ਤਕਨੀਕੀ ਕੰਪਨੀਆਂ ਵੱਲੋਂ ਦੋ ਲੱਖ ਮੁਲਾਜ਼ਮਾਂ ਦੀ ਛਾਂਟੀ

ਨਵੀਂ ਦਿੱਲੀ: ਤਕਨੀਕੀ ਕੰਪਨੀਆਂ ਦੇ ਮੁਲਾਜ਼ਮਾਂ ਲਈ ਸਾਲ 2023 ਬਹੁਤ ਮਾੜਾ ਸਾਬਤ ਹੋਇਆ ਹੈ ਤੇ ਹੁਣ ਤੱਕ ਕਰੀਬ ਦੋ ਲੱਖ ਕਰਮੀ ਆਪਣੀ ਨੌਕਰੀ ਗੁਆ ਚੁੱਕੇ ਹਨ। ਮੁਲਾਜ਼ਮਾਂ ƒ ਨੌਕਰੀ ਤੋਂ ਕੱਢਣ ਵਾਲੀਆਂ ਕੰਪਨੀਆਂ ਵਿਚ ਵੱਡੀਆਂ ਫਰਮਾਂ ਤੋਂ ਲੈ ਕੇ ਸਟਾਰਟਅੱਪ ਤੱਕ ਸ਼ਾਮਲ ਹਨ। ਮੈਟਾ, ਬੀਟੀ ਤੇ ਵੋਡਾਫੋਨ ਵਰਗੀਆਂ ਕੰਪਨੀਆਂ ਨੇ ਆਉਣ ਵਾਲੇ ਮਹੀਨਿਆਂ ਵਿਚ ਹੋਰ ਛਾਂਟੀ ਦਾ ਐਲਾਨ ਕੀਤਾ ਹੈ।

ਇਕ ਵੈੱਬਸਾਈਟ ਮੁਤਾਬਕ 695 ਕੰਪਨੀਆਂ ਨੇ ਇਸ ਸਾਲ ਹੁਣ ਤੱਕ 1.98 ਲੱਖ ਮੁਲਾਜ਼ਮਾਂ ƒ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਦੇ ਮੁਕਾਬਲੇ ਸਾਲ 2022 ਵਿਚ 1046 ਤਕਨੀਕੀ ਕੰਪਨੀਆਂ ਨੇ 1.61 ਲੱਖ ਮੁਲਾਜ਼ਮ ਨੌਕਰੀ ਤੋਂ ਬਾਹਰ ਕੀਤੇ ਸਨ। ਇਸ ਸਾਲ ਇਕੱਲੇ ਜਨਵਰੀ ਵਿਚ ਹੀ ਕੌਮਾਂਤਰੀ ਪੱਧਰ ਉਤੇ 1 ਲੱਖ ਨੌਕਰੀਆਂ ਖਤਮ ਹੋਈਆਂ ਹਨ। ਐਮਾਜੋਨ, ਗੂਗਲ, ਮਾਈਕਰੋਸੌਫਟ, ਸੇਲਜਫੋਰਸ ਤੇ ਹੋਰਾਂ ਨੇ ਵੱਡੇ ਪੱਧਰ ਉਤੇ ਛਾਂਟੀ ਕੀਤੀ ਹੈ। ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਮਈ ਤੱਕ ਕੁੱਲ 3.6 ਲੱਖ ਮੁਲਾਜ਼ਮ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਮੁਲਾਜ਼ਮਾਂ ƒ ਨੌਕਰੀ ਤੋਂ ਕੱਢਣ ਲਈ ਕੰਪਨੀਆਂ ਲੋੜ ਤੋਂ ਵੱਧ ਮੁਲਾਜ਼ਮ ਹੋਣ, ਆਲਮੀ ਪੱਧਰ ਉਤੇ ਵਿੱਤੀ ਬੇਯਕੀਨੀ ਦੇ ਮਾਹੌਲ, ਮਹਾਮਾਰੀ ਦੇ ਅਸਰ ਜਿਹੇ ਕਾਰਨਾਂ ਦਾ ਹਵਾਲਾ ਦੇ ਰਹੀਆਂ ਹਨ। ਮੈਟਾ (ਫੇਸਬੁੱਕ) ਵੱਲੋਂ ਅਗਲੇ ਹਫਤੇ ਤੋਂ ਛਾਂਟੀਆਂ ਦਾ ਅਗਲਾ ਗੇੜ ਅਰੰਭੇ ਜਾਣ ਦੀ ਸੰਭਾਵਨਾ ਹੈ। ਕੰਪਨੀ ਵੱਲੋਂ ਛੇ ਹਜ਼ਾਰ ਕਰਮੀਆਂ ƒ ਕੱਢੇ ਜਾਣ ਦੇ ਅਸਾਰ ਹਨ। ਐਮਾਜੋਨ ਨੇ ਆਪਣੀ ਕਲਾਊਡ ਡਿਵੀਜ਼ਨ ਵਿਚੋਂ 400-500 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਹਾਲ ਹੀ ਵਿਚ ਯੂਕੇ ਦੀ ਟੈਲੀਕਾਮ ਕੰਪਨੀ ਬੀਟੀ ਗਰੁੱਪ ਨੇ ਐਲਾਨ ਕੀਤਾ ਸੀ ਕਿ ਉਹ ਇਸ ਦਹਾਕੇ ਦੇ ਅੰਤ ਤੱਕ 55 ਹਜ਼ਾਰ ਕਰਮੀਆਂ ਦੀ ਛਾਂਟੀ ਕਰੇਗਾ। ਵੋਡਾਫੋਨ ਅਗਲੇ ਤਿੰਨ ਸਾਲਾਂ ਵਿਚ 11 ਹਜ਼ਾਰ ਮੁਲਾਜ਼ਮਾਂ ƒ ਕੱਢ ਰਹੀ ਹੈ।