ਚੱਕੀ ਬਾਬੇ ਦੀ!

ਹਾਕਮ ਹੁੰਦਿਆਂ ਜਿਨ੍ਹਾਂ ਨੇ ਹਜ਼ਮ ਕੀਤੀ, ਸ਼ਬਦ-ਗੁਰੂ ਦੀ ਹੋਈ ਤੌਹੀਨ ਦੇਖੋ।
ਥਾਂ ਤੀਸਰੇ ਡਿਗਿਆਂ ਨੂੰ ਮਿਲੀ ਨਾਹੀਂ, ਪੈਰ ਰੱਖਣ ਲਈ ਹਾਲੇ ‘ਜ਼ਮੀਨ’ ਦੇਖੋ।
ਲੈ ਕੇ ਵੋਟਾਂ ਬੇਅਦਬੀ ਦੇ ਹਿਰਖਿਆਂ ਤੋਂ, ਹੁਣ ‘ਗੈਰਾਂ’ ਦਰ ਫਿਰਦੇ ਦਾ ‘ਸੀਨ’ ਦੇਖੋ।
ਏਸ ਮੁੱਦੇ ’ਤੇ ਜਿਨ੍ਹੇ ਵੀ ਕਪਟ ਕੀਤਾ, ਪੈਣੀ ਮੰਨਣੀ ਅੰਤ ਨੂੰ ‘ਈਨ’ ਦੇਖੋ।
ਕੁਦਰਤ ਜਦੋਂ ਨਿਆਂ ਹੈ ਆਪ ਕਰਦੀ, ਪਾਉਂਦੀ ਨੇੜੇ ਦੀ ਫੇਰ ‘ਤਰੀਕ’ ਯਾਰੋ।
‘ਚੱਕੀ ਬਾਬੇ ਦੀ’ ਚਲਦੀ ਬੇਸ਼ੱਕ ਹੌਲੀ, ਐਪਰ ਪੀਂਹਦੀ ਐ ਬਹੁਤ ਬਾਰੀਕ ਯਾਰੋ!