ਜ਼ੁਰਮਾਨੇ ਬਨਾਮ ਇਕਾਨਮੀ

ਜਨਤਾ ਮੰਗਦੀ ਰਹੇ ਰੁਜ਼ਗਾਰ ਸਾਥੋਂ, ਰਾਸ਼ਟਰਵਾਦ ਦਾ ਰਾਗ ਅਲਾਪਣਾ ਐ।
ਚੰਦਰਯਾਨ ਹੁਣ ਤੀਸਰਾ ਭੇਜਣਾ ਏ, ਜਿਸ ਨੇ ਸਾਰਾ ਬ੍ਰਹਿਮੰਡ ਹੀ ਨਾਪਣਾ ਐ।
ਲਿਆ ਥਾਪੜਾ ‘ਬੈਂਕ ਰਿਜ਼ਰਵ` ਵਾਲਾ, ਦੌਰ ‘ਮੰਦੀ` ਦਾ ਭੋਰਾ ਨਾ ਜਾਪਣਾ ਐ।
ਮਦਦ ਦੇਣੀ ਐ ਲੱਖਾਂ ਹੀ ਡਾਲਰਾਂ ਦੀ, ਮਿੱਤਰ ਦੇਸ ਪੁਰਾਣਾ ਜੋ ਆਪਣਾ ਐ।
ਲੋਕੀਂ ਟਿੱਚਰਾਂ ਕਰਦਿਆਂ ਹੱਸਦੇ ਨੇ, ਭੁੱਖੇ ਢਿੱਡ ਤੋਂ ਮਾਰੀ ਗਈ ਬੜ੍ਹਕ ਉਤੇ।
ਚੱਕਣ ਲੱਗ ਪਏ ਡਿੱਗੀ ਇਕਾਨਮੀ ਨੂੰ, ਠੋਕ ਠੋਕ ਜ਼ੁਰਮਾਨੇ ਹੁਣ ਸੜਕ ਉਤੇ!