No Image

ਜੱਫਾ ਪ੍ਰਧਾਨਗੀ ਨੂੰ

August 3, 2022 admin 0

ਮਾਣਮੱਤਾ ਸੀ ‘ਦਲ’ ਅਕਾਲੀਆਂ ਦਾ, ਇਕੋ ਟੱਬਰ ਨੇ ਕਰਿਆ ਮਲੰਗ ਭਾਈ। ਪੁੱਤ-ਮੋਹ ਵਿਚ ਪਾਰਟੀ ਗਰਕ ਕਰ ਕੇ, ‘ਘਾਗ’ ਲੀਡਰ ਨੂੰ ਆਈ ਨਾ ਸੰਗ ਭਾਈ।

No Image

ਠੇਸ ਕਿ ਕਲ਼ੇਸ਼ ?

July 27, 2022 admin 0

ਵਧੀ ਜਾ ਰਿਹਾ ਕੁਫਰ ਦਾ ਬੋਲਬਾਲਾ, ਹੁੰਦੀ ਸੱਚ ਦੀ ਪੱਟੀ ਹੁਣ ਮੇਸ ਮੀਆਂ। ਬਹੁਗਿਣਤੀ ਨੂੰ ਰਾਸ ਨਾ ਆਏ ਜਿਹੜੀ, ਕਰੋ ਗੱਲ ਲੁਕਾਉਣਾ ਪਊ ‘ਫੇਸ’ ਮੀਆਂ।

No Image

ਹਾਕਮਾਂ ਲਈ ਸਬਕ!

July 20, 2022 admin 0

ਰਹਿਣੇ ਏਦਾਂ ਹੀ ਵੱਜਦੇ ਸਮਝ ਲੈਂਦੇ, ਸੁਣ ਕੇ ਖੁਸ਼ੀ ਦੇ ਵਾਜਿਆਂ-ਗਾਜਿਆਂ ਨੂੰ। ਪੰਜ ਸਾਲ ਵੀ ‘ਉਮਰ ਦਾ ਪਟਾ’ ਲੱਗੇ, ਵੋਟਾਂ ਨਾਲ਼ ਸਰਕਾਰਾਂ ਵਿਚ ਸਾਜਿਆਂ ਨੂੰ।

No Image

ਵਿਆਹ ’ਚ ਬੀ ਦਾ ਲੇਖਾ?

July 13, 2022 admin 0

ਪੈਂਦੀ ਹੋਵੇ ‘ਗੜਗੱਜ’ ਮਨਮਰਜ਼ੀਆਂ ਦੀ, ਉਦੋਂ ਵਿਰਸੇ ਦਾ ‘ਡੌਰੂ’ ਖੜਕਾਈ ਦਾ ਨਹੀਂ। ‘ਧਨੀਂ ਅਕਲ’ ਦਾ ਸਾਰਾ ਜਹਾਨ ਹੋਇਆ, ਮੱਤਾਂ ਦੇਣ ਲਈ ਸਿਰ ਖਪਾਈ ਦਾ ਨਹੀਂ।

No Image

ਨਵਾਂ ਸੱਪ-ਅਗਨੀਪਥ

June 22, 2022 admin 0

ਕੋਈ ਕੱਢੇ ਜਿਉਂ ਮੂੰਗਲ਼ੀ ਕੱਛ ਵਿਚੋਂ, ਲੋਕੀਂ ਦੇਖ ਕੇ ਹੋਣ ਹੈਰਾਨ ਯਾਰੋ। ਮਨਸ਼ਾ ਗੁੱਝੀ ਹਕੂਮਤ ਦੀ ਹੋਰ ਹੁੰਦੀ, ‘ਲਾਭ’ ਦੱਸ ਕੇ ਕਰਨ ਐਲਾਨ ਯਾਰੋ।

No Image

ਝਾੜੂ ਪੋਚੇ ਦਾ ਡਰ?

June 15, 2022 admin 0

ਸੂਰਜ ਡੁੱਬਦਾ ਦੇਖ ਕੇ ‘ਪਾਰਟੀ’ ਦਾ, ਕੱਚੇ ਬੇਰਾਂ ਦੇ ਵਾਂਗ ਹੁਣ ਝੜਨ ਲੱਗੇ। ਵਿਜੀਲੈਂਸ ਦੀ `ਵਾਜ ਨਾ ਪਵੇ ਕੰਨੀਂ, ਬਚਣੇ ਲਈ ਸਕੀਮਾਂ ਉਹ ਘੜਨ ਲੱਗੇ।

No Image

ਸਿੰਘਾਂ ਦੀ ਸਲਾਹ!

June 8, 2022 admin 0

ਅੱਖਾਂ ਖੋਲ੍ਹ ਕੇ ਜ਼ਰਾ ਹੁਣ ਸੁਰਤ ਕਰ ਲੈ, ਇਕੋ ਟੱਬਰ ਦੇ ਮੋਹ ਵਿਚ ਲੇਟੀ ਏਨੀਂ। ‘ਖੇੜੇ’ ਮਾਲਕ ਹੁਣ ਖੜ੍ਹੇ ਉਡੀਕਦੇ ਐ, ਬੋਲ ‘ਰਾਂਝ ੇਦੀਏ ਹੀਰ’ […]

No Image

ਗਿਰਝਾਂ ਤੋਂ ਬਚੋ!

June 1, 2022 admin 0

ਆਉਣੀ ਸ਼ਾਂਤੀ ਨਹੀਂ ਪੰਜਾਬ ਅੰਦਰ, ਨਸ਼ਾ-ਖੋਰੀ ਨੂੰ ਜਦ ਤਕ ਨ੍ਹੀਂ ਠੱਲ੍ਹ ਹੁੰਦਾ। ਕਰ ਕੇ ਕੰਮ ਫਿਰ ਆਪੇ ਪ੍ਰਚਾਰ ਕਰਨਾ, ਏਦਾਂ ਮਨ ਨਹੀਂ ਲੋਕਾਂ ਦਾ ਮੱਲ […]

No Image

ਦੋਏ ਜਣੇ ਕਿੱਥੇ ਪਹੁੰਚੇ?

May 25, 2022 admin 0

ਟਿੱਚ ਜਾਣਦੇ ਹੋਰਨਾਂ ਸਾਰਿਆਂ ਨੂੰ, ‘ਹੀਰੋ’ ਖੁਦ ਨੂੰ ਹੀ ਸਮਝਦੇ ਦੋਏ ਜਾਣੇ। ਆਸਮਾਨ ਸਿਰ ਵਾਂਗ ਟਟ੍ਹੀਰੀਆਂ ਦੇ, ਚੁੱਕੀ ਰੱਖਦੇ ਹੁੰਦੇ ਸੀ ਦੋਏ ਜਾਣੇ।