ਵਫਾਦਾਰੀ ਕਿ ਭੇਡ ਚਾਲ?

ਸੁੱਤੇ ਪਏ ਹਲੂਣੇ ਤੋਂ ਉਠ ਪੈਂਦੇ, ਹੁੱਝਾਂ ਮਾਰਨ ਦਾ ਫਾਇਦਾ ਕੀ ਮੁਰਦਿਆਂ ਨੂੰ।
ਲਿਖਿਆ ਕੰਧ ‘ਤੇ ਮੂਲੋਂ ਨਾ ਨਜ਼ਰ ਆਵੇ, ਲੋਕ ਮਨਾਂ ‘ਚੋਂ ਦਿਨੋ ਦਿਨ ਖੁਰਦਿਆਂ ਨੂੰ।
Ḕਵਕਤੀ ਲਾਭḔ ਦੇ ਹੇਠਾਂ ਹੀ ਦੱਬ ਲੈਂਦੇ, ਸੱਚ ਹੱਕ ਦੇ ਫੁਰਨਿਆਂ ਫੁਰਦਿਆਂ ਨੂੰ।
ਮੂਰਖ ਸਿਰੇ ਦੇ ਕਹੇ ਜਹਾਨ ਸਾਰਾ, ਵੇਲਾ ਬੀਤੇ ਤੋਂ ਬਾਅਦ ਵਿਚ ਝੁਰਦਿਆਂ ਨੂੰ।
ਸਮਾਂ ਦੇਖਦਾ ਨਦੀ ਵਿਚ ਗਰਕ ਹੁੰਦੇ, ਕੱਚੀ ਮਿੱਟੀ ਦੇ ਕੰਢਿਆਂ ਖੁਰਦਿਆਂ ਨੂੰ।
ਵਫਾਦਾਰ ਜਾਂ Ḕਹੋਰ ਕੁਝḔ ਆਖੀਏ ਜੀ, ਭੇਡਾਂ ਵਾਂਗ ਸਿਰ ਸੁੱਟ ਕੇ ਤੁਰਦਿਆਂ ਨੂੰ!