ਨਕਸ਼ਾ-ਏ-ਸਮਾਜ!

ਨਹੀਂ ਉਡੀਕਦੇ ਨਾਨਕੇ ਦੋਹਤਿਆਂ ਨੂੰ, ਦੋਹਤੇ ਨੈਟ-ਮੋਬਾਇਲਾਂ ਵਿਚ ਕੈਦ ਹੋਏ।
ਮੋਹ ਉਡ ਗਿਆ ਦਿਲਾਂ ‘ਚੋਂ ਖੰਭ ਲਾ ਕੇ, ਨਸ਼ੇ ਨਾੜਾਂ ਵਿਚ, ਖੂਨ ਸਫੈਦ ਹੋਏ।
ਸੇਵਾ ਭਾਵਨਾ ਤਰਸ ਹੁਣ ਲੱਭਦੇ ਨਾ, ਧਨ ਦੇ ਲਾਲਚਾਂ ਮਾਰੇ ਹੀ ਵੈਦ ਹੋਏ।
ਗੁਟਕੇ ਚੁੱਕ ਕੇ ਝੂਠੀਆਂ ਖਾਣ ਸਹੁੰਆਂ, ਹੁਣ ਵਾਅਦੇ ਨਿਭਾਉਣਗੇ ਵੀ Ḕਸ਼ੈਦḔ ਹੋਏ।
ਦਿਨ ਚੰਦਰੇ ਚੜ੍ਹਨੇ ਹੀ ਜਾਪਦੇ ਨੇ, ਹਾਲ ਸੁਧਰਨ ਦੇ ਬੇਉਮੈਦ ਹੋਏ।
ਚੌਕੀਦਾਰ ਸਮਾਜ ਦੇ ਸੁਸਤ ਹੋਏ, ਨੇਤਾ, ਚੋਰ, ਬਦਮਾਸ਼ ਮੁਸਤੈਦ ਹੋਏ!