੇਡਾ ਦੇ ਰਿਸ਼ਤੇ ਵਿਗੜ ਗਏ ਸਨ। ਇਸ ਨਾਲ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਿਆ। ਹਾਲਾਂਕਿ ਕਾਰਨੀ ਨੇ ਟਰੂਡੋ ਦੀ ਥਾਂ ਲੈਣ ਲਈ ਆਪਣੇ ਆਪ ਨੂੰ ਮੋਹਰੀ ਦਾਅਵੇਦਾਰ ਵਜੋਂ ਪੇਸ਼ . ਕਰਕੇ ਸਬੰਧਾਂ ਵਿਚ ਸੁਧਾਰ ਦੇ ਸੰਕੇਤ ਦਿਖਾਏ ਹਨ। ਹਾਲ ਹੀ ਵਿਚ ਕਾਰਨੀ ਨੇ ਕਿਹਾ ਸੀ, ‘ਕੈਨੇਡਾ ਆਪਣੇ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਵਧੀਆ ਬਣਾਉਣਾ ਚਾਹੁੰਦਾ ਹੈ ਅਤੇ ਭਾਰਤ ਨਾਲ ਸਬੰਧਾਂ ਨੂੰ ਦੁਬਾਰਾ ਬਣਾਉਣ ਦੇ ਬਹੁਤ ਸਾਰੇ ਮੌਕੇ ਹਨ।
ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਹੋਵੇਗਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਵਪਾਰ ਯੁੱਧ’ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਉਨ੍ਹਾਂ ਦੇ ਬਿਆਨ ਤੋਂ ਕੈਨੇਡਾ ਦੇ ਲੋਕਾਂ ਵਿਚ ਬਹੁਤ ਗੁੱਸਾ ਹੈ। ਕਾਰਨੀ ਨੇ ਟਰੰਪ ਦੀ ‘ਅਣਉਚਿਤ ਟੈਰਿਫ’ ਲਈ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕੀਆਂ ਨੂੰ ਇਸ ਭਰਮ ਵਿਚ ਨਹੀਂ ਰਹਿਣਾ ਚਾਹੀਦਾ ਕਿ ਕੈਨੇਡਾ ਵਪਾਰ ਯੁੱਧ ਉਸੇ ਤਰ੍ਹਾਂ ਜਿੱਤੇਗਾ ਜਿਵੇਂ ਉਹ ਹਾਕੀ ਵਿਚ ਜਿੱਤਦਾ ਹੈ। ਕਾਰਨੀ ਨੇ ਕਿਹਾ, ‘ਅਮਰੀਕੀ ਸਾਡੇ ਸਰੋਤ, ਸਾਡਾ ਪਾਣੀ, ਸਾਡੀ ਜ਼ਮੀਨ, ਸਾਡਾ ਦੇਸ਼ ਖੋਹਣਾ ਚਾਹੁੰਦੇ ਹਨ। ਸਾਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਜੇਕਰ ਉਹ ਸਫਲ ਹੋ ਜਾਂਦੇ ਹਨ, ਤਾਂ ਉਹ ਸਾਡੇ ਜੀਵਨ ਢੰਗ ਨੂੰ ਤਬਾਹ ਕਰ ਦੇਣਗੇ। ਅਮਰੀਕਾ, ਕੈਨੇਡਾ ਨਹੀਂ ਹੈ ਅਤੇ ਕੈਨੇਡਾ ਕਦੇ ਵੀ ਕਿਸੇ ਵੀ ਤਰੀਕੇ, ਸ਼ਕਲ ਜਾਂ ਰੂਪ ਵਿਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ।